ਸਿੱਖੋ! ਕਿਹੜੇ ਪੰਥ ਦੇ ਇੰਤਜ਼ਾਰ ਵਿਚ ਹੋ ? ਅਤੇ ਕਦੋਂ ਤੱਕ ਭਗੌਤੀ ਦੇਵੀ ਦਾ ਪੱਲਾ ਫੜ ਕੇ ਅਰਦਾਸ ਕਰਦੇ ਰਹੋਗੇ ?
ਟਿੱਪਣੀ: ਬਹੁਤ ਹੀ ਸਟੀਕ ਸਵਾਲ ਹੈ, ਬਹੁਤੇ ਇਸੀ ਗੱਲ ਦਾ ਢਿੰਡੋਰਾ ਪਿੱਟ ਰਹੇ ਨੇ ਕਿ ਪੰਥ ਇੱਕਠਾ ਹੋ ਕੇ ਫੈਸਲਾ ਕਰੇ, ਜਾਂ ਕੁੱਝ ਜਥੇਬੰਦੀਆਂ, ਜਾਂ ਕਾਲੇਜ... ਕਿਹੜਾ ਪੰਥ ??? ਕਿਹੜੇ ਪੰਥ ਦਾ ਇੰਤਜ਼ਾਰ ਕਰ ਰਹੇ ਹੋ? ਅਖੌਤੀ ਜਥੇਦਾਰਾਂ ਵਾਲਾ ਪੰਥ? ਜਾਂ ਧੁੰਮੇ ਦੀ ਟਕਸਾਲ ਵਾਲਾ ਪੰਥ? ਜਾਂ ਅਖੰਡ ਕੀਰਤਨੀਆਂ ਦਾ ਪੰਥ? ਜਾਂ ਨੰਦਸਰੀਆਂ ਦਾ ਪੰਥ? ਜਾਂ ਹੋਰ ਡੇਰੇ ਟਕਸਾਲਾਂ ਦਾ ਪੰਥ? ਨਾਮਧਾਰੀ, ਨੀਲਧਾਰੀ,ਨਰਕਧਾਰੀ,..
.... ਕਿਹੜਾ ਪੰਥ ???
ਬਹੁਤੇ ਸਿੱਖਾਂ ਨੂੰ ਕੁੱਝ ਵਿਦਵਾਨਾਂ ਵਲੋਂ ਬਣਾਈ ਰਹਿਤ ਮਰਿਆਦਾ 'ਤੇ ਜ਼ਿਆਦਾ ਭਰੋਸਾ ਹੈ, ਗੁਰੂ ਦੀ ਗੁਰਬਾਣੀ 'ਤੇ ਨਹੀਂ, ਇਸੇ ਲਈ ਉਹ ਭਗੌਤੀ ਦਾ ਪੱਲਾ ਛੱਡਣਾ ਨਹੀਂ ਚਾਹੁੰਦੇ, ਅਤੇ ਜਿਹੜੇ ਇਸਦਾ ਪੱਲਾ ਛੱਡ ਚੁਕੇ ਹਨ, ਅਤੇ ਦੂਜਿਆਂ ਨੂੰ ਪ੍ਰੇਰਦੇ ਹਨ, ਕੁੱਝ ਪ੍ਰਚਾਰਕ ਅਖਵਾਉਣ ਵਾਲੇ ਗਾਲੜ ਪਟਵਾਰੀਆਂ ਦੇ ਢਹੇ ਚੱੜਕੇ, ਖਿਲਾਰਾ ਪਾਉਣ 'ਚ ਹੀ ਆਪਣੀ ਸ਼ੋਹਰਤ ਸਮਝਦੇ ਹਨ।
ਰਹਿਤ ਮਰਿਆਦਾ, ਗੁਰਬਾਣੀ ਨਹੀਂ, ਕਿ ਜਿਸ ਵਿੱਚ ਸੰਸ਼ੋਧਨ ਨਾ ਹੋ ਸਕੇ, ਜਾਂ ਉਸ ਬਾਰੇ ਗੱਲ ਹੀ ਨਾ ਕੀਤੀ ਜਾ ਸਕੇ। ਜੇ ਅਰਦਾਸ ਬਣਾਉਣ ਲੱਗਿਆਂ "ਵਾਰ ਦੁਰਗਾ ਕੀ" ਦੀ ਬਜਾਇ ਇਸ ਵਿੱਚ ਬਦਲਾਅ ਕਰਕੇ "ਵਾਰ ਸ੍ਰੀ ਭਗੌਤੀ ਜੀ ਕੀ" ਕੀਤਾ ਜਾ ਸਕਦਾ ਹੈ, ਤਾਂ ਹੋਰ ਬਦਲਾਅ ਕਿਉਂ ਨਹੀਂ ਕੀਤੇ ਜਾ ਸਕਦੇ? ਜਿਸ ਤੋਂ ਸਾਬਿਤ ਵੀ ਹੁੰਦਾ ਹੈ ਕਿ ਇਹ ਗੁਰਬਾਣੀ ਨਹੀਂ, ਗੁਰੂ ਸਾਹਿਬ ਵੱਲੋਂ ਉਚਾਰੀ ਗਈ ਨਹੀਂ, ਆਪਣੀ ਮਰਜ਼ੀ ਨਾਲ ਬਦਲੀ ਜਾ ਸਕਦੀ ਹੈ, ਤਾਂ ਫਿਰ ਰੌਲ਼ਾ ਕਾਹਦਾ ?
ਪਰ ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਗੁਰਮਤਿ ਦੇ ਰਾਹ 'ਤੇ ਡੈਮੋਕਰੈਸੀ ਨਾਲ ਨਹੀਂ, ਗੁਰੂ ਦਾ ਪੱਲਾ ਫੜਕੇ ਦ੍ਰਿੜਤਾ ਨਾਲ ਤੁਰਿਆ ਜਾਂਦਾ ਹੈ, ਬਿਖਮ ਰਸਤੇ 'ਤੇ ਭੀੜਾਂ ਨਹੀਂ ਤੁਰਦੀਆਂ। ਸਿੱਖੀ ਗਿਣਤੀ ਪ੍ਰਧਾਨ ਨਹੀਂ, ਗੁਣ ਪ੍ਰਧਾਨ ਹੈ। ਨਾਲੇ ਇਹ ਬ੍ਰਾਹਮਣਾਂ ਦਾ ਰਾਹ ਨਹੀਂ, ਗੁਰਮਤਿ ਗਾਡੀ ਰਾਹ ਹੈ, ਜਿੱਥੇ ਕਬੀਰ ਜੀ ਵਰਗੇ ਹੀ ਚੱੜ ਸਕਦੇ ਹਨ:
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥
ਹੁਣ ਸਿੱਖਾਂ ਨੇ ਆਪ ਫੈਸਲਾ ਕਰਨਾ ਹੈ ਕਿ ਬ੍ਰਾਹਮਣਾਂ ਦੀ ਥਾਪੀ ਭਗੌਤੀ ਅੱਗੇ ਅਰਦਾਸ ਕਰਨੀ ਹੈ ਜਾਂ ਆਪਣੇ ਗੁਰੂ ਵਲੋਂ ਦਰਸਾਏ ਮਾਰਗ 'ਤੇ ਚਲਕੇ ਅਕਾਲਪੁਰਖ ਅੱਗੇ ਅਰਦਾਸ ਕਰਨੀ ਹੈ।
ਸੰਪਾਦਕ ਖ਼ਾਲਸਾ ਨਿਊਜ਼
With Thanks from Khalsa News