ਰਾਜਨਾਥ ਦਾ ਨਸ਼ਾ ਮੁਕਤੀ ਵਾਲਾ ਬਿਆਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੂੰਹ ਤੇ ਚਪੇੜ:
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋ ਸ੍ਰੀ ਆਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਉਪਰ ਪੰਜਾਬੀਆ ਨੂੰ ਨਸ਼ਾ ਛਡਾਉਣ ਦਾ ਸਦਾ ਦੇਣਾ ਆਮ ਗਲ ਨਹੀ ਹੈ ਸਗੋ ਸਿਧੇ ਤੌਰ ਤੇ 96 ਤੋ ਬਾਅਦ ਹੁਣ ਤਕ ਪੰਜਾਬ ਅਤੇ ਸਿਖਾਂ ਦੀ ਧਾਰਮਿਕ ਰਾਜਨੇਤਿਕ ਅਗਵਾਹੀ ਕਰ ਰਹੇ ਸ਼ਿਰੋਮਣੀ ਅਕਾਲੀ ਦਲ ਬਾਦਲ , ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਇਸਦੇ ਨਾਲ ਜੁੜੀਆਂ ਹੋਈਆ ਸਮੂਹ ਜਥੇਬੰਦੀਆ ਤੇ ਮੁਹ ਤੇ ਕਰਾਰੀ ਚਪੇੜ ਹੈ। ਇਹਨਾਂ ਗੱਲਾ ਦਾ ਪ੍ਰਗਟਾਵਾ ਰਾਜਸਥਾਨ ਸਿਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ ਬਲਜਿੰਦਰ ਸਿੰਘ ਮੋਰਜੰਡ ਨੇ ਪ੍ਰੇਸ ਨੋਟ ਵਿਚ ਕਹੀ ਓਹਨਾਂ ਨੇ ਦਸਿਆ ਕਿ ਸਿਖਾਂ ਦੇ ਓਹ ਦੁਸ਼ਮਣ ਜਿੰਨਾ ਨੂੰ ਏਅਰ ਕੰਡੀਸਨਰ ਕਮਰਿਆ ਵਿਚ ਪਸੀਨਾਂ ਆਉਂਦਾ ਰਿਹਾ ਹੈ ਓਹ ਅੱਜ ਸਿਖਾਂ ਦੇ ਘਰਾਂ ਵਿਚ ਆਕੇ ਦੱਸ ਰਹੇ ਨੇ ਕਿ ਸਿਖਾਂ ਨੂੰ ਨਸ਼ਾ ਮੁਕਤ ਕਰਨਾ ਹੈ ।
ਇਸਦਾ ਇਕੋ ਇਕ ਕਾਰਨ ਸਿਖਾਂ ਨੂੰ ਧਾਰਮਿਕ ਅਤੇ ਰਾਜਨੇਤਿਕ ਆਗੂਆਂ ਦਾ ਸਰੇਆਮ ਸਿਖ ਦੁਸ਼ਮਣਾ ਨਾਲ ਮਿਲਣਾ ਹੈ ਹੁਣ ਪੰਜਾਬੀਆ ਨੂੰ ਸੋਚਣਾ ਹੈ ਕਿ ਆਉਣ ਵਾਲੇ ਸਾਲਾ ਵਿਚ ਓਹ ਅਕਾਲੀ ਦਲ ਅਤੇ ਸ਼ਿਰੋਮਣੀ ਕਮੇਟੀ ਦੀ 100 ਸਾਲਾਂ ਸਥਾਪਨਾ ਵਰੇਗੰਢ ਵਿਚ ਕਿਸ ਅਕਾਲੀ ਦਲ ਅਤੇ ਕਿਸ ਸ਼ਿਰੋਮਣੀ ਕਮੇਟੀ ਹੁਣ ਵੇਖਣਗੇ ,ਕਿਉਂਕਿ ਠੀਕ ਉਸੇ ਸਮੇ ਸਿਖਾਂ ਦੀ ਦੁਸ਼ਮਣ ਜਮਾਤ ਆਰ ਐਸ ਐਸ ਵਿਚ ਆਪਣੀ 100 ਸਾਲਾਂ ਵਰੇਗੰਢ ਮਨਾਕੇ ਸਿਖਾਂ ਦੀ ਹਰੇਕ ਪਧਰ ਦੀ ਨਸਲ ਕੁਸ਼ੀ ਦਾ ਢਿੰਡੋਰਾ ਪੂਰੀ ਦੁਨੀਆ ਸਾਹਮਣੇ ਪਿਟੇਗੀ ,ਸਿਖਾਂ ਲਈ ਹਜੇ ਵੀ ਆਉਣ ਵਾਲੇ 10 ਸਾਲ ਬਹੁਤ ਅਹਿਮ ਹੋਣਗੇ ,ਸਿਖਾਂ ਦੇ ਹਾਲਾਤਾਂ ਲਈ ਸਿਖਾਂ ਦੀ ਅਗਵਾਈ ਕਰ ਰਹੀਆਂ ਧਿਰਾਂ ਅਕਾਲੀ ਦਲ ਬਾਦਲ , ਸ਼ਿਰੋਮਣੀ ਕਮੇਟੀ , ਤੇ ਜਥੇਦਾਰ ਅਕਾਲ ਤਖ਼ਤ ਜਿਮੇਵਾਰ ਹਨ।
ਬਲਜਿੰਦਰ ਸਿੰਘ ਮੋਰਜੰਡ