ਨਕਲੀ ਵੀਜ਼ਾ ! (ਨਿੱਕੀ ਕਹਾਣੀ)
ਚਿੰਤਾ ਨਾ ਕਰੋ ! ਅਸੀਂ ਤੁਹਾਨੂੰ ਦੇਸ਼ ਤੋ ਬਾਹਰ ਪਹੁੰਚਾ ਦੇਵਾਂਗੇ ! ਇਹ ਫੜੋ ਤੁਹਾਡਾ ਪਾਸਪੋਰਟ, ਵੀਜ਼ਾ ਲੱਗ ਕੇ ਆ ਗਿਆ ਹੈ ! (ਹਰਜੀਤ ਸਿੰਘ ਨੇ ਸੋਹਣ ਸਿੰਘ ਨੂੰ ਦਸਿਆ)
ਸੋਹਣ ਸਿੰਘ ਵੀਜ਼ਾ ਚੈਕ ਕਰਦੇ ਹੋਏ : ਪਰ ਇਹ ਵੀਜ਼ਾ ਤਾਂ ਨਕਲੀ ਹੈ !
ਹਰਜੀਤ ਸਿੰਘ : ਚਿੰਤਾ ਨਾ ਕਰੋ ! ਵੀਜ਼ਾ ਨਕਲੀ ਹੋਵੇਂ ਤਾਂ ਕੋਈ ਫ਼ਰਕ ਨਹੀਂ ਪੈਂਦਾ ! ਪਾਸਪੋਰਟ ਤਾਂ ਅਸਲੀ ਹੈ ਨਾ ?
ਸੋਹਣ ਸਿੰਘ (ਹੈਰਾਨੀ ਨਾਲ) : ਤੇਰਾ ਦਿਮਾਗ ਖਰਾਬ ਹੋਇਆ ਹੈ ? ਨਕਲੀ ਵੀਜ਼ਾ ਨਾਲ ਮੈਂ ਦੇਸ਼ ਤੋ ਬਾਹਰ ਕਿਵੇਂ ਜਾਵਾਂਗਾ ?
ਹਰਜੀਤ ਸਿੰਘ (ਗਦਰ ਫਿਲਮ ਦਾ ਡਾਈਲੋਗ ਬੋਲਦਾ ਹੋਇਆ) : ਇੱਕ ਕਾਗਜ਼ ਤੇ ਮੋਹਰ ਨਹੀਂ ਲੱਗੇਗੀ ਤਾਂ ਕਿ ਤਾਰਾ ਪਾਕਿਸਤਾਨ ਨਹੀਂ ਜਾਵੇਗਾ ? (ਹਸਦਾ ਹੈ) ਸਾਡੇ ਜੱਥੇਦਾਰਾਂ ਨੇ ਵੀ ਤਾਂ ਅਸਲੀ ਪਾਸਪੋਰਟ (ਅਕਾਲ ਤਖ਼ਤ ਸਾਹਿਬ ਦੇ ਲੈਟਰ ਹੈਡ) ਉੱਤੇ ਸੋਦਾ ਸਾਧ ਨੂੰ ਨਕਲੀ ਵੀਜ਼ਾ (ਆਪਣੇ ਮਾਲਕਾਂ ਤੋ ਆਇਆ ਆਦੇਸ਼) ਦੇ ਹੀ ਦਿੱਤਾ ਹੈ ! ਉਨ੍ਹਾਂ ਦਾ ਚਲ ਗਿਆ ਤਾਂ ਮੇਰਾ ਕਿਓਂ ਨਹੀਂ ਚਲੇਗਾ ? ਸਾਧ ਵੱਲੋਂ ਤਾਂ ਅਰਜੀ ਵਾਲੇ ਡਾਕੁਮੇੰਟ ਵੀ ਸਾਦੇ ਪੇਪਰ ਤੇ ਬਿਨਾ ਕਿਸੀ ਦਸਤਖ਼ਤ ਦੇ ਆਏ ਸਨ ਪਰ ਤੁਹਾਡੇ ਤੇ ਸੁੱਖ ਨਾਲ ਸਾਰੇ ਡਾਕੁਮੇੰਟ ਵੀ ਅਸਲੀ ਹਨ !
