ਕੈਟੇਗਰੀ

ਤੁਹਾਡੀ ਰਾਇ



Voice of People
ਤਨਖਾਹ ਲੱਖਾਂ ਰੁਪਏ , ਕੋਈ ਡੀਊਟੀ ਤੈਅ ਨਹੀਂ
ਤਨਖਾਹ ਲੱਖਾਂ ਰੁਪਏ , ਕੋਈ ਡੀਊਟੀ ਤੈਅ ਨਹੀਂ
Page Visitors: 2648

ਤਨਖਾਹ ਲੱਖਾਂ ਰੁਪਏ , ਕੋਈ ਡੀਊਟੀ ਤੈਅ ਨਹੀਂ
ਚੰਡੀਗੜ੍ਹ, 16 ਜੁਲਾੲੀ (ਪੰਜਾਬ ਮੇਲ)- ਲੱਖਾਂ ਲੋਕਾਂ ਦੇ ਨੁਮਾਇੰਦੇ ਬਣ ਕੇ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਪਹੁੰਚਣ ਵਾਲੇ ਜਨਤਾ ਦੇ ਪ੍ਰਤੀਨਿਧਾਂ ਦੀ ਕੋਈ ਡਿਊਟੀ ਤੈਅ ਨਹੀਂ ਹੈ। ਇਸ ਬਾਰੇ ਕੋਈ ਦਸਤਾਵੇਜ਼ ਵੀ ਨਹੀਂ, ਜਦ ਕਿ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਨੂੰ ਲੱਖਾਂ ਰੁਪਏ ਤਨਖਾਹ ਤੇ ਭੱਤਿਆਂ ਵਜੋਂ ਸਰਕਾਰੀ ਖਜ਼ਾਨੇ ਤੋਂ ਦਿੱਤੇ ਜਾਂਦੇ ਹਨ ਅਤੇ ਉਹ ਵੀ ਇਨਕਮ ਟੈਕਸ ਤੋਂ ਮੁਕਤ ਹੁੰਦੇ ਹਨ।
ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਦੀ ਡਿਊਟੀ ਤੈਅ ਨਾ ਹੋਣ ਦਾ ਇਹ ਜਵਾਬ ਆਰ ਟੀ ਆਈ ਐਕਟ ਹੇਠ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਦਿੱਤਾ ਹੈ। ਆਰ ਟੀ ਆਈ ਐਕਟੀਵਿਸਟ ਦਿਨੇਸ਼ ਚੱਢਾ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਤੋਂ ਪੁੱਛਿਆ ਸੀ ਕਿ ਵਿਧਾਇਕਾਂ ਦੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਤੈਅ ਡਿਊਟੀ ਕੀ ਹੈ? ਵਿਧਾਨ ਸਭਾ ਸਕੱਤਰੇਤ ਨੇ ਜਵਾਬ ਦਿੱਤਾ ਕਿ ਅਜਿਹਾ ਕੋਈ ਦਸਤਾਵੇਜ਼ ਮੌਜੂਦ ਨਹੀਂ, ਜਿਸ ਵਿੱਚ ਵਿਧਾਇਕਾਂ ਦੀ ਜ਼ਿੰਮੇਵਾਰੀ ਤੈਅ ਹੋਵੇ। ਵਿਧਾਇਕਾਂ ਵੱਲੋਂ ਗ੍ਰਾਂਟਾਂ ਦੇ ਚੈਕ ਵੰਡਣ, ਨੀਂਹ ਪੱਥਰ ਵਗੈਰਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਨਿਯਮਾਂ-ਕਾਇਦਿਆਂ ਦੀ ਸੂਚਨਾ ਮੰਗਣ ‘ਤੇ ਦੱਸਿਆ ਗਿਆ ਕਿ ਅਜਿਹਾ ਕੋਈ ਨਿਯਮ ਨਹੀਂ ਹੈ, ਜਿਸ ਵਿੱਚ ਵਿਧਾਇਕਾਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਗਿਆ ਹੋਵੇ ਜਾਂ ਜ਼ਿੰਮੇਵਾਰੀ ਦਿੱਤੀ ਗਈ ਹੋਵੇ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.