ਨਾਨਕਸਰੀਏ - ਨੋ ਨਾਨਕ, ਸਰੀਏ ਸਰੀਏ। ਬੁਲੰਪੁਰੀਏ ਦੀ ਠਾਠ- ਦਰਬਾਰ ਸਾਹਿਬ ਸਟੰਟ
ਇਹ ਗੱਲ 1969 ਜਾਂ 1970 ਦੀ ਹੈ ਕਿ ਅਸੀਂ ਰੋਡਿਆਂ ਵਾਲੇ ਕਾਲਜ਼ ਤੋਂ ਤਿੰਨ ਜਾਂ ਚਾਰ ਵਿਦਿਆਰਥੀ ਇਕੱਠੇ ਸਾਈਕਲ ਸਵਾਰ ਹੋ ਕੇ ਸਮਾਧ ਭਾਈ ਕੀ, ‘ਨਾਨਕਸਰ ਠਾਠ’ ਜਾਣੀ ਕੇ ਇਯਾਸ਼ੀ ਦਾ ਅੱਡਾ ਵੇਖਣ ਚਲੇ ਗਏ। ਕੁਦਰਤੀਂ ਗੁਰਦੇਵ ਸਿੰਘ ਪਹਾੜੀਆ ਵੀ ਉਸ ਦਿਨ ਉਥੇ ਹਾਜਰ ਸੀ ਪਰ ਸਾਡੇ ਲੀੜੇ ਲੱਤੇ ਦੇਖ ਕੇ ਇਸ ਦੇ ਬਿਹੰਗਮਾਂ ਮਤਲਬ ਸਰਕਾਰੀ ਸਾਹਨਾਂ ਨੇ ਸਾਨੂੰ ਇਸ ਸਾਧ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ। ਉਸ ਵਕਤ ਅਸੀਂ ਪਿੰਡਾਂ ਦੇ ਵਹਿਮਾਂ ਭਰਮਾਂ ਦੇ ਮਾਰੇ ਤੇ ਅਣਪੜ੍ਹ ਲੋਕਾਂ ਨੂੰ ਰੋਟੀਆਂ ਵੱਟੇ ਇਨ੍ਹਾ ਦੀ ਮੱਕੀ ਨੂੰ ਛੱਲੀਆਂ ਲਾਉਂਦੇ ਦੇਖਿਆ। ਘਰ ਦੀ ਮੱਕੀ ਦੇ ਖੇਤ ਨੂੰ ਤਾਂ ਭਾਂਵੇਂ ਕਾਂ ਖਾ ਗਏ ਹੋਣ ਪਰ ਕੀ ਮਜਾਲ ਕੇ ਬਾਬੇ ਦੀ ਮੱਕੀ ‘ਚ ਕਿਤੇ ਘਾਹ ਦੀ ਤਿੜ ਵੀ ਵਿਖਾਈ ਦੇਵੇ।]
1965-66 ਵਿਚ ਸਾਡੇ ਪਿੰਡ ਦੇ ਮਾਸਟਰ ਨਾਜ਼ਰ ਸਿੰਘ ਦੀ ਲੜਕੀ ਮੋਗੇ ਵਿਆਹੀ ਗਈ। ਕਿਸੇ ਕਾਰਣ ਕਰਕੇ ਘਰ ਵਾਲਿਆਂ ਨਾਲ ਲੜਾਈ ਕਰਕੇ ਉਹ ਜਿਉਣਵਾਲੇ ਆ ਗਈ। ਅੱਗੋਂ ਮਾਸਟਰ ਜੀ ਵੀ ਕਹਿਣ ਕੇ ਮੇਰੇ ਵਰਗਾ ਹੋਰ ਕੋਈ ਨਹੀਂ। ਬੱਸ ਇਸੇ ਕਰਕੇ ਮੋਗੇ ਵਾਲਿਆਂ ਨਾਲ ਮਾਸਟਰ ਜੀ ਦੀ ਵਿਗੜਦੀ ਹੀ ਗਈ ਤੇ ਆਖਰ ਨੂੰ ਕੁੜੀ ਨਾਨਕਸਰ ਠਾਠ ਵਾਲਿਆਂ ਦੇ ਅੜਿਕੇ ਚੱੜ੍ਹ ਗਈ। ਫਿਰ ‘ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਨਦੀਓ ਵਿਛੜੇ ਨੀਰਾਂ ਦਾ’ ਕੁੜੀ ਸਾਰੀ ਉਮਰ ਮੱਸਿਆ-ਪੁਨਿਆ ਮਨਾਉਂਦੀ ਤੇ ਨਾਹਉਂਦੀ ਮਰ ਗਈ। ਇਹ ਸਰੀਏ ਲੋਕਾਂ ਦੇ ਦੁੱਖ ਦੂਰ ਨਹੀਂ ਕਰਦੇ ਸਗੋਂ ਲੋਕਾਂ ਨੂੰ ਹੋਰ ਦੁੱਖਾਂ ਵਿਚ ਪਾ ਕੇ ਲੁੱਟਦੇ ਤੇ ਪੁੱਟਦੇ ਹਨ ਤੇ ਇਹੀ ਕੁੱਝ ਮੇਰੇ ਪਿੰਡ ਵਾਲੀ ਕੁੜੀ ਨਾਲ ਹੋਇਆ। ਹੁਣ ਵੀ ਉਹ ਕੁੜੀ ਬੇਉਲਾਦ, ਮੇਰੇ ਪਿੰਡ, ਆਪਣੇ ਮਾਪਿਆਂ ਦੇ ਘਰ ਬੈਠੀ ਹੈ।
ਜੇ ਕਿਸੇ ਨੂੰ ਸ਼ੱਕ ਹੋਵੇ ਕਿ ਇਹ ਲੋਕ ਸਰਕਾਰੀਏ ਨਹੀਂ ਹਨ ਤਾਂ ਮੈਂ 1984 ਦੇ ਅਤਿਅਚਾਰ ਦੇ ਵੇਲੇ ਦੀ ਯਾਦ ਦਿਵਾਉਂਦਾ ਹਾਂ। ਕੂਕਿਆਂ, ਨਾਮਧਾਰੀਆਂ, ਰਾਧਾ ਸਵਾਮੀਆਂ ਦੀਆਂ ਕਲੋਨੀਆਂ ਤੇ ਨਾਨਕਸਾਰੀਆਂ ਦੀਆਂ ਠਾਠਾਂ ਤੇ ਪੁਲੀਸ ਨੇ ਖਾਸ ਪਹਿਰਾ ਦਿੱਤਾ ਤਾਂ ਕਿ ਕੋਈ ਨੁਕਸਾਨ ਨਾ ਹੋ ਜਾਵੇ। ਕਿਉਂ?। ਕਿਉਂਕਿ ਇਹ ਲੋਕ ਉਨ੍ਹਾ ਦੇ ਆਪਣੇ ਹਨ ਭਾਂਵੇਂ ਸਿੱਖੀ ਸਰੂਪ ਵਿਚ ਹਨ। ਮੈਂ 1987 ਵਿਚ ਦਿੱਲੀ ਰਹਿਣਾ ਸ਼ੁਰੂ ਕੀਤਾ। 1990-91 ‘ਚ ਮੇਰੇ ਸਹੁਰੇ ਪਿੰਡ, ਤਾਖਾਣਵੱਧ, ਤੋਂ ਹਰਭਜਨ ਸਿੰਘ ਰਿਜ਼ਰੋਡ ਤੇ ਸਥਿਤ ਠਾਠ, ਜੋ ਪਟੇਲ ਨਗਰ ਦੇ ਨਜ਼ਦੀਕ ਹੈ, ਦਾ ਕਰਤਾ-ਧਰਤਾ ਸੀ ਉਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਡੀ ਠਾਠ ਤੇ ਪੁਲੀਸ ਦਾ ਪਹਿਰਾ ਹੋਣ ਕਰਕੇ ਬੱਚ ਗਈ ਪਰ ਮੋਤੀਬਾਗ, ਮਜ਼ਨੂੰ ਦਾ ਟਿੱਲਾ, ਰਕਾਬਗੰਜ਼ ਤੇ ਚਾਂਦਨੀ ਚੌਕ ਗੁਰਦਵਾਰਿਆਂ ਦਾ ਬਹੁਤ ਨੁਕਸਾਨ ਹੋਇਆ। 