‘ੴ ਸਤਿਗੁਰ ਪ੍ਰਸਾਦਿ’ ਦੀ ਗਲਤ ਵਰਤੋਂ ਬਾਰੇ
ਮੈਂ ਇੱਕ ਸਿੱਖਾਂ ਦੀ ਵੈਬ ਸਾਈਟ ਤੇ ਇੱਕ ਲੇਖ ਹੇਠਾਂ ਪਈ ਟਿਪਣੀ ਪੜ੍ਹੀ ਹੈ। ਟਿਪਣੀ ਸ਼ੁਰੂ ਇਸ ਤਰ੍ਹਾਂ ਹੁੰਦੀ ਹੈ:-
“ਵੀਰ……ਸਿੰਘ ਜੀ,
‘ੴ ਸਤਿਗੁਰ ਪ੍ਰਸਾਦਿ’ ॥
………………
ਲੇਕਿਨ ਹੱਲੀ ਵੀ ਕੁਝ ਠੁੱਲੇ ਵਿਦਵਾਨ
……………………………….
ਸਿੱਖਾਂ ਦੇ ਸਿਰ ਚਾੜ੍ਹੀ ਰਖਨਾ ਚਾਹੁਂਦੇ ਹਨ।
ਉਨ੍ਹਾਂ ਵਿਚੋਂ ਇਕ ਨੇ ਆਪ ਜੀ ਦੇ ਇਸ ਲੇਖ ਹੇਠ ਫਿਰ ਜੁਗਾਲੀ ਕੀਤੀ ਹੈ।…..
………………………………
ਕੁਝ ਲੋਕੀ ਇੱਨੇ ਬੇਸ਼ਰਮ ਹੁੰਦੇ ਨੇ ਕਿ ਭਾਵੇਂ ਇਨ੍ਹਾਂ ਦੇ ਮੂੰਹ ਤੇ ਕੂੜਾ ਸੁੱਟੋ,ਭਾਵੇਂ ਗੰਦ, ਇਨ੍ਹਾਂ ਦੇ ਮੂੰਹ ਤੇ ਭਾਵੇਂ ਥੁੱਕ ਹੀ ਕਿੳਂੁ ਨਾਂ ਦਿਉ
………………………………….
ਲਗਦਾ….. ਇਸ ਦੀ ਭਾਬੋ ਲਗਦੀ ਹੈ।
ਕੀ “ੴ ਸਤਿਗੁਰ ਪ੍ਰਸਾਦਿ” ਇਹੋ ਜਿਹੀਆਂ ਲਿਖਤਾਂ ਦੇ ਸ਼ੁਰੂ ਵਿਚ ਲਿਖਿਆ ਜਾ ਸਕਦਾ ਹੈ ?
ਨਹੀਂ ਲਿਖਿਆ ਜਾ ਸਕਦੈ , ਮੇਰੇ ਵਿਚਾਰ ਵਿਚ।“¡ਸਤਿਗੁਰ ਪ੍ਰਸਾਦਿ” ਕਿੱਥੇ ਲਿਖਣਾ ਹੈ, ਇਸ ਦੀ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਕਿਸੀ ਨਸਰ ਦੇ ਸ਼ੁਰੂ ਵਿਚ ਜਾਂ ਕਿਸੀ ਚਿੱਠੀ ਦੇ ਸ਼ੁਰੂ ਵਿਚ ‘ੴ ਸਤਿਗੁਰ ਪ੍ਰਸਾਦਿ’ ਦਾ ਲਿਖਣਾ ‘ੴ ਸਤਿਗੁਰ ਪ੍ਰਸਾਦਿ’ ਦੀ ਵਿਸ਼ਾਲਤਾ ਨੂੰ ਛੋਟਾ ਕਰਨਾ ਹੈ। ਹਿੰਦੂ ਨਸਰ ਦੇ ਆਦਿ ਵਿਚ ॐ ਲਿਖਦੇ ਹਨ।ਉਨ੍ਹਾਂ ਦੀ ਵੇਖੋ ਵੇਖੀ ਸਿੱਖਾਂ ਨੂੰ ਵੀ ੴ ਸਤਿਗੁਰ ਪ੍ਰਸਾਦਿ ਜਾਂ ੴ ਨਸਰ ਦੇ ਸ਼ੁਰੂ ਵਿਚ ਲਿਖਣ ਦੀ ਆਦਤ ਪੈ ਗਈ ਹੈ ਜੋਕਿ ਗਲਤ ਪਰਪਾਟੀ ਹੈ।
ਟਿਪਣੀ ਵਿਚ ਅਪਸ਼ਬਦ ਵਰਤੇ ਗਏ ਹਨ। ਟਿਪਣੀ ਲਾਉਣ ਵਾਲੇ ਸੱਜਣ ਆਖਦੇ ਹਨ ਕਿ ਉਹ ਇੱਕ ਉਘੇ ਸਿੱਖ ਰਾਗੀ ਜੀ ਦੇ ਸੰਪਰਕ ਵਿਚ 30 ਸਾਲ ਤੋਂ ਹਨ। ਇਹ ਤਾਂ ਇਹ ਸੱਜਣ ਹੀ ਜਾਣਦੇ ਹਨ ਕਿ ਇਨ੍ਹਾਂ ਨੇ ਇਨ੍ਹਾਂ ਸੱਜਣ ਉੱਘੇ ਰਾਗੀ ਜੀ ਤੋਂ ਕਿੰਨੀ ਕੁ ਗੁਰਮਤਿ ਸਿੱਖੀ ਹੈ ਅਤੇ ਕਿੰਨੀ ਕੁ ਗੁਰਮਤਿ ਉੱਘੇ ਰਾਗੀ ਜੀ ਖ਼ੁਦ ਜਾਣਦੇ ਹਨ।
ਟਿਪਣੀ ਵਿਚ ਇੰਨੇ ਅਪਸ਼ਬਦ ਅਤੇ ਇਸ ਦੇ ਸ਼ੁਰੂ ਵਿਚ ਲਿਖਣਾ ‘ੴਸਤਿਗੁਰ ਪ੍ਰਸਾਦਿ’???????
ਸੁਰਜਨ ਸਿੰਘ---+919041409041