ਹਿੰਦੂ ਲੀਡਰਾਂ (ਬਿੱਪਰਾਂ) ਨੂੰ ਸਿੱਖਾਂ ਦਾ ਸਿੱਖ ਰਹਣਾ ਕਿਉਂ ਨਹੀਂ ਭਾਉਂਦਾ ?
(ਭਾਗ ਦੂਜਾ)
ਗੁਰੂ ਕਾਲ ਤੇ ਇਕ ਝਾਤ ਮਾਰ ਲਈਏ,
ਗੁਰੂ ਨਾਨਕ ਜੀ ਨੇ ਜਨੇਊ ਦੀ ਫੋਕੀ ਰਸਮ ਭਾਵੇਂ ਨਕਾਰ ਦਿੱਤੀ ਪਰ ਗੁਰੂ ਜੋਤ ਨੇ ਬਿੱਪਰ ਦੀ ਆਪਣੇ ਕਿਸਮ ਦੀ ਪੂਜਾ, ਰਸਮਾਂ ਆਦਿ ਦੀ ਆਜ਼ਾਦੀ ਲਈ ਚਾਂਦਨੀ ਚੌਕ ਵਿੱਚ ਸੀਸ ਭੇਂਟ ਕਰ ਦਿੱਤਾ। ਇਹ ਧਰਮ ਦੀ ਆਜ਼ਾਦੀ ਦੀ ਅਦੁੱਤੀ ਮਿਸਾਲ ਉਸ ਜ਼ਮਾਨੇ ਹੋਈ, ਪਰ ਅੱਜ ਦੇ ਜ਼ਮਾਨੇ ਦੇ ਪੜ੍ਹੇ ਲਿਖੇ ਯੁਗ ਦੇ ਪਤਵੰਤਿਆਂ ਨੇ ਇਸ ਨੂੰ ਮਨੁੱਖੀ ਹੱਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ। ਗੁਰੂ ਹਰਿ ਗੋਬਿੰਦ ਜੀ ਦੇ ਗਵਾਲੀਅਰ ਦੇ ਕਿਲੇ ਦੀ ਦਾਸਤਾਨ ਸੱਭ ਜਾਣਦੇ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਬੰਦੀ ਵਿੱਚੋਂ ਆਜ਼ਾਦ ਕਰਵਾਏ ਹੋਏ ਬਜ਼ੁਰਗਾਂ ਦੀ ਉਲਾਦ ਨੇ ਜੋ ਕਾਰੇ ਕੀਤੇ ਉਹ ਹੋਰ ਭੀ ਲੰਬੀ ਚੌੜੀ ਭੂਮਕਾ ਚਾਹੁੰਦੇ ਹਨ ਤੇ ਬੜੇ ਦੁਖਦਾਇਕ ਹਨ। ਗੁਰੂ ਜੀ ਦੀ ਵਿਰੋਧਤਾ ਹੁੰਦਿਆਂ ਵੀ ਗੁਰੂ ਸਾਹਿਬ ਨੇ ਕਈ ਵਾਰ ਉਨ੍ਹਾਂ ਦੀ ਮਦਦ ਕੀਤੀ, ਇਹ ਸਮਝ ਕੇ ਕਿ ਇਹ ਲੋਕ ਸੁਧਰ ਜਾਣਗੇ। ਫਿਰ ਵੀ ਬਿੱਪਰ ਤੇ ਉਸਦੇ ਉਪਾਸ਼ਕਾਂ ਦਾ ਕਦੇ ਆਪਣੇ ਵਲੋਂ ਨੁਕਸਾਨ ਕਰਨਾ ਤਾਂ ਇੱਕ ਪਾਸੇ, ਨੁਕਸਾਨ ਕਰਨ ਦਾ ਕਦੇ ਸੋਚਿਆ ਵੀ ਨਹੀਂ। ਬਸੀ ਪਠਾਣਾਂ (ਮਾਹਲ ਪੁਰ ਨੇੜੇ) ਦੇ ਫੌਜਦਾਰ ਨੇ ਇੱਕ ਬ੍ਰਾਹਮਣ ਦੀ ਪਤਨੀ ਅਗਵਾ ਕੀਤੀ ਦਾ ਗੁਰੂ ਜੀ ਅੱਗੇ ਜ਼ਿਕਰ ਕੀਤਾ ਤਾਂ ਗੁਰੂ ਜੀ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਨ ਹੇਠ ਭੇਜੇ ਜਥੇ ਨੇ ਕੁੱਛ ਸ਼ਹੀਦੀਆਂ, ਹਾਂ ਜੀ ਸ਼ਹੀਦੀਆਂ, ਪਾ ਕੇ ਬ੍ਰਾਹਮਣ ਦੀ ਇਸਤਰੀ ਨੂੰ ਵਾਪਸ ਉਸਦੇ ਹਵਾਲੇ ਕੀਤਾ। ਮਾਹਲਪੁਰ ਨੇੜੇ ਗੁਰਦੁਆਰਾ ਸ਼ਹੀਦਾਂ ਦੇਖਿਆ ਜਾ ਸਕਦਾ ਹੈ। ਖਾਲਸਾ ਪੰਥ ਨੇ ਆਪਣਾ ਰਾਜ ਹੋਣ ਤੋਂ ਪਹਿਲਾਂ ਥੋੜੀ ਗਿਣਤੀ ਵਿੱਚ ਹੁੰਦਿਆਂ ਨੇ ਭੀ ਕਈ ਇਸ ਤਰ੍ਹਾਂ ਅਗਵਾ ਕੀਤੀਆਂ ਇਸਤਰੀਆਂ ਨੂੰ ਲੰਗਰ ਛਕਣ ਸਮੇਂ ਪਤਾ ਲੱਗਣ ਤੇ ਲੰਗਰ ਛਕੇ ਬਿਨਾ, ਆਜ਼ਾਦ ਕਰਵਾ ਕੇ ਘਰੋ ਘਰੀਂ ਪਹੁੰਚਾਈਆਂ। ਪਰ ਇਸ ਸੌੜੀ ਸੋਚ ਤੇ ਕੋਈ ਅਸਰ ਨਾ ਹੋਇਆ, ਅਤੇ ਲੱਗਦਾ ਹੈ ਕਿ ਕਦੇ ਹੋਵੇਗਾ ਵੀ ਨਹੀਂ।