1980ਵਿਆਂ ‘ਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ‘ ਕਿ ਰਿਜ਼ (ਜੰਗਲਾਤ) ਦੇ ਇਲਾਕੇ ਵਿਚ ਕਿਸੇ ਕਿਸਮ ਦੀ ਛੇੜ-ਛਾੜ ਦੀ ਸਖਤ ਮਾਨਹੀ ਹੈ’। ਇਸ ਹੁਕਮ ਨਾਲ ਇਸ ਇਲਾਕੇ ਵਿਚੋਂ ਫੌਜੀ ਬੈਰਕਾਂ ਤਾਂ ਹਟਾ ਲਈਆਂ ਗਈਆਂ ਪਰ ਨਾਨਕ ਸਰੀਆਂ ਦੀ ਠਾਠ ਅੱਜ ਵੀ ਸੁਰੱਖਿਅਤ ਉਥੇ ਖੜੀ ਹੈ। 2007-8 ਦੀ ਗੱਲ ਹੈ ਕਿ ਹਰੀਕੇ ਪੱਤਣ ਤੇ ਇਕ ਮੋਟਰਸਾਈਕਲ ਸਵਾਰ ਨਵੇਂ ਵਿਆਹੇ ਜੋੜੇ ਦਾ ਕਤਲ ਹੋਇਆ ਸੀ। ਇਸ ਜੋੜੇ ਨੂੰ ਮਾਰਨ ਦਾ ਕਾਰਣ ਸੀ ਕਾਮਕੁ ਹਵਸ ਤੇ ਗਹਿਣੇ। ਇਸ ਠਾਠ ਵਾਲਿਆਂ ਨੇ ਤਪਤੀਸ਼ ਹੋਣ ਤੇ ਮੰਨਿਆ ਕੇ ਰੇਪ ਕਰਨ ਤੇ ਗਹਿਣੇ ਲੁੱਟਣ ਤੋਂ ਬਾਅਦ ਅਸੀ ਇਸ ਜੋੜੇ ਦੀ ਲਾਸ਼ ਨਹਿਰ ਵਿਚ ਸੁੱਟ ਦਿੱਤੀ ਹੈ। ਹੋਰ ਜੁੱਤੀ ਪਤਾਣ ਹੋਣ ਤੇ ਉਸ ਕਾਤਲ ਨੇ 43 ਹੋਰ ਕਤਲ ਮੰਨੇ। ਪਰ ਹੋਇਆ ਕੀ। ਦਿੱਲੀਓਂ ਫੂਨ ਆਇਆ ਤੇ ਸੱਭ ਰਫੂ-ਦਫੂ। ਭਦੌੜ ‘ਚ ਗੋਲੀ ਚੱਲੀ ਜ਼ਮੀਨੀ ਕਬਜੇ ਕਰਕੇ। ਪਿੰਡ ਲਧਾਈਕੇ ਦਾ ਇਕ ਗਰੀਬ ਸਿੱਖ ਗੋਲੀ ਨਾਲ ਮਰਿਆ ਤੇ ਦੋ ਹੋਰ, ਬਾਬਾ ਘਾਲਾ ਸਲਾਖਾਂ ਪਿੱਛੇ। ਮਰਨ ਵਾਲੇ ਮਰ ਗਏ ਤੇ ਬਾਬਾ ਜੀ ਦੋ ਚਾਰ ਸਾਲ ਬਾਅਦ ਫਿਰ ਬਾਹਰ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਬਿਲਕੁੱਲ ਸਾਹਮਣੇ ਵਾਲੀ ਠਾਠ ਵਿਚ ਕਿਸੇ ਕੁਆਰੀ ਕੁੜੀ ਦਾ ਰੇਪ ਇਹ ਬਹਿੰਗਮ ਕਈ ਦਿਨ ਕਰਦੇ ਰਹੇ। ਉਹ ਵਿਚਾਰੀ ਕੁੜੀ ਰੋਂਦੀ ਕੁਰਲਾਦੀ ਰਹੀ ਪਰ ਕਿਸੇ ਨੇ ਉਸ ਦੀ ਪੁਕਾਰ ਨਾ ਸੁਣੀ। ਇਕ ਦਿਨ ਉਹ ਬਾਰੀ ਵਿਚ ਦੀ ਕਿਸੇ ਨੂੰ ਦੇਖ ਕੇ ਕੁਰਲਾਈ ਤੇ ਉਸ ਨੇ ਜਾ ਕੇ ਪੁਲੀਸ ਲਿਆਂਦੀ ਤੇ ਉਸ ਆਫਤ ਦੀ ਮਾਰੀ ਨੂੰ ਇਨ੍ਹਾ ਸਾਹਨਾਂ ਦੀ ਕੈਦ ਵਿਚੋਂ ਅਜ਼ਾਦ ਕਰਵਾਇਆ। ਇਹ ਸਾਰਾ ਕੁੱਝ ਅਖਬਾਰਾਂ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ ਵੀ ਕੋਈ ਪੁਲੀਸ ਕੇਸ ਨਹੀਂ ਬਣਿਆ ਤੇ ਨਾ ਕੁੱਝ ਹੋਰ। ਕਿਉਂਕਿ ਤਾਰਾਂ ਸਿਧੀਆਂ ਦਿੱਲੀ ਨਾਲ ਜੁੜਦੀਆਂ ਹਨ।
ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਵਾਪਰਦਾ ਹੀ ਰਹਿੰਦਾ ਹੈ। ਇਹ ਹਨ ਸ਼ਬਦ ਪ੍ਰਬੰਧਕੀ ਢਾਂਚੇ ਦੇ। ਸਾਹਨ ਅਮਰ ਸਿੰਘ ਬੜੂੰਦੀ ਵਾਲੇ ਦੀਆਂ ਚਿੱਠੀਆਂ ਅਤੇ ਇਸ ਦੀਆਂ ਸਹੇਲੀਆਂ ਦੀਆਂ ਚਿੱਠੀਆਂ ਵੀ ਅਸੀਂ ਛਾਪ ਚੁੱਕੇ ਹਾਂ ਜਿਸਨੇ ਕਿਸੇ ਕੁਆਰੀ ਕੁੜੀ ਨੂੰ ਵਿਆਹ ਦਾ ਬਹਾਨਾ ਲਾ ਕੇ ਨਿਊਜ਼ੀਲੈਂਡ ਤੇ ਕਿਸੇ ਨੂੰ ਇੰਗਲੈਂਡ ਰੱਖਿਆ। ਮੇਰੇ ਘਰ ਦੇ ਕੋਲ ਇਕ ਨਾਨਕਸਰੀਆਂ ਦੀ ਠਾਠ ਹੈ ਜਿਸ ਦੇ ਸਾਰੇ ਬਹਿੰਗਮ ਭਾਵ ਛੜੇ, ਜਾਣੀ ਇਕ ਰੱਖ ਕੇ ਮਸੀਬਤ ਗਲ ਪਾਉਣ ਦੇ ਮਾਰੇ ਸ਼ਾਮ ਦੇ ਸਮਾਗਮ ਤੋਂ ਬਾਅਦ, ਆਪਣੀ ਆਪਣੀ ਗਰਲ ਫਰਿੰਡ ਨਾਲ ਫੂਨ ਤੇ ਗੱਲਾਂ ਕਰਦੇ ਸੁਣ ਸਕਦੇ ਹੋ ਤੇ ਜੇਕਰ ਹੋਰ ਕੁੱਝ ਦੇਖਣਾ ਚਾਹੁੰਦੇ ਹੋ ਤਾਂ ਅੰਮ੍ਰਿਤਵੇਲੇ ਪਾਰਕਿੰਗ ਲਾਟ ਵਿਚ ਖੜੀਆਂ ਕਾਰਾਂ ਵੱਲ ਝਾਤੀ ਮਾਰੋ। ਹਰਨੇਕ ਸਿੰਘ ਐਡਮਿਨਟਨ (ਅਲਬਰਟਾ ਵਾਲਾ) 18 ਸਾਲਾਂ ਦੀ ਪੰਡਿਤਾਂ ਦੀ ਕੁੜੀ ਵਿਆਹ ਕੇ ਲਿਆਇਆ ਹੈ ਜੋ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਚਾਰਜ ਵੀ ਹੋ ਚੁਕਿਆ ਹੈ ਅਤੇ ਆਪ ਉਹ 65 ਸਾਲ ਦਾ ਸੀ। ਅੱਗੋਂ ਇਨ੍ਹਾ ਦੇ ਸੇਵਕ ਇਹ ਕਹਿੰਦੇ ਹਨ ਕਿ ਇਹ ਤਾਂ ਸੰਤਾਂ ਦੇ ਚੋਜ਼ ਹਨ। ਮੁੱਕਦੀ ਗੱਲ ‘ਇਹ ਹਨ ਸਿੱਖ ਕੌਮ ਨੂੰ ਚਿੰਬੜੀਆਂ ਜੋਕਾਂ ਜੋ ਕਿਸੇ ਨਾ ਕਿਸੇ ਰੂਪ ਵਿਚ ਸਾਡਾ ਖੂਨ ਪੀ ਕੇ ਹੀ ਰਹਿਣਗਿਆਂ’।
ਜਿਸ ਵਹਿਮ ਭਰਮ ਨੂੰ ਸਿੱਖ ਧਰਮ ਨਕਾਰਦਾ ਹੈ ਉਸ ਨੂੰ ਇਹ ਪੂਰੇ ਬਲ ਨਾਲ ਪ੍ਰਚਾਰਦੇ ਹਨ।
ਸਲੋਕ ਮਃ ੫ ॥
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ {ਪੰਨਾ 318}
ਅੱਜ ਮੱਸਿਆ ਹੈ ਜਾਂ ਪੁਨਿਆ। ਕਿਉਂਕਿ ਸ਼ਾਮ ਨੂੰ ਠਾਠ ਦੀ ਪਾਰਕਿੰਗ ਪੂਰੀ ਭਰੀ ਹੋਈ ਸੀ। ਗੁਰੂ ਅਰਜਨ ਪਾਤਸ਼ਾਹ ਦਾ ਫੁਰਮਾਨ ਤਾਂ ਉਪਰਲੇ ਸ਼ਬਦ ਵਿਚ ਇਹ ਹੈ ਕਿ ਸਾਰੇ ਦਿਨ ਸਹਾਵਣੇ ਹਨ ਜੇਕਰ ਆਪਾਂ ਪਰਮਾਤਮਾ ਨਾਲ ਜੁੜੇ ਹੋਏ ਹਾਂ ਤਾਂ। ਕਹਿਣ ਤੋਂ ਮੁਰਾਦ ਹੈ , ਜੇਕਰ ਆਪਾਂ ਸੱਚਾ ਸੁੱਚਾ ਜੀਵਨ ਬਤੀਤ ਕਰ ਰਹੇ ਹਾਂ ਤਾਂ ਸਾਰੇ ਦਿਨ ਰਾਤ ਚੰਗੇ ਹੀ ਚੰਗੇ ਹਨ ਨਹੀਂ ਤਾਂ ਮਾੜੇ ਹੀ ਮਾੜੇ। ਕਿਸੇ ਸੰਗਰਾਂਦ ਨੂੰ ਕੋਈ ਦਿਨ ਭਾਗਾਂ ਵਾਲਾ ਨਹੀਂ ਤੇ ਮੱਸਿਆ ਜਾਂ ਪੁਨਿਆ ਦੀ ਰਾਤ ਪੂਜਣ ਯੋਗ ਨਹੀਂ। ਸਿੱਖ ਧਰਮ ਵਿਚ ਕੋਈ ਦੇਵੀ ਦੇਵਤਾ ਪਰਵਾਣ ਨਹੀਂ। ਪਰ ਜਾਓ ਇਨ੍ਹਾ ਦੀਆਂ ਠਾਠਾਂ ਤੇ। ਸ਼ਾਮ ਦੇ ਦੀਵਾਨ ‘ਚ ਹੋਰ ਕੁੱਝ ਨਹੀਂ ਪਰ ਸ਼ਿਵ ਜੀ ਪਾਰਬਤੀ ਨਾਲ ਕਲੋਲਾਂ ਕਰਦਾ ਸੁਣ ਸਕਦੇ ਹੋ। ਪਾਠ ਕਰਨ ਦੀ ਇਨ੍ਹਾ ਦੀ ਵਿਧੀ ਵੱਖਰੀ, ਇਨ੍ਹਾ ਦੀ ਅਰਦਾਸ ਵੱਖਰੀ, ਰਹਿਰਾਸ ਵੱਖਰੀ, ਗੁਰਦਵਾਰੇ ਦਾ ਡਿਜ਼ਾਇਨ ਵੱਖਰਾ, ਗੁਰੂ ਗ੍ਰੰਥ ਸਾਹਿਬ ਇਕ ਕਮਰੇ ‘ਚ ਬੰਦ ਕਿ ਕਿਤੇ ਭੁਲੇਖੇ ਨਾਲ ਕੋਈ ਪੜ੍ਹਕੇ ਕੇ ਅਕਲ ਨਾ ਹਾਸਲ ਕਰ ਲਵੇ। ਲੰਗਰ ਇਹ ਨਹੀਂ ਬਣਾਉਂਦੇ, ਨਿਸ਼ਾਨ ਇਹ ਨਹੀਂ ਝੁਲਾਉਂਦੇ, ਗੁਰਦਵਾਰੇ ਦਾ ਨਾਮ ਠਾਠ (ਅਯਾਸ਼ੀ ਦਾ ਅੱਡਾ), ਗ੍ਰਹਿਸਤੀ ਜੀਵਨ ਤੋਂ ਇਹ ਭਗੌੜੇ। ਸੁਖਮਨੀ ਸਾਹਿਬ ਦੇ ਪਾਠ ਵਿਚ ਸੰਪਟ ਲੱਗੇ ਗੁਟਕੇ ਇਨ੍ਹਾ ਕੋਲੋਂ ਮਿਲਦੇ ਹਨ। ਗੁਰੂ ਸਾਹਿਬ ਨੇ ਤਾਂ ਇਕ ਅੱਖਰ ਦੀ ਤਬਦੀਲੀ ਦੀ ਮਨਾਹੀ ਕੀਤੀ ਹੋਈ ਹੈ। ਇਹ ਲੋਕ ਹਰ ਅਸ਼ਟਪਦੀ ਦੇ ਮੂਹਰੇ ਲਿਖਦੇ ਹਨ,
ੴ ਸਤਿਗੁਰ ਪ੍ਰਸਾਦਿ॥
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥
ਭਾਂਵੇਂ ਇਹ ਬਾਣੀ ਹੀ ਹੈ ਪਰ ਗੁਰੂ ਦੀ ਲਿਖਣ ਵਿਧੀ ਨੂੰ ਵੀ ਤਾਂ ਚੈਲਿੰਜ਼ ਹੀ ਹੈ ਨਾ।
