ਚਲੋ ਸਿੱਖੋ ! ਹੁਣ "ਰਖੜੀ" ਆ ਗਈ।
ਤੁਹਾਨੂੰ ਬਿਪਰ ਦਾ ਬਣਾਇਆ ਇਕ ਹੋਰ ਦਿਹਾੜ! ਮਿਲ ਗਿਆ।
ਚਲੋ ਵੀਰੋ! ਹੁਣ ਰਖੜੀ ਆ ਗਈ । ਮਾਤਾ ਗੁਜਰੀ, ਬੀਬੀ ਭਾਨੀ ਤੇ ਬੀਬੀ ਭਾਗ ਕੌਰ ਦੀਆਂ ਵਾਰਿਸ ਬਚੀਆਂ ਨੂੰ "ਰਖੜੀ" ਬਨ੍ਹਵਾ ਕੇ ਇਨਾਂ ਕਮਜੋਰ ਐਲਾਨ ਕਰ ਦਿਉ , ਕੇ ਦੁਨੀਆਂ ਇਹ ਕਹੇ ਕਿ ਇਹ ਗੁਰੂ ਦੀਆਂ ਸਿੰਘਣੀਆਂ , ਇਨੇ ਜੋਗੀਆਂ ਵੀ ਨਹੀ ਕੇ ਅਪਣੀ ਰਖਿਆ ਆਪ ਕਰ ਸਕਣ । ਤੇ ਵੀਰੋ ਤੁਸੀ ਭੈਣਾਂ ਕੋਲੋਂ "ਰਖੜੀ" ਬਣਵਾਂ ਕੇ ਬਣ ਜਾਉ "ਤੀਸ ਮਾਰਖਾਂ"। ਉੰਜ ਭਾਵੇ ਚੂਹੇ ਬਿਲਿਆਂ ਤੇ ਕੁਤਿਆਂ ਕੋਲੋਂ ਡਰਦੇ ਹੋਵੋ, ਅਪਣੀ ਭੈਣ ਦੀ ਰਖੀਆ ਲਈ ਹਜਾਰਾਂ ਮੀਲ ਦੂਰ ਵਸਦੀ ਭੈਂਣ ਦੀ ਰਖਿਆ ਲਈ ਜਰੂਰ ਹੀ ਜਾਉਗੇ । ਉਏ ਸਿੱਖ ਭਰਾਵੋ ! ਸਾਡੇ ਗੁਰੂ ਨੇ ਤੇ ਅਪਣੀ ਧੀ ਨੂੰ "ਕੌਰ" ਦੀ ਉਪਾਧੀ ਦਿਤੀ ਹੈ ਤੁਸੀ ਉਸ ਨੂੰ "ਦਾਸੀ" ਬਣਾਂ ਰਹੇ ਹੋ । ਕੀ ਤੁਹਾਡੀ ਮਾਂ ਦੀ ਜੱਮੀ ਹੀ ਤੁਹਾਡੀ ਭੈਣ ਹੈ ? ਕੀ ਸੜਕ ਤੇ ਬਦਮਾਸ਼ਾਂ ਤੋਂ ਘਿਰੀ ਕਿਸੇ ਭੈਣ ਦੀ ਰਾਖੀ, ਤੁਸੀ ਇਕ ਸਿੱਖ ਹੋ ਕੇ ਨਹੀ ਕਰੋਗੇ ? ਜਿਸ ਕੋਲੋਂ ਤੁਸੀ ਕਦੀ ਰਖੜੀ ਨਹੀ ਬਣਵਾਈ । ਕੀ ਇਕ ਸਿੱਖ ਨੂੰ ਕਿਸੇ ਧੀ, ਭੈਣ ਤੇ ਮਾਂ ਦੀ ਇੱਜਤ ਦੀ ਰਾਖੀ ਲਈ ਇਹ ਦੋ ਧਾਗਿਆ ਦੀ ਰਖੜੀ ਬੰਧਵਾਣੀ ਜਰੂਰੀ ਹੈ ?
ਮੇਰੇ ਸਿੱਖ ਭਰਾਵੋ ! ਬ੍ਰਾਹਮਣ ਦੇ ਬਣਾਏ ਇਸ ਦਿਹਾੜੇ ਨੂੰ ਮਣਾਂ ਕੇ ਗੁਰੂ ਤੋ ਬੇਮੁਖ ਨਾਂ ਹੋਵੋ । ਚਲੋ ਜੇ ਤੁਸਾਂ ਰਖੜੀ ਬਣਵਾ ਹੀ ਲਈ ਤੇ ਤੁਸੀ ਸਿੱਖ ਤੋਂ ਬ੍ਰਾਹਮਣ ਬਣ ਹੀ ਗਏ ਤੇ ਤੁਹਾਨੂੰ ਜੋ "ਤੀਸ ਮਾਰ ਖਾਂ" ਦਾ ਸਰਟੀਫਿਕੇਟ ਬ੍ਰਾਹਮਣ ਨੇ ਦਿਤਾ ਹੈ, ਉਸ ਨੂੰ ਇਕ ਸਾਲ ਬਾਦ ਫੇਰ "ਰੀ ਨਿਉ" ਕਰਵਾਉਣਾਂ ਪੈਂਣਾਂ ਹੈ। ਕਿਉ ਕੇ ਇਹ ਬਹਾਦੁਰੀ ਦਾ ਸਰਟੀਫਿਕੇਟ ਸਿਰਫ ਇਕ ਸਾਲ ਲਈ ਹੀ 'ਵੇਲਿਡ' ਹੈ। ਅਗਲੀ ਰਖੜੀ ਆਂਉੰਦੇ ਆਂਉਦੇ ਤੁਸਾ ਫੇਰ "ਤੀਸ ਮਾਰਖਾਂ" ਤੋ "ਚਿੜੀ ਮਾਰ" ਬਣ ਜਾਂਣਾਂ ਹੈ। ਫਿਰ ਅਗਲੇ ਵਰ੍ਹੈ "ਤੀਸ ਮਾਰਖਾਂ" ਦਾ "ਬੂਸਟਰ" ਲਵਾ ਕੇ ਬਹਾਦੁਰ ਬਣ ਜਾਇਆ ਜੇ । ਤੇ ਇਹ ਬ੍ਰਾਹਮਣ ਦਾ ਬਣਾਇਆ ਧਾਗਾ ਹੀ ਇਕ ਮਰਦ ਨੂੰ ਬਹਾਦੁਰ ਬਣਾਂ ਸਕਦਾ ਤੇ ਫਿਰ ਕਿਸੇ ਯੋਧੇ ਨੂੰ ਸ਼ਸ਼ਤਰਾਂ ਦੀ ਲੋੜ ਹੀ ਨਹੀ ਸੀ ਪੈਣੀ। ਗੁਰੂ ਦੇ ਸਿੱਖੋ ਜੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੇ ਦਿਤੇ ਧਾਗੇ(ਜਨੇਊ) ਨੂੰ ਸਵੀਕਾਰ ਨਹੀ ਕੀਤਾ ,ਤੇ ਤੁਸੀ ਗੁਰੂ ਤੋਂ ਬੇਮੁਖ ਹੋਕੇ ਉਸ ਦੇ ਦਿਤੇ ਇਸ ਧਾਗੇ ਨੂੰ ਕਿਵੇਂ ਸਵੀਕਾਰ ਕਰ ਰਹੇ ਹੋ ? ਭੇਣਾਂ ਨਾਲ ਪਿਆਰ ਕਰੋ ,ਉਨਾਂ ਦੀ ਨਿੱਤ ਵਾਤ ਲਵੋ ਤੇ ਉਨਾਂ ਦੇ ਦੁਖ ਸੁਖ ਦੇ ਭਾਗੀਦਾਰ ਬਣੋਂ , ਲੇਕਿਨ ਇਸ ਬ੍ਰਾਮਣਵਾਦੀ ਧਾਗੇ ਨੂੰ ਤਿਆਗ ਦਿਉ ।
ਖਾਲਸਾ ਜੀ ! ਬ੍ਰਾਹਮਣਵਾਦ ਦੇ ਜਿਸ ਪਿੰਜਰੇ ਵਿਚੋ ਅਪਣੇਂ ਸਿੱਖ ਨੂੰ ਕਡ੍ਹਣ ਲਈ , ਸਾਡੇ ਗੁਰੂਆਂ ਨੇ 250 ਵਰ੍ਹੇ ਲਾ ਦਿਤੇ । ਅਸੀ ਆਪ ਹੀ ਬ੍ਰਾਹਮਣਵਾਦ ਦੇ ਉਸ ਪਿੰਜਰੇ ਵਿਚ ਕੈਦ ਹੋ ਗਏ ਹਾਂ ਤੇ ਬ੍ਰਾਹਮਣ ਦੇ ਪੱਕੇ ਉਪਾਸਕ ਬਣ ਰਹੇ ਹਾਂ । ਇਸ ਦਿਹਾੜੇ ਨੂੰ ਜਰੂਰ ਮਨਾਉ ਪਰ "ਭਰਮ ਤੋੜ" ਦਿਵਸ ਦੇ ਰੂਪ ਵਿਚ ।
"ਆਸਾ ਕੀ ਵਾਰ" ਦੇ ਘਰ ਘਰ ਵਿਚ ਪਾਠ ਕਰਾ ਕੇ ਉਸ ਦੇ ਅਰਥ ਤੇ ਵਿਆਖਿਆ ਰਾਗੀ ਤੇ ਪ੍ਰਚਾਰਕ ਕਰਨ । ਇਸ ਵੇਲੇ ਸਿੱਖਾਂ ਨੂੰ ਲਗੀ "ਬ੍ਰਾਹਮਣਵਾਦ" ਦੀ ਖਤਰਨਾਕ ਬੀਮਾਰੀ ਦੀ ਸਭਤੋਂ ਮੁਫੀਦ ਦਵਾਈ ਹੈ "ਆਸਾ ਕੀ ਵਾਰ । ਸੁਖਮਨੀ ਦੇ ਪਾਠਾਂ ਵਾਂਗ ਘਰਾਂ ਵਿਚ "ਆਸਾ ਕੀ ਵਾਰ " ਦੇ ਪਾਠ ਹੋਣ ਤੇ ਸਿੱਖੀ ਮੁੜ ਅਪਣੇ ਸਰੂਪ ਵਿਚ ਵਾਪਿਸ ਆ ਸਕਦੀ ਹੈ । ਰਾਗੀਆਂ ਤੇ ਪ੍ਰਚਾਰਕਾਂ ਨੂੰ ਬੇਨਤੀ ਹੈ, ਕੇ ਆਸਾ ਕੀ ਵਾਰ ਦੇ ਅਰਥ ਜਰੂਰ ਕਰਕੇ ਕੌਮ ਨੂੰ ਬ੍ਰਾਂਮਣਵਾਦ ਦੇ ਅਜਗਰ ਦੀ ਜਕੜ ਤੋਂ ਬਾਹਰ ਕਡ੍ਹਣ ਦਾ ਕੰਮ ਸ਼ੁਰੂ ਕਰ ਦੇਣ ਇਹੋ ਜਹੇ ਪ੍ਰਚਾਰ ਦੀ ਹੀ ਲੋੜ ਹੈ ।
ਇੰਦਰਜੀਤ ਸਿੰਘ, ਕਾਨਪੁਰ