ਤਕਦੀਰ ਨਹੀਂ, ਤਦਬੀਰ ! (ਨਿੱਕੀ ਕਹਾਣੀ)
ਸਪੇਸ਼ਲ ਰਿਪੋਰਟਰ "ਰਵੀਸ਼ ਸਿੰਘ ਦੀ ਰਿਪੋਰਟ" ਪੰਥਕ ਟੀ.ਵੀ. ਤੇ ਆ ਰਹੀ ਸੀ ....
ਪੰਜਾਬ ਵਿੱਚ ਪਤਿਤਪੁਣਾ ਆਪਣੇ ਆਖਿਰੀ ਸਾਹਾਂ ਤੇ !
ਪੰਜਾਬ ਪਹਿਲਾ ਨਸ਼ਾ ਮੁਕਤ ਰਾਜ ਐਲਾਨਿਆ ਗਿਆ !
ਪੰਜਾਬ ਵਿੱਚ ਅਕਾਲੀ ਦਲ ਮੁੜ ਤੋ ਪੰਥਕ ਧਾਰਾ ਵਿੱਚ !
ਖਬਰ ਸੁਣ ਕੇ ਕੁਲਜੀਤ ਸਿੰਘ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਮਿੱਤਰ ਪੰਥਦਰਦ ਸਿੰਘ ਨੂੰ ਮੁਖਾਤਿਬ ਹੋਇਆ!
ਕੁਲਜੀਤ ਸਿੰਘ : ਵੀਰ ... ਅੱਜ ਪੰਥ ਦੀ ਕਾਲੀ ਰਾਤ ਮੁੱਕ ਗਈ ਲਗਦੀ ਹੈ ਤੇ ਨਵਾਂ ਸੂਰਜ ਚੜ ਆਇਆ ਹੈ !
ਪੰਥਦਰਦ ਸਿੰਘ : ਪੰਥ ਦੀ ਤਕਦੀਰ ਦੇ ਚੰਗੇ ਦਿਨ ਆ ਗਏ ਸ਼ਾਇਦ !
ਛਪਾਕ.....ਕੁਲਜੀਤ ਦੀ ਮੰਮੀ ਹਰਸ਼ਰਨ ਕੌਰ ਨੇ ਇੱਕ ਮੱਗਾ ਪਾਣੀ ਦਾ ਪਾ ਕੇ ਆਵਾਜ਼ ਮਾਰੀ .... "ਉਠੱ ਜਾ ਪੁੱਤਰ, ਸੂਰਜ ਸਿਰ ਤੇ ਚੜ ਆਇਆ ਹੈ, ਹੋਰ ਕਿਤਨਾ ਸੋਵੇਂਗਾ !"
ਕੀ ਮੰਮੀ, ਇਤਨਾ ਚੰਗਾ ਸੁਪਣਾ ਵੇਖ ਰਿਹਾ ਸੀ, ਪੰਥ ਦੀ ਤਕਦੀਰ ਬਦਲ ਰਹੀ ਸੀ ! (ਕੁਲਜੀਤ ਨੇ ਅੱਖਾਂ ਮਲਦੇ ਹੋਏ ਕਿਹਾ)
ਹਰਸ਼ਰਨ ਕੌਰ (ਹਸਦੇ ਹੋਏ) : ਪੁੱਤਰ ਜੀ, "ਤਕਦੀਰਾਂ" ਤੇ ਨਹੀਂ "ਤਦਬੀਰਾਂ" ਤੇ ਭਰੋਸ਼ਾ ਰੱਖੋ ! ਪੰਥ ਦਾ ਸਮਾਂ ਚੰਗਾ ਕਰਨਾ ਹੈ ਤਾਂ ਆਪਸ ਵਿੱਚ ਏਕਾ ਲਿਆਉਣ ਦੀ ਕੋਸ਼ਿਸ਼ ਕਰੋ ! ਬਿਨਾ ਏਕੇ ਦੇ ਇਹ ਸਿਆਸੀ ਤੁਹਾਨੂੰ ਵੱਖ ਵੱਖ ਕਰ ਕੇ ਮਜ਼ੇ ਲੁੱਟ ਰਹੇ ਨੇ ! ਬਿਨਾ ਤਦਬੀਰ (ਘਾਲਣਾ) ਦੇ ਕੁਝ ਨਹੀਂ ਹਾਸਿਲ ਹੁੰਦਾ, ਇਤਿਹਾਸ ਗਵਾਹ ਹੈ ! ਸੁਪਣੇ ਜਰੂਰ ਲਵੋ ਪਰ ਵੇਖਣ ਲਈ ਨਹੀਂ ਬਲਕਿ ਪੂਰੇ ਕਰਨ ਲਈ ! ਸੁਪਣੇ ਵਿੱਚ ਨਹੀਂ ਬਲਕਿ ਸੁਪਣੇ ਲਈ ਘਾਲਣਾ ਕਰੋਗੇ ਤਾਂ ਪੁੱਤਰ "ਪੰਥ ਦੀ ਇਹ ਕਾਲੀ ਰਾਤ ਵੀ ਮੁੱਕ ਜਾਵੇਗੀ" !
ਬਲਵਿੰਦਰ ਸਿੰਘ ਬਾਈਸਨ
http://nikkikahani.com/