ਨਾਮਦੇਵ ਜੀ ਦਾ ਗੁਰਦਵਾਰਾ ਸਿੱਖਾਂ ਲਈ ਬੰਦ
ਜਿਵੇਂ ਬਾਬਾ ਨਾਮਦੇਵ ਜੀ ਨੂੰ ਮੰਦਰ 'ਚ ਉਚ ਸ਼੍ਰੇਣੀ ਨੇ ਵੜਨ ਨਹੀਂ ਸੀ ਦਿੱਤਾ, ਅਜ ਉਹ ਹੀ ਘਟਨਾ ਮੁੜ ਵਾਪਰੀ, ਜਦ ਸਾਨੂੰ ਬਾਬਾ ਨਾਮਦੇਵ ਜੀ ਦੇ ਗੁਰਦੁਆਰੇ ਦੇ ਅੰਦਰ ਜਾਣ ਤੋਂ ਰੋਕ ਦਿਤਾ ਗਿਆ, ਤੇ ਹੈਰਾਨੀ ਵਾਲੀ ਗਲ ਇਹ ਸੀ ਕੇ 50-60 ਪੁਲਿਸ ਵਾਲੇ ਸਣੇ ਡੀ. ਐਸ.ਪੀ. ਪਹੁੰਚੇ ਸਨ, ਜਿਵੇਂ ਕੇ ਅਸੀਂ ਜ਼ਹਿਰ ਘੋਲ ਘੋਲ ਪਿਲਾ ਰਹੇ ਹੋਈਏ, ਇਸ ਤਰ੍ਹਾਂ ਸਾਡੇ ਨਾਲ ਸਲੂਕ ਹੋਇਆ !!
26 ਜੂਨ ਨੂੰ ਰਈਆ 'ਚ ਬਚਿਆਂ ਦੇ ਕੈਂਪ ਲਗਾਏ ਗਏ ਅਤੇ ਅੱਜ ਸਮਾਪਤੀ 'ਤੇ 300-350 ਬਚਿਆਂ ਦਾ ਇਮਤਿਹਾਨ ਸੀ, ਜੋ ਕੇ ਗੁਰਦੁਆਰਾ ਸਾਹਿਬ ਰਖਿਆ ਗਿਆ.. ਤੇ ਜਦੋਂ ਅਸੀਂ ਉਥੇ ਗਏ, ਤਾਂ ਪੁਲਿਸ ਨੇ ਅੰਦਰ ਨਹੀਂ ਆਉਣ ਦਿੱਤਾ ਤੇ ਅਸੀਂ ਇਹ ਮੰਗ ਕੀਤੀ ਕੇ 5 ਬੰਦੇ ਸਾਡੇ ਤੇ 5 ਉਹਨਾ ਦੇ ਬੁਲਾਓ.. ਪਰ ਦੂਜੇ ਧਿਰ ਚੋਂ ਕੋਈ ਵਿਚਾਰ ਲਈ ਅਗੇ ਨਾ ਆਇਆ !!
ਦੁਖ ਦੀ ਬਾਤ ਇਹ ਸੀ ਕਿ ਗੁਰੂ ਦੇ ਕੰਮ ਤੋਂ ਦਸਤਾਰਾਂ ਵਾਲਿਆਂ ਨੇ ਦਸਤਾਰਾਂ ਵਾਲਿਆਂ ਨੂੰ ਰੋਕਿਆ, ਜੇ ਬਚਿਆਂ ਨੂੰ ਇਕ ਚੀਜ਼ ਵੀ ਗਲਤ ਪੜਾਈ ਹੋਵੇ, ਤੇ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ, ਤੁਸੀਂ ਬਾ-ਕਾਈਦਾ ਬਚਿਆਂ ਦੀਆਂ ਕਾਪੀਆਂ ਵੇਖ ਸਕਦੇ ਜੇ..