ਬਾਬਾ ਬੰਦਾ ਸਿੰਘ ਬਹਾਦਰ ਤੇ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸੱਭ ਨਾਲ ਇਨਸਾਫ ਭਰਿਆ ਵਰਤਾਉ ਕੀਤਾ। ਮਸਜਿਦ ਜਾ ਮੰਦਰ ਢਾਉਣ ਦੀ ਥਾਂ ਬਣਾ ਕੇ ਦਿੱਤੇ। ਦੋਹਾਂ ਰਾਜਾਂ ਵਿਾਚ ਸਾਰੇ ਹੀ ਬੜੇ ਖੁਸ਼ ਸਨ। ਪਰ ਬਿੱਪਰ ਐਸੇ ਰਾਜ ਨੂੰ ਆਪਣੀ ਸੋਚ ਤੋਂ ਉੱਤਮ ਹੋਣ ਕਰਕੇ (ਕਿਰਤੀਆਂ ਨੂੰ ਆਪਣੇ ਨਾਲੋਂ ਉਚਾ ਅਤੇ ਰਾਜ ਕਰਦਿਆਂ ਨੂੰ ਦੇਖ ਕੇ ਅੰਦਰੋਂ ਸੜਦਾ ਸੀ) ਉਪਰੋਂ ਉਪਰੋਂ ਭਾਵੇਂ ਖੁਸ਼ ਦਿਖਾਈ ਦਿੰਦਾ ਸੀ, ਪਰ ਅੰਦਰੋਂ ਐਸੇ ਰਾਜ ਦਾ ਖਾਤਮਾ ਹੀ ਚਾਹੁੰਦਾ ਸੀ, ਜੋ ਕਰਕੇ ਹਟਿਆ ਤੇ ਸੈਂਕੜੇ ਸਾਲਾਂ ਤੋਂ ਗੁਲਾਮੀ ਦਾ ਜੀਵਨ ਜੀਉਣ ਵਾਲੇ ਬਾਕੀ ਦੇ ਹਿੰਦੋਸਤਾਨੀਆਂ ਨਾਲ ਮਿਲਾ ਕੇ ਹੀ ਸੁੱਖ ਦਾ ਸਾਹ ਲਿਆ। ਇਹ ਆਪਣੀ ਸੋਚ ਤੋਂ ਉਲਟ ਆਜ਼ਾਦੀ ਦਾ ਜੀਵਨ ਜੀਉਣ ਵਾਲੇ ਨੂੰ ਸਹਿ (ਬਰਦਾਸ਼ਤ) ਨਹੀਂ ਸਕਦਾ। ਇਹ ਇਸਦੀ ਆਪਣੀ ਘੜੀ ਸੋਚ ਐਸੀ ਹੈ ਜਿਸਨੇ ਇਸ ਨੂੰ ਮਹਾਂ-ਸੁਆਰਥੀ ਬਣਾਇਆ ਹੋਇਆ ਹੈ। ਆਪਣੇ ਸੁਆਰਥ ਦੀ ਪੂਰਤੀ ਲਈ ਲੋਕਾਂ ਨੂੰ ਸਵਰਗ ਦੇ ਲਾਰੇ ਦੇ ਕੇ ਆਰਿਆਂ ਨਾਲ ਚਰਵਾਉਂਦਾ, ਵਿਧਵਾ ਇਸਤਰੀਆਂ ਨੂੰ ਸਤੀ ਕਰਵਾ, ਜਾਇਦਾਦਦਾਂ ਨੰ ਫੂਕ ਸੜਵਾ, ਮਾਸੂਮ ਬਚਿਆਂ ਦੇ ਗਲਾਂ ਵਿੱਚ ਟਾਇਰ ਪਵਾ ਕੇ ਜਲਵਾ ਸਕਦਾ ਹੈ ਆਦਿ ਆਦਿ।
ਪੰਜਾਬ ਦੇ ਬਣਦੇ ਹੱਕ ਨਾ ਦੇ ਕੇ ਤੇ ਹੱਕਾਂ ਨੂੰ ਮੰਗਾਂ ਬਣਾ ਕੇ ਸਿੱਖਾਂ ਤੇ ਕੁੱਛ ਅਣਖੀ ਹਿੰਦੁਆਂ ਨੂੰ ਮੰਗਾਂ ਮਨਾਉਣ ਲਈ ਮੁਜ਼ਾਹਰੇ ਕਰਨ ਤੇ ਤਸ਼ੱਦਦ ਕਰਵਾ ਕੇ ਉਨ੍ਹਾਂ ਨੂੰ ਖਾੜਕੂ ਬਣਾ ਕੇ ਉਨ੍ਹਾਂ ਨੂੰ ਦਹਿਸ਼ਤਗਰਦ ਘੋਸ਼ਤ (ਐਲਾਨ) ਕਰਵਾ ਕੇ ਪੁਲਸ ਤੋਂ ਉਨ੍ਹਾਂ ਦਾ ਕੁੱਤਿਆਂ ਵਾਂਗ ਸ਼ਿਕਾਰ ਕਰਵਾ ਕੇ ਸਾਹ ਲਿਆ। ਹੁਣ ਕੁੱਛ ਕੁ ਬਚੇ ਸਿੱਖ ਸਿਧਾਂਤ ਤੋਂ ਜਾਣੂ ਨੌਜਵਾਨਾਂ ਨੂੰ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ ਨਜ਼ਰਬੰਦ ਕੀਤਾ ਜਾਂਦਾ ਹੈ ਤੇ ਮੁਜ਼ਾਹਰਾ ਕਰਨ ਵਾਲਿਆਂ ਤੇ ਲਾਠੀ ਚਾਰਜ ਤੇ ਗੋਲੀਆਂ ਵਰਸਾਈਆਂ ਜਾਂਦੀਆਂ ਹਨ। ਦਲੀਲ, ਕਾਨੂੰਨ ਆਦਿ ਦੀ ਕੋਈ ਸੁਣਵਾਈ ਨਹੀਂ। ਇਸ ਦਾ ਇਹ ਹੀ ਮਤਲਬ ਹੈ ਕਿ ਇਹ ਦੇਸ ਦੇ ਕਾਨੂੰਨ ਨੂੰ ਨਹੀਂ, ਆਪਣੀਆਂ ਵਿਚਾਰਾਂ ਦੇ ਕਾਨੂੰਨ ਨੂੰ ਹੀ ਲਾਗੂ ਕਰਵਾਉਣਾ ਚਾਹੁੰਦੇ ਹਨ, ਭਾਵ ਆਪਣੀ ਚੌਧਰ, ਜਿਸ ਨੂੰ ਕੋਈ ਵੰਗਾਰ ਨਾ ਪਾ ਸਕੇ, ਤੇ ਵੰਗਾਰ ਪਾਉਣ ਦੀ ਹਿੰਮਤ ਕੌਣ ਕਰ ਸਕਦਾ ਹੈ, ਖਾਲਸਾ। ਇਹ ਹੀ ਕਾਰਨ ਹੈ ਕਿ ਖਾਲਸੇ ਨੂੰ ਖਤਮ ਕਰਕੇ ਉਪਰ ਦੱਸੇ ਵਾਂਗ ਸੱਭ ਨੂੰ ਕਰਮ ਕਾਂਡੀ, ਮੂਰਤੀ ਪੂਜਕ ਆਦਿ ਬਣਾ ਸਕੇ, ਤਾਕਿ ਇਸ ਨੂੰ ਇਸਦੇ ਸੁਆਰਥ ਨੂੰ ਆਜ਼ਾਦੀ ਨਾਲ ਪੂਰਨ ਕਰਨ ਵਿੱਚ ਕੋਈ ਰੁਕਾਵਟ ਨਾ ਪਾ ਸਕੇ। ਇਸ ਲਈ ਇਹ ਹਰ ਤਰ੍ਹਾਂ ਦੇ ਹਰਬੇ ਵਰਤ ਰਿਹਾ ਹੈ। ਗੁਰੂ ਨਾਨਕ ਜੀ ਨੇ ਇਸ ਵਲੋਂ ਦਰਸਾਈਆਂ ਗਈਆਂ ਜੀਵਨ ਦੀਆਂ ਗਲਤ ਕਦਰਾਂ ਕੀਮਤਾਂ ਬਾਰੇ ਇਸ਼ਾਰਾ ਕਰਕੇ ਅਸਲੀ ਜੀਵਨ ਰਾਹ ਦਿਖਾਉਣ ਵਾਲੀ ਰੱਬੀ ਬਾਣੀ ਉਚਾਰ ਕੇ, ਆਪਣੇ ਖਿਆਲਾਂ ਨਾਲ ਮਿਲਦੀ ਭਗਤ ਬਾਣੀ ਇਕੱਤਰ ਕਰਕੇ (ਸੱਭ ਕਿਰਤੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ, ਸਦਾ ਇਕੱਠੇ ਰਹਿ ਕੇ ਬਿੱਪਰ ਸੋਚ, ਜ਼ੁਲਮ ਤੇ ਬੇਇਨਸਾਫੀ ਦਾ ਟਾਕਰਾ ਕਰਨ ਯੋਗ ਬਣਾ ਦਿੱਤਾ, ਇਸ ਇਕੱਠ ਨੂੰ ਬੜੀ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਬਿੱਪਰ ਘੁਸਪੈਠ ਕਰਕੇ ਇਕੱਠ ਨੂੰ ਤੋੜਨ ਵਿੱਚ ਬਹੁਤ ਮਾਹਰ ਹੈ) ਪਹਿਲਾਂ ਇਸ ਤੇ ਚੱਲਣ ਵਾਲੇ ਤਿਆਰ ਕੀਤੇ ਤੇ ਚੱਲਣ ਵਾਲਿਆਂ ਦੀ ਇੱਕ ਨਿਰਾਲੀ ਕੌਮ (ਪੰਥ) ਸਾਜਣ ਲਈ ਯੋਗ ਵਿਅਕਤੀ ਦੀ ਚੋਣ ਦਾ ਐਸਾ ਸਿਲਸਿਲਾ ਜਾਰੀ ਕਰ ਦਿੱਤਾ ਕਿ ਪੰਥ ਲਈ ਕੇਂਦਰੀ ਅਸਥਾਨ, ਜੀਵਨ ਢੰਗ ਲਈ ਵਿਧੀ ਵਿਧਾਨ ਵਜੋਂ ਗ੍ਰੰਥ ਦੀ ਸੰਪਾਦਨਾ ਐਸੀ ਹੋਈ ਕਿ ਅੰਤ ਗ੍ਰੰਥ ਪੰਥ ਦਾ ਗੁਰੂ ਹੋ ਨਿਬੜਿਆ, ਜਿੱਸ ਦੀ ਸਦੀਵ ਕਾਇਮੀ ਲਈ ਪੰਥ ਆਪਣੀ ਜਾਨ ਕੁਰਬਾਨ ਤੱਕ ਕਰਨਾ ਸਸਤਾ ਹੀ ਸਮਝਦਾ ਹੈ। ਪਰ ਬਿੱਪਰ ਨੇ ਪੰਥ ਵਿੱਚ ਐਸੀ ਘੁਸਪੈਠ ਕਰ ਲਈ ਹੈ ਕਿ ਇਸ ਰੱਬੀ ਬਾਣੀ ਦੀ ਗਲਤ ਵਰਤੋਂ ਦੇ ਕਈ ਢੰਗ ਤਰੀਕੇ ਆਪਣੇ ਸ਼ਾਸਤਰਾਂ ਵਾਂਗ ਸ਼ੁਰੂ ਕਰਵਾ ਦਿੱਤੇ ਹਨ। ਇਸ ਨਾਲ ‘ਸਿਖੀ ਸਿਖਿਆ ਗੁਰਿ ਵਿਚਾਰ’ ਦੀ ਥਾਂ ਬਿਨਾਂ ਵਿਚਾਰੇ ਤੇ ਸਮਝੇ ਬਾਣੀ ਦਾ ਪੜ੍ਹਨਾ ਹੀ ਮੁੱਖ ਉਦੇਸ਼ ਬਣ ਕੇ ਰਹਿ ਗਿਆ ਹੈ। ਇਹ ਹੀ ਬਿੱਪਰ ਚਾਹੁੰਦਾ ਹੈ ਤਾਕਿ ਬਾਣੀ ਦੀ ਅਸਲੀ ਸਿੱਖਿਆ ਨਾ ਹੋਣ ਕਰਕੇ ਉਸ ਨੂੰ ਕੋਈ ਵੰਗਾਰ ਨਹੀਂ ਪਾ ਸਕੇਗਾ। ਗੁਰੂ ਸਾਹਿਬ ਨੇ ਬਾਣੀ ਵਿਧੀਆਂ ਨਾਲ ਪੜ੍ਹਨ ਲਈ ਨਹੀਂ ਲਿਖੀ ਸੀ। ਇਹ ਤਾਂ ਵਿਚਾਰ ਕੇ ਜੀਵਨ ਜੀਉਣ ਦਾ ਅਸਲੀ ਢੰਗ ਸੀ। ਪਰ ਬਿੱਪਰ ਨੇ ਘੁਸਪੈਠ ਦੁਆਰਾ ਰਮਾਇਨ, ਮਾਹਾਭਾਰਤ ਆਦਿ ਵਾਂਗ ਪੜ੍ਹਨ ਲਈ ਅਖੰਡ ਪਾਠ, ਮੂੰਹ ਤੇ ਠਾਠੇ ਬੰਨ੍ਹ ਕੇ ਅਖੰਡ ਪਾਠ ਸੰਪਟ ਪਾਠ, ਸੁੱਖਣਾਂ (ਜਿਸਦਾ ਗੁਰਮਤਿ ਵਿੱਚ ਕੋਈ ਥਾਂ ਨਹੀਂ) ਸੁੱਖ ਕੇ ਪਾਠ, ਪੱਚੀ ਸਿੰਘਾਂ ਨਾਲ ਅਖੰਡ ਪਾਠ ਆਦਿ ਕਈ ਤਰ੍ਹਾਂ ਨਾਲ ਬਿਨਾਂ ਵਿਚਾਰੇ ਪਾਠ ਕਰਨ ਵਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਲਾ ਦਿੱਤਾ। ਅਖੰਡ ਪਾਠ ਤਾਂ ਨਾਮ ਬਾਣੀ ਦੇ ਰਸੀਏ ਸਿੱਖ ਜੰਗਲਾਂ ਪਹਾੜਾਂ ਵਿੱਚ ਰਹਿਣ ਸਮੇਂ ਬਾਣੀ ਦਾ ਲਾਹਾ ਲੈਣ ਲਈ ਕਰਿਆ ਕਰਦੇ ਸਨ, ਇਸ ਕਰਕੇ ਕਿ ਪਤਾ ਨਹੀਂ ਕਿਸ ਸਮੇਂ ਉਹ ਟਿਕਾਣਾ ਛੱਡਣਾ ਪੈਣਾ ਹੈ। ਕੇਂਦਰੀ ਸੰਸਥਾ ਨੂੰ ਭੀ ਪ੍ਰਚਾਰ ਦੀ ਥਾਂ ਨਾ ਸੁਣੇ ਜਾਣ ਵਾਲੇ ਅਖੰਡ ਪਾਠਾਂ ਰਾਹੀਂ ਮਾਇਆ ਇਕੱਤਰ ਕਰਨ ਵਲ ਲਾ ਦਿੱਤਾ ਹੈ, ਇਸ ਵਿੱਚ ਕੁੱਛ ਸੋਚਣ ਵਾਲੇ ਬੰਦੇ ਹੀ ਨਹੀਂ ਲਗਦੇ, ਸੱਭ ਬੰਦ ਲਿਫਾਫੇ ਵਿੱਚੋਂ ਨਿਕਲੇ ਮਤੇ ਤੇ ਜੋ ਗੁਰਮਤਿ ਸਿਧਾਂਤ ਨੂੰ ਛਿੱਕੇ ਤੇ ਟੰਗ ਕੇ ਬਣਾਇਆ ਹੁੰਦਾ ਹੈ, ਬੋਲੇ ਸੋ ਨਿਹਾਲ ਬਲਾਉਣ ਵਾਲੇ ਹੀ ਹਨ। ਪੰਥ ਤੇ ਸਿੱਖ ਸਿਧਾਂਤ ਵਿੱਚ ਇੰਨਾ ਕੁੱਛ ਗਲਤ ਹੋਣ ਕਰਕੇ ਪੰਥ ਦਰਦੀ ਜਦ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਤੇ ਬਿਪਰ ਤੇ ਉਸਦੇ ਚਾਟੜੇ ਹੀ ਨਹੀਂ ਅਖੌਤੀ ਪੰਥਕ ਸ੍ਰਕਾਰ ਤੇ ਉਸਦੇ ਇਸ਼ਾਰਿਆ ਤੇ ਚੱਲਣ ਵਾਲੀ ਕੇਂਦਰੀ ਸੰਸਥਾ ਕੁੱਛ ਕੁ ਨੂੰ ਪੰਥ ਤੋਂ ਛੇਕ ਤੇ ਕੁੱਛ ਕੁ ਨੂੰ ਝੂਠੇ ਕੇਸਾਂ ਵਿੱਚ ਫਸਾ ਦਿੰਦੀ ਹੈ।
