ਸੁਰਜਨ ਸਿੰਘ
ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਾ ਮਸਲਾ
Page Visitors: 2782
ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਾ ਮਸਲਾ
ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖਤ ਦੇ ਨਾਮਜ਼ਦ ਜਥੇਦਾਰ ਵਲੋਂ ਮੁਆਫ ਕਰਨ ਬਾਰੇ ਸਿੱਖਾਂ ਦੀ ਪ੍ਰਤਿਕ੍ਰਿਆ ਸੋਸ਼ਲ ਮੀਡੀਆ (Social Media) ਅਤੇ ਪ੍ਰਿੰਟ ਮੀਡੀਆ ਤੇ ਬਖੂਬੀ ਪੈ ਰਹੀ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਤਖਤਾਂ ਦੇ ਜਥੇਦਾਰਾਂ ਦੇ ਇਸ ਫੈਸਲੇ ਨੇ ਅਕਾਲ ਤਖਤ ਦੀ ਉੱਚਤਾ ਨੂੰ ਖੋਰ ਲਾਇਆ ਹੈ। ਜਿੰਨਾਂ ਚਿਰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਥਿਤ ‘ਫ਼ਖ਼ਰੇ ਕੌਮ’ ਜਾਂ ਇਸੇ ਤਰ੍ਹਾਂ ਦੀ ਫਿਤਰਤ ਵਾਲੇ ਬੰਦੇ ਕਾਬਜ਼ ਰਹਿਣਗੇ ਉਦੋਂ ਤਕ ਸਿੱਖ ਕੌਮ ਦੀ ਅਧੋਗਤੀ ਹੁੰਦੀ ਹੀ ਰਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਪੰਥ ਦੀ ਵਾੜ ਦਾ ਕੰਮ ਕਰਨ ਵਾਲੇ ਹੋਰ ਅਦਾਰਿਆਂ ਨੂੰ ਇਹੋ ਜਿਹਿਆਂ ਬੰਦਿਆਂ ਦੇ ਕਬਜ਼ੇ ਤੋਂ ਕੱਢਣਾ ਬਹੁਤ ਜ਼ਰੂਰੀ ਹੈ।
ਸੁਰਜਨ ਸਿੰਘ---+919041409041