ਵੀਰ ਅੰਮ੍ਰਿਤਪਾਲ ਸਿੰਘ ਨਡਾਲਾ ਜੀ ਦਾ ਇਹ ਨੰਬਰ ਹੈ 95928 18318, ਜੋ ਕਿ ਰਈਏ ਦੇ ਪ੍ਰਚਾਰਕ ਹਨ !! ਇੰਨ੍ਹਾਂ ਕੋਲੋ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਸਕਦਾ ਹੈ।
ਆਖਿਰਕਾਰ ਬਚਿਆਂ ਦੀ ਕਵੀਸ਼ਰੀ, ਲੈਕਚਰ ਦਾ ਪ੍ਰੋਗਰਾਮ ਸਕੂਲ 'ਚ ਬੜੇ ਮੁਸ਼ਕਿਲ ਹਲਾਤਾਂ 'ਚ ਸੰਪੂਰਨ ਕੀਤਾ ਗਿਆ..
…………………….
ਅਜ ਲੋੜ ਹੈ, ਸਾਡੀ ਸਿੱਖ ਸੰਗਤ ਨੂੰ ਜਾਗਣ ਦੀ, ਜੋ ਕੇ ਘੂਕ ਗਫਲਤ ਦੀ ਨੀਂਦ ਸੁੱਤੀ ਹੈ, ਨੌਜਵਾਨਾਂ ਨੂੰ ਇਕ ਨਕਲੀ ਸਰਦਾਰ ਦੀ ਫਿਲਮ ਵੇਖਣ ਤੋਂ ਵਿਹਲ ਨਹੀਂ ਤੇ ਬਜੁਰਗ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ, ਕਿ "ਪੁੱਤ ਸਾਨੂੰ ਕੀ" !!
ਜੇ ਅਸੀਂ ਅਜ ਨਾ ਜਾਗੇ, ਤਾਂ ਸਾਡਾ ਵਜੂਦ ਖਤਮ ਕਰਨ ਲਈ ਉਨ੍ਹਾਂ ਨੂੰ ਬਹੁਤਾ ਸਮਾਂ ਨਹੀਂ ਲਗਣਾ। ਸਾਡਾ ਤਰਲਾ ਹੈ ਕਿ ਅੱਜ ਸਾਨੂੰ "ਗੁਰਦੁਆਰਾ ਸੁਧਾਰ ਲਹਿਰ" ਵਰਗੀਆਂ ਲਹਿਰਾਂ ਚਲਾਉਣ ਦੀ ਲੋੜ ਹੈ !!
ਧੰਨ ਹੈ ਬਾਬਾ ਨਾਨਕ ਜਿਹੜਾ ਇੰਨਾ ਵਿਰੋਧ ਸਹਿਣ ਦੇ ਬਾਅਦ ਵੀ ਲੋਕਾਂ ਤੱਕ ਸੱਚ ਦਾ ਸੁਨੇਹਾ ਪਹੁੰਚਾ ਗਿਆ, ਬਸ ਗੁਰੂ ਨਾਨਕ ਸਾਹਿਬ ਦੀ ਏਸੇ ਭਾਵਨਾ ਤੇ ਸੋਚ ਨੂੰ ਅਗੇ ਰਖਦੇ ਹੋਏ, ਜਿੰਨਾਂ ਚਿਰ ਇਸ ਸਰੀਰ 'ਚ ਜਾਨ ਹੈ, ਅਸੀਂ ਲਗੇ ਰਹਾਂਗੇ !!
ਹੁਣ ਇਹ ਮਸਲਾ ਅਕਾਲ ਤਖਤ 'ਤੇ ਲੈ ਕੇ ਜਾਵਾਂਗੇ ਛੇਤੀ ਹੀ...