ਇਸ ਸੱਭ ਕੁੱਛ ਨੇ ਪੰਥ ਦਰਦੀਆਂ ਤੇ ਬਹੁ-ਗਿਣਤੀ ਵਿੱਚ ਚੁੱਪ ਬੈਠੇ ਉਨ੍ਹਾਂ ਦੀ ਸੋਚ ਵਾਲੇ ਸਿੱਖਾਂ ਨੂੰ ਤਸ਼ੱਦਦ ਤੇ ਬੇਇਜ਼ਤੀ ਦੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਬਾਕੀ ਦੇ ਦੇਸ ਨਾਲੋਂ ਜੁਦਾ ਹੋਣ ਦੇ ਰਾਹ ਪਾ ਦਿੱਤਾ ਹੈ। ਵੈਸੇ ਤਾਂ ਪੰਜਾਬ ਪਹਿਲਾਂ ਭੀ ਸਾਰੇ ਦੇਸ ਨਾਲੋਂ ਜੁਦਾ ਹੀ ਸੀ। ਇਹ ਤਾਂ ਪੰਜਾਬ ਤੇ ਅੰਗ੍ਰੇਜ਼ਾਂ ਨੇ ਕਬਜ਼ਾ ਕਰਕੇ ਬਾਕੀ ਦੇ ਦੇਸ ਨਾਲ ਮਿਲਾ ਦਿੱਤਾ, ਪਰ ਮਾਹਾਰਾਜਾ ਦਲੀਪ ਸਿੰਘ ਨੂੰ ਇਸ ਦਾ ਰਾਜਾ ਹੀ ਰੱਖਿਆ। ਸੋ ਭਾਵੇਂ ਪੰਜਾਬ ਬਾਕੀ ਦੇਸ ਨਾਲ ਮਿਲਿਆ ਹੋਇਆ ਹੈ ਪਰ ਹੈ ਸਿੱਖਾਂ ਦਾ। ਬਾਕੀ ਦੇਸ ਨਾਲੋਂ ਜੁਦਾ ਹੋਣ ਕਰਕੇ ਹੀ ਭਾਰਤੀ ਫੌਜ ਨੇ ਪੰਜਾਬ ਤੇ ਹਮਲਾ ਕੀਤਾ। ਇੱਕ ਦੇਸ ਦੀ ਫੌਜ ਹੀ ਦੂਸਰੇ ਦੇਸ ਤੇ ਹਮਲਾ ਕਰਿਆ ਕਰਦੀ ਹੈ। ਸੋ ਪੰਜਾਬ ਭਾਰਤ ਨਾਲੋਂ ਜੁਦਾ ਹੋਣ ਦੀ ਇਹ ਬੜੀ ਮਿਸਾਲ ਹੈ। ਸਿੱਖਾਂ ਨੇ ਹੀ ਪੰਜਾਬ ਨੂੰ ਅਫਗਾਨਿਸਤਾਨ ਦਾ ਭਾਗ ਬਣਨ ਤੋਂ ਬਚਾ ਕੇ ਰੱਖਿਆ। ਪੰਜਾਬ ਦੇ ਕੁੱਛ ਅਣਖੀ ਹਿੰਦੂਆਂ ਤੋਂ ਬਿਨਾਂ ਬਾਕੀ ਹਿੰਦੂਆਂ ਨੇ ਪੰਜਾਬ ਨੂੰ ਕਦੇ ਆਪਣਾ ਸਮਝਿਆ ਹੀ ਨਹੀਂ। ਪੰਜਾਬ ਨੂੰ ਪੰਜਾਬ ਦੇ ਜਾਇਜ਼ ਵਿਧਾਨਕ ਹੱਕਾਂ ਤੋਂ ਵਾਂਝੇ ਰੱਖਣ ਪਰ ਹੱਕ ਲੈਣ ਲਈ, ਜਿਨ੍ਹਾਂ ਦਾ ਸਾਰੇ ਪੰਜਾਬੀਆਂ ਨੂੰ ਲਾਭ ਹੋਣਾ ਸੀ, ਸੰਘਰਸ਼ ਕਰਨ ਸਮੇਂ ਹਿੰਦੂਆਂ ਨੇ ਉਸ ਵਿੱਚ ਭਾਗ ਲੈਣ ਦੀ ਥਾਂ ਸੰਘਰਸ਼ ਕਰਨ ਵਾਲਿਆਂ ਨੂੰ ਸਗੋਂ ਦਹਿਸ਼ਤਗਰਦ ਕਹਿਕੇ ਪਰਚਾਰਿਆ, (ਦੇਹਧਾਰੀ ਗੁਰੂਡੰਮ ਅਤੇ ਅਨਿਕ ਡੇਰਾਧਾਰੀਆਂ ਨੇ ਭੀ ਪੰਜਾਬ ਦੇ ਹੱਕਾਂ ਲਈ ਮੂੰਹ ਤੱਕ ਨਹੀਂ ਖੋਲਿਆ) ਪੰਜਾਬੀ ਬੋਲਦੇ ਹੋਏ ਭੀ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਨੂੰ ਮਾਂ ਬੋਲੀ ਆਖਿਆ। ਕਿਉਂਕਿ ਪਸੀਨੇ ਦਾ ਤੁਪਕਾ ਬਹਾਏ ਬਿਨਾਂ, ਬਹੁਗਿਣਤੀ ਦਾ ਭਾਗ ਹੁੰਦਿਆਂ ਹਰ ਤਰ੍ਹਾਂ ਦੀ ਆਜ਼ਾਦੀ ਮੁਫਤੋ ਮੁਫਤੀ ਜੁ ਮਾਣ ਰਹੇ ਹਨ। ਇਨ੍ਹਾਂ ਦੇ ਇਸ ਪ੍ਰਚਾਰ ਨੇ ਹੀ ਪੰਜਾਬ ਦਾ ਮਾਹੌਲ ਬਿਗਾੜਿਆ, ਜਿਸ ਮਾਹੌਲ ਦੀ ਓਟ ਲੈ ਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਜਿਸ ਸਮੇਂ ਇਨ੍ਹਾਂ ਪੰਜਾਬੀ ਹਿੰਦੂਆਂ ਨੇ ਲੱਡੂ ਵੰਡੇ ਤੇ ਫੌਜੀਆਂ ਨੂੰ ਲੰਗਰ ਛਕਾਇਆ। ਦਿੱਲੀ ਕਤਲਆਮ ਬਾਰੇ ਇਨ੍ਹਾਂ ਨੇ ਕਦੇ ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ। ਪੰਜਾਬ ਦੇ ਅਸਲੀ ਹੱਕਦਾਰ ਨੌਜਵਾਨਾਂ ਨੂੰ ਇਹ ਨਸ਼ੇ ਤੇ ਅਸ਼ਲੀਲ ਸਾਹਿਤ ਵੰਡ ਕੇ ਜਿੱਥੇ ਇਹ ਉਨ੍ਹਾਂ ਦਾ ਜੀਵਨ ਬਰਬਾਦ ਕਰ ਰਹੇ ਹਨ, ਉਥੇ ਬਹੁਤ ਬੜਾ ਪਾਪ ਕਰ ਰਹੇ ਹਨ ਜਿਸਦਾ ਲੇਖਾ ਆਖਰ ਰੱਬ ਜੀ ਦੇ ਘਰ ਤਾਂ ਹੋਣਾ ਹੀ ਹੈ।
ਸਿੱਖਾਂ ਨੂੰ ਹਿੰਦੂ ਦੱਸਣ ਲਈ 350 ਵੇਂ ਆਨੰਦਪੁਰ ਸਾਹਿਬ ਦੇ ਸਥਾਪਤਾ ਦਿਵਸ ਤੇ ਗੁਰੂ ਨਾਨਕ ਸਾਹਿਬ ਨੂੰ ਜੋਗੀ ਕਹਿਣ ਤੱਕ ਦੀ ਹਿੰਮਤ ਕਰ ਲਈ, ਜਦਕਿ ਗੁਰੂ ਸਾਹਿਬ ਨੇ ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠੇ ਜੋਗੀਆਂ ਨੂੰ ਝਾੜਾਂ ਪਾ ਕੇ ਗ੍ਰਹਿਸਤ ਮਾਰਗ ਦੇ ਪਾਂਧੀ ਬਣਨ ਨੂੰ ਕਿਹਾ ਸੀ, ਤੇ ਕਿਰਤ ਕਰਦੇ ਪ੍ਰਮਾਤਮਾ ਨਾਲ ਜੋਗ (ਇਕਮਿਕ ਹੋਣ) ਕਰਨ ਦੀ ਵਿਧੀ ਦੱਸੀ ਸੀ। ਜੋਗ ਆਸਣ ਹੋ ਸਕਦਾ, ਸਿਹਤ ਲਈ ਲਾਭਦਾਇਕ ਹੋਣ ਪਰ ਰੱਬ ਜੀ ਨਾਲ ਮਿਲਣ ਲਈ ਨਹੀਂ, ਉਸ ਲਈ ਤਾਂ ਖਲਕਤ ਤੇ ਰੱਬ ਜੀ ਨਾਲ ਪਿਆਰ ਹੀ ਅਸਲੀ ਰਾਹ ਹੈ। ਪਰ ਕੇਂਦਰ ਤੇ ਪੰਜਾਬੀ ਹਿੰਦੂ ਸਿੱਖਾਂ ਨੂੰ ਦੇਸ ਦੀ ਮੁੱਖ ਧਾਰਾ, ਜੋ ਬਿੱਪਰ ਸੋਚ ਦੀ ਸੜ੍ਹਾਂਦ ਮਾਰਦੀ ਕਰਮ ਕਾਂਡੀ, ਦਇਆ ਤੋਂ ਰਹਿਤ, ਸੱਤਿਅਮ ਤੋਂ ਉਲਟ ਸੌ ਗੁਣਾਂ ਝੂਠ ਤੇ ਆਧਾਰਤ, ਘੱਟ ਗਿਣਤੀਆਂ ਨੂੰ ਮੁਗਲਾਂ ਵਾਂਗ ਆਪਣੇ ਵਿੱਚ ਜਜ਼ਬ (ਸਮੇਟਣ) ਕਰਨ ਦੀ ਹਾਮੀ ਹੈ, ਵਿੱਚ ਆਉਣ ਨੂੰ ਕਹਿੰਦੇ ਹਨ। ਇਸ ਵਿੱਚ ਸਿੱਖ ਤਾਂ ਕੀ ਆਸਾਮ, ਨਾਗਾਲੈਂਡ, ਮਿਜ਼ੋਰਮ , ਤਾਮਲਨਾਡ, ਬੰਗਾਲ ਆਦਿ ਜਿਨ੍ਹਾਂ ਦੀ ਆਪਣੀ ਆਪਣੀ ਸਭਿਅਤਾ ਤੇ ਇਤਿਹਾਸ ਹੈ ਨਹੀਂ ਆਉਣਾ ਚਾਹੁੰਦੇ। ਸਿੱਖਾਂ ਦਾ ਆਪਣਾ ਇਤਿਹਾਸ, ਆਪਣਾ ਸਿਧਾਂਤ ਤੇ ਸੱਭ ਤੋਂ ਨਿਰਾਲੀ ਸਭਿਅਤਾ ਹੈ। ਸਿੱਖੀ ਦੇ ਇਸ ਹੀ ਅਮੀਰ ਵਿਰਸੇ ਨੂੰ ਖਤਮ ਕਰਨ ਲਈ ਦਰਬਾਰ ਸਹਿਬ ਤੇ ਹਮਲਾ ਕਰਕੇ ਜਿੱਥੇ ਸਿੱਖੀ ਜਜ਼ਬੇ ਨੂੰ ਖਤਮ ਕਰਨਾ ਚਾਹਿਆ ਉਥੇ ਸਿੱਖ ਲਇਬ੍ਰੇਰੀ, ਜਿੱਥੇ ਕੋਈ ਜੁਝਾਰੂ ਨਹੀਂ ਸੀ, ਦਾ ਅਮੀਰ ਖਜ਼ਾਨਾ ਲੁੱਟ ਕੇ ਅਖਬਾਰਾਂ ਤੇ ਰਸਾਲਿਆਂ ਨੂੰ ਅੱਗ ਦੀ ਭੇਂਟ ਕਰ ਦਿੱਤਾ। ਇਹ ਲੁੱਟ ਭਲਾ ਕਿਉਂ? ਇਸ ਲਈ ਤਾਕਿ ਗੁਰੂ ਸਾਹਿਬਾਨ ਵਲੋਂ ਲਿਖਤਾਂ ਵਿੱਚ ਰਲਾ ਪਾ ਕੇ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦਿਖਾ ਸਕੇ, ਜਿਵੇਂ ਪਹਿਲਾਂ, ਆਪਣੇ ਸਾਰੇ ਦੇਵੀ ਦੇਵਤਿਆਂ ਦੇ ਤੀਰਥ ਅਸਥਾਨ ਪਹਾੜਾਂ ਵਿੱਚ ਬਣਾਏ ਹੋਏ ਹਨ, ਪਰ ਗੁਰੂ ਸਾਹਿਬ ਨੇ ਤੀਰਥ ‘ਤੀਰਥ ਨਾਵਣ ਜਾਓ ਤੀਰਥ ਨਾਮ ਹੈ’ ਦੇ ਉਲਟ ਸਿੱਖਾਂ ਲਈ ਪਹਾੜਾਂ ਵਿੱਚ ਤੀਰਥ ਬਨਾਉਣ ਲਈ ਦਸਮੇਸ ਜੀ ਦੇ ਨਾਂ ਤੇ ਕੁੱਛ ਬੋਲ ਉਚਾਰ ਕੇ ਅਖੌਤੀ ਹੇਮ ਕੁੰਟ ਤਪੱਸਿਆ ਅਸਥਾਨ ਖੜਾ ਕੀਤਾ ਹੋਇਆ ਹੈ। ਤਪੱਸਿਆ ਦਾ ਗੁਰੂ ਸਾਹਿਬਾਨ ਨੇ ਖੰਡਨ ਕੀਤਾ ਹੋਇਆ ਹੈ। ਦਸ ਗੁਰੂ ਸਹਿਬਾਨ ਵਿੱਚ ਗੁਰੂ ਨਾਨਕ ਸਾਹਿਬ ਦੀ ਰੱਬੀ ਜੋਤ ਵਰਤਦੀ ਰਹੀ, ਜਿਸ ਨੂੰ ਕਿਸੇ ਤਪੱਸਿਆ ਦੀ ਲੋੜ ਨਹੀਂ ਸੀ। ਤਪੱਸਿਆ ਕਰਮ ਕਾਂਡੀ ਸੋਚ ਦੀ ਉਪਜ ਤੇ ਕਾਰਗੁਜ਼ਾਰੀ ਹੈ। ਗੁਰੂ ਸਾਹਿਬਾਨ ਜੈਸੇ ਮਹਾਂਪੁਰਸ਼ ਪ੍ਰਮਾਤਮਾ ਦੀ ਰਜ਼ਾ ਵਿੱਚ ਸੰਸਾਰ ਦਾ ਉਧਾਰ ਕਰਨ ਲਈ ਤਪੱਸਿਆ ਤੋਂ ਬਿਨਾਂ ਜਨਮ ਧਾਰਦੇ ਹਨ। ਬਿੱਪਰ ਆਪਣੀ ਘੁਸਬੈਠ ਰਾਹੀਂ ਪਹਿਲਾਂ ਭੀ ਗੁਰੂ ਕਾਲ ਦੇ ਇਤਿਹਾਸਿਕ ਅਸਥਾਨ, ਚਮਕੌਰ ਦੀ ਗੜ੍ਹੀ, ਠੰਡਾ ਬੁਰਜ, ਸਰਹੰਦ ਦੀ ਕੰਧ ਆਦਿ ਕਾਰ ਸੇਵਾ ਦੇ ਬਾਬਿਆਂ ਰਾਹੀਂ ਢੁਆ ਚੁੱਕਾ ਹੈ। ਬਹੁਤ ਚੌਕੰਨੇ ਹੋਣ ਦੀ ਲੋੜ ਹੈ।
