ਕੈਟੇਗਰੀ

ਤੁਹਾਡੀ ਰਾਇ



Voice of People
ਬਾਬਤ: ਸਿੱਖਾਂ ਨੂੰ ਸ੍ਰੀ ਚੰਦ ਦਾ ਜਨਮ ਦਿਵਸ ਨਹੀਂ ਮਨਾੳਂੁਣਾ ਚਾਹੀਦਾ ।
ਬਾਬਤ: ਸਿੱਖਾਂ ਨੂੰ ਸ੍ਰੀ ਚੰਦ ਦਾ ਜਨਮ ਦਿਵਸ ਨਹੀਂ ਮਨਾੳਂੁਣਾ ਚਾਹੀਦਾ ।
Page Visitors: 2638

ਬਾਬਤ: ਸਿੱਖਾਂ ਨੂੰ ਸ੍ਰੀ ਚੰਦ ਦਾ ਜਨਮ ਦਿਵਸ ਨਹੀਂ ਮਨਾੳਂੁਣਾ ਚਾਹੀਦਾ ।
ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜਾਚਕ ਜੀ,
    ਵਾਹਿਗੁਰੂ ਜੀ ਕਾ ਖ਼ਾਲਸਾ  ਵਾਹਿਗੁਰੂ ਜੀ ਕੀ ਫਤਿਹ
ਦਾਸਰਾ ਆਪਜੀ ਨਾਲ ਸਹਿਮਤ ਹੈ ਕਿ ਸਿੱਖਾਂ ਨੂੰ ਸ੍ਰੀ ਚੰਦ ਦਾ ਜਨਮ ਦਿਵਸ ਨਹੀਂ ਮਨਾੳਂੁਣਾ ਚਾਹੀਦਾ ।
ਪਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਤਾਂ ਬਾਬੇ ਦਾ ਵਿਆਹ ਬਟਾਲਾ ਵਿਖੇ ਆਪਣਾ ਜਲੂਸ ਕੱਢ ਕੇ ਵੀ ਹਰ ਸਾਲ ਧੂਮ-ਧਾਮ ਨਾਲ ਬਰਾਤ ਲੈ ਕੇ ਜਾਂਦੇ ਹਨ ਅਤੇ ਇਵੇਂ ਹੋਰ ਵੀ ਕਮਾਈ ਹੋ ਜਾਂਦੀ ਹੈ !
ਕਈ ਹਫਤੇ ਪਹਿਲਾਂ ਕਿਸੇ ਹੋਰ ਈਮੇਲ ਦੇ ੳੁੱਤਰ ਵਿਚ, ਮੈਂ ਇਹ ਵੀ ਸੁਝਾਅ ਦਿੱਤਾ ਸੀ ਅੱਜ-ਕਲ ਗੁਰਪੁਰਬ ਐਨੇ ਹੋ ਗਏ ਹਨ ਕਿ (365) ਦਿਨਾਂ ਦਾ ਸਾਲ ਹੁਣ (400) ਦਿਨ ਕਰ ਦੇਣਾ ਚਾਹੀਦਾ ਹੈ ?
  ਮੇਰਾ ਵਿਚਾਰ ਤਾਂ ਇਹ ਹੈ ਕਿ ਸਾਨੂੰ ਜਨਮ ਦਿਨ ਨਹੀਂ ਮਨਾਉਣੇ ਚਾਹੀਦੇ ਜਿਵੇਂ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ:
  ਦੇਖੋ, “ਗੁਰੂ ਗਰੰਥ ਸਾਹਿਬ”
ਪੰਨਾ 153, ਗਉੜੀ ਮਹਲਾ 1 ॥ ਮਰਣੁ ਲਿਖਾਇ ਆਏ ਨਹੀ ਰਹਣਾ
ਪੰਨਾ 1032, ਮਾਰੂ ਮਹਲਾ 1 ॥ ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥7॥
ਪੰਨਾ 13/205, ਸੋਹਿਲਾ ਮਹਲਾ 5 ॥ ਅਉਧ ਘਟੈ ਦਿਨਸੁ ਰੈਣਾਰੇ
ਪੰਨਾ 284, ਗਉੜੀ ਸੁਖਮਨੀ ਮ:5 ॥ ਪਿਤਾ ਕਾ ਜਨਮੁ ਕਿ ਜਾਨੈ ਪੂਤੁ
ਪੰਨਾ 396, ਆਸਾ ਮਹਲਾ 5 ॥ ਜੰਮਿਆ ਪੂਤੁ ਭਗਤੁ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ
ਪੰਨਾ 496, ਗੂਜਰੀ ਮਹਲਾ 5 ॥ ਪੂਤਾ ਮਾਤਾ ਕੀ ਆਸੀਸ ॥ ਨਿਮਖ ਨਾ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ
ਪੰਨਾ 91, ਸਿਰੀਰਾਗੁ ਕਬੀਰ ਜੀਉ ਕਾ 
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ
ਪੰਨਾ 691, ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ॥ ਦਿਨ ਤੇ ਪਹਰ  ਪਹਰ ਤੇ ਘਰੀਆਂ  ਆਵ ਘਟੈ ਤਨੁ ਛੀਜੈ
   ਸਾਨੂੰ ਸਦਾ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ਹੈ । ਆਓ, ਆਪਣੀ ਆਪਣੀ ਮਨਮਤ ਛੱਡ ਕੇ ਗੁਰਮਤਿ ਦੁਆਰਾ ਸਿੱਖ ਮਾਰਗ ਦੇ ਪਾਂਧੀ ਬਣੀਏ ।   
  ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ।
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
……………………………
ਬਾਬਤ:ਸਿੱਖਾਂ ਨੂੰ ਸ੍ਰੀ ਚੰਦ ਦਾ ਜਨਮ ਦਿਵਸ ਨਹੀਂ ਮਨਾੳਂੁਣਾ ਚਾਹੀਦਾ । 
ਗੁਰੂ ਪਿਆਰੇ ਖਾਲਸਾ ਜੀ
  ਦਾਸ ਦੀ ਤੁੱਛ ਬੁੱਧੀ ਅਨੁਸਾਰ ਬੇਹਿਸਾਬ ਕੁੜੀਆਂ ਮਾਰਨ ਵਾਲੇ ਸਿੱਖਾਂ ਨੂੰ ਇੱਕ ਅਰਦਾਸ ਦਿਨ ਵੀ ਮਨਾਉਣਾ ਚਾਹੀਦਾ ਹੈ ਤਾਂ ਕਿ ਇਸ ਗੰਭੀਰ ਗੁਨਾਹ ਤੋਂ ਤੋਬਾ ਕਰਨ ਲਈ ਅਰਦਾਸ ਕੀਤੀ ਜਾਵੇ ਅਤੇ ਇਸ ਦੇ ਨਾਲ ਨਾਲ ਨਸ਼ਾ ਜਾਗਰੂਕ ਦਿਨ, ਸਿਆਸਤਦਾਨ ਸੁਰਤ ਸੰਭਾਲ ਦਿਨ ਅਤੇ 'ਜਥੇਦਾਰ
ਜੰਜਾਲ ਮੁਕਤ ਦਿਨ' ਵਰਗੇ ਦਿਨ ਮਨਾ ਕੇ ਵਿਆਪਕ ਚਣੌਤੀਆਂ ਨੂੰ ਸਨਮੁਖ ਹੋਣਾਂ ਚਾਹੀਦਾ ਹੈ।
ਆਪ ਗੁਰਸਿੱਖਾਂ ਦਾ ਦਾਸ
ਕੁਲਵੰਤ ਸਿੰਘ ਢੇਸੀ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.