ਸਿੱਖੋ ਇਜ਼ਰਾਈਲੀਆਂ ਤੋਂ ਕੁਝ ਸਿੱਖ ਲਵੋ… ਸਿਰ ਵਰਤੋ…ਰੱਬ ਦਾ ਵਾਸਤਾ ਜੇ
ਕਿਵੇਂ ਬਣਿਆ ਇਜ਼ਰਾਈਲ ? ਕਦੇ ਸੋਚਿਆ ? ਉਹਨਾਂ ਯਹੂਦੀਆਂ ਦੇ ਬਚੇ ਖੁਚੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਖੂਬ ਪੜਾਇਆ ਲਿਖਾਇਆ, ਉਹਨਾਂ ਆਪਣੀ ਜੰਗ ਨੂੰ ਕਲਮ ਨਾਲ਼ ਲੜਿਆ। ਉਹਨਾਂ ਪੜਿਆਂ ਲਿਖਿਆਂ ਦੀ ਜਨਰੇਸ਼ਨ ਤਿਆਰ ਕੀਤੀ। ਉਹਨਾਂ ਨੇ ਆਪਣੇ 'ਤੇ ਹੋਏ ਜੁਲਮਾਂ ਨੂੰ ਪੂਰੀ ਦੁਨੀਆਂ ਨੂੰ ਇਸ ਤਰੀਕੇ ਪੇਸ਼ ਕੀਤਾ ਕਿ ਅੱਜ ਸੰਸਾਰ ਦਾ ਬੱਚਾ ਬੱਚਾ ਹਿਟਲਰ ਨੂੰ ਕਾਤਲ ਵਜੋਂ ਜਾਣਦਾ ਹੈ ।
ਤੇ ਅਸੀਂ..........ਕੀ ਅਸੀਂ ਖਾਲਿਸਤਾਨੀ ਅਖਵਾਉਣ ਵਾਲੇ ਇਨ੍ਹਾਂ ਦੀ ਰੀਸ ਕਰ ਸਕਦੇ ਹਾਂ, ਕਦੇ ਨਹੀਂ? ਸਾਡੀਆਂ ਰਗਾਂ ਰਗਾਂ ਵਿੱਚ ਲਾਲਚ, ਬੇਈਮਾਨੀ, ਚੌਧਰ ਦੀ ਬੋਅ ਦੂਰ ਦੂਰ ਤੱਕ ਆਉਂਦੀ ਹੈ.. ਜੇ ਸਾਨੂੰ ਕੋਈ ਅੱਜ ਦੀ ਪੀੜੀ ਸਵਾਲ ਕਰੇ ਕਿ ਕਿੱਥੇ ਸਾਡੇ ਨਾਲ ਕਤਲੇਆਮ ਹੋਇਆ, ਕੀ ਅਸੀਂ ਉਨ੍ਹਾਂ ਨੂੰ ਦਿਖਾ ਸਕਦੇ ਹਾਂ ਉਹ ਨਿਸ਼ਾਨ... ਨਹੀਂ? ਅਗਲੇ ਕਹਿਣਗੇ ਕਿ ਦਰਬਾਰ ਸਾਹਿਬ ਵਿੱਚ ਕਿੱਥੇ ਗੋਲੀਆਂ ਚੱਲੀੳਾਂ, ਇੰਝ ਲੱਗਦਾ ਇੱਥੇ ਤਾਂ ਕੁਝ ਵੀ ਨਹੀਂ ਵਾਪਰਿਆ... ਵੀਰ ਸਧੇਵਾਲੀਆ ਜੀ ਦਾ ਲੇਖ ਪੜੋ "ਇੰਦਰਾ-ਕਾਲੀਏ ਅਤੇ 1984" ਪਤਾ ਲੱਗ ਜਾਵੇ... ਭਰਾਵੋ ,ਅਸੀਂ ਆਪ ਹੀ ਆਪਣੇ ਹੱਥਾਂ ਨਾਲ ਉਹ ਸਾਡੇ ਕਤਲੇਆਮ ਦੇ ਗਵਾਹੀ ਭਰਦੇ ਨਿਸ਼ਾਨ ਖਤਮ ਕਰ ਦਿੱਤੇ, ਸਾਡੇ ਅੰਦਰ ਅੱਗ ਦੀ ਚਿੰਗਾਰੀ ਤੱਕ ਨਹੀਂ ਛੱਡੀ, ਜਿਹੜੀ ਪੀੜੀ ਦਰ ਪੀੜੀ ਸੁਲਗਦੀ ਰਹਿਣੀ ਸੀ। ਯਹੂਦੀਆਂ ਨੇ ਹਰ ਇੱਕ ਨਿਸ਼ਾਨ ਸਾਂਭ ਕਰ ਰੱਖਿਆ ਹੈ, ਜਿਸ ਨੂੰ ਦੇਖ ਉਸਦੀ ਅੱਜ ਵੀ ਪੁਸ਼ਤਾਂ ਯਾਦ ਰੱਖਦੀਆਂ ਨੇ... ਕਿ ਗੁਲਾਮੀ ਕੀ ਹੁੰਦੀ ਹੈ? ਵਿਰਸਾ ਕੀ ਹੁੰਦਾ ? ਸਭਿਅਤਾ ਕੀ ਹੁੰਦੀ ਹੈ ? ਹਰ ਯਹੂਦੀ ਬੱਚੇ ਅੰਦਰ ਆਜ਼ਾਦ ਸੋਚ ਘਰ ਕਰ ਚੁੱਕੀ ਹੈ।
ਪਰ ਅਸੀਂ ਕੀ ਕੀਤਾ, ਜਿਨ੍ਹਾਂ ਨੇ ਸਾਡਾ ਨਾਲ ਵੈਰ ਕਮਾਇਆ, ਉਨ੍ਹਾਂ ਦੀ ਗੋਦ ਵਿੱਚ ਜਾ ਬੈਠੇ ਹਾਂ... ਸਾਡੀ ਇਹ ਆਜ਼ਾਦੀ ਦੀ ਲਹਿਰ ਅੱਜ ਬਿਲਕੁਲ ਹਾਈ ਜੈਕ ਕਹਿ ਲਵੋ, ਅਗਵਾ ਕਹਿ ਲਵੋ ਹੋ ਚੁੱਕੀ ਹੈ... ਦੁਸ਼ਮਣ ਦੀ ਹਰ ਤਾਰ ਸਾਡੇ ਵਿੱਚ ਬੈਠੇ ਬੁੱਕਲ ਦੇ ਸੱਪਾਂ ਨਾਲ ਜੁੜੀ ਹੋਈ ਹੈ...
ਅੱਜ ਕੀ ਹੋ ਰਿਹਾ ਹੈ, ਅਸੀਂ ਫੋਟੋਆਂ ਪਿੱਛੇ ਲੜੀ ਜਾ ਰਹੇ ਹਾਂ, ਸਰਕਾਰ ਨੇ ਤਾਂ ਹਰ ਬਾਗੀ ਦੀ ਫੋਟੋ ੳਤਾਰਣੀ ਹੀ ਹੈ, ਕਿਉਂਕਿ ਉਹ ਚਾਹੁੰਦੇ ਹੀ ਨਹੀਂ... ਨਾਲ ਹੀ ਸਾਡੇ ਲਈ ਕਫਨ ਵੀ ਤਿਆਰ ਲੈਂਦੇ ਨੇ, ਚੱਲੋ ਇਨ੍ਹਾਂ ਦੀ ਨਸਲਕੁਸ਼ੀ ਕਰਨ ਦਾ ਮੌਕਾ ਮਿਲ ਜਾਵੇਗਾ...