ਬਿੱਪਰ ਸੋਚ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਤੇ ਤਸ਼ੱਦਦ ਭਰਿਆ ਕਹਿਰ ਕਮਾ ਰਹੀ ਹੈ। ਉਸ ਅਨੁਸਾਰ ਤਾਂ ਸਰ ਮੁਹੰਮਦ ਇਕਬਾਲ ਵਾਂਗ ਸਿੱਖਾਂ ਨੂੰ ਵੀ ਕਹਿਣਾ ਪੈ ਰਿਹਾ ਹੈ, ‘ਇਸ ਵਤਨ ਕੋ ਵਤਨ ਕਹਿਨੇ ਮੇਂ ਸ਼ਰਮ ਸੀ ਆਤੀ ਹੈ’ ਇਸ ਦਾ ਹੱਲ ਸਿੱਖਾਂ ਲਈ ਹੁਣ ਜੁਦਾ ਦੇਸ ਲੈਣਾ ਜ਼ਰੂਰੀ ਬਣ ਗਿਆ ਹੈ। ਸਵਰਗਗੀਯਾ ਰਜਨੀਸ਼ ਸਿੱਖਾਂ ਨਾਲ ਜ਼ੁਲਮ ਤੇ ਬੇਇਨਸਾਫੀ ਦੇਖ ਕੇ ਕਹਿੰਦੇ ਸਨ ਕਿ ਜੇ ਸਿੱਖ ਜੁਦਾ ਮੁਲਕ ਚਾਹੁੰਦੇ ਹਨ ਤਾਂ ਦੇ ਦੇਣਾ ਚਾਹੀਦਾ ਹੈ ਅਤੇ ਸਾਰੇ ਮੁਲਕ ਨੂੰ ਜੁਦੇ ਜੁਦੇ ਦੇਸ ਬਣਾ ਕੇ ਯੁਨਾਈਟਡ ਮੰਡਲ ਬਣਾ ਲੈਣਾ ਚਾਹੀਦਾ ਹੈ, ਜਿਸ ਨਾਲ ਵੱਧ ਤਰੱਕੀ ਹੋ ਸਕਦੀ ਹੈ।
ਜੁਦੇ ਦੇਸ, ਜਿਸਦਾ ਨਾਮ ਭਾਵੇਂ ‘ਖਾਲਿਸਤਾਨ’ ਹੋਵੇ ਜਾਂ ‘ਪੰਜਾਬ ਗੁਰਾਂ ਦਾ’ ਜਾ ‘ਪੰਜਾਬ ਗੁਰਾਂ’ ਹੋਵੇ, ਵਿੱਚ ਬਿੱਪਰ ਕੀ, ਕਿਸੇ ਨੂੰ ਭੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ, ਸਰਬੱਤ ਦੇ ਭਲੇ ਦੇ ਸਿਧਾਂਤ ਤੇ ਚੱਲਣ ਵਾਲੇ ਸਿੱਖਾਂ ਵਲੋਂ ਅੱਗੇ ਭੀ ਬਾਬਾ ਬੰਦਾ ਸਿੰਘ ਬਹਾਦਰ ਤੇ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਹੋਏ ਹਨ ਜਿਨ੍ਹਾਂ ਵਿੱਚ ਸਾਰੇ (ਹਿੰਦੂ, ਸਿੱਖ, ਮੁਸਲਮਾਨ ਆਦਿ) ਖੁਸ਼ ਤੇ ਸੁਖੀ ਵਸਦੇ ਸਨ। ਇਹ ਨਵਾਂ ਰਾਜ ਭੀ ਐਸਾ ਹੀ ਹੋਵੇਗਾ। ਇਹ ਰਾਜ ਬਣਨ ਵਿੱਚ ਨਾ ਕੋਈ ਰਾਏ ਸ਼ੁਮਾਰੀ ਤੇ ਨਾ ਕੋਈ ਬਹੁ-ਗਿਣਤੀ ਸਿੱਖ ਇਲਾਕੇ ਦੀ ਗੱਲ ਹੋਵੇ, ਬੱਸ ਪੰਜਾਬੀ ਬੋਲਦਾ ਪੰਜਾਬ, ਜਿੱਸ ਵਿਚੋਂ ਪੰਜਾਬੀ ਬੋਲਦੇ ਇਲਾਕੇ ਅੰਨ੍ਹੇਵਾਹ ਕੱਢ ਕੇ ਹਰਿਆਣਾ ਤੇ ਹਿਮਾਚਲ ਨੂੰ ਦਿੱਤੇ ਹੋਏ ਹਨ, ਸਮੇਤ ਜੁਦਾ ਦੇਸ ਹੋਵੇ, ਜੋ ਵਿਧਾਨਿਕ ਅਸੂਲਾਂ ਅਨੁਸਾਰ ਹੈ। ਡਰਨ ਤੇ ਈਰਖਾ ਕਰਨ ਦੀ ਥਾਂ ਇਹ ਨਵਾਂ ਦੇਸ ਬਣਾ ਕੇ ਪੁਰਾਣੇ ਹੋ ਚੁੱਕੇ ਸਿੱਖ ਰਾਜਾਂ ਵਾਲਾ ਆਨੰਦ ਮਾਨਣ ਦੇ ਭਾਗੀ ਬਣਨਾ ਚਾਹੀਦਾ ਹੈ। ਬਿੱਪਰ ਸੋਚ ਨੂੰ ਇਹ ਡਰ ਤੇ ਮਨ ਦੀ ਉਲਝਨ ਕੱਢ ਦੇਣੇ ਚਾਹੀਦੇ ਹਨ ਕਿ ਕਿਰਤੀ ਵਰਗ ਮੇਰੇ ਨਾਲੋਂ ਉਚਾ ਕਿਉਂ ਹੈ ਤੇ ਰਹਿ ਸਕਦਾ ਹੈ, ਕਿਉਂਕਿ ਪਿਛਲੇ ਰਾਜ ਵੀ ਕਿਰਤੀ ਵਰਗ ਵਲੋਂ ਸਨ ਜਿਨ੍ਹਾਂ ਵਿੱਚ ਬਿੱਪਰ ਸਮੇਤ ਸੱਭ ਨੇ ਹਰ ਤਰ੍ਹਾਂ ਦੇ ਸੁੱਖ ਮਾਣੇ ਸਨ।
ਰਾਮ ਸਿੰਘ ਗਰੇਵਜ਼ੈਂਡ