ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਮਹਾਰਾਸ਼ਟਰ ਵਿਚ ਸਿੱਖ ਕਤਲੇਆਮ ਦੇ ਜ਼ਿਆਦਾਤਰ ਪੀੜਤ ਅਜੇ ਵੀ ਲਾਪਤਾ
ਮਹਾਰਾਸ਼ਟਰ ਵਿਚ ਸਿੱਖ ਕਤਲੇਆਮ ਦੇ ਜ਼ਿਆਦਾਤਰ ਪੀੜਤ ਅਜੇ ਵੀ ਲਾਪਤਾ
Page Visitors: 2666

  ਮਹਾਰਾਸ਼ਟਰ ਵਿਚ ਸਿੱਖ ਕਤਲੇਆਮ ਦੇ ਜ਼ਿਆਦਾਤਰ ਪੀੜਤ  ਅਜੇ ਵੀ ਲਾਪਤਾ ,
  ਮੁੰਬਈ, 7 ਜੁਲਾਈ (ਪੰਜਾਬ ਮੇਲ) – ਮਹਾਰਾਸ਼ਟਰ ਸਰਕਾਰ ਨੇ ਸਾਲ 1984 ਦੇ ਸਿੱਖ ਕਤਲੇਆਮ ਦੇ 65 ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਸਤਾਵ ਮਨਜ਼ੂਰ ਕਰ ਲਿਆ ਹੈ। ਇਸ ਪ੍ਰਸਤਾਵ ਤਹਿਤ 25 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਸੂਬੇ ਦੇ ਮਾਲ ਮੰਤਰੀ ਮੰਤਰੀ ਏਕਨਾਥ ਖਦਸੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਵਿਚ ਸਿੱਖ ਕਤਲੇਆਮ ਦੇ ਜ਼ਿਆਦਾਤਰ ਪੀੜਤ ਲਾਪਤਾ ਹਨ, ਜਦੋਂਕਿ ਅਨੇਕਾਂ ਇੱਥੋਂ ਉੱਜੜ ਕੇ ਕਿਤੇ ਹੋਰ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ 1984 ਦੇ ਕਤਲੇਆਮ ਦੌਰਾਨ ਉੱਜੜੇ ਸਿੱਖਾਂ ਦੀ ਜਾਇਦਾਦ ਹਾਲੇ ਵੀ ਜਿਉਂ ਦੀ ਤਿਉਂ ਖਸਤਾ ਹਾਲਤ ਵਿਚ ਪਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੀੜਤਾਂ ਸਿੱਖਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸ਼੍ਰੀ ਖਦਸੇ ਨੇ ਕਿਹਾ ਕਿ ਸਾਡੇ ਕੋਲ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਕੋਈ ਸੂਚੀ ਨਹੀਂ ਸੀ। ਹਾਲਾਂਕਿ ਜਦੋਂ ਸਥਿਤ ਆਮ ਹੋ ਗਈ ਤਾਂ ਉਨ੍ਹਾਂ ਨੇ ਮਦਦ ਲਈ ਅਦਾਲਤ ਕੋਲ ਗੁਹਾਰ ਲਾਈ ਸੀ। ਅਦਾਲਤੀ ਹੁਕਮਾਂ ‘ਤੇ ਅਸੀਂ ਪੀੜਤਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਸਿੱਖਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਸਤਾਵ ਸਦਨ ਵਿਚ ਰੱਖਿਆ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਹਾਲੇ ਤੱਕ 65 ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲ ਸਕਿਆ ਹੈ। ਮਹਾਰਾਸ਼ਟਰ ਸਰਕਾਰ ਨੇ ਪੀੜਤ ਸਿੱਖਾਂ ਦੀ ਮਦਦ ਲਈ ਬਾਂਹ ਫੜੀ ਹੈ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.