*ਆਂਡੇ ਕਿਤੇ ਤੇ ਕੁੜ ਕੁੜ ਕਿਤੇ ਹੋਰ*
*ਅਵਤਾਰ ਸਿੰਘ ਮਿਸ਼ਨਰੀ (5104325827)*
ਕੀ ਬਾਦਲ ਦੇ ਨੌਕਰ ਥਾਣੇਦਾਰ-ਜਥੇਦਾਰ ਨੂੰ "ਇਹ ਬੁੱਕਲ ਦਾ ਸੱਪ ਰਾਗੀ ਬਲਦੇਵ ਸਿੰਘ ਭੰਗੜ ਜੋ ਭੰਗ ਪੀ ਕੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਦਾ ਗੁਰੂ ਦਰਬਾਰ ਵਿੱਚ ਕੀਰਤਨ ਕਰਦਾ ਅਤੇ ਸ਼ਰਧਾ ਆਸ਼ੂਤੋਸ਼ ਵਰਗੇ ਅਯਾਸ਼ੀ ਪਾਖੰਡੀ ਸਾਧਾਂ ਦੇ ਪੈਰਾਂ ਵਿੱਚ ਰੱਖਦਾ ਹੋਇਆ ਗੁਰਬਾਣੀ ਨੂੰ ਇਸ ਭੇਖੀ ਸਾਧ ਦੀ ਉਸਤਤਿ ਵਿੱਚ ਪੜ੍ਹਦਾ ਹੈ ਨਹੀਂ ਦਿਸਿਆ? ਜੇਹੋ ਜਿਹੀ ਕੋਕੋ ਉਹੋ ਜਿਹੇ ਬੱਚੇ ਅੱਗੇ ਇਸ ਦਾ ਪੁੱਤਰ ਸਰਬਜੀਤ ਸਿੰਘ ਵੀ ਮੂਰਤੀਆਂ ਦੀ ਉਸਤਤਿ ਵਿੱਚ ਆਰਤੀਆਂ ਕਰਦਾ ਹੈ। ਕੀ ਮਜਾਲ ਜੇ “ਥਾਣੇਦਾਰ” ਇਸ ਟਕਸਾਲੀ ਰਾਗੀ ਨੂੰ ਓਇ ਵੀ ਕਹਿ ਸੱਕੇ ਕਿਉਂਕਿ ਇਹ ਦਸਮ ਗ੍ਰੰਥੀਏ ਇਕੇ ਹੀ ਥੈਲੀ ਦੇ ਚੱਟੇ ਵੱਟੇ ਨੇ-ਹਾਂ ਜੇ ਸ਼੍ਰੋਮਣੀ ਕਮੇਟੀ ਵਿੱਚ ਰਤਾ ਜਿੰਨ੍ਹੀ ਵੀ ਅਣਖ ਬਾਕੀ ਹੈ ਤਾਂ ਇਸ ਤਰ੍ਹਾਂ ਦੇ ਕੰਜਰ ਰਾਗੀਆਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਦਿੱਤੇ ਅਵਾਰਡ ਵਾਪਸ ਲਵੇ ਅਤੇ ਅੱਗੇ ਤੋਂ ਕੋਈ ਸੰਪ੍ਰਦਾਈ ਡੇਰੇਦਾਰ ਰਾਗੀ, ਗ੍ਰੰਥੀ ਅਤੇ ਪ੍ਰਚਾਰਕ ਨਿਯੁੱਕਤ ਨਾ ਕਰੇ ਜੋ ਆਪਣੇ ਧਰਮ ਪਿਉ "ਗੁਰੂ ਗ੍ਰੰਥ ਸਾਹਿਬ” ਨੂੰ ਛੱਡ ਕੇ "ਅਖੌਤੀ ਦਸਮ ਗ੍ਰੰਥ ਅਤੇ ਭੇਖੀ ਸਾਧਾਂ” ਦੇ ਚੱਢਿਆਂ ਵਿੱਚ ਜਾ ਵੜਦੇ ਹਨ।