ਕੈਟੇਗਰੀ

ਤੁਹਾਡੀ ਰਾਇ

New Directory Entries


ਹਰਲਾਜ ਸਿੰਘ ਬਹਾਦਰਪੁਰ
ਸੁਤੇ ਹੋਏ ਪੰਜਾਬੀਆਂ ਨੂੰ ਜਗਾਓਣ ਲਈ ਹੋਕਾ
ਸੁਤੇ ਹੋਏ ਪੰਜਾਬੀਆਂ ਨੂੰ ਜਗਾਓਣ ਲਈ ਹੋਕਾ
Page Visitors: 3018

ਸੁਤੇ ਹੋਏ ਪੰਜਾਬੀਆਂ ਨੂੰ ਜਗਾਓਣ ਲਈ ਹੋਕਾ  
ਪੰਜਾਬੀਓ / ਸਿੱਖੋ ਜਾਗੋ ਬਾਦਲ ਨੂੰ ਕਹੋ ਕਿ ਅਖੌਤੀ ਹਮਦਰਦਾ ਬੱਸ ਕਰ ਹੁਣ ਬਹੁਤ ਹੋ ਚੁੱਕਿਆ ਹੈ,ਜੇ ਤੈਂ ਸਿੱਖ ਮਾਰਨੇ ਹੀ ਹਨ ਤਾਂ ਜਕਰੀਆਂ ਖਾਨ ਵਾਂਗ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦੇ ਪਰ ਵੋਟਾਂ ਦੀ ਰਾਜਨੀਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਾ ਕਰ।
ਬਾਦਲ ਦੀ ਇਸ ਚਾਲ ਨੂੰ ਸਮਝੋ ! ਪੰਜਾਬ ਬੰਦ ਕਰਨ , ਬੱਸਾਂ ਰੇਲਾਂ ਰੋਕਣ ਦੇ ਸੱਦੇ ਦੇ ਕੇ ਮਨੁੱਖਤਾ ਨੂੰ ਪ੍ਰੇਸਾਨ ਕਰਨ ਦਾ ਕਾਰਨ ਨਾ ਬਣੋ,ਕਿਉਂਕਿ ਬਾਦਲ ਵੀ ਤੁਹਾਡੇ ਤੋਂ ਇਹੀ ਕੁੱਝ ਕਰਵਾ ਕੇ ਤੁਹਾਨੂੰ ਗਰਮ ਖਿਆਲੀਏ ਆਖ ਕੇ ਕੁੱਟਣਾ ਤੇ ਮਾਰਨਾ ਚਾਹੁੰਦਾ ਹੈ ।
ਪੰਜਾਬੀਓ ਤੁਸੀਂ ਚਾਹੇ ਕੋਈ ਵੀ ਹੋਂ ਸਿੱਖ ਹੋਂ, ਮੁਸਲਮਾਨ ਹੋਂ, ਹਿੰਦੂ ਹੋਂ, ਇਸਾਈ ਹੋਂ, ਕਾਮਰੇਡ ਹੋਂ, ਅਕਾਲੀ ਹੋਂ, ਕਾਂਗਰਸੀ ਹੋਂ, ਭਾਜਪਾ ਵਾਲੇ ਹੋਂ, ਬਸਪਾ ਵਾਲੇ ਹੋਂ ਜਾਂ ਆਮ ਆਦਮੀ ਪਾਰਟੀ (ਆਪ) ਵਾਲੇ ਹੋਂ,ਆਸਤਿਕ ਹੋਂ ਜਾਂ ਨਾਸਤਿਕ ਹੋਂ,ਕਿਸਾਨ ਯੂਨੀਅਨਾਂ ਵਾਲੇ ਹੋਂ ਜਾਂ ਮਜਦੂਰ ਯੂਨੀਅਨਾ ਵਾਲੇ ਹੋਂ ਤੁਸੀਂ ਇਸ ਸਾਰੇ ਕੁੱਝ ਤੋਂ ਪਹਿਲਾਂ ਇਨਸਾਨ ਜਰੂਰ ਹੋਂ ਇਸ ਲਈ ਤੁਹਾਨੂੰ ਇੰਨਸਾਨੀਅਤ ਦਾ ਵਾਸਤਾ ਹੈ ਕਿ ਜਾਗੋ ਬਾਦਲ ਦੇ ਅੱਗ ਲਾਊ ਮਨਸੂਬਿਆਂ ਨੂੰ ਸਮਝ ਕੇ ਇੰਨਸਾਨੀਅਤ ਦਾ ਖੂਨ ਡੁਲਣ ਤੋਂ ਬਚਾਓ ।