ਕੀ ਬਲਦੇਵ ਸਿੰਘ ਬੁਲੰਦਪੁਰੀਏ ਨੇ ਇਹ ਸਾਰਾ ਕੁੱਝ ਨਾ ਕਰਨਾ ਮੰਨ ਲਿਆ ਹੈ ਜਾਂ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਹੀ ਨਵੀ ਬਣੀ ਠਾਠ ਦਾ ਨਾਮ ਦਰਬਾਰ ਸਾਹਿਬ ਰੱਖਿਆ ਹੈ? ਜੇਕਰ ਪ੍ਰਚਾਰ ਹੀ ਬਾਬੇ ਨੰਦ ਸਿੰਘ/ਸਰਕਾਰ ਦਾ ਕਰਨਾ ਹੈ ਤਾਂ ਕੀ ਫਰਕ ਪੈਣ ਲੱਗਾ ਹੈ ਚਾਹੇ ਨਿਸ਼ਾਨ ਝੁਲਾਓ ਜਾਂ ਨਾ। ਜੇਕਰ ਲੋਕਾਂ ਦੀ ਲੁੱਟ ਮੋਢੇ ਤੇ ਹੱਥ ਰੱਖ ਕੇ ਕਰਨੀ ਹੈ ਤਾਂ ਕੀ ਫਰਕ ਪੈਂਦਾ ਹੈ ਚਾਹੇ ਠਾਠ ਕਹੋ ਜਾਂ ਦਰਬਾਰ। ਸਿੱਖ ਧਰਮ ਦੇ ਸਾਰੇ ਡੇਰਿਆਂ ਵਿਚ ਮਰਯਾਦਾ ਆਪਣੀ ਆਪਣੀ ਤੇ ਸਾਰਿਆਂ ਦੀ ਸਿੱਖੀ ਸੇਵਕੀ ਵੀ ਆਪਣੀ ਆਪਣੀ। ਜਿਵੇਂ ਹਰ ਆਜੜੀ ਆਪਣੀਆਂ ਭੇਡਾਂ ਤੇ ਇਕ ਰੰਗ ਲਾ ਕੇ ਦੂਸਰਿਆਂ ਨਾਲੋਂ ਵੱਖਰਾ ਹੋਣ ਦਾ ਸੰਕੇਤ ਕਰਦਾ ਹੈ ਠੀਕ ਉਸੇ ਤਰ੍ਹਾਂ ਹੀ ਇਨ੍ਹਾ ਦੀ ਨੀਤੀ ਹੈ। ਬਾਬੇ ਨੰਦ ਸਿੰਘ ਤੋਂ ਹੀ ਵਰੋਸਾਏ ਹੋਏ ਇਹ ਸਰੀਏ 21 ਕਿਸਮ ਦੇ ਹਨ। ਜਿਵੇਂ:- ਕੁੰਦਨ ਸਿੰਘ ਸਾਧੂ ਸਿੰਘ ਤੋਂ ਵਧੀਆ ਸੰਤ ਹੈ ਤੇ ਸਾਧੂ ਸਿੰਘ ਗੁਰਦੇਵ ਸਿੰਘ ਪਹਾੜੀਏ ਤੋਂ ਤੇ ਬਾਬਾ ਘਾਲਾ ਸਿੰਘ ਸਾਰਿਆਂ ਤੋਂ ਵਧੀਆ। ਕੀ ਗਰਾਂਟੀ ਹੈ ਕਿ ਕੋਈ ਆਪਣੀ ਠਾਠ ਦਾ ਨਾਮ ਬਦਲ ਕੇ ਸਿੱਖ ਬਣ ਗਿਆ ਹੈ ਜਾਂ ਨਿਸ਼ਾਨ ਝੁਲਾਉਣ ਨਾਲ ਹੀ ਸਿੱਖ ਬਣ ਗਿਆ ਹੈ? ਸ਼੍ਰੋਮਣੀ ਕਮੇਟੀ ਨੇ ਤਾਂ ਦੋ ਨਿਸ਼ਾਨ ਅਕਾਲ ਤਖਤ ਦੇ ਸਾਹਮਣੇ ਝੁਲਾਏ ਹੋਏ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਸਿੱਖਾਂ ਵਾਲੇ ਕੰਮ ਕਰ ਰਹੀ ਹੈ? ਇਸ ਬੁਲੰਦਪੁਰੀਏ ਨੂੰ ਬੀ.