ਪ੍ਰਚਾਰਕ
ਭਾਈ ਪਰਮਜੀਤ ਸਿੰਘ ਉੱਤਰਾਖੰਡ
Page Visitors: 6208
ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥
ਉਸੁ ਊਪਰਿ ਹੈ ਮਾਰਗੁ ਮੇਰਾ ॥ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥
(ਪੰਨਾ-੭੯੪)
ਸੰਸਾਰ ਵਿਚ ਵਿਚਰਣ ਲਈ ਵਿਚਰਣ ਵਾਲੇ ਵਾਸਤੇ ਦੋ ਰਾਹ ਹਨ, ਇਕ ਝੂਠ ਦਾ ਅਤੇ ਇਕ ਸਚ ਦਾ ਰਸਤਾ ਵੇਖਣ ਨੂੰ ਝੂਠ ਆਸਾਨ ਅਤੇ ਸਚ ਮੁਸ਼ਕਲਾਂ ਭਰਿਆ ਲਗਦਾ ਹੈ, ਪਰ ਬੁਜੁਰਗ ਕਿਹਾ ਕਰਦੇ ਸਨ ਕੀ ਝੂਠ ਦੇ ਪੈਰ ਨਹੀ ਹੁੰਦੇ ਤੇ ਸੁਭਾਵਿਕ ਹੀ ਝੂਠ ਆਪਣੀਆਂ ਅਪਾਹਿਜ ਲੱਤਾਂ ਨਾਲ ਬਣੇ ਰਸਤੇ ਉੱਤੇ ਵੀ ਨਹੀ ਤੁਰ ਸਕਦਾ ਤੇ ਸਚ ਅਡੋਲ ਹੋ ਕੇ ਅਖੀਰ ਆਪਣੇ ਮੁਕਾਮ ਤੇ ਪਹੁਚ ਹੀ ਜਾਂਦਾ ਹੈ, ਤੇ ਪਿਛੇ ਆਉਂਦੇ ਸਮਾਜ ਨੂੰ ਤੁਰਨ ਦੀ ਜਾਚ ਸਿਖਾ ਜਾਂਦਾ ਹੈ
ਆਓ! ਸਚ ਦੇ ਪਾਂਧੀ ਬਣੀਏ |
ਤਜੁਰਬਾ:-
- ਗੁਰਮਤ ਕੋਰਸ ਕਰਣ ਤੋਂ ਬਾਦ ਪੰਜਾਬ ਵਿਚ ੨ ਸਾਲ ਲਈ ਗੁਰਮਤ ਪ੍ਰਚਾਰ ਕੇਂਦਰ ਵਿਚ ਮੁੱਖ ਪ੍ਰਚਾਰਕ ਵਜੋਂ ਸੇਵਾ ਨਿਭਾਈ|
- ਝਾਰਖੰਡ (ਜਮਸ਼ੇਦਪੁਰ) ਵਿਖੇ ਲਗਪਗ ੫ ਸਾਲ ਗੁਰਮਤ ਪ੍ਰਚਾਰ ਕੀਤਾ ਅਤੇ ਜਮਸ਼ੇਦਪੁਰ ਦੇ ਵਿਚ ਵਖ ਵਖ ਇਲਾਕਿਆਂ ਵਿਚ ਸਿਖ ਨੋਜਵਾਨ ਜਥੇਬੰਦੀਆਂ ਤਿਆਰ ਕਿਤੀਆਂ, ਗੁਰਮਤ ਦੀ ਇਸ ਲਹਿਰ ਨੂੰ ਅੱਜ ਵੀ ਨੋਜਵਾਨਾਂ ਨੇ ਜਾਰੀ ਰਖਿਆ ਹੈ
- ਇਸ ਤੋਂ ਉਪਰੰਤ ਉਡੀਸਾ ਪ੍ਰਤੀਨਿਧੀ ਬੋਰਡ ਵੱਲੋਂ ਆਲ ਉਡੀਸਾ ਗੁਰਦਵਾਰਾ ਪ੍ਰਚਾਰਕ ਤੋਰ ਤੇ ਨਿਯੁਕਤ ਕੀਤਾ ਗਿਆ ਤੇ ਉਡੀਸਾ ਵਿਖੇ ਵਖ ਵਖ ਥਾਵਾਂ ਤੇ ਗੁਰਮਤ ਕਲਾਸ ਅਤੇ ਸਾਲਾਨਾ ਗੁਰਮਤ ਕੈੰਪ, ਸੇਮੀਨਾਰ ਅਤੇ ਵਰਕਸ਼ਾਪ ਲਗਾ ਕੇ ਪ੍ਰਚਾਰ ਕੀਤਾ ਗਿਆ
- ਪਿਛਲੇ ਢਾਈ ਸਾਲ ਤੋਂ ਉਤਰਾਖੰਡ ਵਿਖੇ ਖਾਲਸਾ ਪਰਿਵਾਰ ਸੰਸਥਾ ਨਾਲ ਰਲ ਕੇ ਪਿੰਡਾ ਅਤੇ ਸ਼ਹਿਰਾਂ ਦੇ ਵਿਚ ਗੁਰਮਤ ਪ੍ਰਚਾਰ ਕੀਤਾ ਜਾ ਰਿਹਾ ਹੈ
- ਇਸ ਇਲਾਕੇ ਦੇ ਵਿਚ ਪਹਿਲੀ ਵਾਰ ਗੁਰਮਤ ਕਲਾਸਾਂ ਅਤੇ ਗੁਰਮਤ ਕੈਪਾਂ ਦੀ ਅਰੰਭਤਾ ਹੋਈ, ਜਿਸ ਵਿਚ ਸੰਗਤਾ ਦਾ ਹੁੰਗਾਰਾ ਮਿਲਆ
- ਹੁਣ ਦੇਸ਼-ਵਿਦੇਸ਼ਾ ਵਿਚ ਗੁਰਬਾਣੀ ਦੀ ਗਲ ਪਹੁੰਚਾਣ ਵਾਸਤੇ ਸੇਵਾ ਨਿਭਾਈ ਜਾ ਰਹੀ ਹੈ
ਪ੍ਰਚਾਰ ਯੋਗਤਾ:-
- ਕਥਾ
- ਸਲਾਈਡ ਸ਼ੋ
- ਗੁਰਮਤ ਕੈੰਪ
- ਗੁਰਮਤ ਸੇਮਿਨਾਰ
- ਵਰਕਸ਼ਾਪ
- ਗੁਰਮਤ ਕਲਾਸਾਂ
- ਗੁਰਮਤ ਸਵਾਲ ਜਵਾਬ ਸੈਸ਼ਨ
- ਧਾਰਮਿਕ ਨਾਟਕ
- ਧਾਰਮਿਕ ਸਟੇਜ ਸ਼ੋ
- ਦਸਤਾਰ ਮੁਕਾਬਲੇ
- ਅਤੇ ਹੋਰ ਵੀ...
ਕਥਾ-ਭਾਈ ਪਰਮਜੀਤ ਸਿੰਘ:-
Contact Details:
Bhai Paramjeet Singh
9690137080
, , U. S. Nagar, Uttarakhand, India