ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਕਾਦੀਆਨੀ
ਕੀ ਹੁਣ ਸਿੱਖ ਪਰਚਾਰਕ ਗੁਰਬਾਣੀ ਆਸ਼ੇ ਅਨੁਸਾਰ ਗੁਰਬਾਣੀ ਦੀ ਵਿਅਖਿਆ ਵੀ ਨਹੀਂ ਕਰ ਸਕਣਗੇ ?
ਕੀ ਹੁਣ ਸਿੱਖ ਪਰਚਾਰਕ ਗੁਰਬਾਣੀ ਆਸ਼ੇ ਅਨੁਸਾਰ ਗੁਰਬਾਣੀ ਦੀ ਵਿਅਖਿਆ ਵੀ ਨਹੀਂ ਕਰ ਸਕਣਗੇ ?
Page Visitors: 2876

ਕੀ ਹੁਣ ਸਿੱਖ ਪਰਚਾਰਕ ਗੁਰਬਾਣੀ ਆਸ਼ੇ ਅਨੁਸਾਰ ਗੁਰਬਾਣੀ ਦੀ ਵਿਅਖਿਆ ਵੀ ਨਹੀਂ ਕਰ ਸਕਣਗੇ ?
18 ਜੂਨ ਪੰਜਾਬੀ ਟਰੀਬਿਊਨ ਦੇ ਦੁਆਬਾ ਅੰਕ ਦੇ ਸਫਾ ਨੰਬਰ 2 'ਤੇ ਛਪੀ ਖਬਰ ਅਨੁਸਾਰ ਨਡਾਲਾ ਜਿਲਾ ਕਪੂਰਥਲਾ ਵਿਖੇ ਇੱਕ ਫਿਰਕੇ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਕਿਉਂਕਿ ਇੱਕ ਸਿੱਖ ਪ੍ਰਚਾਰਕ ਨੇ ਆਪਣੇ ਵਿਖਿਆਨ ਦੌਰਾਨ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।
ਹੁਣ 19 ਜੂਨ ਦੇ ਦੁਆਬਾ ਅੰਕ ਦੇ ਪਹਿਲੇ ਸਫੇ ਉਪਰ ਛਪੀ ਖਬਰ ਨੇ ਝਿੰਜੋੜ ਕੇ ਰੱਖ ਦਿੱਤਾ ਹੈ, ਕਿਉਂਕਿ ਜਿਸ ਗੱਲ ਦਾ ਕੱਲ ਤੋਂ ਖਦਸ਼ਾ ਸੀ, ਉਸੇ ਅਨੁਸਾਰ ਅੱਜ ਸੁਭਾਨਪੁਰ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਚਾਰਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਪਹਿਲੇ ਪ੍ਰਚਾਰਕ ਮਸਲਿਆਂ ਦਾ ਤਾਂ ਕੋਈ ਹੱਲ ਨਹੀਂ ਨਿਕਲਿਆ, ਹੁਣ ਇਹ ਮਸਲਾ ਵੀ ਮੁੜ ਭੱਖ ਸਕਦਾ ਹੈ, ਕਿ ਕੀ ਹੁਣ ਸਿੱਖ ਧਰਮ ਦੇ ਪਰਚਾਰਕ ਗੁਰਬਾਣੀ ਆਸ਼ੇ ਦੇ ਅਨੁਾਸਾਰ ਗੁਰਬਾਣੀ ਵਿਆਖਿਆ ਵੀ ਨਹੀਂ ਕਰ ਸਕਣਗੇ? ਕੀ ਉਹਨਾਂ ਉਪਰ ਵੀ ਹੁਣ ਆਰ.ਐਸ.ਐਸ/ਭਾਜਪਾ ਵਲੋਂ ਸੈਂਸਰ ਬੋਰਡ ਬਿਠਾਇਆ ਜਾਵੇਗਾ?  
ਗੁਰਮੀਤ ਸਿੰਘ ਕਾਦੀਆਨੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.