ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਬੇਨਤੀ
ਸਨਮਾਨ ਯੋਗ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥
ਪਤਾ ਚਲਿਆ ਹੈ ਕਿ ਇਸ ਪ੍ਰਕਾਰ ਦੇ ਵਾਧੂ ਅਤੇ ਆਪ ਹੂਦਰੇ ਵਿਸ਼ਰਾਮ ਚਿੰਨ੍ਹ ਕੁੱਝ ਹੋਰ ਸੱਜਣ ਵੀ ਲਗਾਉਦੇ ਰਹੇ ਹਨ। ਗੁਰਬਾਣੀ ਦੇ ਕਿਸੇ ਸ਼ਬਦ ਹੇਠ ਕੀਤੇ ਜਾਂਦੇ ਅਰਥ, ਆਪੋ-ਆਪਣੀ ਸਮਝ ਰਾਹੀਂ ਹੁੰਦੇ ਆਏ ਹਨ, ਪਰ ਵਾਧੂ ਵਿਸ਼ਰਾਮ ਚਿੰਨ੍ਹਾਂ ਰਾਹੀਂ ‘ਨਿਜੀ ਸਮਝ’ ਨੂੰ ਗੁਰੂਬਾਣੀ ਲਿਖਤ ਵਿਚ ਹੀ ਸਿੱਦੇ ਤੋਰ ਤੇ ਦਾਖ਼ਲ ਕਰ ਦੇਣਾ ਬਜਰ ਕੋਤਾਹੀ ਹੈ। ਵਾਧੂ ਵਿਸ਼ਰਾਮ ਚਿੰਨ੍ਹ ਇਕ ਸਾਰ ਨਹੀਂ ਹਨ ਅਤੇ ਵੱਖ-ਵੱਖ ਸੱਜਣਾ ਨੇ ਆਪਣੇ ਆਪਣੇ ਢੰਗ ਨਾਲ ਲਗਾਏ ਹਨ। ਇਹ ਗੁਰਬਾਣੀ ਦੇ ਮੂਲ ਪਾਠ ਨੂੰ ਹੀ ਆਪਣੀ-ਆਪਣੀ ਕਥਿਤ ਵਿਦਵਤਾ ਰਾਹੀਂ ਬਦਲਣ ਦੀ ਬਜਰ ਗਲਤੀ ਹਨ।
ਬਾ-ਤੌਰ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਆਪ ਜੀ ਨੂੰ ਐਸੇ ਕਿਸੇ ਵੀ ‘ਜਤਨ’ ਦੇ ਮੰਚ ਤੇ ਨਹੀਂ ਹੋਣਾ ਚਾਹੀਦਾ ਜਿਸਦਾ ਸਿੱਟਾ ਗੁਰਬਾਣੀ ਦੇ ਮੂਲ ਪਾਠ ਵਿਚ ਬਦਲਾਉ ਦੇ ਰੂਪ ਵਿਚ ਨਿਕਲ ਰਿਹਾ ਹੋਵੇ। ਆਪ ਜੀ ਵਲੋਂ ਐਸੇ ਮੰਚ ਸਾਂਝੇ ਕਰਨਾ, ਇਕ ਗਲਤ ਪ੍ਰਵ੍ਰਿਤੀ ਨੂੰ ਸਹੀ ਸਾਬਤ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਹੁਣ ਨੋਬਤ ਇੱਥੋਂ ਤਕ ਆ ਗਈ ਹੈ ਕਿ ਇਕ ਧਿਰ ਵਲੋਂ ਸਧਾਰਣ ਲੇਖਾਂ ਵਿਚ ਕੋਟ ਗੁਰਬਾਣੀ ਦੀਆਂ ਪੰਗਤਿਆਂ, ਵਾਧੂ ਵਿਸ਼ਰਾਮ ਚਿੰਨ ਲੱਗੇ ਹੋਏ ਛਾਪਆਿਂ ਜਾ ਰਹੀਆਂ ਹਨ, ਅਤੇ ਕੁੱਝ ਥਾਂ ਆਪਣੇ ਵੱਲੋਂ ਇੰਝ ਦੇ ਪਦਛੇਦ ਵੀ ਕੀਤੇ ਗਏ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ।
ਗੁਰੂ ਸਾਹਿਬਾਨ ਵਲੋਂ ਉੱਚਾਰੀ ਅਤੇ ਲਿਖਤ ਗੁਰਬਾਣੀ ਵਿਚ ਕਿਸੇ ਨੂੰ ਆਪਣੇ ਵਲੋਂ ਵਾਧੂ ਵਿਸ਼ਰਾਮ ਚਿੰਨ੍ਹ ਲਗਾਉਣ ਦਾ ਕੋਈ ਅਧਿਕਾਰ ਨਹੀਂ, ਇਸ ਲਈ ਆਪ ਜੀ ਨੂੰ, ਐਸੇ ਮੰਚਾਂ ਵਿਚ ਆਪਣੀ ਸ਼ਮੂਲਿਅਤ ਬਾਰੇ ਪੁਨਰਵਿਚਾਰ ਕਰਦੇ ਹੋਏ, ਇਸ ਅਤਿ ਮਾੜੀ ਪ੍ਰਵ੍ਰਿਤੀ (ਵਾਧੂ ਵਿਸ਼ਰਾਮ ਚਿੰਨ੍ਹ) ਬਾਰੇ ਸੋਚਣਾ ਚਾਹੀਦਾ ਹੈ।
ਕੋਈ ਤਰਕ ਦੇ ਸਕਦਾ ਹੈ ਕਿ ਵਾਧੂ ਵਿਸ਼ਰਾਮ ਚਿੰਨ੍ਹਾਂ ਰਾਹੀਂ ਬਾਣੀ ਅਸਾਨ ਕਰਕੇ ਸਮਝਾਈ ਜਾ ਰਹੀ ਹੈ। ਪਰ ਇਹ ਤਰਕ ਫ਼ਾਲਤੂ ਕਿਸਮ ਦਾ ਹੈ। ਇਸ ਤਰਕ ਨਾਲ ਕੋਈ ਵੀ ਬੰਦਾ ਆਪਣੀ ਮੰਸ਼ਾ ਅਨੁਸਾਰ ਗੁਰਬਾਣੀ ਲਿਖਤ ਅੰਦਰ ਵਾਧੂ ਵਿਸ਼ਰਾਮ ਚਿੰਨ ਲਗਾ ਕੇ ਉਸ ਦੇ ਮੂਲ ਨੂੰ ਬਦਲ ਸਕਦਾ ਹੈ ਅਤੇ