ਸੋਹਣ ਸਿੰਘ (ਲੋਹਾ ਲਾਖਾ ਹੁੰਦਾ ਹੋਇਆ) : ਮੈਨੂੰ ਮੂਰਖ ਨਾ ਬਣਾਓ ! ਕਲ ਨੂੰ ਰੌਲਾ ਪੈਣ ਤੇ ਸੋਦਾ ਸਾਧ ਮੁਕਰ ਜਾਵੇਗਾ ਕਿ ਮੈ ਤਾਂ ਇਹ ਅਰਜੀ ਲਾਈ ਹੀ ਨਹੀਂ ਤੇ ਨਾ ਹੀ ਮੇਰੇ ਦਸਤਖ਼ਤ ਹਨ ! ਫਿਰ ਟੱਪਦੇ ਰਹਿਣਾ ਆਪਣਾ ਹੁਕਮਨਾਮਾ ਲੈ ਕੇ ! ਅਦਾਲਤਾਂ ਵਿੱਚ ਜੇਕਰ ਇਸੀ ਤਰੀਕੇ ਕੇਸ ਭੁਗਤਾਏ ਜਾਣ ਲੱਗੇ ਤਾਂ ਸਮਝ ਲੈਣਾ ਕੀ "ਹਨੇਰ ਗਰਦੀ ਦਾ ਰਾਜ਼" ਆ ਗਿਆ ਹੈ ! ਬਿਨਾ ਬਹਿਸ ਦੇ, ਬਿਨਾ ਕੇਸ ਚਲਾਏ, ਬਿਨਾ ਕਿਸੀ ਕੇਸ ਨੂੰ ਵੇਖੇ ਕਿਵੇਂ ਕੋਈ ਅਦਾਲਤ ਦੋਸ਼ੀ ਨੂੰ ਬਰੀ ਕਰ ਸਕਦੀ ਹੈ ? ਆਟੇ ਵਿੱਚ ਲੂਣ ਹੁੰਦਾ ਤਾਂ ਚਲਾ ਲੈਂਦੇ ਪਰ ਲੂਣ ਵਿੱਚ ਆਟਾ ਕਿਵੇਂ ਸਹਾਰੀਏ ? ਸ਼ਾਇਦ ਸਿੱਖ ਕੌਮ ਆਪਨੇ ਧਾਰਮਿਕ ਅੱਤੇ ਸਿਆਸੀ ਲੀਡਰਾਂ ਦੀਆਂ ਕਮਜੋਰੀਆਂ ਕਰਕੇ ਇਸ ਸ਼ਤਾਬਦੀ ਦੀ ਸਭ ਤੋਂ ਕਮਜੋਰ ਅੱਤੇ ਹਾਰੀ ਹੋਈ ਕੋਮਾਂ ਵਿੱਚੋਂ ਗਿਣੀ ਜਾਵੇਗੀ !
ਹਰਜੀਤ ਸਿੰਘ : "ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓੱਥੇ ਦਾ ਓੱਥੇ" ਵਾਂਗ ਤਖਤਾਂ ਦਾ ਨਾਮ ਲੈ ਕੇ ਆਮ ਸਿੱਖ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਪਰ ਸ਼ਾਇਦ ਆਮ ਸਿੱਖ ਇਸ ਭੇਦ ਨੂੰ ਕੁਝ ਸਮੇਂ ਬਾਅਦ ਸਮਝੇਗਾ ਪਰ ਤੱਦ ਤੱਕ ਦੇਰ ਹੋ ਚੁੱਕੀ ਹੋਵੇਗੀ ! ਹੁਣ ਅਸਲੀ ਗੱਲ ਤੇਰੇ ਵੀਜ਼ਾ ਤੇ ਆਈਏ .......
.... (ਨਕਲੀ ਵੀਜ਼ਾ ਵਾਲੇ ਪੇਜ ਤੋ ਪਿਆਰ ਨਾਲ ਵੀਜ਼ਾ ਲਾਹ ਕੇ, ਅਗਲੇ ਪੱਤਰੇ ਤੇ ਵਿਖਾਉਂਦਾ ਹੈ) ਇਹ ਫੜ ਆਪਣਾ ਅਸਲੀ ਵੀਜ਼ਾ ! ਤੂੰ ਕਿਸੀ ਨਾਲ ਗੱਲ ਕਰਦੇ ਹੋਏ ਬੋਲ ਰਿਹਾ ਸੀ ਕੀ ਜੱਥੇਦਾਰ ਭਾਵੇਂ ਗਲਤ ਕਰੇ ਪਰ ਅਸੀਂ ਉਸਦੇ ਨਾਲ ਖੜੇ ਹਾਂ, ਇਸੀ ਕਰਕੇ ਤੈਨੂੰ ਸਮਝਾਉਣ ਲਈ ਮੈ ਇਹ ਡਰਾਮਾ ਕੀਤਾ ਸੀ !
ਸੋਹਣ ਸਿੰਘ (ਸਿਰ ਝੁਕਾ ਕੇ) : ਮੈਨੂੰ ਸਮਝ ਪੈ ਗਈ ਹੈ ! ਕੀ "ਉੱਖਲ ਪੁੱਤ ਨਾਂ ਜੰਮੇ, ਧੀ ਅੰਨੀ ਚੰਗੀ"ਅੱਤੇ "ਇਕ ਹੋ ਜਾਏ ਕਮਲਾ ਤਾਂ ਸਮਝਾਏ ਵੇਹੜਾ, ਵੇਹੜਾ ਹੋ ਜਾਏ ਕਮਲਾ ਤਾਂ ਸਮਝਾਏ ਕੇਹੜਾ ?" ਪੰਥਕ ਮਸਲਿਆਂ ਤੇ ਇਨ੍ਹਾਂ ਲੀਡਰਾਂ ਦਾ ਵਤੀਰਾ ਹੈ ਕੀ "ਆਪਣਿਆਂ ਦੇ ਗਿੱਟੇ ਭੰਨਾ ਚੁੰਮਾਂ ਪੈਰ ਪਰਾਇਆ ਦੇ"!
ਤੇਰਾ ਧਨਵਾਦ ਵੀਰ !
ਬਲਵਿੰਦਰ ਸਿੰਘ ਬਾਈਸਨ
http://nikkikahani.com/