ਕੈਟੇਗਰੀ

ਤੁਹਾਡੀ ਰਾਇ



ਰਾਮ ਸਿੰਘ ਗਰੇਵਜ਼ੈਂਡ
ਹਿੰਦੂ ਲੀਡਰਾਂ (ਬਿੱਪਰਾਂ) ਨੂੰ ਸਿੱਖਾਂ ਦਾ ਸਿੱਖ ਰਹਣਾ ਕਿਉਂ ਨਹੀਂ ਭਾਉਂਦਾ ?
ਹਿੰਦੂ ਲੀਡਰਾਂ (ਬਿੱਪਰਾਂ) ਨੂੰ ਸਿੱਖਾਂ ਦਾ ਸਿੱਖ ਰਹਣਾ ਕਿਉਂ ਨਹੀਂ ਭਾਉਂਦਾ ?
Page Visitors: 2879

ਹਿੰਦੂ ਲੀਡਰਾਂ (ਬਿੱਪਰਾਂ)  ਨੂੰ ਸਿੱਖਾਂ ਦਾ ਸਿੱਖ ਰਹਣਾ ਕਿਉਂ ਨਹੀਂ ਭਾਉਂਦਾ ?
ਸਿਰਲੇਖ ਵਿੱਚ ਹਿੰਦੂ ਨਹੀਂ ਹਿੰਦੂ ਲੀਡਰ ਲਿਖਣਾ ਖਾਸ ਅਸਲੀਅਤ ਰੱਖਦਾ ਹੈ। ਆਮ ਹਿੰਦੂ ਤਾਂ ਇਨ੍ਹਾਂ ਦੇ ਮਗਰ ਲੱਗ ਕੇ ਕਈ ਤਰ੍ਹਾਂ ਦੇ ਗੁੱਟ (ਸ਼ਿਵ ਸੈਨਾ, ਆਰ. ਐਸ. ਐਸ. ਬਜਰੰਗ ਦਲ ਆਦਿ, ਜਿਹੜੇ ਕਿ ਇਨ੍ਹਾਂ ਨੂੰ ਮੁਗਲ ਰਾਜ ਸਮੇਂ ਬਣਾਉਂਣੇ ਚਾਹੀਦੇ ਸਨ) ਬਣਾ ਕੇ ਚੰਡਾਲ ਰੂਪ ਧਾਰ ਕੇ ਜ਼ਰੂਰ ਤਾਲਬਾਨ, ਇਸਲਾਮਿਕ ਸਟੇਟ ਆਦਿ ਦੇ ਚਾਲਕਾਂ ਵਾਲਾ ਕਹਿਰ ਢਾਹ ਸਕਦੇ ਹਨ ਤੇ ਢਾਉਂਦੇ ਆ ਰਹੇ ਹਨ। ਇਹ ਸੱਭ ਕੁੱਛ ਕਰਵਾਉਣ ਵਾਲੇ ਬਿੱਪਰ ਤੇ ਬਿੱਪਰ ਸੋਚ ਵਾਲੇ ਸ੍ਰਕਾਰ ਨੂੰ ਚਲਾਉਣ, ਕਾਨੂੰਨ ਨੂੰ ਚਲਾਉਣ ਆਦਿ (ਕਾਨੂੰਨ ਨੂੰ ਬਨਾਉਣ ਜਾ ਲਾਗੂ ਕਰਨ ਵਾਲੇ ਨਹੀਂ) ਵਾਲੇ, ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਦਫਤਰਾਂ ਵਿੱਚ ਬੈਠੇ (ਮਿਸਟਰ ਕਰਮ ਚੰਦ ਗਾਂਧੀ ਰੂਪ ਸਤੱਅਮ ਦਾ ਨਾਹਰਾ ਲਾਉਣ ਵਾਲੇ, ਗਾਂਧੀ ਨੂੰ ਬਹੁਤ ਨੇੜਿਓਂ ਦੇਖ ਕੇ ਸਤਿਕਾਰਯੋਗ ਡਾਕਟਰ ਅੰਬੇਦਕਰ ਨੇ ਗਾਂਧੀ ਨੂੰ ਝੂਠ ਕਾ ਤੂਫਾਨ ਕਿਹਾ ਸੀ) ਬੜੇ ਤੋਂ ਬੜੇ ਝੂਠ ਬੋਲਾਂ ਦੁਆਰਾ ਉਹ ਕੁੱਛ ਕਰਵਾ ਰਹੇ ਹਨ ਜਿੱਸ ਨਾਲ ਸ਼ਾਂਤੀ ਦਾ ਵਾਤਾਵਰਨ ਕਦੇ ਪੈਦਾ ਨਹੀਂ ਹੋ ਸਕਦਾ ਤੇ ਇਹ ਐਸਾ ਵਾਤਾਵਰਨ ਪੈਦਾ ਭੀ ਨਹੀਂ ਹੋਣ ਦੇਣਾ ਚਾਹੁੰਦੇ। ਜਲੰਧਰ ਤੇ ਦਿੱਲੀ ਦੀ ਮਹਾਸ਼ਾ ਪ੍ਰੈਸ ਦਾ ਕੰਮ ਹੀ ਇਹ ਹੈ। ਕਿਉਂਕਿ ਬਿੱਪਰ ਸੋਚ ਵਿੱਚ ਕਿਸੇ ਤਰ੍ਹਾਂ ਦਾ ਵੀ ਦਇਆ ਦਾ ਸੰਕਲਪ ਹੀ ਨਹੀਂ ਹੈ। ਦਇਆ ਦੇ ਸੰਕਲਪ ਤੋਂ ਬਿਨਾਂ ਧਰਮ, ਧਰਮ ਹੀ ਨਹੀਂ ਕਹਾ ਸਕਦਾ। ਦੇਖਿਆ ਜਾਵੇ ਤਾਂ ਹਿੰਦੂ ਕੋਈ ਧਰਮ ਹੀ ਨਹੀਂ, ਕੋਈ ਰਾਮ ਚੰਦਰ ਜੀ ਨੂੰ, ਕੋਈ ਕ੍ਰਿਸ਼ਨ ਜੀ ਨੂੰ, ਕੋਈ ਸ਼ਿਵ ਜੀ ਆਦਿ ਕਈ ਤਰ੍ਹਾਂ ਦੇ ਦੇਵੀ ਦੇਵਤਿਆ ਨੂੰ ਪੂਜਦਾ ਹੈ, ਕਿਸੇ ਖਾਸ ਸਿਧਾਂਤ ਤੇ ਪਹਿਰਾ ਨਹੀਂ ਦਿੱਤਾ ਜਾਂਦਾ। ਵਰਨ ਵੰਡ ਕਰਕੇ ਬਿੱਪਰ ਨੇ ਪੜ੍ਹਨ ਲਿਖਣ ਦਾ ਸਾਰਾ ਕੰਮ ਕਾਰ ਆਪਣੇ ਹੱਥ ਰੱਖ ਕੇ ਪਚਾਨਵੇ ਫੀ ਸਦੀ ਲੋਕਾਂ ਨੂੰ ਹਰ ਤਰ੍ਹਾਂ ਦੇ ਗਿਆਨ ਤੋਂ ਵਾਂਝੇ ਰੱਖਿਆ ਹੋਣ ਕਰਕੇ ਬਿੱਪਰ ਦੇ ਕਿਸੇ ਗਲਤ ਕੰਮ ਨੂੰ ਕੋਈ ਚਨੌਤੀ ਨਹੀਂ ਦੇ ਸਕਦਾ ਸੀ। ਇਹ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਬਿਨਾਂ ਕਿਸੇ ਕੰਮ ਦੇ ਕੀਤਿਆਂ ਉਨ੍ਹਾਂ ਦੇ ਸਿਰੋਂ ਮੁਫਤ ਖਾ ਰਿਹਾ ਸੀ। ਦਇਆ ਮਨ ਵਿੱਚ ਨਾ ਹੋਣ ਕਰਕੇ ਇਹ ਰਾਜਿਆਂ ਤੱਕ ਨੂੰ  ਸਵਰਗ ਦਾ ਲਾਰਾ ਦੇ ਕੇ ਆਰਿਆਂ ਨਾਲ ਚਰਵਾ ਤੇ ਵਿਧਵਾਵਾਂ ਨੂੰ ਉਨ੍ਹਾਂ ਦੀ ਸਾਰੀ ਸਾਰੀ ਪੂੰਜੀ ਲੈ ਕੇ ਸਤੀ ਕਰਵਾ ਸਕਦਾ ਸੀ। ਸੂਚੀ ਬਹੁਤ ਲੰਬੀ ਹੈ।
    ਗੁਰੂ ਨਾਨਕ ਜੀ ਨੂੰ ਬਿੱਪਰ ਦਾ ਇਹ ਸੱਭ ਕੁੱਛ ਬੜਾ ਚਲਾਕੀ ਭਰਿਆ ਲੱਗਿਆ। ਸੋ ਗੁਰੂ ਜੀ ਨੇ ਰੱਬ  ਦੀ ਖਲਕਤ ਨੂੰ ਹਰ ਤਰ੍ਹਾਂ ਬਰਾਬਰ ਸਮਝਣ ਦੀ ਸੋਚ ਨੂੰ ਮੁੱਖ ਰੱਖ ਕੇ ਸੱਭ ਨੂੰ ਕਿਰਤ ਕਰਨ ਤੇ ਕਿਰਤ ਕਮਾਈ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਨ ਦੀ ਦਇਆ ਭਰੀ ਐਸੀ ਸਿੱਖਿਆ ਦਿੱਤੀ ਕਿ ਜਿੱਸ ਦੁਆਰਾ ਰੱਬੀ ਯਾਦ ਮੱਲੋ ਮੱਲੀ ਮਨ ਵਿੱਚ ਪੈਦਾ ਹੋ ਜਾਂਦੀ ਹੈ, ਜੋ ਅਸਲੀ ਧਰਮ ਹੈ। ਗੁਰੂ ਸਾਹਿਬ ਦੀ ਇਸ ਸਿੱਖਿਆ ਨੇ ਵਰਨਵੰਡ ਦੁਆਰਾ ਗਿਣੇ ਜਾਂਦੇ ਨੀਵੇਂ ਦਰਜੇ, ਪਰ ਕਿਰਤੀ ਵਰਗ ਬੰਦਿਆਂ ਅਤੇ ਇਸਤਰੀ ਜਾਤੀ ਨੂੰ ਕੁੱਛ ਸੁੱਖ ਦਾ ਸਾਹ ਲੈਣ ਜੋਗੇ ਬਣਾ ਦਿੱਤਾ ਤੇ ਕਿਸੇ ਤੇ ਨਿਰਭਰ ਹੋਣ ਦਾ ਤੌਖਲਾ ਦੂਰ ਕਰ ਦਿੱਤਾ। ਆਜ਼ਾਦੀ ਨਾਲ ਰਹਿਣ ਦੀ ਇਹ ਵੱਡਮੁੱਲੀ ਸਿੱਖਿਆ ਸਾਬਤ ਹੋਈ, ਜੋ ਅੱਗੇ ਜਾ ਕੇ ਐਸਾ ਆਜ਼ਾਦੀ ਦਾ ਜੀਵਨ ਆਪ ਜੀਉਣ ਅਤੇ ਹੋਰਨਾਂ ਦੇ ਇਸ ਹੱਕ ਲਈ ਜਾਨ ਤੱਕ ਕੁਰਬਾਨ ਕਰਨ ਦਾ ਦ੍ਰਿੜਤਾ ਭਰਿਆ ਜਜ਼ਬਾ ਬਣ ਗਿਆ। ਇਸ ਜਜ਼ਬੇ ਨੂੰ ਬਿਨਾਂ ਸਮਝੇ ਬਿੱਪਰ ਸੋਚ ਨੇ ਆਪਣੇ ਹੋਰਨਾਂ ਤੇ ਹੁਕਮ ਚਲਾਉਣ ਵਾਲੀ ਪਦਵੀ ਵਿਰੁੱਧ ਬਹੁਤ ਬੜੀ ਵੰਗਾਰ ਸਮਝਿਆ।