ਗੁਰੂ ਘਰ ਦੇ ਝਾੜੂਬਰਦਾਰ
ਮਨਪ੍ਰੀਤ ਸਿੰਘ ਲਿੱਟਾ
________________________________________
ਟਿੱਪਣੀ: ਜੋ ਰਈਆ 'ਚ ਹੋਇਆ, ਉਸ ਲਈ ਹਰ ਤੱਤ ਗੁਰਮਤਿ ਦੇ ਪ੍ਰਚਾਰ ਕਰਣ ਵਾਲੇ ਨੂੰ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਗੁਰਦੁਆਰੇ ਨਹੀਂ, ਗੋਲਕਦੁਆਰੇ ਨੇ। ਤੇ ਅਖੌਤੀ ਪੰਥਕ ਸਰਕਾਰ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ, ਜੋ ਸਰਸੇ ਸਾਧ, ਰਾਧਾਸੁਆਮੀਆਂ, ਆਸ਼ੂਤੋਸ਼ ਤੇ ਹੋਰ ਸਿੱਖ ਵਿਰੋਧੀ ਸਾਧ ਬਾਬਿਆਂ ਤੇ ਠੱਗ ਅਨਸਰਾਂ ਦੇ ਸਮਾਗਮਾਂ ਲਈ ਤਾਂ ਕਮਰਕੱਸੇ ਕਰੀ ਰੱਖਦੀ ਹੈ, ਪਰ ਤੱਤ ਗੁਰਮਤਿ ਦੇ ਸਮਾਗਮ ਨਾ ਹੋਣ ਦੇਣ ਲਈ ਪੁਲਿਸ ਦਾ ਪਹਿਰਾ ਲਾ ਦਿੰਦੀ ਹੈ।
ਜੋ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕੀਤੀ ਹੈ, ਉਹ ਪਿੰਡ ਪਿੰਡ, ਸ਼ਹਿਰ ਸ਼ਹਿਰ, ਦੇਸ਼ ਵਿਦੇਸ਼ 'ਚ ਇਸੇ ਤਰ੍ਹਾਂ ਕੰਮ ਕਰਕੇ ਹੀ ਹੋਣੀ ਹੈ। ਤੁਹਾਡਾ ਉਪਰਾਲਾ ਅਤੇ ਸਿਦਕ ਸਲਾਹੁਣ ਯੋਗ ਹੈ... ਪਰ ਸਾਰੀ ਖਬਰ ਦੇਣ ਤੋਂ ਬਾਅਦ ਜੋ ਗੱਲ ਲਿੱਖ ਦਿੱਤੀ ਕਿ "ਹੁਣ ਇਹ ਮਸਲਾ ਅਕਾਲ ਤਖਤ 'ਤੇ ਲੈ ਕੇ ਜਾਵਾਂਗੇ ਛੇਤੀ ਹੀ...", ਇਸ ਨੇ ਕੀਤੇ ਕਰਾਏ 'ਤੇ ਪਾਣੀ ਫੇਰਨ ਦਾ ਕੰਮ ਕੀਤਾ ਹੈ...
ਹੈਂਅਅਅ ਇਹ ਕੈਸੀ ਜਾਗਰੂਕਤਾ!!! ਜਿਨ੍ਹਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ ਨੇ, ਜਾਗਰੂਕ ਅਖਵਾਉਣ ਵਾਲੇ ਉਨ੍ਹਾਂ ਕੋਲ ਹੀ ਬੇਨਤੀਆਂ ਕਰਨ ਜਾਂਦੇ ਹਨ !!! ਇਸੀ ਕਮਜ਼ੋਰੀ ਕਰਕੇ ਹੀ ਕੋਈ ਲਹਿਰ ਸਫਲ ਨਹੀਂ ਹੁੰਦੀ, ਕਿਉਂਕਿ ਅਸੀਂ ਤੱਤੇ ਘਾਹ ਪੈਰ ਧਰਨਾ ਨਹੀਂ ਚਾਹੁੰਦੇ। ਜੇ ਬਚਿੱਆਂ ਨੂੰ ਸਿਖਾਉਣਾ ਹੈ ਤਾਂ, ਆਪਣੇ ਕਹੇ 'ਤੇ ਖੜਨਾ ਵੀ ਸਿੱਖਣਾ ਪਵੇਗਾ। ਜੇ ਗੁਰਦੁਆਰੇ ਜਗ੍ਹਾ ਨਹੀਂ ਦਿੰਦੇ, ਤਾਂ ਸਕੂਲਾਂ, ਖੁੱਲੇ ਪੰਡਾਲਾਂ 'ਚ ਕਲਾਸਾਂ ਲਗਾਓ, ਕੈਂਪ ਲਗਾਓ, ਘਰ ਘਰ ਜਾ ਕੇ ਵੀ ਪ੍ਰਚਾਰ ਹੋ ਸਕਦਾ ਹੈ...
