ਏ.ਐਸ.ਆਈ ਰਾਵਿੰਦਰਪਾਲ ਸਿੰਘ ਦੇ ਕਤਲ ਦਾ ਮਾਮਲੇ ਵਿੱਚ ਪੁਲੀਸ ਇੱਕ ਮਹੀਨਾਂ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਜਾਰੀ ਹੈ ।
ਅੰਮ੍ਰਿਤਸਰ 6 ਜਨਵਰੀ (ਜਸਬੀਰ ਸਿੰਘ) ਦਿੱਲੀ ਬਲਾਤਕਾਰ ਕੇਸ ਵਿੱਚ ਭਾਂਵੇ ਪੁਲੀਸ ਨੇ ਜਨਤਕ ਦਬਾ ਥੱਲੇ ਚਲਾਣ ਚੰਦ ਦਿਨਾਂ ਵਿੱਚ ਪੇਸ਼ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ, ਪਰ ਬੜੇ ਹੀ ਅਫਸੋਸ਼ ਦੀ ਗੱਲ ਹੈ ਕਿ ਸਥਾਨਕ ਸ਼ਹਿਰ ਦੀ ਅਬਾਦੀ ਛੇਹਰਟਾ ਖੇਤਰ ਵਿੱਚ ਚਿੱਟੇ ਦਿਨ ਹੋਏ ਇੱਕ ਏ.ਐਸ.ਆਈ ਰਾਵਿੰਦਰਪਾਲ ਸਿੰਘ ਦੇ ਕਤਲ ਦਾ ਮਾਮਲੇ ਵਿੱਚ ਪੁਲੀਸ ਇੱਕ ਮਹੀਨਾਂ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਜਾਰੀ ਹੈ ਦਾ ਬਹਾਨਾ ਬਣਾ ਕੇ ਚਲਾਣਾ ਪੇਸ਼ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਦੋਸ਼ੀਆ ਨੂੰ ਹਾਕਮ ਧਿਰ ਦੀ ਪੁਸ਼ਤਪਨਾਹੀ ਪੂਰੀ ਤਰਾ ਹਾਸਲ ਹੈ।
ਸਨਅੱਤੀ ਏਰੀਆ ਛੇਹਰਟਾ ਵਿਖੇ ਇਹ ਘਟਨਾ ਚਿੱਟੇ ਦਿਨ ਵਾਪਰੀ ਸੀ ਕਿ ਅਕਾਲੀ ਆਗੂ ਰਾਣਾ ਰਣਜੀਤ ਸਿੰਘ ਰਾਣਾ ਨੇ ਆਪਣੀ ਧੀ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਦੀ ਜਦੋਂ ਕੋੱਸ਼ਿਸ਼ ਕਰ ਰਹੇ ਇੱਕ ਵਰਦੀਧਾਰੀ ਥਾਣਦਾਰ ਨੂੰ ਅਕਾਲੀ ਆਗ ਰਾਣਾ ਨੇ ਗੋਲੀਆ ਜਾ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ ਸੀ ਪਰ ਅੱਜ ਤੱਕ ਵੀ ਨਾ ਤਾਂ ਸਰਕਾਰ ਤੇ ਨਾ ਹੀ ਪੁਲੀਸ ਪ੍ਰਸਾਸ਼ਨ ਇਸ ਪ੍ਰਤੀ ਸੁਹਿਰਦ ਨਜਰ ਆਇਆ ਹੈ। ਜੇਕਰ ਇੱਕ ਪੁਲੀਸ ਅਧਿਕਾਰੀ ਦਾ ਚਲਾਣ ਪੇਸ਼ ਕਰਨ ਤੋਂ ਪੁਲੀਸ ਆਨਾਕਾਨੀ ਕਰ ਰਹੀ ਹੈ ਤਾਂ ਸਧਾਰਣ ਆਦਮੀ ਦੀ ਕੀ ਹਾਲਤ ਹੋਵੇਗੀ ਉਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ। ਇੱਕ ਪਾਸੇ ਜਦੋਂ ਦਿੱਲੀ ਪੁਲੀਸ ਨੇ ਬਲਾਤਕਾਰ ਦੇ ਕੇਸ ਵਿੱਚ ਦੋ ਹਫਤਿਆ ਦੇ ਵਿੱਚ ਵਿੱਚ ਚਲਾਣ ਪੇਸ਼ ਕਰਕੇ ਸਾਬਤ ਕਰ ਦਿੱਤੀ ਕਿ ਪੁਲੀਸ ਸਭ ਕੁਝ ਕਰਨ ਦੇ ਸਮੱਰਥ ਹੈ, ਤਾਂ ਫਿਰ ਜਿਲਾ ਪੁਲੀਸ ਕਮਿਸ਼ਨਰ ਵੱਲੋਂ ਚਲਾਣ ਪੇਸ਼ ਕਰਨ ਵਿੱਚ ਦੇਰੀ ਕਰਨ ਦਾ ਪਤਾ ਸਹਿਜੇ ਲੱਗ ਸਕਦਾ ਹੈ ਕਿ ਪੁਲੀਸ ਸਿਆਸੀ ਦਬਾ ਹੇਠ ਸਭ ਕੁਝ ਕਰ ਰਹੀ ਤਾਂਕਿ ਦੋਸ਼ੀਆ ਨੂੰ ਫਾਇਦਾ ਪਹੁੰਚਾਇਆ ਜਾ ਸਕੇ ।
ਜਦੋਂ ਇਸ ਸਬੰਧੀ ਜਿਲਾ ਪੁਲੀਸ ਕਮਿਸ਼ਨਰ ਸ੍ਰੀ ਰਾਮ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਕਰੀਬ ਇੱਕ ਹਫਤਾ ਹੋਰ ਜਾਂਚ ਨੂੰ ਲੱਗ ਸਕਦਾ ਹੈ। ਇੱਕ ਪਾਸੇ ਤਾਂ ਸਰਕਾਰ ਮੱਗਰ ਮੱਛ ਦੇ ਹੰਝੂ ਵਹਾ ਕੇ ਰਾਵਿੰਦਰਪਾਲ ਸਿੰਘ ਦੀ ਬੇਟੀ ਨੂੰ ਨਾਇਬ ਤਹਿਸੀਲਦਾਰ ਭਰਤੀ ਕਰਨ ਦੀ ਗੱਲ ਕਰ ਰਹੀ ਹੈ ਜਦ ਕਿ ਦੂਸਰੇ ਪਾਸੇ ਦੋਸ਼ੀਆ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।