# = - ਗੁਰ ਪ੍ਰਸਾਦਿ - = #
ਗੁਰ=ਗੁਰੂ ਦਾ/ਦੀ। ‘ਰ’ ਮੁਕਤਾ ਹੋਣ ਕਰਕੇ ਸਮਾਸ ਹੈ ਤੇ ਇਹ ਖਸ਼ਟੀ ਸਮਾਸ ਹੈ, ਅਰਥ ਹੈ ਗੁਰੂ ਦਾ/ਦੀ।
ਪ੍ਰਸਾਦਿ=ਮਿਹਰ/ਕ੍ਰਿਪਾਲਤਾ। ‘ਦ’ ਦੀ ਸਿਆਰੀ ‘ੲ’ ਹੈ। ਇਸ ‘ੲ’ ਦੇ ਕਈ ਅਰਥਾਂ ਵਿੱਚੋਂ ਇੱਕ ਅਰਥ ਹਨ ‘ਪ੍ਰਾਪਤ ਕਰਨਾ’।
ਗੁਰ ਪ੍ਰਸਾਦਿ=ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਨਾ, ਜਿਸ ਤਰ੍ਹਾਂ:-
ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
(ਅਕਾਲਪੁਰਖ ਇੱਕ ਹੈ, ਜਿਸਦਾ ਨਾਮ ਹੋਂਦ ਵਾਲਾ ਹੈ, ਸ੍ਰਿਸ਼ਟੀ ਦਾ ਰਚਨਹਾਰ ਹੈ, ਸਭ ਵਿੱਚ ਵਿਆਪਕ ਹੈ, ਡਰ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਮੌਤ ਤੋਂ ਪਰੇ ਹੈ, ਜੂਨਾਂ ਵਿੱਚ ਨਹੀਂ ਪੈਂਦਾ। ਜਿਸ ਦਾ ਪ੍ਰਕਾਸ਼ ਆਪਣੇ ਆਪ ਤੌਂ ਹੈ ਅਤੇ ਜੋ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ)
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥---ਰਾਮ: ਸਦ , ਪੰਨਾ 923।
(ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਕਿਰਪਾ ਨਾਲ ਗੁਰੂ ਅਮਰਦਾਸ ਉੱਚੀ ਪਦਵੀ ਨੂੰ ਪ੍ਰਾਪਤ ਕਰ ਚੁਕੇ ਹਨ ।
ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ॥---ਭੈਰ: ਮ: 1,ਪੰਨਾ 1126।
(ਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ-ਜੋ ਪਰਮਾਤਮਾ ਦਾ ਦਰ ਮੱਲੀ ਰੱਖਦਾ ਹੈ-ਉਹ ਗੁਰੂ ਦੀ ਕਿਰਪਾ ਨਾਲ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ)
ਗੁਰੂ ਦੀ ਕਿਰਪਾ ਨਾਲ ਕੀ-ਕੀ ਪ੍ਰਾਪਤ ਹੁੰਦਾ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਬਿ ਵਿੱਚ ਭਲੀ ਭਾਂਤਿ ਸਮਝਾਇਆ ਗਿਆ ਹੈ। ਸਿੱਖੀ ਵਿੱਚ ‘ਗੁਰ ਪ੍ਰਸਾਦਿ’ ਦਾ ਬੜਾ ਮਹੱਤਵ ਹੈ ਅਤੇ ਇਹ ਗੁਰੂ ਤੋਂ, ਕੇਵਲ ਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਪ੍ਰਚਾਰ ਨਾਲ ਸੰਬੰਧਿਤ ਇੱਕ ਵੈਬ ਸਾਈਟ ਨੇ ਆਪਣਾ ਨਾਮ ‘ਗੁਰ ਪ੍ਰਸਾਦਿ’ ਰਖਿਆ ਹੋਇਆ ਹੈ। ਕੀ ਇਹ ਵੈਬ ਸਾਈਟ ਗੁਰੂ ਦੇ ਤੁਲ ਹੋ ਗਈ ਹੈ ਜੋ ਪਾਠਕਾਂ ਨੂੰ ‘ਗੁਰ ਪ੍ਰਸਾਦਿ’ ਵੰਡ ਰਹੀ ਹੈ? ਇਸ ਵੈਬ ਸਾਈਟ ਤੇ ਜੋ ਕੁਝ ਛਪਦਾ ਹੈ, ਕੀ ਉਹ ‘ਗੁਰ ਪ੍ਰਸਾਦਿ’ ਹੈ?
ਸੁਰਜਨ ਸਿੰਘ---
-+919041409041