ਸੀ. ਵਿਚ ਇਕ ਗੁਰਦਵਾਰੇ ਵਿਚ ਲਾਈਟਾਂ ਬੰਦ ਕਰਕੇ ਸਿਮਰਣ ਕਰਾਉਣ ਕਰਕੇ ਆਪਣਾ ਕੀਰਤਨ ਵਿੱਚੇ ਛੱਡ ਕੇ ਭੱਜਣਾ ਪਿਆ ਸੀ। ਹੁਣ ਇਸ ਨੇ ਆਪਣਾ ਗੁਰਵਾਰਾ ਬਣਾ ਕੇ ਬੀਸੀ ਵਿਚ ਪੈਰ ਲਾਏ ਹਨ ਤੇ ਇਸੇ ਦੇ ਗੁਰਦਵਾਰੇ ਵਿਚ ਢੱਢਰੀਆਂ ਵਾਲਾ, ਮਿਰਜੇ ਦੀ ਤਰਜ਼ ਤੇ ਅਨੰਦ ਸਾਹਿਬ ਦੀ ਬਾਣੀ ਗਾਉਣ ਵਾਲਾ, ਆਇਆ ਸੀ। ਮੇਰੇ ਹੀ ਸ਼ਹਿਰ ਦੇ ਇਕ ਪੱਤਰਕਾਰ ਨੇ ਇਸ ਦੀ ਬੋਲਤੀ ਬੰਦ ਕਰ ਦਿੱਤੀ ਸੀ ਜਦੋਂ ਉਸ ਨੇ ਇਸ ਨੂੰ ਦਸਮ ਗ੍ਰੰਥ ਬਾਰੇ ਸਵਾਲ ਕੀਤੇ ਤੇ ਇਸ ਨੂੰ ਕੋਈ ਉਤਰ ਨਹੀਂ ਸੀ ਆਇਆ।ਇਹ ਹਨ ਇਸ ਦੀਆਂ ਕੁੱਝ ਕੁ ਕਰਤੂਤਾਂ। ਬਾਕੀ ਤੁਸੀਂ ਆਪ ਹੋਰ ਖੋਜ਼ ਕਰਕੇ ਲੱਭ ਸਕਦੇ ਹੋ।
ਮੇਰੀ ਤਾਂ ਸਿੱਖ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਜਿਹੜਾ ਜੱਥੇਦਾਰ ਇਨ੍ਹਾ ਦੀ ਠਾਠ ਤੇ ਆਇਆ ਉਸ ਦਾ ਬਾਈਕਾਟ ਕਰੋ ਤੇ ਜਿਤਨਾ ਚਿਰ ਇਹ ਆਪਣੇ ਆਪ ਨੂੰ ਸਿਧਾਂਤਕ ਤੌਰ ਤੇ ਨਹੀਂ ਬਦਲਦੇ ਉਤਨਾ ਚਿਰ ਇਨ੍ਹਾ ਨੂੰ ਮੂੰਹ ਨਾ ਲਾਓ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
# 647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਨਾਨਕਸਰੀਏ - ਨੋ ਨਾਨਕ, ਸਰੀਏ ਸਰੀਏ। ਬੁਲੰਪੁਰੀਏ ਦੀ ਠਾਠ- ਦਰਬਾਰ ਸਾਹਿਬ ਸਟੰਟ
Page Visitors: 3053