ਜਿਸ ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ,ਜਿਹੜੇ ਅੰਗਰੇਗਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛੁਪਦਾ ਹੁੰਦਾ ਸੀ ਉਹ ਵੀ ਪੰਜਾਬ ਤੋਂ ਭੈ ਖਾਂਦੇ ਸਨ ਪੰਜਾਬੀਆਂ ਦੀ ਬਹਾਦਰੀ ਦਾ ਲੋਹਾ ਮੰਨਦੇ ਸਨ,ਪੂਰਨ ਸਿੰਘ ਵਰਗੇ ਲੇਖਕ ਕਹਿੰਦੇ ਸੀ ਪੰਜਾਬ ਵਸਦਾ ਗੁਰਾਂ ਦੇ ਨਾਅ ਤੇ, ਜਿਹੜਾ ਪੰਜਾਬ ਕਦੇ ਦੇਸ਼ ਦਾ ਨੰਬਰ ਇੱਕ ਸੂਬਾ ਹੁੰਦਾ ਸੀ,ਅੱਜ ਉਹ ਪੰਜਾਬ ਆਟੇ ਦੀ ਚਿੜੀ ਬਣ ਕੇ ਰਹਿ ਗਿਆ ਹੈ ਜਿਸ ਨੂੰ ਬਾਹਰ ਪਈ ਨੂੰ ਕਾਂ ਖਾ ਜਾਂਦੈ ਤੇ ਅੰਦਰ ਪਈ ਨੂੰ ਚੂਹੇ ਖਾ ਜਾਂਦੇ ਹਨ ।ਗੁਰਾਂ ਦੇ ਨਾਮ ਤੇ ਵਸਣ ਵਾਲਾ ਪੰਜਾਬ ਨਸਿਆਂ ਦੇ ਸਹਾਰੇ ਜਿਉਂ ਰਿਹਾ ਹੈ।ਦੇਸ ਦਾ ਨੰਬਰ ਇੱਕ ਕਹਾਉਣ ਵਾਲਾ ਪੰਜਾਬ ਅੱਜ ਅਠਾਈਵੇਂ ਨੰਬਰ ਤੇ ਖਿਸਕ ਕੇ ਧਾਰਮਿਕ,ਸਰੀਰਕ, ਮਾਨਸਿਕ ਤੇ ਆਰਥਿਕ ਮੰਦਹਾਲੀ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ,ਜਿਸ ਦੇ ਬਚਣ ਦੀ ਕੋਈ ਆਸ ਵੀ ਨਹੀਂ ਦਿਸ ਰਹੀ।ਪੰਜਾਬ ਦਾ ਕਿਸਾਨ/ਮਜਦੂਰ ਆਰਥਿਕ ਮੰਦਹਾਲੀ ਕਾਰਨ ਖੁਦਕਸੀਆਂ ਕਰ ਰਿਹਾ ਹੈ।ਆਪਣੀ ਆਰਥਿਕ ਮੰਦਹਾਲੀ ਦਾ ਹਾਲ ਸਰਕਾਰ ਨੂੰ ਸੁਣਾਉਣ ਲਈ ਪੰਜਾਬ ਦੀਆਂ ਬੱਸਾਂ ਬੰਦ ਰੇਲ ਗੱਡੀਆਂ ਬੰਦ ਕਰਕੇ ਹੜਤਾਲਾਂ,ਧਰਨੇ ਤੇ ਰੋਸ ਮੁਜਾਹਰੇ ਕਰ ਰਿਹਾ ਹੈ।