ਗੰਗੂ ਬ੍ਰਾਹਮਣ ਦੇ ਪਿੰਡ ਕੋਲ ਮੋਰਿੰਡੇ ਵਾਲੇ ਰਾਹ 'ਤੇ ਇਕ ਸਾਧ ਨੇ ਗੁਰਦਵਾਰਾ ਬਣਾ ਦਿਤਾ, ਤੇ ਨਾਮ ਰਖਿਆ "ਰੱਥ ਸਾਹਿਬ"। ਕਿੰਨੀ ਹੈਰਾਨੀ ਦੀ ਗਲ ਹੈ ਕਿ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਗੀ ਸਮਝਦੀ ਹੋਵੇ ਤੇ ਓਸ ਗੁਰੂ ਦੇ ਬੱਚੇ ਤੇ ਮਾਂ ਨੂੰ ਰੱਥ ਤੇ ਬਿਠਾ ਕੇ ਲੈ ਜਾਇਆ ਜਾਵੇ?
ਭਾਈ ਦੁਨਾ ਸਿੰਘ ਹੰਡੂਰੀਆ ਦੀ ਕਿਤਾਬ ਜੋ ਭਾਰਤ ਸਰਕਾਰ ਸਿਖ ਰੇਫ੍ਰੇੰਸ ਲਾਇਬ੍ਰੇਰੀ ਵਿਚੋਂ 1984 ਵਿਚ ਲੈ ਗਈ ਸੀ, ਓਸ ਦਾ ਇਕ ਓੁਲੱਥਾ ਸਰਦਾਰ ਪਿਆਰਾ ਸਿੰਘ ਜੀ ਪਦਮ ਨੇ ਕੀਤਾ ਹੈ, ਓਹ ਲਿਖਦੇ ਨੇ:
ਜੋਰਾ ਸਿੰਘ ਫਤੇ ਸਿੰਘ ਰਜ ਸਿਓ ਕਰ ਬਾੰਧ ਦੀਨੇ, ਘੋਰੇ ਪਰ ਲਾਦ ਦੀਨੇ
ਮਾਤ ਗੁਜਰੀ ਪਕਰ ਲੀਨੀ, ਤੋਬਰ ਚਰਾਏ ਕਰ ਘੋਰੇ ਸਿਓ ਬਾੰਧ ਦੀਨੀ
ਅਰਥ: ਬਾਬਾ ਜੋਰਾਵਰ ਸਿੰਘ ਤੇ ਫਤਹ ਸਿੰਘ ਜੀ ਨੂੰ ਗੰਗੂ ਦੇ ਘਰੋ ਜਦੋ ਮੋਰਿੰਡੇ ਥ੍ਹਾਨੇ ਲਿਜਾਇਆ ਗਿਆ ਤਾਂ ਬੋਰੀਆਂ ਵਿਚ ਪਾ ਕੇ ਘੋੜੇ ਨਾਲ ਬਣ ਦਿਤਾ ਅਤੇ ਮਾਤਾ ਜੀ ਦੇ ਚਿਹਰੇ 'ਤੇ ਮਿਰਚਾਂ ਵਾਲਾ ਨਕਾਬ ਪਾ ਕੇ ਘੋੜੇ ਨਾਲ ਬੰਨ ਦਿਤਾ, ਕਿ ਜਿਨਾ ਤੇਜ਼ ਘੋੜਾ ਭੱਜੇ, ਓਨਾਂ ਤੇਜ਼ 80 ਸਾਲ ਦੀ ਮਾਤਾ ਜੀ ਨੂੰ ਤੁਰਨਾ ਪਵੇ।
ਪਰ ਸਾਧਾਂ ਨੇ ਸਾਡੇ ਇਤਿਹਾਸ ਨੂੰ ਵਿਗਾੜਨ ਵਿਚ ਕੋਈ ਕਸਰ ਬਾਕੀ ਨਹੀਂ ਛਡੀ, ਤੇ ਗੁਰਮਤਿ, ਗੁਰ ਇਤਿਹਾਸ ਤੋਂ ਵਿਹੂਣੇ ਸਿੱਖ ਉਨ੍ਹਾਂ ਸਾਧਾਂ ਮਗਰ ਤੁਰੀ ਜਾਂਦੇ ਹੈ।
(ਧੰਨਵਾਦ ਸਹਿਤ ਖਾਲਸਾ ਨਿਯੂਜ .ਕਾਮ ਵਿਚੋਂ)