ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਕਠਪੁਤਲੀਆਂ, ਬਾਂਦਰ ਅਤੇ ਰਿੱਛ ਕਦੋਂ ਨਚਦੇ ਹਨ?*
*ਕਠਪੁਤਲੀਆਂ, ਬਾਂਦਰ ਅਤੇ ਰਿੱਛ ਕਦੋਂ ਨਚਦੇ ਹਨ?*
Page Visitors: 2692

*ਕਠਪੁਤਲੀਆਂ, ਬਾਂਦਰ ਅਤੇ ਰਿੱਛ ਕਦੋਂ ਨਚਦੇ ਹਨ?*
*ਅਵਤਾਰ ਸਿੰਘ ਮਿਸ਼ਨਰੀ (5104325827)*
ਕਠਪੁਲੀਆਂ, ਬਾਂਦਰ ਅਤੇ ਰਿੱਛ ਆਪ ਨਹੀਂ ਨਚਦੇ ਸਗੋਂ ਉਨ੍ਹਾਂ ਨੂੰ ਨਚਾਉਣ ਤੇ ਖਿਡੌਣ ਵਾਲਾ ਪਿੱਛੇ ਮਦਾਰੀ ਹੁੰਦਾ ਹੈ ਇਵੇਂ ਹੀ ਪੰਜ ਪੁਜਾਰੀਆਂ ਜਾਂ ਗ੍ਰੰਥੀਆਂ ਨੂੰ ਆਪਣੇ ਹੱਥਾਂ ਤੇ ਨਚਾਉਣ ਵਾਲਾ ਮਦਾਰੀ ਬੜਾ ਚਲਾਕ, ਮਕਾਰ, ਕੁਟਲ ਅਤੇ ਸਿੱਖੀ ਦੀ ਜੜੀਂ ਤੇਲ ਦੇਣ ਵਾਲਾ RSS ਦਾ ਵਫਾਦਾਰ ਸਿਪਾਹੀ ਹੈ ਜੋ ਆਪਣੀ ਡਿਊਟੀ ਬੜੀ ਸ਼ਿਦਤ ਨਾਲ ਨਿਭਾ ਰਿਹਾ ਹੈ। ਬਾਕੀ ਇਨ੍ਹਾਂ ਪੰਜ ਪੁਜਾਰੀਆਂ ਦਾ ਵਿਰੋਧ ਕਰਨ ਵਾਲੇ ਵੀ 90% ਸਿੱਧੇ ਤੌਰ ਤੇ ਕਿਸੇ ਨਾਂ ਕਿਸੇ ਸਾਧ ਦੇ ਹੀ ਪਿਛਲੱਗ ਹਨ। ਸਿੱਖਾਂ ਨੇ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਸੀ ਜਿਸਦਾ ਹੁਕਮਨਾਮਾਂ ਤਾਂ ਫਰਜੀ ਤੌਰ ਤੇ ਇੱਕ ਰਸਮ ਬਣਾ ਦਿੱਤਾ ਗਿਆ ਹੈ।
ਦੇਖੋ ਕੈਸਾ ਅੰਧਘੋਰ ਪੁਜਾਰੀਆਂ ਜਾਂ ਉਨ੍ਹਾਂ ਦੇ ਅਕਾਵਾਂ ਦਾ ਹੁਕਮ ਤਾਂ ਇਲਾਹੀ ਹੋ ਗਿਆ ਜਿਨ੍ਹਾਂ ਨੇ ਸਮੇ ਨਾਲ ਮਰ ਮਿਟ ਜਾਣਾ ਹੈ ਪਰ ਜੋ ਸ਼ਬਦ ਗੁਰੂ *ਜ**ੁੱ**ਗੋ ਜ**ੁੱ**ਗ ਅਟੱਲ* ਹੈ ਉਸ ਦੇ ਹੁਕਮਨਾਮਿਆਂ ਨੂੰ ਰੁਮਾਲਿਆਂ, ਰਜਾਈਆਂ ਵਿੱਚ ਵਲੇਟ ਅਤੇ ਏਸੀਆਂ ਵਿੱਚ ਫਰੀਜ ਕਰ ਦਿੱਤਾ ਜਾਂਦਾ ਹੈ। *ਅਜੋਕੇ **95% **ਸਿੱਖ ਹਰ ਰੋਜ ਅਰਦਾਸ ਕਰਦੇ ਗੁਰੂ ਦੀ ਹਜੂਰੀ ਵਿੱਚ ਹੀ ਝੂਠ ਬੋਲੀ ਜਾਂਦੇ ਹਨ ਕਿ*-*ਸਭ **ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥* ਪਰ ਹੁਕਮ ਪੁਜਾਰੀਆਂ ਅਤੇ ਅਖੌਤੀ ਦਸਮ ਗ੍ਰੰਥਾਂ ਤੇ ਆਪੂੰ ਬਣਾਏ ਵੱਖ ਵੱਖ ਰਹਿਤਨਾਮਿਆਂ ਦਾ ਮੰਨੀ ਜਾਂਦੇ ਹਨ। ਪੰਜਾਬ ਦੇ ਮੁੰਡੇ ਕੁੜੀਆਂ ਬੇਰੁਗਾਰ ਹੋ ਨਸ਼ਿਆਂ ਦੇ ਆਦੀ ਹੋ ਗਏ ਜਾਂ ਕਰ ਦਿੱਤੇ ਗਏ ਹਨ। ਡੇਰੇ ਉਨ੍ਹਾਂ ਨੂੰ ਰੁਜਗਾਰ ਤੇ ਲਾਲਚ ਦਿੰਦੇ ਹਨ ਪਰ ਸ਼੍ਰੋਮਣੀ ਕਮੇਟੀ, ਵੱਡੀਆਂ ਵੱਡੀਆਂ ਸਿੰਘ ਸਭਾਵਾਂ ਅਤੇ ਵੱਡੇ ਵੱਡੇ ਬਜਟ ਵਾਲੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਤੇ ਪੰਜਾਬ ਸਰਕਾਰ ਆਪਣੇ ਹੀ ਢਿੱਡ ਭਰੀ ਜਾ ਰਹੇ ਹਨ। ਜੇ ਇਹ ਸੰਸਥਾਵਾਂ ਬੇਰੁਜਗਾਰ ਨੌਜਵਾਨਾਂ ਅਤੇ ਹਰ ਉਮਰ ਦੇ ਲੋੜਵੰਦਾਂ ਦੀ ਮਦਦ ਕਰਨ ਤਾਂ ਉਹ ਡੇਰਿਆਂ ਤੇ ਨਹੀਂ ਜਾਣਗੇ ਤੇ ਜਦ ਡੇਰਿਆਂ ਦੀ ਆਮਦਨ ਘਟੇਗੀ ਫਿਰ ਡੇਰੇ ਵੀ ਆਪੇ ਬੰਦ ਹੋ ਜਾਣਗੇ। ਇਹ ਸਭ ਕਮਰਸ਼ੀਲ ਅਤੇ ਰਾਜਨੀਤੀ ਦੇ ਅੱਡੇ ਬਣੇ ਹੋਏ ਹਨ ਜਦ ਪੈਸਾ ਹੀ ਨਹੀਂ ਚੜ੍ਹੇਗਾ ਆਪੇ ਇਨ੍ਹਾਂ ਨੂੰ ਅਕਲ ਆ ਜਾਵੇਗੀ ਜੋ ਪੈਸੇ ਅਤੇ ਚੌਧਰ ਦੇ ਹੰਕਾਰ ਨੇ ਮਾਰੀ ਹੋਈ ਹੈ ਜਿਸ ਸਦਕਾ ਹਰ ਪੁੱਠਾ ਸਿੱਧਾ ਕੁਕਰਮ ਕਰੀ ਕਰਾਈ ਜਾ ਰਹੇ ਹਨ।
ਸੋ ਸਿੱਖ ਕੌਮ ਨੂੰ ਕਠਪੁਤਲੀਆਂ, ਬਾਂਦਰਾਂ ਅਤੇ ਰਿੱਛਾਂ ਵਾਂਗ ਮਦਾਰੀ ਮਾਲਕ ਦੇ ਇਸ਼ਾਰੇ ਤੇ ਬਿਨਾ ਹੀਲ ਹੁਜਤ ਨੱਚੀ ਜਾਣ ਵਾਲੇ ਲਾਲਚੀ ਪੁਜਾਰੀ ਜਫੇਮਾਰਾਂ ਦੀ ਲੋੜ ਨਹੀਂ। ਇਕੱਲਾ ਸਿਰਸੇ ਵਾਲੇ ਸੌਧਾ ਸਾਧ ਦਾ ਹੀ ਨਹੀ ਸਗੋਂ ਬਾਕੀ ਡੇਰੇ ਵੀ ਬੰਦ ਹੋਣੇ ਚਾਹੀਦੇ ਹਨ ਜੋ ਬ੍ਰਾਹਮਣੀ ਕਰਮਕਾਂਡਾਂ ਦੇ ਅੱਡੇ, ਸਰਕਾਰੀ ਕਠਪੁਤਲੀਆਂ ਅਤੇ ਵੋਟ ਬੈਂਕਾਂ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਸਿਧਾਂਤਾਂ ਦੀ ਜੜੀਂ ਤੇਲ ਦੇ ਰਹੇ ਹਨ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.