ਪਰ ਪੰਜਾਬ ਸਰਕਾਰ ਦਾ ਮੱਕਾਰ, ਕਮੀਣਾ, ਲੁਟੇਰਾ, ਚੋਰ, ਠੱਗ, ਲੁੱਚਾ, ਗੁੰਡਾ,ਸੈਤਾਨ,ਅਕ੍ਰਿਤਘਣ ਤੇ ਬੇਇਮਾਨ ਮੁੱਖ ਮੰਤਰੀ ਪੰਜਾਬੀਆਂ ਦੀ ਦਰਦਾਂ ਭਰੀ ਕੁਰਲਾਹਟ ਨੂੰ ਸੁਣਦਿਆਂ, ਜਾਣਦਿਆਂ,ਬੁਝਦਿਆਂ ਅਣਸੁਣੀ ਕਰਕੇ ਇਸ ਦਰਦ ਭਰੀ ਕੁਰਲਾਹਟ ਨੂੰ ਅੱਤਵਾਦ ਦੇ ਰੰਗ ਵਿੱਚ ਰੰਗ ਕੇ ਪੰਜਾਬੀਆਂ ਦੇ ਖੂਨ ਦੀ ਹੋਲੀ ਖੇਡਣ ਲਈ ਤਰਲੋ ਮੱਛੀ ਹੋ ਰਿਹਾ ਹੈ।ਗਦਾਰ ਬਾਦਲ ਨੇ ਕਿਸਾਨ ਮਜਦੂਰਾਂ ਨੂੰ ਇੰਨਸਾਫ ਦੇਣ ਦੀ ਵਜਾਏ, ਲੋਕਾਂ ਦਾ ਧਿਆਨ ਇਸ ਮੁੱਦੇ ਤੋਂ ਭੜਕਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨ ਵਾਲਾ ਨਵਾਂ ਹੀ ਕਾਂਢ ਕਰਵਾ ਦਿੱਤਾ ਕਿਉਂਕਿ ਬਾਦਲ ਪੰਜਾਬੀਆਂ/ਸਿੱਖਾਂ ਦੇ ਦਿਮਾਗ ਨੂੰ ਪੜ ਚੁਕਿਆ ਹੈ,ਇਸ ਨੂੰ ਪਤਾ ਲੱਗ ਚੁਕਿਆ ਹੈ ਕਿ ਪੰਜਾਬੀਆਂ/ਸਿੱਖਾਂ ਦੀ ਦੁਸ਼ਮਣ ਨੂੰ ਪਹਿਚਾਨਣ ਵਾਲੀ ਨੇੜੇ ਦੀ ਨਿਗ੍ਹਾ ਖਤਮ ਹੋ ਚੁੱਕੀ ਹੈ ਜਿਸ ਕਾਰਨ ਇਹਨਾ ਨੂੰ ਸਿੱਖੀ ਪਹਿਰਾਵੇ ਵਾਲਾ ਨੇੜੇ ਦਾ ਦੁਸ਼ਮਣ ਨਜਰ ਨਹੀਂ ਆਉਂਦਾ, ਬਾਦਲ ਦੀ ਇਹ ਸੋਚ ਠੀਕ ਵੀ ਹੈ ਕਿਉਂਕਿ ਸਿੱਖਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਾਲੀ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਕੀਤੇ ਦੀ ਸਜਾ ਦੇ ਦਿੱਤੀ, ਫੌਜ ਮੁਖੀ ਵੈਦਿਆ ਨੂੰ ਵੀ ਕੀਤੇ ਦਾ ਫਲ ਭੁਗਤਾ ਦਿੱਤਾ, ਸਿੱਖ ਨੌਜੁਆਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਅਜਿਹੇ ਹੋਰ ਵੀ ਬਹੁਤ ਸਾਰੇ ਦੁਸ਼ਮਣਾ ਨੂੰ ਕੀਤੇ ਦੀ ਸਜਾ ਦੇ ਦਿੱਤੀ ਕਿਉਂਕਿ ਇਹ ਸਾਰੇ, ਸਿੱਖਾਂ ਦੇ ਨੰਗੇ ਚਿੱਟੇ ਦੁਸਮਣ ਸਨ।