ਖ਼ਾਲਸਾ ਨਿਊਜ਼ ਤੁਹਾਡੇ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਕਦਰ ਕਰਦੀ ਹੈ, ਪਰ ਪੱਪੂ ਪਾਂਡੇ ਕੋਲ ਦਰਖਾਸਤਾਂ, ਬੇਨਤੀਆਂ ਕਰਨੀਆਂ ਛੱਡੋ, ਜਿਹੜਾ ਆਪ ਹੀ ਕਿਸੇ ਦਾ ਝਾੜੂਬਰਦਾਰ ਹੈ, ਜਿਹੜਾ ਆਪ ਲਾਹਨਤੀ, ਸਿੱਖ ਵਿਰੋਧੀ ਹੈ, ਆਰ.ਐਸ.ਐਸ. ਦਾ ਪੱਕਾ ਏਜੰਟ ਹੈ, ਜਿਹੜਾ ਕੀਰਤਨ ਕਰਣ 'ਤੇ ਪਾਬੰਦੀਆਂ ਲਗਾਉਂਦਾ ਹੈ, ਉਹ ਤੁਹਾਡੀ ਕਿਸ ਤਰ੍ਹਾਂ ਮਦਦ ਕਰੇਗਾ?
ਜਿੱਥੇ ਤੁਸੀਂ ਦਲੇਰੀ ਨਾਲ ਪ੍ਰਚਾਰ ਕਰਦੇ ਹੋ, ਹੋਰ ਮਜ਼ਬੂਤੀ ਨਾਲ ਇਸ ਗੱਲ 'ਤੇ ਵੀ ਪਹਿਰਾ ਦੇਓ ਕਿ ਸਾਡਾ ਜਥੇਦਾਰ "ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ" ਹੈ, ਹੋਰ ਕੋਈ ਨਹੀਂ, ਸਾਰੇ ਮਸਲੇ ਵੀ ਇਸੇ ਨੇ ਹੱਲ ਕਰਨੇ ਨੇ, ਤਾਂ ਫਿਰ ਪ੍ਰਾਪਤੀ ਜ਼ਰੂਰ ਹੋਵੇਗੀ। ਆਪ ਸਾਰਿਆਂ ਦੇ ਉੱਦਮ ਦੀ ਸਫਲਤਾ ਲਈ ਅਰਦਾਸ ਹੈ।
ਆਸ ਹੈ ਕਿ ਸਾਡੀ ਇਸ ਟਿੱਪਣੀ ਦਾ ਗਲਤ ਮਤਲਬ ਨਹੀਂ ਕੱਢਿਆ ਜਾਵੇਗਾ, ਸੁਹਿਰਦਤਾ ਨਾਲ ਵੀਚਾਰ ਕੀਤੀ ਜਾਵੇਗੀ।
- ਸੰਪਾਦਕ ਖ਼ਾਲਸਾ ਨਿਊਜ਼
………………………………
ਟਿੱਪਣੀ:- ਸੱਚ ਸੱਚ ਹੀ ਹੁੰਦਾ ਹੈ, ਅਤੇ ਸੱਚ ਇਹੀ ਹੈ ਕਿ ਪੰਜਾਬ ਵਿਚ ਬਾਦਲ-ਮੱਕੜ ਅਤੇ ਗਿਆਨੀ ਗੁਰਬਚਨ ਸਿੰਘ, ਗੁਰਮਤਿ ਦੇ ਪਰਚਾਰ ਨੂੰ ਹਰ ਹਾਲਤ ਵਿਚ ਬੰਦ ਕਰਵਾਉਣਗੇ , ਇਸ ਤੋਂ ਅੱਖਾਂ ਮੀਟਣੀਆਂ ਇਵੇਂ ਹੀ ਹਨ ਜਿਵੇਂ ਬਿੱਲੀ ਤੋਂ ਕਬੂਤਰ ਅੱਖਾਂ ਮੀਟ ਲਵੇ।
ਅਮਰ ਜੀਤ ਸਿੰਘ ਚੰਦੀ