ਵਡਭਾਗ ਸਿੰਘ ਦੀ ਬਰਸੀ ਬਾਰੇ ਪੰਥ ਦਾ ਪ੍ਰਤੀਕਰਮ !
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਦੀ ਸੂਚਨਾ ਮੁਤਾਬਿਕ ਧੀਰਮੱਲੀਆਂ ਦਾ 3 ਸਤੰਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਣ ਵਾਲਾ ਦੁਰਮਤ ਸਮਾਗਮ ਸਿੱਖ ਜਥੇਬੰਦੀਆਂ ਅਤੇ ਆਪ ਵਰਗੇ ਪੰਥ ਦਰਦੀਆਂ ਦੇ ਸਹਿਯੋਗ ਨਾਲ ਰੁਕ ਗਿਆ ਹੈ । ਇਸ ਲਈ 'ਰੋਜ਼ਾਨਾ ਸਪੋਕਸਮੈਨ, ਚੰਡੀਗੜ' ਵਧਾਈ ਦਾ ਪਾਤਰ ਹੈ, ਜਿਸ ਨੇ ਇਸ ਸਬੰਧੀ ਦਾਸਰੇ ਦੀ ਕੀਤੀ ਅਪੀਲ ਨੂੰ ਸਭ ਤੋਂ ਪਹਿਲਾਂ 1 ਸਤੰਬਰ ਦੀ ਅਖ਼ਬਾਰ ਵਿੱਚ ਪਰਮੁੱਖਤਾ ਸਹਿਤ ਪਾਠਕਾਂ ਨਾਲ ਸਾਂਝੀ ਕੀਤੀ ਤੇ ਸਿੱਟੇ ਵਜੋਂ ਸਿੱਖ ਸੰਸਥਾਵਾਂ ਦੇ ਰੋਸ ਨੂੰ ਧਿਆਨ ਵਿੱਚ ਰੱਖ ਕੇ ਦਿੱਲੀ ਕਮੇਟੀ ਨੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲਾ ਸਮਾਗਮ ਕੈਂਸਲ ਕਰ ਦਿੱਤਾ । ਖੁਸ਼ੀ ਦੀ ਗੱਲ ਹੈ ਕਿ ਦਮਦਮੀ ਟਕਸਾਲ ਦੇ
ਕਈ ਸੱਜਣਾਂ ਨੇ ਵੀ ਸਮਾਗਮ ਪ੍ਰਤੀ ਆਪਣਾ ਵਿਰੋਧ ਜਤਾਇਆ, ਭਾਵੇਂ ਕਿ ਇਸ਼ਤਿਹਾਰ ਮੁਤਾਬਿਕ ਉਨ੍ਹਾਂ ਦਾ ਮੁਖੀਆ ਵੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਗਲ਼ਤੀ ਕਰ ਰਿਹਾ ਸੀ ।
ਇਸ ਪ੍ਰਤੀ ਦਾਸ ਸਾਰੀਆਂ ਸਿੱਖ ਜਥੇਬੰਦੀਆਂ, ਪੰਥ ਦਰਦੀਆਂ, ਵੈਬਸਾਈਟਾਂ ਤੇ ਅਖ਼ਬਾਰਾਂ ਦਾ ਧੰਨਵਾਦੀ ਹੈ । ਜੇਕਰ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਮਿਲ ਕੇ ਪਹਿਰਾ ਦਿੱਤਾ ਜਾਏ, ਤਾਂ ਸਿੱਖੀ ਨੂੰ ਰਾਜੀਨਤਕਾਂ ਦੀਆਂ ਸੁਆਰਥੀ ਚਾਲਾਂ ਤੋਂ ਬਚਾਇਆ ਦਾ ਸਕਦਾ ਹੈ । ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ ।
ਗੁਰੂ ਤੇ ਪੰਥ ਦਾ ਦਾਸ :
ਜਗਤਾਰ ਸਿੰਘ ਜਾਚਕ,
ਨਿਊਯਾਰਕ ਮਿਤੀ 1 ਸਤੰਬਰ 2015