ਕੈਟੇਗਰੀ

ਤੁਹਾਡੀ ਰਾਇ



ਦਲਜੀਤ ਸਿੰਘ ਲੁਧਿਆਣਾ
- * ਨਾਨਕ ਮਿਸ਼ਨ (ਮਾਨਵ-ਵਾਦ) * -
- * ਨਾਨਕ ਮਿਸ਼ਨ (ਮਾਨਵ-ਵਾਦ) * -
Page Visitors: 2795

 - * ਨਾਨਕ ਮਿਸ਼ਨ (ਮਾਨਵ-ਵਾਦ) * -
ਅਸੀਂ ਗੁਰੂ ਨੂੰ ਮੱਥਾ ਟੇਕਣ ਨਹੀਂ ਗੁਰੂ ਨਾਲ ਮੱਥਾ ਲਾਉਣ ਜਾਨੇ ਆਂ I ਜੋ ਗੁਰੂ ਸਾਨੂੰ ਉਪਦੇਸ਼ ਦੇਂਦਾ ਹੈ ਅਸੀਂ ਉਸਦੇ ਸਾਹਮਣੇ ਉਸਦੇ ਉਲਟ ਸਾਰੇ ਕੰਮ ਕਰਦੇ ਹਾਂ I ਅੱਜ ਕੋਈ ਵੀ ਗੁਰਦਵਾਰਾ ਐਸਾ ਨਹੀਂ ਹੈ ਜਿਹੜਾ ਕ੍ਰਮ-ਕਾਂਡ ਦਾ ਗੜ੍ਹ ਨਹੀਂ ਹੈ I ਅਸਲ ਵਿੱਚ ਤਾਂ ਅੱਜ ਬ੍ਰਾਹਮਣ ਪੁਜਾਰੀ ਦੇ ਧਰਮ ਦੀ ਨਕਲ ਹੀ ਗੁਰਦਵਾਰਿਆਂ 'ਚ ਹੋ ਰਹੀ ਹੈ I ਗੁਰਬਾਣੀ ਅਨੁਸਾਰ ਤਾਂ,
"ਮਃ ੩ ॥
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ
॥''.....ਪੰਨਾ 592
ਪਰ ਅਸੀਂ ਸ਼ਬਦ ਗੁਰੂ ਨੂੰ ਔਰਤਾਂ ਵਾਲੇ ਕਪੜੇ ਰੁਮਾਲਿਆਂ ਦੇ ਰੂਪ 'ਚ ਪਾਉਨੇ ਆਂ ਅਤੇ ਕਈ ਕਈ ਰੁਮਾਲੇ ਉੱਪਰ ਪਾਉਂਦੇ ਹੈ I ਸ਼ਬਦ ਗੁਰੂ ਨੂੰ ਸਰਦੀਆਂ 'ਚ ਗਰਮ ਕੰਬਲ ਰੇਸ਼੍ਮੀਂ ਰਜਾਈਆਂ ਉਪਰ ਦੇਂਦੇ ਹਾਂ ਅਤੇ ਗਰਮੀਆਂ 'ਚ ਪੱਖੇ ਕੂਲਰ ਏ ਸੀ ਤੱਕ ਲਾਉਂਦੇ ਹਾਂ I ਫਿਰ ਗੁਰੂ ਸਾਹਿਬ ਦੇ ਅੱਗੇ ਰੰਗ-ਬਰੰਗੇ ਕਾਗਜ਼ੀ ਅਤੇ ਤਾਜ਼ੇ ਫੁੱਲਾਂ ਦੇ ਗੁਲ-ਦਸਤਿਆਂ ਨਾਲ ਦੇਵੀ ਦੇਵਤਿਆਂ ਵਾਂਗੂੰ ਸਜਾਉਂਦੇ ਹਾਂ I
ਬਹੁ-ਗਿਣਤੀ ਗੁਰਦਵਾਰਿਆਂ ਵਿੱਚ ਗੁਰੂ ਸਹਿਬਾਨ ਦੀਆਂ ਕਲਪਤ ਫੋਟੂਆਂ ਦਰਬਾਰ ਹਾਲ ਦੇ ਅੰਦਰ ਲਗੀਆਂ ਦੇਖ ਸਕਦੇ ਹੋ ਜਦ ਕੀ ਗੁਰੂ ਸਾਨੂੰ ਮੂਰਤੀ ਪੂਜਾ ਤੋ ਵਰਜਦਾ ਹੈ I ਪਰ ਅਸੀਂ ਤਾਂ ਗੁਰੂ ਨਾਲ ਮੱਥਾ ਲਾਉਣ ਜਾਨੇ ਹਾਂ ਆਪਣੀ ਮੱਤ ਦਾ ਮੱਥਾ ਗੁਰੂ ਦੇ ਅੱਗੇ ਅਰਪਨ ਕਰਨ ਨਹੀਂ ਜਾਂਦੇ I ਸਭ ਇਤਹਾਸਕ ਗੁਰਦਵਾਰਿਆਂ ਵਿੱਚ ਗੁਰੂ ਸਾਹਿਬ ਦੇ ਨਾਮ ਤੇ ਵਰ-ਸਰਾਪ ਦਾ ਬੋਰਡ ਜਰੂਰ ਮਿਲੇਗਾ, ਜਦ ਕਿ ਗੁਰੂ ਸਾਹਿਬ ਸਾਨੂੰ ,
''ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥''
ਦਾ ਉਪਦੇਸ਼ ਦਿੰਦੇ ਹਨ I ਗੁਰੂ ਦਾ ਸੰਦੇਸ਼ / ਉਪਦੇਸ਼ ਸਾਰੀ ਮਨੁੱਖਤਾ ਲਈ ਹੈ I ਅਸੀਂ ਇਸਨੂੰ ਨਿੱਜ ਤੱਕ ਸੀਮਤ ਕਰਕੇ ਕਬਜਾ ਕਰੀ ਬੈਠੇ ਹਾਂ I
ਮੁੱਕਦੀ ਗੱਲ ਸਿਵਾਏ ਗੁਰਬਾਣੀ ਵੀਚਾਰਨ ਅਤੇ ਉਸ ਤੇ ਅਮਲ ਕਰਕੇ ਆਪਣਾ ਜੀਵਨ ਸੁਖੀ ਬਣਾਉਣ ਤੋਂ ਬਾਕੀ ਅਨ੍ਹੀਂ ਸ਼ਰਧਾ ਤਹਿਤ ਬੇ-ਲੋੜਾ ਖਿਲਾਰਾ ਬ੍ਰਾਹਮਣ ਦੀ ਨਕਲ ਕ੍ਰਮ-ਕਾਂਡ ਹੀ ਹੈ, ਹੋਰ ਕੁਝ ਵੀ ਨਹੀਂ ਹੈ I ਇਸ ਤੋਂ ਇਲਾਵਾ ਗੁਰਦਵਾਰਿਆਂ ਨੂੰ ਧਰਮ ਦੇ ਨਾਮ ਤੇ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਹੋਰ ਕ੍ਰਮ-ਕਾਂਡਾਂ ਰਹੀ ਇੱਕ ਵਿਓਪਾਰ ਬਣਾ ਲੈਣਾ ਮਹਾਂ-ਕ੍ਰਮ-ਕਾਂਡ ਹੈ I ਇਹ ਨਾ ਸਮਝੀਏ ਕਿ ਗੁਰੂ ਕਿਰਪਾ ਕਰੇਗਾ I ਗੁਰੂ ਤਾਂ ਸਦਾ ਹੀ ਕਿਰਪਾਲੂ ਹੈ ਪਰ ਕਰਮ-ਖੇਤ ਅਸੀਂ ਖੁਦ ਹੀ ਬਣਾਉਣਾ ਹੈ I ਗੁਰੂ ਨੇ ਸਾਨੂੰ ਅਕਲ ਗੁਰ-ਸ਼ਬਦ ਦੇ ਰੂਪ ਵਿੱਚ ਬਖਸ਼ੀ ਹੋਈ ਹੈ I ਸੌ ਹਥ ਤੇ ਗੰਢ ,
"ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ
॥੨੧॥ ...ਪੰਨਾ 433

ਭੁੱਲਾਂ ਦੀ ਖਿਮਾਂ
ਦਲਜੀਤ ਸਿੰਘ ਲੁਧਿਆਣਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.