ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਦਿੱਲ੍ਹੀ ਕਮੇਟੀ, ਜਥੇਦਾਰ ਤੇ ਪ੍ਰਚਾਰਕਾਂ ਦੀ ਗੁਰੂ ਦੋਖੀਆਂ ਨੂੰ ਮਾਨਤਾ *
*ਦਿੱਲ੍ਹੀ ਕਮੇਟੀ, ਜਥੇਦਾਰ ਤੇ ਪ੍ਰਚਾਰਕਾਂ ਦੀ ਗੁਰੂ ਦੋਖੀਆਂ ਨੂੰ ਮਾਨਤਾ *
Page Visitors: 2693

*ਦਿੱਲ੍ਹੀ ਕਮੇਟੀ, ਜਥੇਦਾਰ ਤੇ ਪ੍ਰਚਾਰਕਾਂ ਦੀ ਗੁਰੂ ਦੋਖੀਆਂ ਨੂੰ ਮਾਨਤਾ *
*ਅਵਤਾਰ ਸਿੰਘ ਮਿਸ਼ਨਰੀ
(5104325827 <%285104325827>)*
ਅਖੌਤੀ ਭੂਤਾਂ ਦੇ ਨਾਂ ਤੇ ਜਨਤਾ ਨੂੰ ਡਰਾ ਕੇ ਲੁੱਟਣ ਵਾਲੇ ਪੰਥ ਦੋਖੀ ਵਡਭਾਗ (ਦੁਰਭਾਗ) ਸਿੰਘ ਦਾ 300 ਸਾਲਾ ਜਨਮ ਦਿਨ ਬੰਗਲਾ ਸਾਹਿਬ ਜੀ ਦੇ ਗੁਰਦੁਆਰੇ ਮਨਾਉਣਾਂ ਤੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਅਤੇ ਹੈੱਡ ਗ੍ਰੰਥੀ ਗਿ. ਰਣਜੀਤ ਸਿੰਘ ਦਾ ਇਸ ਕੂੜ ਸਮਾਗਮ ਵਿੱਚ
ਸ਼ਾਮਲ ਹੋਣ ਲਈ ਇਸ਼ਤਿਹਾਰ ਵਿੱਚ ਫੋਟੋਆਂ ਸਮੇਤ ਨਾਂ ਦੇਣਾ, ਸਮੁੱਚੀ ਸਿੱਖ ਕੌਮ ਦਾ ਮੂੰਹ ਚਿੜਾਉਣਾ, ਦੇਹਧਾਰੀ ਦੰਬੀਆਂ ਨੂੰ ਮਾਣਤਾ ਦੇਣੀ ਅਤੇ ਮਸੰਦਪੁਣਾ ਸਾਬਤ ਕਰਨਾ ਹੈ। ਗਿ. ਰਣਜੀਤ ਸਿੰਘ ਤਾਂ ਸਭ ਕੁਝ ਜਾਣਦਾ ਹੋਇਆ ਕਰ ਰਿਹਾ ਹੈ ਮਿਸ਼ਨਰੀ ਕਾਲਜ ਰੋਪੜ ਤੋਂ ਧਰਮ ਵਿਦਿਆ ਪੜ੍ਹਿਆ ਹੈ ਜਿਹੜਾ ਕਾਲਜ ਦੰਬੀਆਂ, ਪਾਖੰਡੀਆਂ ਅਤੇ ਗੁਰੂ ਦੋਖੀਆਂ ਦੇ ਵਿਰੁੱਧ ਪ੍ਰਚਾਰ ਕਰਦਾ ਅਤੇ ਵਿਦਿਆਰਥੀਆਂ ਨੂੰ ਸਿਖਿਆ ਦਿੰਦਾ ਹੈ ਪਰ ਓਥੋਂ ਪੜ੍ਹੇ ਤੇ ਡੇਰਿਆਂ ਅਤੇ ਰਾਜਨੀਤਕ ਪਾਰਟੀਆਂ ਨਾਲ ਮਿਲ ਕੇ ਮਸ਼ਹੂਰੀ ਅਤੇ ਮਾਇਆ ਖਾਤਰ ਗਿ. ਪਿੰਦਰਪਾਲ ਸਿੰਘ ਵਰਗੇ ਵੀ-
*ਮਨ ਜਾਨਤ ਸਭਿ ਬਾਤ ਜਾਨਤ ਹੀ ਅਉਗੁਣ ਕਰੈ॥
ਕਾਹੇ ਕੀ ਕੁਸ਼ਲਾਤਿ ਹਾਥਿ ਦੀਪ ਕੂਏਂ ਪਰੇ (
ਗੁਰੂ ਗ੍ਰੰਥ)*
ਅਜਿਹਾ ਸਭ ਕੁਝ ਕਰੀ ਕਰਾਈ ਜਾ ਰਹੇ ਹਨ। ਇਸ ਵਿੱਚ ਮਿਸ਼ਨਰੀ ਕਾਲਜ ਦਾ ਸਿਰਫ ਏਨਾਂ ਹੀ ਕਸੂਰ ਹੈ ਕਿ ਉਸ ਨੇ ਪ੍ਰਚਾਰਕ ਬਹੁਤ ਬਣਾ ਦਿੱਤੇ ਹਨ ਪਰ ਉਨ੍ਹਾਂ ਨੂੰ ਸੰਭਾਲਿਆ ਅਤੇ ਵਿਉਂਤਬੰਦੀ ਨਾਲ ਗੁਰਮਤਿ ਕੰਟਰੋਲ ਵਿੱਚ ਨਹੀਂ ਰੱਖਿਆ ਇਸ ਲਈ ਉਹ ਆਪ ਮੁਹਾਰੇ ਹੋ ਕੇ, ਗੁਰਮਤਿ ਵਿਰੋਧੀ ਗਤੀ ਵਿਧੀਆਂ ਵਿੱਚ ਵੀ ਸ਼ਾਮਲ ਹੋ ਜਾਂਦੇ ਹਨ।
ਇਸ ਬਾਰੇ ਸਾਬਕਾ ਮੁੱਖ ਗ੍ਰੰਥੀ ਦਰਬਾਰ ਸਾਹਿਬ ਅਤੇ ਇੰਟ੍ਰਨੈਸ਼ਨਲ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਜੀ ਨੇ ਵਿਸਥਾਰ ਨਾਲ 1 ਸਤੰਬਰ 2015 ਸਪੋਕਸਮੈਨ ਦੇ 8ਵੇਂ ਸਫੇ ਤੇ ਦਿੱਲ੍ਹੀ ਕਮੇਟੀ ਦੀ ਇਸ ਕਰਤੂਤ ਬਾਰੇ ਲਿਖਿਆ ਹੈ। ਜਦ ਹੁਣ ਜੀ ਕੇ ਵਾਲੀ ਦਿੱਲ੍ਹੀ ਕਮੇਟੀ, ਮੱਕੜ ਵਾਲੀ ਸ਼੍ਰੋਮਣੀ ਕਮੇਟੀ ਅਤੇ ਉਨ੍ਹਾਂ ਦੇ ਤਨਖਾਹਦਾਰ ਜਥੇਦਾਰ ਸਾਰੇ ਚੋਰ ਤੇ ਕੁੱਤੀ ਰਲ ਜਾਣ ਦੀ ਕਹਾਵਤ ਨੂੰ ਪੂਰਾ ਕਰਦੇ ਹੋਏ, ਪੰਥ ਵਿਰੋਧੀ ਡੇਰੇਦਾਰਾਂ ਨੂੰ ਮਾਨਤਾ ਦੇਣ ਲੱਗ ਜਾਣ ਤਾਂ ਸਮੂੰਹ ਗੁਰਸਿੱਖ ਜਥੇਬੰਦੀਆਂ ਨੂੰ ਛੋਟੇ ਮੋਟੇ ਮਤਭੇਦ ਭੁਲਾ ਕੇ, ਇਨ੍ਹਾਂ ਮਸੰਦਾਂ ਦੀ ਤਿਕੜੀ ਨੂੰ ਰੋਕਣਾ ਚਾਹੀਦਾ ਹੈ। ਘੱਟ ਤੋਂ ਘੱਟ ਜਾਗਰੂਕ ਧਿਰਾਂ ਤਾਂ ਇੱਕ ਹੋ ਕੇ ਇਨ੍ਹਾਂ ਮਸੰਦਾਂ ਖਿਲਾਫ ਬਿਆਨ ਦੇਣ ਨਾਂ ਕਿ ਆਪਸ ਵਿੱਚ ਹੀ ਇੱਕ ਦੂਜੇ ਦੇ ਪੈਰ ਖਿੱਚੀ ਜਾਣ।
ਕਿਸੇ ਨਾਂ ਕਿਸੇ ਤਰੀਕੇ ਗੁਰਦੁਆਰਾ ਪ੍ਰਬੰਧ ਵਿੱਚ ਆਉਣ ਤਾਂ ਹੀ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। *ਜਾਚਕ ਜੀ* ਵਰਗੇ ਕਦਾਵਰ ਧਾਰਮਿਕ ਪ੍ਰਚਾਰਕ ਜੇ ਘੱਟ ਤੋਂ ਘੱਟ ਪ੍ਰਚਾਰਕ ਵਰਗ ਨੂੰ ਹੀ ਨਾਲ ਲੈ ਕੇ ਚੱਲ ਪੈਣ ਅਤੇ ਗੁਰਮੱਤੀ ਪ੍ਰਚਾਰਕਾਂ ਨੂੰ ਸਮਝਾਉਣ ਕਿ ਲਾਲਚ ਵਿੱਚ ਜਾਂ ਪਾਰਟੀ ਸਪੋਟ ਕਰਕੇ ਗੁਰਮਤਿ ਵਿਰੋਧੀ ਸਮਾਗਮਾਂ ਵਿੱਚ ਨਾਂ ਜਾਣ ਤਾਂ ਕਮੇਟੀਆਂ ਨੂੰ ਵੀ ਸੁਰਤਿ ਆ ਸਕਦੀ ਹੈ। ਰੱਜੇ ਪੁੱਜੇ ਪ੍ਰਚਾਰਕਾਂ ਨੂੰ ਤਾਂ ਲਾਲਚ ਨਹੀਂ ਕਰਨਾ ਚਾਹੀਦਾ, ਚਲੋ ਆਰਥਕ ਤੌਰ ਤੇ ਪਛੜਿਆ ਪ੍ਰਚਾਰਕ ਤਾਂ ਰੋਜੀ ਰੋਟੀ ਲਈ ਕਰ ਬੈਠਦਾ ਹੈ ਪਰ ਗਿ.
