ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ
ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ॥
ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ॥ਪੰਨਾਂ 1370॥
ਅਰਥ:-ਹੇ ਕਬੀਰ! ਉਹ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ। ਜਿਸ ਦੇਹ ਦੇ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ ਉਸ ਦਾ ਪਵਿਤ੍ਰ ਹੋ ਜਾਣਾ ਤਾਂ ਨਿੱਕੀ ਜਿਹੀ ਗੱਲ ਹੈ, ਉਸ ਨੇ ਤਾਂ ਪਵਿਤ੍ਰ ਹੋ ਹੀ ਜਾਣਾ ਹੈ। ਉਹ ਸਾਰਾ ਪਿੰਡ ਹੀ ਪਵਿਤ੍ਰ ਹੋ ਜਾਂਦਾ ਹੈ ਜਿਸ ਪਿੰਡ ਵਿੱਚ ਰਹਿੰਦਾ ਮਨੁੱਖ ਨਾਮ ਸਿਮਰਦਾ ਹੈ।
ਵਿਆਖਿਆ:- ਸੋੁਈ ਅੱਖਰ ਨਾਲ ਦੋ ਲਗਾਂ ਹਨ, ਔਂਕੜ ਅਤੇ ਹੋੜਾ, ਅਸਲੀ ਅੱਖਰ ਸੋਈ ਹੈ, ਪਰ ਇਥੇ ਸਲੋਕ ਦੀ ਚਾਲ ਪੂਰੀ ਰੱਖਣ ਲਈ ਸੁਈ ਪੜਣਾ ਹੈ।
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ਪੰਨਾ 611॥-
--ਹੇ ਭਾਈ! (ਪਿਛਹੁ ਰਾਤੀ [989]ਪਿਛਲੀ ਰਾਤ , ਪ੍ਰਭਾਤੇ ਪ੍ਰਭ ਨਾਮਿ ਜਪਿ….[1099] ਪ੍ਰਭਾਤ ਵੇਲੇ ) ਇਸ਼ਨਾਨ ਕਰਕੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਦੇਹ ਨਰੋਏ ਹੋ ਜਾਂਦੇ ਹਨ। ਵਿਚਾਰ ਜਾਂ ਫੁਰਨੇ ਮਨ ਵਿੱਚ ਉਠਦੇ ਹਨ। ਇਹ ਵਿਚਾਰ ਦੇਹ ਦੇ ਅਮਲ, ਕੰਮ ਹੋ ਨਿਬੜਦੇ ਹਨ। ਪਵਿਤ੍ਰ ਹੋਏ ਮਨ ਵਿੱਚ ਵਿਕਾਰੀ ਖ਼ਿਆਲ ਹੀ ਨਹੀਂ ਉਠਦੇ। ਜੇ ਮਨ ਵਿੱਚ ਵਿਕਾਰੀ ਵਿਚਾਰ ਉਠਨ ਹੀ ਨਾ ਤਾਂ ਦੇਹ ਵੀ ਵਿਕਾਰੀ ਅਮਲਾਂ, ਕੰਮਾਂ ਵਲੋਂ ਹਟ ਜਾਂਦੀ ਹੈ। ਭਾਵ, ਦੇਹ ਵੀ ਪਵਿਤ੍ਰ ਹੋ ਜਾਂਦੀ ਹੈ। ਗੁਰਬਾਣੀ ਦਾ ਇਹੋ ਨਿਰਣੇ ਹੈ ਕਿ ਨਾਮ ਸਿਮਰਨ ਨਾਲ ਮਨ ਅਤੇ ਦੇਹ ਦੋਵੇਂ ਪਵਿਤ੍ਰ ਹੋ ਜਾਂਦੇ ਹਨ।
ਸੁਰਜਨ ਸਿੰਘ---+9041409041