ਅਸੀਂ ਆਪਣੇ ਸ਼ਹੀਦਾਂ ਦਾ ਸ਼ਹੀਦੀ ਦਿਨ ਮਨਾਉਣਾ ਹੈ, ਉਹ ਅਸੀਂ ਮਨਾ ਕੇ ਹੀ ਰਹਿਣਾ ਹੈ, ਦੁਸਮਣ ਨੂੰ ਕਰਨ ਲੈਣ ਦਿਉ ਜੋ ਕਰਦਾ... ਫੋਟੋਆਂ ਹੀ ਉਤਾਰੇਗਾ, ਇਸ ਤੋਂ ਵੱਧ ਕੀ ਕਰੇਗਾ? ਕੀ ਸਾਨੂੰ ਦਰਬਾਰ ਸਾਹਿਬ ਵਿੱਚ ਬੈਠਿਆਂ ਨੂੰ ਬਾਹਰ ਕੱਢੇਗਾ? ਜੰਮੂ ਦੇ ਵਿੱਚ ਵੀ ਐਸਾ ਹੀ ਹੋਇਆ... ਕਿ ਵੀਰੋ ਦੁਸ਼ਮਣ ਆਪ ਹੀ ਰਣਤੱਤਾ ਕਰਦਾ ਹੈ ਤੇ ਆਪ ਹੀ ਫਿਰ ਸਮਾਪਤ ਕਰਦਾ ਹੈ, ਪਰ ਸਮਾਪਤੀ ਕਿਸੇ ਮਾਂ ਤੇ ਕਿਸੇ ਭੈਣ ਦੇ ਵੀਰ, ਕਿਸੇ ਵਿਚਾਰੀ ਲੜ ਲੱਗੀ ਮੁਟਿਆਰ ਦੇ ਸੁਹਾਗ ਦੇ ਖੂਨ ਨਾਲ ਹੀ ਅੰਤ ਹੁੰਦਾ ਹੈ। ਅਸੀਂ ਵੀ ਫਿਰ ਜੈਕਾਰੇ ਮਾਰਦੇ ਹਾਂ, ਸ਼ਹੀਦ ਸ਼ਹੀਦ ਹੋ ਗਿਆ...
ਸਿੰਘੋ ਕੁਝ ਤਾਂ ਸਮਝੋ, ਸਿਰ ਦੇਣਾ ਬਾਅਦ ਵਿੱਚ ਦੇਖ ਲਵਾਂਗੇ, ਪਹਿਲਾਂ ਦੁਸਮਣ ਦੀ ਰਣਨੀਤੀ ਸਮਝਣ ਲਈ ਸਿਰ ਵਰਤੋ... ਪੂਰੀ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਜੁੜੀ ਹੋਈ ਹੈ ਤੇ ਆਹ ਸੰਤ ਸਮਾਜ ਦਾ ਭਲਵਾਨ ਹਰੀਆ ਰੰਧਾਵਾ ਵਾਲੇ ਕਨੈਡਾ ਆ ਗਿਆ, ਕਿ ਮੈਂ ਜਾ ਕੇ ਇਸ ਕੌਮ ਦਾ ਅਕਸ ਖਰਾਬ ਕਰਾਂ। ਇਸ ਤਰ੍ਹਾਂ ਲੱਗਦਾ ਜਿਵੇਂ ਮਾਲਕਾਂ ਨੇ ਕਿਹਾ ਕਿ ਜਾ ਕੇ ਆਪਣੇ ਰੰਗ ਦਿਖਾ ਤੇ ਸਾਰੀ ਦੁਨਿਆ ਦਾ ਧਿਆਨ ੮੪ ਦੇ ਸਾਕੇ ਤੋਂ ਹੱਟ ਕੇ, ਇਨ੍ਹਾਂ ਸਿੱਖਾਂ ਦੀ ਲਿੱਥ ਦੀਆਂ ਦਸਤਾਰਾ ਵੱਲ ਚਲਾ ਜਾਵੇ...
