ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਇਨ੍ਹਾਂ ਪਾਖੰਡੀਆਂ ਦੇ ਪ੍ਰਮੋਟਰ, ਤੇ ਫਿਰ ਵੀ ਅਸੀਂ ਖਾਲਸੇ ਹਾਂ ?
ਇਨ੍ਹਾਂ ਪਾਖੰਡੀਆਂ ਦੇ ਪ੍ਰਮੋਟਰ, ਤੇ ਫਿਰ ਵੀ ਅਸੀਂ ਖਾਲਸੇ ਹਾਂ ?
Page Visitors: 2642

ਇਨ੍ਹਾਂ ਪਾਖੰਡੀਆਂ ਦੇ ਪ੍ਰਮੋਟਰ, ਤੇ ਫਿਰ ਵੀ ਅਸੀਂ ਖਾਲਸੇ ਹਾਂ ?
 ਇਸ ਠੱਗ ਪਾਖੰਡੀ ਬਾਬੇ ਸ੍ਰੀ ਸ੍ਰੀ ਸੁਦਰਸ਼ਨ ਦੇ ਇਸ਼ਤਿਹਾਰ ਕੈਲੇਫੋਰਨੀਆਂ ਦੀਆਂ ਪੰਜਾਬੀ ਅਖਬਾਰਾਂ ਵੀ ਲਾਉਂਦੀਆਂ ਰਹੀਆਂ ਹਨ ਜਿਨ੍ਹਾਂ ਦੇ ਜਿਆਦਾ ਮਾਲਿਕ ਪੰਜਾਬੀ ਸਿੱਖ ਹੀ ਹਨ ਅਤੇ ਕਰੀਬ ਹਰ ਗੁਰਦੁਆਰੇ ਇਨ੍ਹਾਂ ਅਖਬਾਰਾਂ ਦੇ ਢੇਰ ਲਗਦੇ ਹਨ ਪਰ ਮਜਾਲ ਕੋਈ ਪ੍ਰਬੰਧਕ, ਗ੍ਰੰਥੀ ਜਾਂ ਪ੍ਰਚਾਰਕ ਨੇ ਇਸ ਦਾ ਵਿਰੋਧ ਕੀਤਾ ਹੋਵੇ। ਨੋਟ-ਗੁਰੂ ਗ੍ਗੁਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਵਾਲੇ ਮਿਸ਼ਨਰੀ ਪ੍ਰਚਾਰਕਾਂ ਨੂੰ ਡੇਰਾਵਾਦੀ ਪ੍ਰਬੰਧਕ ਰੋਕਦੇ ਜਰਾ ਜਿੰਨੀ ਸ਼ਰਮ ਨਹੀਂ ਕਰਦੇ। ਮੀਡੀਆ ਪਾਖੰਡੀ ਲੋਟੂਆਂ ਨੂੰ ਚਾਰ ਛਿਲੜਾਂ ਦੀ ਖਾਤਰ ਪ੍ਰਮੋਟ ਕਰ ਰਿਹਾ ਹੈ ਅਤੇ ਬਹੁਤੇ ਅੰਧਵਿਸ਼ਵਾਸ਼ੀ ਪ੍ਰਬੰਧਕ ਅਤੇ ਗ੍ਰੰਥੀ ਵੀ ਅਜਿਹੇ ਪਾਖੰਡੀ ਬਾਬਿਆਂ ਦੇ ਉਪਾਸ਼ਕ ਹਨ।
  ਕਨੇਡਾ ਦੀਆਂ ਜਥੇਬੰਦੀਆਂ ਬਹਾਦਰ ਹਨ ਜੋ ਅਜਿਹੇ ਪਾਖੰਡੀਆਂ ਦਾ ਸ਼ਰੇਆਂਮ ਭਰਵਾਂ ਵਿਰੋਧ ਕਰ ਰਹੀਆਂ ਹਨ। ਪਾਖੰਡੀਆਂ ਦੇ ਅਮੀਰ ਚੇਲੇ ਅਤੇ ਮੀਡੀਆ ਹੀ ਵੱਡੇ ਵੱਡੇ ਇਸ਼ਤਿਹਾਰਾਂ ਦੀਆਂ ਪੇਅਡ ਐਡਾਂ ਰਾਹੀਂ ਇੰਨ੍ਹਾਂ ਲੋਟੂਆਂ ਨੂੰ ਪ੍ਰਮੋਟ ਕਰ ਰਿਹਾ ਹੈ। ਹੁਣ ਤਾਂ ਸਭ ਸਿੱਖਾਂ, ਸੇਵਕਾਂ, ਪੰਜਾਬੀਆਂ ਅਤੇ ਭਾਰਤੀਆਂ ਬਲਿਕ ਸਭ ਵਰਗ ਦੇ ਲੋਕਾਂ ਨੂੰ ਇਨ੍ਹਾਂ ਪਾਖੰਡੀਆਂ ਅਤੇ ਡੇਰੇਦਾਰ ਬਾਬਿਆਂ ਦਾ ਭਰਵਾਂ ਵਿਰੋਧ ਕਰਨਾ ਚਾਹੀਦਾ ਹੈ। ਅੱਜ ਅਜਿਹੇ ਚੋਰ ਚੋਲੇ ਪਾ ਕੇ ਬਾਬੇ ਬਣ ਜਨਤਾ ਨੂੰ ਠੱਗੀ ਜਾ ਰਹੇ ਹਨ ਤੇ ਅਸੀਂ ਅੰਨ੍ਹੇਵਾਹ ਚੋਲਾਧਾਰੀਆਂ ਨੂੰ ਬਾਬੇ ਕਹਿ ਕੇ ਸਤਕਾਰੀ ਜਾ ਰਹੇ ਹਾਂ। ਵਰ ਸਰਾਪ ਵੀ ਅਯਾਸ਼ੀ ਸਾਧ ਅਤੇ ਬ੍ਰਾਹਮਣ ਦੀ ਠੱਗ ਫਿਲੌਸਫੀ ਹੈ ਗੁਰੂਆਂ, ਭਗਤਾਂ ਅਤੇ ਗੁਰਸਿੱਖਾਂ ਦੀ ਨਹੀਂ। ਵਾਰੇ ਵਾਰੇ ਜਾਈਏ ਸੰਪ੍ਰਦਾਈ ਟਕਸਾਲੀ ਪ੍ਰਚਾਰਕ, ਕਥਾਵਾਚਕਾਂ ਦੇ ਜੋ ਗੁਰਬਾਣੀ ਦੀ ਕਥਾ ਕਰਦੇ ਵੀ ਵਰ ਸਰਾਪ ਦੀਆਂ ਮਨਘੜਤ ਸਾਖੀਆਂ ਸੁਣਾਈ ਜਾ ਰਹੇ ਹਨ ਤੇ ਅਸੀਂ ਮਸਤ ਹੋ ਕੇ ਸੁਣੀ ਜਾ ਰਹੇ ਹਾਂ। ਫਿਰ ਵੀ ਅਸੀਂ ਖਾਲਸੇ ਹਾਂ!!
ਅਵਤਾਰ ਸਿੰਘ ਮਿਸ਼ਨਰੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.