ਦਿੱਲੀ ਦੀ ਪੰਥਿਕ ਕਾਨਫੇੰਸ ਦੀ ਇਕ ਝਲਕ
ਦਿੱਲੀ ਦੀ ਪੰਥਿਕ ਕਾਨਫੇੰਸ ਵਿੱਚ ਬੁਹੁਤ ਸਾਰੇ ਨੰਗੀਆਂ ਟੰਗਾਂ ਵਾਲੇ ਦਸ਼ਮ ਗ੍ਰੰਥੀਏ ਸਟੇਜ ਤੇ ਸੱਜ ਕੇ ਬੈਠੇ ਸਨ। ਉਨ੍ਹਾਂ ਵਿੱਚੋ ਇਕ ਬਿਲਕੁਲ ਅੱਗੇ ਬੈਠਾ ਹੋਇਆ ਸੀਇਹ ਨੰਗੀਆਂ ਟੰਗਾਂ ਵਾਲਾ ਦਸਮ੍ ਗਰੰਥੀਆ ਤਕਰੀਰ ਦੇਣ ਲਈ ਜਦੋਂ ਪੈਰਾਂ ਭਾਰ ਸਟੇਜ ਤੋਂ ਉਠਣ ਲੱਗਾ ਤਾਂ ਉਸ ਦਾ ਚੋਲਾ ਉੱਤੇ ਉਠ ਗਿਆ । ਜੋ ਅਸ਼ਲੀਲ ਦ੍ਰਿਸ਼ ਉਥੇ ਦਾਸ ਨੇ ਵੇਖਿਆ, ਸ਼ਰਮ ਆਂਉਦੀ ਹੈ ਦਸਣ ਲਗਿਆਂ। ਉਸ ਹਾਲ ਵਿੱਚ ਬਹੁਤ ਸਾਰੀਆਂ ਬੀਬੀਆਂ ਵੀ ਮੌਜੂਦ ਸਨ।
ਇਹ ਕਿਸ ਤਰ੍ਹਾਂ ਦੀ ਰਹਿਤ ਮਰਿਅਦਾ ਦਾ ਹਿੱਸਾ ਹੈ । ਘਟੋ ਘੱਟ ਪਬਲਿਕ ਸਟੇਜ ਤੇ ਤਾਂ ਪਜਾਮਾਂ ਪਾਇਆ ਹੀ ਜਾ ਸਕਦਾ ਹੈ ? ਇੋਹੋ ਜਹੇ ਲੋਗ ਕੌਮ ਦੀ ਕੀ ਅਗੁਵਾਈ ਕਰਣੇ ਗੇ ? ਇਹ ਤਾਂ ਕੌਮ ਦੇ ਵੀ ਪਜਾਮੇ ਉਤਰਵਾ ਦੇਣਗੇ , ਹੋਰ ਇਨ੍ਹਾਂ ਨੇ ਕੀ ਕਰਣਾਂ ਹੈ ? ਜੇ ਇਹ ਕੋਈ ਖਾਸ ਰਹਿਤ ਮਰਿਆਦਾ ਹੈ ਤਾਂ ਇਕ ਹੁਕਮਨਾਮਾਂ ਜਾਰੀ ਕਰਕੇ ਸਾਰੀ ਕੌਮ ਨੂੰ ਪਜਾਮੇ ਉਤਾਰ ਦੇਣ ਦਾ ਹੁਕਮ ਜਾਰੀ ਕਰ ਦੇਣਾਂ ਚਾਹੀਦਾ ਹੇ । ਜਿਥੇ ਇੱਨੇ ਹੁਕਮਨਾਮੇ, ਉਥੇ ਇਕ ਹੁਕਮਨਾਮਾਂ ਹੋਰ ਸਹੀ ।
ਇੰਦਰ ਜੀਤ ਸਿੰਘ ਕਾਨਪੁਰ