   ਗੁਰੂਘਰ ਨੇ ਬਿੱਪਰ ਨੂੰ ਹੁਕਮ ਚਲਾਉਣ ਦੀ ਸੋਚ ਛੱਡਣ ਲਈ ਕਦੇ ਨਹੀਂ ਕਿਹਾ, ਪਰ ਇਹ ਬਿੱਪਰ ਨੂੰ ਹੀ ਨਹੀਂ ਹਰ ਹੁਕਮ ਚਲਾਉਣ ਵਾਲੇ ਨੂੰ ਕਿਹਾ ਕਿ ਹਾਕਮ ਭਾਵੇਂ ਬਣੇ ਰਹੋ ਪਰ ਸੱਭ ਦੇ ਹੱਕਾਂ ਦਾ ਖਿਆਲ ਰੱਖਿਆ ਜਾਵੇ ਤੇ ਹਰ ਕਿਸੇ ਤੇ ਬਣਦੀ ਦਇਆ ਜ਼ਰੂਰ ਕੀਤੀ ਜਾਵੇ ਤਾਕਿ ਹਰ ਸਮੇਂ ਸ਼ਾਂਤੀ ਦਾ ਮਾਹੌਲ ਬਣਿਆਂ ਰਹੇ ਤੇ ਹਰ ਕੰਮ ਕਾਜ ਠੀਕ ਹੁੰਦਾ ਰਹੇ ਤੇ ਸੱਭ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸੁਖੀ ਵਸਣ। ਬਿੱਪਰ ਨੇ ਹੋਰਨਾਂ ਦਾ ਗੁਲਾਮ ਹੁੰਦਿਆਂ ਭੀ ਆਪਣੀ ਸੌੜੀ, ਬਦਬੂ ਮਾਰਦੀ ਸੋਚ ਨੂੰ ਨਹੀਂ ਛੱਡਿਆ, ਜਦ ਕਿ ਹਾਕਮਾਂ ਨੇ ਕੁੱਛ ਹੱਦ ਤੱਕ ਗੁਰੂ ਸਾਹਿਬਾਨ ਦੇ ਬਚਨਾਂ ਦਾ ਆਦਰ ਕੀਤਾ, ਜਿਵੇਂ ਮੁਗਲ ਬਾਦਸ਼ਾਹ ਬਾਬਰ ਤੇ ਅਕਬਰ ਅਤੇ ਮੰਡੀ ਦੇ ਰਾਜੇ ਦੀ ਖਾਸ ਮਿਸਾਲ ਮਿਲਦੀ ਹੈ।
   ਗੁਰੂ ਸਾਹਿਬਾਨ ਦੀ ਸਿੱਖਿਆ ਤਾਂ ਹਰ ਪੱਖੋਂ ਖੁਸ਼ੀਆਂ ਭਰਿਆ ਜੀਵਨ ਜੀਉਣ ਲਈ ਸਾਰੇ ਸੰਸਾਰ ਨੂੰ ਆਪਸੀ ਪਿਆਰ ਨਾਲ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣ ਲਈ ਹਰ ਹੀਲਾ ਵਰਤਦੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਇਹ ਸੁਨਹਿਰੀ ਸਨੇਹਾ ਸੰਸਾਰ ਤੱਕ ਪਹੁੰਚਾਉਣ ਲਈ ਹੀ ਤਾਂ ਮੁਸ਼ਕਲਾਂ ਭਰੇ ਪੈਂਡੇ ਤੈ ਕੀਤੇ। ਫਿਰ ਤੱਤੀ ਤਵੀ ਤੇ ਬੈਠ ਕੇ, (ਜਿੱਸ ਨੂੰ ਸ. ਕਰਮ ਸਿੰਘ ਅਨੁਸਾਰ ਜਹਾਂਗੀਰ ਦਾ ਹੀ ਹੁਕਮ ਸਮਝਿਆ ਜਾਂਦਾ ਹੈ, ਪਰ ਸ੍ਰਕਾਰ ਅੰਦਰ ਹੋਰ ਪੈਦਾ ਹੋ ਰਹੀ ਸ੍ਰਕਾਰ ਬੀਰਬੱਲ ਤੋਂ ਲੈ ਕੇ ਚੰਦੂ ਵਲੋਂ ਡਰਾਵੇ ਕਰਕੇ, ਸੁਚਾ ਨੰਦ ਵਾਂਗ, ਸ਼ਰਾਬੀ ਜਹਾਂਗੀਰ ਵਲੋਂ ਤੱਤੀ ਤਵੀ ਤੇ ਬਠਾਇਆ), ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਕੇ ਬੰਦੀ ਹਿੰਦੂ ਰਾਜਪੂਤ ਰਾਜਿਆਂ ਨੂੰ ਆਜ਼ਾਦ ਕਰਵਾ ਕੇ, ਚਾਂਦਨੀ ਚੌਕ ਵਿੱਚ, ਹਿੰਦੂ ਜਾਤੀ ਦੀ ਖੁੱਸਦੀ ਜਾਂਦੀ ਧਰਮ ਦੀ ਆਜ਼ਾਦੀ ਨੂੰ ਬਹਾਲ ਰੱਖਣ ਲਈ ਕੁਰਬਾਨੀ ਦਾ ਖਾਸ ਕੌਤਕ ਵਰਤਾ ਕੇ ਇੱਕ ਉਚੇ ਸੁੱਚੇ ਸਿਧਾਂਤ ਦੇ ਆਧਾਰ ਤੇ ਨਵੇਂ ਪਾਏ (ਦਰਜੇ) ਦੀ ਨਿਆਰੀ ਹੀ ਸਭਿਅਤਾ ਨੇ ਪਹਿਲਾਂ ਹੀ ਨਿਆਰੇ ਤੇ ਨਿਰਾਲੇ ਪੰਥ ਨੂੰ ਇੱਕ ਪੌੜੀ ਹੋਰ ਉਤਾਂਹ ਚੜ੍ਹਾ ਦਿੱਤਾ। ਇਸ ਪੰਥ ਨੂੰ ਨਾਂ ਹਿੰਦੂ ਸਿਧਾਂਤ, ਅਵਤਾਰਾਂ, ਦੇਵੀ ਦੇਵਤਿਆਂ ਅਤੇ ਨਾਂ ਹੀ ਮੁਸਲਮਾਨ ਜਾ ਹੋਰ ਕਿਸੇ ਮੱਤ ਦੇ ਸਿਧਾਂਤ ਦਾ ਆਸਰਾ ਲੈਣ ਦੀ ਲੋੜ ਪਈ ਤੇ ਨਾ ਹੈ। ਐਸੇ ਪੰਥ ਨੂੰ ਆਪਣੇ ਪੈਰਾਂ ਤੇ ਨਿਧੜਕ ਹੋ ਕੇ ਖੜੇ ਰਹਿਣ ਲਈ ਜੋ ਗੁਰੂ ਨਾਨਕ ਸਾਹਿਬ ਦੇ ਕਥਨ “ਨਾ ਕੋਈ ਹਿੰਦੂ ਨਾ ਮੁਸਲਮਾਨ” ਨੂੰ ਗੁਰੂ ਜੋਤ ਨੇ ਪੰਜਵੇਂ ਜਾਮੇਂ ਵਿੱਚ ਹਰ ਪੱਖੋਂ ਨਿਪੁੰਨ ਕਰਨ ਦੀ ਸਿੱਖਿਆ ਦੇ ਨਾਲ ਨਾਲ ਲਿਖਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਨਾ ਹਮ ਹਿੰਦੂ ਨਾ ਮੁਸਲਮਾਨ” ਕਹਿ ਕੇ ਦਰਜ ਕਰ ਦਿੱਤਾ। ਐਸੀ ਸਿੱਖਿਆ ਨੇ ਕਿਸੇ ਦੇ ਆਸਰੇ ਤੋਂ ਬਿਨਾਂ ਆਜ਼ਾਦੀ ਨਾਲ ਜੀਵਨ ਜੀਉਣ ਦਾ ਜਜ਼ਬਾ ਪੰਥ ਵਿੱਚ ਐਸਾ ਭਰਿਆ ਕਿ ਇਸ ਜਜ਼ਬੇ ਨੂੰ ਮਿਟਾਉਣ ਵਾਲੇ ਆਪ ਮਿਟਦੇ ਆ ਰਹੇ ਹਨ ਪਰ ਇਹ ਅਕਾਲਪੁਰਖ ਦੀ ਸੱਚੀ ਸੁੱਚੀ ਸਿੱਖਿਆ ਤੇ ਆਧਾਰਤ ਅਕਾਲਪੁਰਖ ਦੀ ਮਰਜ਼ੀ ਨਾਲ ਪ੍ਰਗਟ ਕੀਤਾ ਪੰਥ ਵੱਧ ਤੋਂ ਵੱਧ ਨੁਕਸਾਨ ਕਰਵਾ ਕੇ ਭੀ ਚੜ੍ਹਦੀ ਕਲਾ ਵਿੱਚ ਵਿਚਰਦਾ ਆ ਰਿਹਾ ਹੈ। ਇਹ ਤੱਥ ਇੱਕ ਖਾਸ ਇਤਿਹਾਸਿਕ ਸਚਾਈ ਬਣ ਚੁੱਕਿਆ ਹੈ। ਇਸ ਨੂੰ ਮਿਟਾਉਣ ਵਾਲੇ ਨੂੰ ਇਸ ਤੱਥ ਤੋਂ ਸਿੱਖਿਆ ਲੈ ਕੇ ਸਗੋਂ ਇਸ ਆਪਾ ਵਾਰੂ ਨਿਰਸੁਆਰਥੀ ਪੰਥ ਤੋਂ ਢੁੱਕਵਾਂ ਸਬਕ ਤੇ ਲਾਭ ਲੈਣਾ ਚਾਹੀਦਾ ਹੈ।
   ਪਰ ਇਹ ਬਿੱਪਰ ਸੋਚ ਕੋਈ ਸਬਕ ਸਿੱਖਣ ਜਾ ਲਾਭ ਉਠਾਉਣ ਦੀ ਥਾਂ ਇਸ ਨੂੰ ਆਪਣੇ ਵਰਗਾ ਸੁਆਰਥੀ ਤੇ ਗੁਲਾਮੀ ਭਰਿਆ ਜੀਵਨ ਜੀਉਣ ਲਈ ਆਪਣੇ ਸੜ੍ਹਾਂਦ ਮਾਰਦੇ ਧਰਮ ਦਾ ਹਿੱਸਾ ਦਰਸਾਉਣ ਦੀ ਜ਼ਿਦ ਲਾਈ ਬੈਠਾ ਹੈ। ਕਿਉਂ ਭਲਾ? ਕਿਸੇ ਤਰ੍ਹਾਂ ਦਾ ਡਰ ਹੈ ਕੀ? ਇਸ ਬਾਰੇ ਬਾਅਦ ਵਿੱਚ ਲਿਖਿਆ ਜਾਵੇਗਾ। ਪਹਿਲਾਂ ਗੁਰੂ ਸਾਹਿਬਾਨ ਤੇ ਪੰਥ ਦੀਆਂ ਪ੍ਰਾਪਤੀਆਂ ਅਤੇ ਹਿੰਦੂਆਂ ਵਾਸਤੇ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਜ਼ਰੂਰੀ ਹੈ। ਗੁਰੂ ਕਾਲ ਤੋਂ ਪਹਿਲਾਂ ਬਿੱਪਰ ਅਤੇ ਇਸ ਦੀ ਸੋਚ ਤੇ ਚੱਲਣ ਵਾਲੇ, ਭਾਵ ਸਾਰੇ ਭਾਰਤੀ ਪੱਛਮ ਵਲੋਂ ਮੁੱਠੀ ਭਰ ਮੁਸਲਮਾਨ ਜਰਵਾਣਿਆਂ ਰਾਹੀਂ ਹਰ ਪੱਖੋਂ (ਖੋਲ੍ਹ ਕੇ ਲਿਖਣ ਦੀ ਲੋੜ ਨਹੀਂ) ਲੁੱਟ ਹੁੰਦੇ ਰਹੇ। ਬਿੱਪਰ ਵਲੋਂ ਦੇਵੀ ਦੇਵਤਿਆਂ ਅੱਗੇ ਅਰਦਾਸਾਂ ਅਤੇ ਹਵਨ ਆਦਿ ਜਰਵਾਣਿਆਂ ਦਾ ਕੁੱਛ ਨਾ ਵਿਗਾੜ ਸਕੇ। ਉਨ੍ਹਾਂ ਅੱਗੇ ਸਗੋਂ ਗੋਡੇ ਟੇਕ ਕੇ, ਉਨ੍ਹਾਂ ਦੀ ਈਨ ਮੰਨ ਕੇ ਉਨ੍ਹਾਂ ਨੂੰ ਡੋਲੇ ਤੱਕ ਦੇ ਕੇ ਵੀ ਬਿੱਪਰ ਆਮ ਲੋਕਾਂ ਤੇ ਆਪਣਾ ਕਰਮ ਕਾਂਡੀ ਪ੍ਰਭਾਵ ਉਸੇ ਤਰ੍ਹਾਂ ਥੋਪ ਕੇ ਆਪਣੇ ਸੁਆਰਥੀ ਪੇਟ ਦੀ ਅੱਗ ਬੁਝਾਉਂਦਾ ਰਿਹਾ। ਕੁੱਛ ਕੁ ਅਣਖੀ ਰਾਜਪੂਤ ਰਾਜਿਆਂ, ਰਾਣਾ ਸੰਗਰਾਮ ਸਿੰਘ, ਰਾਣਾ ਪ੍ਰਤਾਪ ਨੇ ਜਰਵਾਣਿਆਂ ਦਾ ਟਾਕਰਾ ਕਰਨ ਦੀ ਹਿੰਮਤ ਕੀਤੀ ਪਰ ਖਾਸ ਸਫਲਤਾ ਨਾ ਪ੍ਰਾਪਤ ਹੋਈ। ਸ਼ਿਵਾ ਜੀ ਨੇ ਭੀ ਕਈ ਚਲਾਕੀਆਂ ਦੁਆਰਾ ਕੁੱਛ ਡਟਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਖਾਸ ਸਫਲ ਨਾ ਹੋਇਆ, ਭਾਵੇਂ ਇਹ ਉਸ ਨੂੰ ਛਤਰਪਤੀ ਦੀ ਉਪਾਧੀ ਦਿੰਦੇ ਥੱਕਦੇ ਨਹੀਂ। ਲਾਲਾ ਦੌਲਤ ਰਾਏ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤ ਨੂੰ ਦੇਣ ਅੱਗੇ ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ ਅਤੇ ਸ਼ੰਕਰਆਚਾਰੀਆ ਦੀ ਦੇਣ ਸਿਫਰ ਬਰਾਬਰ ਹੈ
ਉਪਰ ਦੱਸੇ ਵਾਂਗ ਗੁਰੂ ਸਾਹਿਬਾਨ ਨੇ ਉਚੇ ਸੁੱਚੇ ਸਿਧਾਂਤ ਅਤੇ ਸਭਿਅਤਾ ਵਾਲਾ ਨਿਰਾਲਾ ਤੇ ਨਿਆਰਾ ਪੰਥ ਜੋ ਸਾਜਿਆ ਉਹ “ਧਰਮ ਦਇਆ ਕਾ ਪੂਤ” ਭਾਵ ਦਇਆ ਤੇ ਆਧਾਰਤ ‘ਸਰਬੱਤ ਦੇ ਭਲੇ’ ਦੀ ਸੋਚ ਲੈ ਕੇ ਮੈਦਾਨ ਵਿੱਚ ਉੱਤਰਿਆ। ਇਸ ਪੰਥ ਨੂੰ ‘ਜੇ ਜੀਵੈ ਪਤ ਲਥੀ ਜਾਇ’ ਨੂੰ ਮੁੱਖ ਰੱਖ ਕੇ ਪੱਤ ਵਾਲਾ ਜੀਵਨ ਜੀਉਣ ਲਈ ਸਿਰ ਤਲੀ ਤੇ ਰੱਖ ਕੇ ਅੱਗੇ ਆਉਣ ਲਈ ਸ਼ਰਤ ਰੱਖੀ। ਐਸਾ ਜੀਵਨ ਜੀਉਣ ਲਈ ਗੁਰੂ ਸਾਹਿਬਾਨ ਨੇ ਆਪ ਸਿਰ ਤਲੀ ਤੇ ਰੱਖ ਕੇ ਅੱਗੇ ਆਉਣ ਦੀ ਐਸੀ ਪਿਰਤ ਪਾਈ ਕਿ ਨਿਰਾਲੇ ਪੰਥ ਦੇ ਪਾਂਧੀ ਕਈ ਵਾਰ ਉਂਗਲਾਂ ਤੇ ਗਿਣੇ ਜਾਣ ਵਾਲੇ ਹੁੰਦਿਆਂ ਨੇ ਉਹ ਕਾਰਨਾਮੇ ਕਰ ਵਿਖਾਏ ਕਿ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ ਵਾਲੇ ਧਾੜਵੀਆਂ ਨੂੰ ਉਸ ਵੇਲੇ ਹੈਰਾਨੀ ਵਿੱਚ ਪਾ ਦਿੰਦੇ ਸਨ, ਜਦ ਉਨ੍ਹਾਂ ਪਾਸੋਂ ਦੇਸ ਦੀ ਲੁੱਟੀ ਜਾ ਰਹੀ ਦੌਲਤ ਤੇ ਇੱਜ਼ਤ ਨੂੰ ਉਨ੍ਹਾਂ ਪਾਸੋਂ ਖੋਹ ਕੇ ਠੀਕ ਟਿਕਾਣਿਆਂ ਤੇ ਪੁਜਾ ਦਿੰਦੇ ਸਨ। ਇਹ ਹੀ ਨਹੀਂ ਗੁਰੂ ਨੂੰ ਸਦਾ ਮੁੱਖ ਰੱਖ ਕੇ ਭਾਵ ਗੁਰੂ ਦੀ ਸਿੱਖਿਆ ਤੇ ਚੱਲ ਕੇ ਤੇ ਸਿੱਖਿਆ ਰਾਹੀਂ ਗੁਰੂ ਨੂੰ ਆਪਣੇ ਅੰਗ ਸੰਗ ਸਮਝ ਕੇ ਇਹ ਸੱਭ ਕੁੱਛ ਦਲੇਰੀ ਤੇ ਭਲੇ ਦੇ ਕੰਮ ਕਰਕੇ ਆਖਰ ਗੁਰੂ ਵਲੋਂ ਬਖਸ਼ੇ ਰਾਜ ਭਾਗ ਦੇ ਮਾਲਕ ਬਣ ਗਏ। ਇਸ ਰਾਜ ਨੂੰ ਜੇ ਹਰ ਤਰ੍ਹਾਂ ਦੇ ਆਨੰਦ ਮਾਣਦੀ ਬਿੱਪਰ ਸੋਚ ਵਿਸਾਹਘਾਤ ਕਰਕੇ ਖਤਮ ਨਾ ਕਰਾਉਂਦੀ ਤਾਂ ਹਿੰਦੋਸਤਾਨ 1947 ਦੀ ਥਾਂ ਬਹੁਤ ਪਹਿਲਾਂ ਆਜ਼ਾਦ ਹੋ ਗਿਆ ਹੁੰਦਾ, ਘੱਟੋ ਘੱਟ ਪੰਜਾਬ ਤਾਂ ਆਜ਼ਾਦ ਰਹਿੰਦਾ, ਤੇ ਇਸ ਸਰਬੱਤ ਦੇ ਭਲੇ ਦੇ ਰਾਜ ਦੀ ਨਕਲ ਹੋਰ ਮੁਲਕ ਭੀ ਕਰਦੇ ਹੁੰਦੇ ਅਤੇ ਦੁਨੀਆਂ ਵਿੱਚ ਕਦੇ ਅਫਰਾ ਤਫਰੀ ਨਾ ਫੈਲਦੀ, ਅਮਨ ਚੈਨ ਹੀ ਰਹਿੰਦਾ।
ਖੈਰ, ਜੋ ਵੀ ਹੋਇਆ ਇਹ ਗੁਰੂ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੁੰਦਾ ਹੈ। ਖਾਲਸੇ ਦੇ ਹੱਥੋਂ ਰਾਜ ਭਾਵੇਂ ਖੁੱਸ ਗਿਆ, ਪਰ ਗੁਰੂ ਬਖਸ਼ੀ ਅਣਖ ਇੱਜ਼ਤ ਤੇ ਆਜ਼ਾਦੀ ਨਾਲ ਜੀਵਨ ਜੀਉਣ ਦਾ ਜਜ਼ਬਾ ਉਸੇ ਤਰ੍ਹਾਂ ਕਾਇਮ ਹੈ। ਇਸ ਜਜ਼ਬੇ ਨੂੰ ਹੀ ਖਤਮ ਕਰਨ ਲਈ 1947 ਵਿੱਚ ਬੜੇ ਬੜੇ ਲਾਰੇ ਲਾ ਕੇ ਇਸ ਨਿਰਾਲੇ ਪਰ ਭੋਲੇ ਭਾਉ ਵਿਸਾਹ ਕਰਨ ਵਾਲੇ ਪੰਥ ਨੂੰ ਆਪਣੇ ਨਾਲ ਰੱਖਣ (ਭਾਵ ਸ਼ੇਰ ਨੂੰ ਪਿੰਜਰੇ ਵਿੱਚ ਰੱਖਣ) ਲਈ ਬਿੱਪਰ ਸੋਚ ਆਸਾਨੀ ਨਾਲ ਸਫਲ ਹੋ ਗਈ। ਪੰਥ ਹੁਣ ਬਿੱਪਰ ਸੋਚ ਦੀ ਚਲਾਕੀ ਤੇ ਠੱਗੀ ਦੁਆਰਾ ਵਰਤਾਈ ਜਾ ਰਹੀ ਆਪਣੇ ਭੋਲੇਪਨ ਦੀ ਸਜ਼ਾ ਭੁਗਤ ਰਿਹਾ ਹੈ। ਇਹ ਐਸੀ ਸਜ਼ਾ ਬਿੱਪਰ ਕਿਉਂ ਦੇ ਰਿਹਾ ਹੈ ਤੇ ਖਾਲਸੇ ਪੰਥ ਨੂੰ ਦਿਨ ਰਾਤ ‘ਸਿੱਖ ਹਿੰਦੂ ਹੀ ਹਨ’ ਦਾ ਨਾਹਰਾ ਲਾ ਕੇ ਖਤਮ ਤੱਕ ਕਰਨ ਤੇ ਤੁੱਲਿਆ ਹੋਇਆ ਹੈ? ਮਿਸਾਲ ਦੇ ਤੌਰ ਤੇ ਹਰ ਇੱਕ ਟੀਮ ਚੰਗੇ ਖਿਲਾੜੀ ਨੂੰ ਆਪਣੇ ਵਲ ਰੱਖਣਾ ਚਾਹੁੰਦੀ ਹੈ। ਇਹ ਬੜੀ ਸੁਚੱਜੀ ਸੋਚ ਹੈ, ਖਿਲਾੜੀ ਭੀ ਬੜੇ ਮਾਨ ਨਾਲ ਖੇਲਦਾ ਹੈ, ਟੀੰਮ ਦਾ ਹੌਸਲਾ ਵੱਧਦਾ ਹੈ ਤੇ ਚੰਗਾ ਨਤੀਜਾ ਨਿਕਲਣ ਦੀ ਆਸ ਹੁੰਦੀ ਹੈ। ਇਹ ਤਰੀਕਾ ਅਮਰੀਕਾ ਦੇ ਸਿਆਣਿਆਂ ਨੇ ਵਰਤਿਆ ਹੈ ਤੇ ਕਿਸੇ ਵੀ ਚੰਗੇ, ਦਿਮਾਗੀ, ਰਿਸ਼ਟ ਪੁਸ਼ਟ ਬੰਦੇ ਜਾ ਫਿਰਕੇ ਨੂੰ ਚੰਗੀਆਂ ਸਹੂਲਤਾਂ ਦੇ ਕੇ ਰੱਖਦੇ ਹਨ, ਜਿਵੇਂ ਜਪਾਨ ਦੇ ਇੱਕ ਬਹਾਦਰ ਫਿਰਕੇ ਨੂੰ ਇਸ ਤਰ੍ਹਾਂ ਰੱਖਿਆ ਹੋਇਆ ਹੈ। ਫਿਰਕਾ ਭੀ ਖੁਸ਼ ਤੇ ਦੇਸ ਦੀ ਹਰ ਪੱਖੋਂ ਤਰੱਕੀ ਵਿੱਚ ਦਿਲੋ ਜਾਨ ਨਾਲ ਭਾਗ ਲੈ ਰਿਹਾ ਹੈ। ਪਰ ਇੱਥੇ ਬਿੱਪਰ ਨੂੰ ਇਹ ਤਾਂ ਪਤਾ ਹੈ ਕਿ ਖਾਲਸਾ ਪੰਥ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਆਧਾਰਤ ਦੇਸ ਭਰ ਵਿੱਚ ਹਰ ਪੱਖੋਂ ਸੱਭ ਤੋਂ ਉੱਤਮ ਹੈ, ਪਰ ਨਾਲ ਰੱਖਕੇ ਇਸ ਦਾ ਲਾਭ ਉਠਾਉਣ ਦੀ ਥਾਂ ਇਸ ਦੀ ਉੱਤਮਤਾ ਨੂੰ ਖਤਮ ਕਰਕੇ (ਕਿਸੇ ਨੂੰ ਆਪਣੇ ਨਾਲੋਂ ਉੱਤਮ ਦੇਖਣਾ ਨਹੀਂ ਚਾਹੁੰਦਾ) ਆਪਣੇ ਵਰਗਾ ਦੇਵੀ, ਦੇਵਤਾ ਪੂਜਕ ਤੇ ਵਹਿਮਾਂ ਭਰਮਾਂ ਆਦਿ ਦੀ ਦਲਦਲ ਵਿੱਚ ਫਸਾ ਕੇ ਰੱਖਣਾ ਚਾਹੁੰਦਾ ਹੈ।
ਇਹ ਕੁੱਛ ਇਹ ਕਿਉਂ ਕਰਨਾ ਚਾਹੁੰਦਾ ਹੈ ? ਤੇ ਖਾਲਸੇ ਦਾ ਖਾਲਸਾ (ਭਾਵ ਸਿੱਖਾਂ ਦੇ ਸਿੱਖ ਰਹਿਣ) ਰਹਿਣ ਤੇ ਇਸ ਨੂੰ ਕੀ ਡਰ ਹੈ? ਬਿੱਪਰ ਸੋਚ ਵਾਲੇ ਇਤਿਹਾਸ ਨੂੰ ਘੋਖ ਕੇ ਹੀ ਸਤਿਕਾਰਯੋਗ ਮੁਹੰਮਦ ਅਲੀ ਜਿਨਾਹ ਨੇ ਇਨ੍ਹਾਂ ਤੋਂ ਛੁਟਕਾਰਾ ਪਾ ਕੇ ਜੁਦਾ ਮੁਲਕ ਲਿਆ ਤੇ ਸਿੱਖਾਂ ਨੂੰ ਭੀ ਚਿਤਾਵਨੀ ਦਿੱਤੀ ਕਿ ‘ਤੁਸੀਂ ਬਿੱਪਰ ਨੂੰ ਆਪਣੇ ਵਰਗਾ ਜਾ ਆਪਣੇ ਤੋਂ ਨੀਵਾਂ ਹੀ ਦੇਖਿਆ ਹੈ, ਇਸ ਦੇ ਹਾਕਮ ਹੋਣ ਬਾਰੇ ਨਹੀਂ ਜਾਣਿਆਂ’। ਇਹ ਕਹਿ ਕੇ ਉਸ ਨੇ ਸਿੱਖਾਂ ਨੂੰ ਭੀ ਜੁਦਾ ਮੁਲਕ ਲੈਣ ਲਈ ਕਿਹਾ ਸੀ, ਜਿਸ ਨੂੰ ਨਾ ਮੰਨ ਕੇ ਹੁਣ ਕੌਮ ਇਹ ਨਰਕ ਭਰਿਆ ਸੰਤਾਪ ਭੋਗ ਰਹੀ ਹੈ। ਪਰ ਸਿੱਖ ਗੁਰੂ ਕਾਲ ਤੋਂ ਲੈ ਕੇ 1947 ਤੱਕ ਹੀ ਨਹੀਂ, 1970ਵਿਆਂ ਤੋਂ ਲੈ ਕੇ 1990ਵਿਆਂ ਦੌਰਾਨ ਸਿੱਖਾਂ ਤੇ ਕੀਤੇ ਤਸ਼ੱਦਦ ਸਮੇਂ ਭੀ ਖਾੜਕੂ ਕਾਲ ਹਿੰਦੂਆਂ ਦਾ ਦੋਖੀ ਨਹੀਂ ਬਣਿਆਂ। ਇਸ ਦੌਰਾਨ ਕਈ ਨਾਮਵਰ ਖਾੜਕੂ ਹੋਏ ਹਨ, ਜਿਨ੍ਹਾਂ ਨੇ ਕਈ ਲੋੜਵੰਦ ਹਿੰਦੂਆਂ ਦੀ ਮਦਦ ਕੀਤੀ ਤੇ ਉਹ ਹੀ ਨਹੀਂ, ਸਾਰੇ ਖੁਸ਼ ਸਨ। ਖਾੜਕੂਆਂ ਦੇ ਲੋਕਾਂ ਦੇ ਮਨਪਸੰਦ ਬਣਨ ਨੂੰ ਬਦਨਾਮੀ ਵਿੱਚ ਬਦਲਣ ਲਈ ਸਰਕਾਰ ਵਲੋਂ ਬਣਾਏ ਪੁਲਸ ਕੈਟਾਂ ਰਾਹੀਂ ਕਈ ਬੇਕਸੂਰ ਹਿੰਦੂਆਂ ਦੇ ਕਤਲ ਕਰਵਾਏ ਅਤੇ ਬੀਬੀਆਂ ਦੀ ਬੇਇੱਜ਼ਤੀ ਕਰਵਾਈ। (ਅੱਜ ਤਾਂ ਅਖੌਤੀ ਪੰਥਕ ਸ੍ਰਕਾਰ ਭੀ, ਸਿੱਖਾਂ ਵਿਰੁੱਧ, ਕੈਟਾਂ ਦੇ ਰੂਪ ਵਿੱਚ ਵਰਤੀ ਜਾ ਰਹੀ ਦਿਖਾਈ ਦਿੰਦੀ ਹੈ”। ਉਸ ਸਮੇਂ ਤਿੰਨ ਇੱਕੋ ਕੱਦ ਦੇ ਮਹਾਨ ਜਰਨੈਲਾਂ ਨੇ ਤਾਂ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ। ਉਹ ਸਨ ਭਾਈ ਸਾਹਿਬ ਫੌਜਾ ਸਿਂਘ ਜੀ, ਭਾਈ ਸਾਹਿਬ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਜਥੇਦਾਰ ਸੁਖਦੇਵ ਸਿੰਘ ਬਬਰ। ਭਾਈ ਸਾਹਿਬ ਫੌਜਾ ਸਿੰਘ ਬਾਰੇ ‘ਕੁਰਬਾਨੀ’ ਰਸਾਲੇ ਵਿੱਚ, ਜੋ 1978 ਦੇ ਸ਼ਹੀਦਾਂ ਬਾਰੇ ਹੈ, ਅਮਰੀਕਨ ਸਿੰਘਣੀਆਂ ਤੇ ਹੋਰ ਪਤਵੰਤੇ ਸਜਨਾਂ ਵਲੋਂ ਵਿਚਾਰ ਖਾਸ ਮਹੱਤਤਾ ਵਾਲੇ ਹਨ ਤੇ ਨਵਾਬ ਕਪੂਰ ਸਿੰਘ ਨਾਲ ਤੁਲਨਾ ਦਿੰਦੇ ਹਨ। ਉਨ੍ਹਾਂ ਨੂੰ ਹੋਰ ਸਿੰਘਾਂ ਦੇ ਨਾਲ ਖਾਸ ਕਰਕੇ ਸੁਪਰਡੈਂਟ ਪੁਲਸ ਜੋਸ਼ੀ ਨੇ ਸ਼ਹੀਦ ਕੀਤਾ, ਜੋ ਦੇਰ ਤੋਂ ਉਸ ਦੀਆਂ ਅੱਖਾਂ ਵਿੱਚ ਰੜਕਦੇ ਸਨ। ਭਾਈ ਸਾਹਿਬ ਜਰਨੈਲ ਸਿੰਘ ਭਿੰਡਰਾਵਾਲਿਆਂ ਬਾਰੇ ਬਹੁਤ ਕੁੱਛ ਲਿਖਿਆ, ਬੋਲਿਆ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ, ਜੋ ਸਵਾ ਲੱਖ ਨਾਲ ਇੱਕ ਲੜਾਊਂ ਵਾਲਾ ਬੋਲ ਪੂਰਾ ਕਰਕੇ ਸ਼ਹੀਦੀ ਪਾ ਗਏ। ਜਥੇਦਾਰ ਸੁਖਦੇਵ ਸਿੰਘ, 1984 ਦੇ ਘੱਲੂਘਾਰੇ ਤੋਂ ਬਾਅਦ ਬਬੇਕ ਬੁੱਧ ਵਰਤ ਕੇ 18ਰਵੀਂ ਸਦੀ ਦੇ ਗੁਰੀਲਾ ਜੰਗ ਦੇ ਜਰਨੈਲਾਂ ਵਾਂਗ ਸ੍ਰਕਾਰ ਦੇ ਠੇਕੇਦਾਰ ਬਣ ਕੇ ਪੰਥ-ਦੋਖੀਆਂ ਨੂੰ ਗੱਡੀ ਚਾੜ੍ਹਦੇ ਰਹੇ ਤੇ ਸੂਹੀਏ ਰਾਹੀਂ ਸ਼ਹੀਦੀ ਪਾ ਗਏ, ਜਿਸ ਪਰ ਸੂਹੀਆ ਮਗਰੋਂ ਰੋਇਆ ਕਿ ਮੈਂ ਇੱਕ ਲੋਕਾਂ ਦੇ ਹਿਤੂ ਨੂੰ ਸੌੜੀ ਸੋਚ ਰਾਹੀਂ ਸ਼ਹੀਦ ਕਰਵਾ ਦਿੱਤਾ ਹੈ।
ਇੱਕ 19 ਸਾਲ ਦੇ ਗੁਰਸਿੱਖ ਪਰ ਪੁਲਸ ਤਸ਼ੱਦਦ ਕਾਰਨ ਬਣਾਏ ਖਾੜਕੂ ਜੁਗਰਾਜ ਸਿੰਘ ਬਾਰੇ ‘ਤੂਫਾਨ ਸਿੰਘ’ ਫਿਲਮ ਬਣ ਰਹੀ ਹੈ ਜੋ ਅਸਲੀ ਸਿੱਖ ਕਿਰਦਾਰ ਪੇਸ਼ ਕਰੇਗੀ। 

ਰਾਮ ਸਿੰਘ ਗਰੇਵਜ਼ੈਂਡ

            (ਚਲਦਾ )

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.