ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥ (ਅੰਗ ੨੧੪)
ਕੀਰਤਨ ਮਨੁਖ ਦੀ ਆਤਮਿਕ ਖੁਰਾਕ ਹੈ, ਬਾਬਾ ਨਾਨਕ ਜੀ ਨੇ ਸਾਰੇ ਸੰਸਾਰ ਵਿਚ ਜਦੋਂ ਲੋਕਾਈ ਨੂੰ ਸਚ ਦਾ ਰਸਤਾ ਦਸਿਆ ਤਾਂ ਸਭ ਤੋਂ ਪਹਿਲਾਂ ਇਕ ਅਕਾਲ ਪੁਰਖ ਦੀ ਸਿਫਤ ਸਾਲਾਹ ਨੂੰ ਕੀਰਤਨ ਰੂਪ ਵਿਚ ਗਾਯਨ ਕੀਤਾ | ਰਬਾਬ ਦੀ ਇਕ ਤਾਰ ਨੇ ਵੱਡੇ ਵੱਡੇ ਹੰਕਾਰੀਯਾ,ਲੋਭੀਯਾਂ,ਦੰਭੀਆਂ, ਪਾਖੰਡੀਆਂ ਨੂੰ ਝੁਕਾ ਦਿੱਤਾ | ਕੀਰਤਨ ਦੇ ਇਕ ਸ਼ਬਦ ਨੇ ਸੱਜਣ ਠਗ ਦੇ ਮਨ ਨੂੰ ਬਦਲ ਦਿੱਤਾ ਸੀ | ਖੁਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਓਹਨਾ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਿਰੰਦੇ ਨਾਲ ਕੀਰਤਨ ਕੀਤਾ ਅਤੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਵੀ ਤਾਊਸ ਦੇ ਨਾਲ ਕੀਰਤਨ ਕਰਕੇ ਅਕਾਲ ਪੁਰਖ ਦੀ ਸਿਫਤ ਸਾਲਾਹ ਨੂੰ ਗਾਯਾ | ਅੱਜ ਵੀ ਗੁਰੂ ਗਰੰਥ ਸਾਹਿਬ ਅੰਦਰ ੩੧ ਰਾਗ,੧੭ ਘਰ ਤੇ ੯ ਧੁੰਨਿਯਾਂ ਅਤੇ ਬੇਅੰਤ ਰਾਗਣੀਆਂ ਹਨ, ਜਿੰਨਾ ਨੂੰ ਕੀਰਤਨ ਰੂਪ ਵਿਚ ਗਾਯਨ ਕਰਨ ਦੀ ਹਿਦਾਯਤ ਹੈ |
ਕੀਰਤਨ ਦੀ ਇਸ ਵਡਿਆਈ ਨੂੰ ਬਜੁਰਗਾਂ ਪਾਸੋਂ ਸੁਣ ਕੇ ਦਾਸ ਦੇ ਮਨ ਵਿਚ ਕੀਰਤਨ ਦਾ ਸ਼ੌਂਕ ਪੈਦਾ ਹੋਇਆ ਅਤੇ ਦਾਸ ਨੇ ਕੀਰਤਨ ਸਿਖਣਾ ਆਰੰਭ ਕੀਤਾ ਅਤੇ ਕੀਰਤਨ ਸਿਖਣ ਤੋਂ ਬਾਅਦ ਲਗਭਗ ਪਿਛਲੇ ੨੦ ਸਾਲਾਂ ਤੋਂ ਦਾਸ ਕੀਰਤਨ ਦੀ ਸੇਵਾ ਨਿਭਾ ਰਿਹਾ ਹੈ |
ਤਜੁਰਬਾ:
- ੩ ਸਾਲ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਸੁਭਾਸ਼ ਨਗਰ, ਬਰੇਲੀ
- ੪ ਸਾਲ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਮੋਡਲ ਟਾਉਨ, ਬਰੇਲੀ
- ੧ ਸਾਲ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਰਜ੍ਮੇੰਟ ਬਾਜਾਰ, ਅੰਬਾਲਾ
- ੧ ਸਾਲ ਗੁਰਦਵਾਰਾ ਗੁਰਦੇਵ ਨਗਰ, ਨਵੀ ਦਾਨਾ ਮੰਡੀ, ਜਲੰਧਰ
- ੧ ਸਾਲ ਗੁਰਦਵਾਰਾ ਸਦਰ ਬਾਜਾਰ, ਲਖਨਊ
- ੨ ਸਾਲ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਸੀਤਾਪੁਰ, ਯੂ ਪੀ
- ਪਿਛਲੇ ੭ ਸਾਲਾਂ ਤੋਂ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਆਵਾਸ ਵਿਕਾਸ, ਰੁਦਰਪੁਰ ਵਿਖੇ ਸੇਵਾ ਚਲ ਰਹੀ ਹੈ |
ਯੋਗਤਾ:
- ਰਾਗਾਂ ਵਿਚ ਕੀਰਤਨ ਕਰਨ ਦੀ ਜਾਣਕਾਰੀ
- ਗੁਰਬਾਣੀ ਵਿਚਾਰ
- ਕੀਰਤਨ ਸਿਖਲਾਈ ਦੀ ਯੋਗਤਾ
- ਗ੍ਰੰਥੀ ਸਿੰਘ ਦੀ ਸੇਵਾਵਾਂ ਨਿਭਾਣ ਦੀ ਯੋਗਤਾ
- ਗੁਰਮਤ ਕਲਾਸਾਂ
- ਦਸਤਾਰ ਮੁਕਾਬਲੇ
ਕੀਰਤਨ ਵੀਡੀਓ