ਕਦੋਂ ਸਮਝੋਗੇ ਸਿੱਖੋ !!! ਜਦੋਂ ਚਿੜੀਆਂ ਸਾਰਾ ਖੇਤ ਚੁੱਗ ਗਈਆਂ... ਤੁਸੀਂ ਬਣਾ ਲਿਆ ਖਾਲਿਸਤਾਨ... ਆਹ ਕਨੈਡਾ ਵਿੱਚ ਕਿੰਨੇ ਕੁ ਨੇ ਗੁਰਦੁਆਰੇ ਨੇ ਜਿੱਥੇ ੧੯੮੪ ਦਾ ਘੱਲੂਘਾਰਾ ਮਨਾਇਆ ਜਾਂਦਾ ਹੈ, ਕੀ ਅਸੀਂ ਇਨ੍ਹਾਂ ਲੋਕਾਂ ਨੂੰ ਦਿਖਾ ਸਕੇ ਹਾਂ, ਕਿ ਸਾਡੇ ਨਾਲ ਕੀ ਹੋਇਆ? ਕਈ ਗੁਰਦੁਆਰਾ ਪ੍ਰਬੰਧਕਾਂ ਨੂੰ ਪਤਾ ਹੀ ਨਹੀਂ ਕਿ '੮੪ ਦਾ ਘੁੱਲੂਘਾਰਾ ਆ ਗਿਆ ਹੈ... ਅਗਲੇ ਉੱਚ ਪੱਧਰ 'ਤੇ ਕਿਉਂ ਮਨਾਉਣ ? ਕਿਉਂਕਿ ਦਿੱਲੀ ਵਿੱਚ ਬੈਠੇ ਇਨ੍ਹਾਂ ਦੇ ਆਕਾ ਨਾਰਾਜ਼ ਹੋ ਜਾਣਗੇ, ਜਦ ਆਕਾ ਜੀ ਨੂੰ ਖੂਨ ਪੀਣ ਦਾ ਦਿਲ ਕਰਦਾ ਹੈ, ਫਿਰ ਇਨਾ ਘੜੰਮ ਚੌਧਰੀਆਂ ਰਾਹੀਂ ਖਾਲਿਸਤਾਨ ਦੇ ਫੋਕੇ ਨਾਹਰੇ ਲਵਾ ਕੇ, ਮਾਂਵਾ ਦੇ ਪੁੱਤਾਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਜੰਗ ਦੇ ਮੈਦਾਨ ਵਿੱਚ ਛੱਡ ਆਉਂਦੇ ਨੇ..
ਮੈ ੧੯੮੪ ਦੇ ਸਮੂਹ ਸਿੰਘ ਸਿਘਣੀਆਂ, ਬੱਚੇ ਬਜਰੁਗਾਂ ਦੀ ਸਹਾਦਤ ਨੂੰ ਲੱਖ ਲੱਖ ਪ੍ਰਣਾਮ ਕਰਦਾ ਹਾਂ... ਨਾਲ ਹੀ ਕਿਸੇ ਕੌਮੀ ਦਰਦ ਰੱਖਣ ਵਾਲੇ ਵੀਰ ਦੀਆਂ ਲਿਖੀਆਂ ਸਤਰਾਂ ਲਿਖ ਰਿਹਾ ਹਾਂ, ਕਿ ਸਾਡੀ ਹਾਈਜੈਕ ਹੋ ਚੁੱਕੀ ਲਹਿਰ ਨੂੰ ਸਫਲਤਾ ਨਹੀਂ ਮਿਲਣੀ, ਜਿੰਨ੍ਹਾਂ ਚਿਰ ਉਸ ਵਿੱਚ ਖਿਲਰਿਆ ਗੰਦ ਵਾਈਰਸ ਸਾਫ ਨਹੀਂ ਕਰਦੇ, ਇਹ ਵਾਈਰਸ ਵੀ ਮਨੁੱਖੀ ਵਿਸ਼ਟਾ ਵਾਂਗ ਹੈ, ਜਿਸ ਤੇ ਮਿੱਟੀ ਪਾਉਣ ਨਾਲ ਵੀ ਗੰਦ ਵਿੱਚੋ ਬਦਬੂ ਆਉਣੋ ਬੰਦ ਨਹੀਂ ਹੁੰਦੀ...
ਹਰ ਮੀਲ ਕੇ ਪਥਰ ਪੇ ਯੇਹ ਲਿਖ ਦੋ, ਕਿ ਨਾਪਾਕ ਇਰਾਦੋਂ ਕੋ ਕਭੀ ਮੰਜਿਲ ਨਹੀਂ ਮਿਲਤੀ...
ਰੱਬ ਰਾਖਾ !!!
ਗੁਰਜਾਪ ਸਿੰਘ