ਅਮਰਜੀਤ ਸਿੰਘ ਚੰਦੀ
ਮਰਨ ਤੋਂ ਬਾਅਦ ਨਹੀਂ ਸਗੋਂ ਜਿਉਂਦਿਆਂ ਹੀ ਗੁਰੁ-ਰੱਬ ਦੇ ਚਰਨਾਂ ਵਿਚ ਨਿਵਾਸ ਲੈਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਚੰਗਾ ਜੀਵਨ ਜਿਉਣ ਦੀ ਜਾਂਚ ਆ ਸਕੇ : ਗੁਰਸੇਵਕ ਸਿੰਘ ਮਦਰੱਸਾ
Page Visitors: 2719
ਮਰਨ ਤੋਂ ਬਾਅਦ ਨਹੀਂ ਸਗੋਂ ਜਿਉਂਦਿਆਂ ਹੀ ਗੁਰੁ-ਰੱਬ ਦੇ ਚਰਨਾਂ ਵਿਚ ਨਿਵਾਸ ਲੈਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਚੰਗਾ ਜੀਵਨ ਜਿਉਣ ਦੀ ਜਾਂਚ ਆ ਸਕੇ : ਗੁਰਸੇਵਕ ਸਿੰਘ ਮਦਰੱਸਾ
ਬੇਟੇ ਗੁਰਸੇਵਕ ਸਿੰਘ ਮਦਰੱਸਾ ਨੇ ਬਿਲਕੁਲ ਸਹੀ ਕਿਹਾ ਹੈ ਕਿ ਸਾਨੂੰ ਰੱਬ ਦੇ ਚਰਨਾਂ ਵਿਚ ਨਿਵਾਸ ਲੈਣ ਲਈ, ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਜਿਉਂਦਿਆਂ ਹੀ ਉਪਰਾਲਾ ਕਰਨਾ ਚਾਹੀਦਾ ਹੈ, ਮਰਨ ਮਗਰੋਂ ਕਿਸੇ ਵਲੋਂ ਕੀਤੇ ਕਰਮ-ਕਾਂਡ, ਅਖੰਡ-ਪਾਠ, ਅਰਦਾਸਾਂ ਜਾਂ ਲਾਏ ਲੰਗਰ, ਸਾਡਾ ਕੁਝ ਨਹੀਂ ਸਵਾਰ ਸਕਦੇ। ਗੁਰਬਾਣੀ ਫੁਰਮਾਨ ਹੈ,
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥ (472)
ਅਮਰ ਜੀਤ ਸਿੰਘ ਚੰਦੀ
23-7-2015