ਮੰਦਰ-ਮਸਜਿਦ ਅਤੇ ਹੁਕਮਰਾਨ
ਕੁੱਝ ਸਾਲ ਪਹਿਲਾਂ ਅਫ਼ਗਾਨਿਸਤਾਨ ਵਿਚ ਮੁਰਖਤਾ ਨਾਲ ਮਹਾਤਮਾ ਬੁੱਧ ਦੇ ਵਿਸ਼ਾਲ ਪ੍ਰਾਚੀਨ ਬੁੱਤਾਂ ਨੂੰ ਤੋਪਾਂ ਨਾਲ ਉਡਾਇਆ ਗਿਆ। ਤਾਲਿਬਾਨ ਉਸ ਵੇਲੇ ਅਫ਼ਗਾਨਿਸਤਾਨ ਦੇ ਹੁਕਮਰਾਨ ਸਨ। ਇਹ ਗਲ ਵਿਚਾਰਨ ਵਾਲੀ ਹੈ ਕਿ ਪ੍ਰਾਚੀਨ ਕਾਲ ਤੋਂ ਖੜੇ ਉਨ੍ਹਾਂ ਵਿਸ਼ਾਲ ਬੁਤਾਂ ਨੂੰ ਕਿਸੇ ਹੋਰ ਮੁਸਲਿਮ ਹੁਕਮਰਾਨ ਨੇ ਨਹੀਂ ਤੋੜਿਆ ਸੀ। ਕਿਉਂ ? ਕੀ ਉਹ ਬੁਤ ਪਹਿਲੇ ਸ਼ਾਸਕਾਂ ਨੂੰ ਨਜ਼ਰ ਨਹੀਂ ਸੀ ਆਉਂਦੇ ? ਨਿਸ਼ਚਤ ਤੋਰ ਤੇ ਆਉਂਦੇ ਹੋਣ ਗੇ ਕਿਉਂਕਿ ਉਹ ਬੜੇ ਮਸ਼ਹੂਰ, ਵਿਸ਼ਾਲ ਅਤੇ ਖੁੱਲੇ ਅਸਮਾਨ ਹੇਠ ਸਿਰਜੇ ਗਏ ਸਨ। ਸੋਮਨਾਥ ਮੰਦਰ ਨੂੰ ਤੋੜਨ ਵਾਲਾ ਮਹਮੂਦ ਗਜ਼ਨੀ ਵੀ ਕਦੇ ਆਪਣੀਆਂ ਫ਼ੋਜਾਂ ਨਾਲ ਉਨ੍ਹਾਂ ਬੁਤਾਂ ਦੇ ਕਰੀਬ ਤੋਂ ਗੁਜ਼ਰਿਆ ਸੀ, ਪਰ ਉਸ ਨੇ ਉਹ ਬੁਤ ਨਹੀਂ ਸੀ ਤੋੜੇ।
ਸੋਮਨਾਥ ਮੰਦਰ ਤੇ ਮਹਨੂਦ ਦਾ ਹਮਲਾ ਇਤਹਾਸ ਦੀ ਇਕ ਚਰਚਿਤ ਘੱਟਨਾ ਹੈ। ਅਫ਼ਗਾਨਿਸਤਾਨ ਤੋਂ ਚਲ ਸੋਮਨਾਥ ਮੰਦਰ ਪੁੱਜ ਕੇ, ਉਸ ਨੂੰ ਤੋੜਨ ਤੋਂ ਪਹਿਲਾਂ ਉਸ ਨੇ ਇਕ ਹੋਰ ਧਾਰਮਕ ਸਥਲ ਨੂੰ ਤੋੜਿਆ ਸੀ। ਇਹ ਸੀ ਮੁਲਤਾਨ ਸ਼ਹਿਰ ਦੀ ਜਾਮਾ ਮਸਜਿਦ! ਸੋਮਨਾਥ ਵੱਲ ਤੁਰਦੇ ਮਹਮੂਦ ਨੂੰ ਮੁਲਤਾਨ ਦੇ ਸ਼ਹਿਰ ਤੋਂ ਗੁਜ਼ਰਨ ਦੀ ਸਹੂਲਿਅਤ ਮੁਹਇਆ ਨਹੀਂ ਹੋਈ, ਤਾਂ ਮੁਲਤਾਨ ਦੇ ਨਵਾਬ ਨਾਲ ਜੰਗ ਦੇ ਸਮੇਂ ਮਹਮੂਦ ਨੇ ਜਾਮਾ ਮਸਜਿਦ ਨੂੰ ਤੋੜ ਦਿੱਤਾ ਸੀ।
ਦੂਜੇ ਪਾਸੇ ਟੀਪੂ ਸੁਲਤਾਨ ਦੇ ਪ੍ਰਭਾਵ ਖੇਤਰ 'ਸਿਰੰਗਾਪਤਨਮ' ਵਿਚ ਸਥਿਤ ਇਕ ਇਤਹਾਸਕ ਮੰਦਰ ਨੂੰ ਵੀ ਤੋੜਿਆ ਗਿਆ ਸੀ। ਇਸ ਮੰਦਰ ਨੂੰ ਟੀਪੂ ਸੁਲਤਾਨ ਨੇ ਨਹੀਂ ਬਲਕਿ ਉਸਦੇ ਵਿਰੋਧੀ ਮਰਹਠਿਆਂ ਨੇ, ਆਪਣਾ ਪ੍ਰਭਾਵ ਵਖਾਉਣ ਲਈ, ਆਪਣੇ ਹਮਲੇ ਵਿਚ ਤੋੜਿਆ ਸੀ। ਮਰਹਠਿਆਂ ਦੇ ਪਿੱਛੇ ਹੱਟਣ ਬਾਦ ਟੀਪੂ ਸੁਲਤਾਨ ਨੇ ਮੰਦਰ ਦੀ ਪੁਨਰਉਸਾਰੀ ਕਰਵਾ ਕੇ ਸਿਰੰਗਾਪਤਨਮ ਤੇ ਆਪਣੇ ਪ੍ਰਭਾਵ ਦੀ ਬਰਕਰਾਰੀ ਨੂੰ ਸਿੱਧ ਕੀਤਾ।
ਕਲ੍ਹਨ ਵਲੋਂ ਲਿਖੀ ਇਤਹਾਸਕ 'ਰਾਜਤਰੰਗਨੀ' ਮੁਤਾਬਕ ਰਾਜਾ 'ਹਰਸ਼ਦੇਵ' ਨੇ "ਦੇਵੋਤਪਨਾਯਕ" ਅਹੁਦੇਦਾਰ ਨਿਯੁਕਤ