ਰਣਜੀਤ ਸਿੰਘ ਦਿੱਲ੍ਹੀ ਅਤੇ ਗਿ. ਗੁਰਬਚਨ ਸਿੰਘ ਨੂੰ ਤਾਂ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਜਥੇਦਾਰ ਅਤੇ ਹੈੱਡ ਗ੍ਰੰਥੀ ਹੋ ਕੇ ਕਰ ਰਹੇ ਹਨ। ਹਾਂ ਜਾਂ ਤਾਂ ਸਾਰਾ ਪੰਥ ਸਾਂਝੇ ਤੌਰ ਤੇ ਪੰਥ ਦੋਖੀ ਅਤੇ ਵੱਖਰੀ ਭਗਵੀ ਮਰਯਾਦਾ ਵਾਲੇ ਸਿੱਖ ਕਹਾਉਣ ਵਾਲੇ ਡੇਰਿਆਂ ਨੂੰ ਹੁਕਮਨਾਮਾ ਜਾਰੀ ਕਰਕੇ ਕਹਿਣ ਕਿ ਪਹਿਲੇ ਸਾਰੇ ਡੇਰੇਦਾਰ ਗੁਰੂ ਪੰਥ ਤੋਂ ਗੁਰੂ ਘਰ ਨਾਲ ਕੀਤੇ ਧੋਖਿਆਂ ਦੀ ਮੁਆਫੀ ਮੰਗਣ ਅਤੇ ਆਪੋ ਆਪਣੀ ਮਰਯਾਦਾ ਅਤੇ ਗੱਦੀਆਂ ਬੰਦ ਕਰਕੇ ਇੱਕ *ਗੁਰੂ ਗ੍ਰੰਥ ਪੰਥ* ਦੀ ਮਰਯਾਦਾ ਵਿੱਚ ਸ਼ਾਮਲ ਹੋ ਜਾਣ। ਜਿਹੜੇ ਹੁੰਦੇ ਹਨ ਉਨ੍ਹਾਂ ਦੇ ਸਮਾਗਮਾਂ ਤੇ ਜਾਓ ਤੇ ਬਾਕੀਆਂ ਦਾ ਬਾਈਕਾਟ ਕਰੋ। ਜੇ ਪ੍ਰਬੰਧਕ ਨਹੀਂ ਵੀ ਮੰਨਦੇ ਤਾਂ ਕਿਰਤੀ ਸਿੱਖ ਸੰਗਤਾਂ ਅਤੇ ਗੁਰਮੱਤੀ ਪ੍ਰਚਾਰਕ ਹੀ ਇਕੱਠੇ ਹੋ ਕੇ ਹਮਲਾ ਮਾਰਨ, ਜਿਹੜੀਆਂ ਗੁਰਦੁਆਰਾ ਕਮੇਟੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਬੰਦ ਨਹੀਂ ਕਰਦੀਆਂ ਓਥੇ ਓਥੇ ਗੋਲਕਾਂ ਭਰਨੀਆਂ ਬੰਦ ਕਰ ਦੇਣ ਤਾਂ ਹੀ ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਵਾਲੇ ਪ੍ਰਬੰਧਕ ਸੁਧਰ ਸਕਦੇ ਹਨ ਵਰਨਾ ਡੇਰਵਾਦੀ ਪਾਰਟੀਬਾਜ ਪ੍ਰਬੰਧਕਾਂ ਅਤੇ ਲਾਲਚੀ ਪ੍ਰਚਾਰਕਾਂ ਚੋਂ
ਮਸੰਦਪੁਣਾ ਦੂਰ ਨਹੀਂ ਹੋਣਾ।  ਅਰਦਾਸਿ ਹੈ ਗੁਰੂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਸੁਮਤਿ ਬਖਸ਼ੇ ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਸਿਖਿਆਵਾਂ ਦਾ ਹੀ ਪ੍ਰਚਾਰ ਕਰਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.