ਇਹਨਾ ਨੂੰ ਸਿੱਖ ਕੌਮ ਦੇ ਯੋਧਿਆਂ ਨੇ ਝੱਟ ਪਹਿਚਾਣ ਲਿਆ ਪਰ ਅਫਸੋਸ ਕਿ ਜਿੱਥੇ ਸਿੱਖ ਕੌਮ ਦੇ ਯੋਧਿਆਂ ਨੇ ਸਿੱਖ ਕੌਮ ਦੇ ਨੰਗੇ ਚਿੱਟੇ ਦੁਸਮਣਾ ਨੂੰ ਬਣਦੀ ਸਜਾ ਦਿੱਤੀ ਉਥੇ ਪੰਜਾਬੀਆਂ/ਸਿੱਖਾਂ ਨੇ ਸਿੱਖੀ ਭੇਖ ਵਿੱਚ ਛੁਪੇ ਆਪਣੇ ਗਦਾਰ ਦੁਸ਼ਮਣ ਬਾਦਲ ਨੂੰ ਪੰਜਾਬ ਦਾ ਹੀਰੋ(ਅਕਾਲ ਤਖਤ ਦੀ ਨਜਰ ਵਿੱਚ ਪੰਥ ਰਤਨ,ਫਖਰ-ਏ-ਕੌਮ, ਭਾਰਤ ਦੀ ਨਜਰ ਵਿੱਚ ਪਦਮ ਵਿਭੂਸ਼ਣ,ਮੋਦੀ ਦੀ ਨਜਰ ਵਿੱਚ ਦੇਸ ਦਾ ਨੈਲਸਨ ਮੰਡੇਲਾ)ਬਣਾ ਦਿੱਤਾ।ਸਿੱਖਾਂ ਨਾਲ ਧੱਕਾ ਕਰਨ ਵਾਲੇ ਸਜਾ ਭੁਗਤ ਚੁੱਕੇ ਕਾਂਗਰਸੀਆਂ ਨੂੰ ਤਾਂ ਸਿੱਖ ਮਰਨ ਤੋਂ ਬਾਅਦ ਵੀ ਦੁਸਮਣ ਮੰਨੀ ਬੈਠੇ ਹਨ, ਹੁਣ ਉਹਨਾ ਦੇ ਪਰੀਵਾਰਾਂ ਨੂੰ ਵੀ ਦੁਸ਼ਮਣ ਬਣਾ ਕੇ ਹੀ ਵੇਖਦੇ ਹਨ ਪਰ ਆਪਣੇ ਸੱਭ ਤੋਂ ਵੱਡੇ ਦੁਸ਼ਮਣ ਬਾਦਲ ਨੂੰ ਮੁੱਖ ਮੰਤਰੀ।ਅੱਜ ਪੰਜਾਬ ਵਿੱਚ ਅਕਾਲੀ-ਭਾਜਪਾ(ਬਾਦਲ)ਦੀ ਸਰਕਾਰ ਹੈ,ਕੇਂਦਰ ਵਿੱਚ ਵੀ ਬਾਦਲ ਦੇ ਪਤੀ ਪਤਨੀ ਦੇ ਰਿਸਤਿਆਂ ਵਾਲਿਆਂ ਭਾਜਪਾਈਆਂ ਦੀ ਸਰਕਾਰ ਹੈ ਹੁਣ ਇਹਨਾ ਨੂੰ ਪੰਜਾਬ ਵਿੱਚ ਪੈ ਰਹੇ ਕੀਰਨੇ ਕਿਉਂ ਨਹੀਂ ਸੁਣਾਈ ਦਿੰਦੇ?ਅਸਲ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਕੀਰਨੇ ਪਵਾਉਂਦਾ ਹੀ ਬਾਦਲ ਹੈ।ਬਾਦਲ ਪੂਰੀ ਦੁਨੀਆਂ ਵਿੱਚੋਂ ਮੱਕਾਰ, ਕਮੀਣਾ,ਲੁਟੇਰਾ,ਚੋਰ,ਠੱਗ,ਲੁੱਚਾ,ਗੁੰਡਾ,ਸੈਤਾਨ,ਅਕ੍ਰਿਤਘਣ ਤੇ ਬੇਇਮਾਨ ਲੀਡਰ ਹੈ। ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਵਾਲਾ ਇਹੀ ਗਦਾਰ ਹੈ,ਇੰਦਰਾ ਗਾਂਧੀ ਵੀ ਇਸੇ ਚਾਲ ਵਾਜ ਦੀਆਂ ਚਾਲਾਂ (ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਲਿਖੀਆਂ ਚਿਠੀਆਂ)ਅਤੇ ਭਾਜਪਾ ਵੱਲੋਂ ਪਾਏ ਗਏ ਦਬਾਅ ਕਰਕੇ ਕੀਤੀ ਗਲਤੀ ਕਾਰਨ ਜਾਨ ਤੋਂ ਹੱਥ ਧੋ ਬੈਠੀ, ਸਿੱਖ ਨੌਜੁਆਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਵੀ ਇਸੇ ਚਾਲ ਵਾਜ ਬਾਦਲ ਦੀ ਚਾਲ ਦਾ ਵਿੱਚ ਫਸ ਕੇ ਸਿੰਘਾਂ ਹੱਥੋਂ ਮਾਰਿਆ ਗਿਆ ਕਿਉਂਕਿ ਝੂਠੇ ਪੁਲਿਸ ਮੁਕਾਬਲਿਆਂ ਦਾ ਜਨਮ ਦਾਤਾ ਬਾਦਲ ਹੀ ਹੈ ਨਕਸਲਬਾੜੀ ਲਹਿਰ ਦੇ ਨੌਜੁਆਨਾ ਤੇ ਬਾਬਾ ਬੂਝਾ ਸਿੰਘ ਵਰਗੇ ਬੁਢਿਆਂ ਨੂੰ ਪਹਿਲੀ ਵਾਰ ਬਾਦਲ ਨੇ ਹੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਸੀ,ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ਇਸ ਦੀ ਸਹਿ ਜਰੂਰ ਪ੍ਰਾਪਤ ਹੋਵੇਗੀ,ਤਾਂ ਹੀ ਇਸ ਗਦਾਰ ਨੇ ਕਾਂਗਰਸ ਸਮੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਦੇਣ ਦੀ ਥਾਂ ਤਰੱਕੀਆਂ ਦੇ ਕੇ ਸਨਮਾਨਿਤ ਕੀਤਾ ਹੈ।ਕਾਂਗਰਸੀ ਲੀਡਰਾਂ ਦੀਆਂ ਗਲਤੀਆਂ ਸਦਕਾ ਹੀ ਗਦਾਰ ਬਾਦਲ,ਗਲਤੀਆਂ ਕਰਨ ਵਾਲੇ ਕਾਂਗਰਸੀਆਂ ਦੇ ਮਰਨ (ਕੀਤੇ ਦੀ ਸਜਾ ਮਿਲਣ ਤੋਂ ਬਾਅਦ ਵੀ) ਪੂਰੀ ਕਾਂਗਰਸ ਪਾਰਟੀ ਨੁੰ ਪੰਜਾਬੀਆਂ/ਸਿੱਖਾਂ ਦੀ ਦੁਸ਼ਮਣ ਪ੍ਰਚਾਰ ਪ੍ਰਚਾਰ ਕੇ ਆਪ ਪੰਜਾਬੀਆਂ /ਸਿੱਖਾਂ ਦਾ ਹਮਦਰਦ ਬਣ ਬੈਠਾ ਹੈ ਜੇ ਪੰਜਾਬੀ / ਸਿੱਖ ਬਾਦਲ ਦੀ ਇਸ ਚਾਲ ਨੂੰ ਨਾ ਸਮਝੇ ਤਾਂ ਇਹ ਜਲਦੀ ਹੀ ਪੂਰੇ ਪੰਜਾਬ ਨੂੰ ਤਪਦੀ ਭੱਠੀ ਵਿੱਚ ਝੋਕ ਦੇਵੇਗਾ।ਸਿਰਸੇ ਡੇਰੇ ਦੇ ਸਾਧ ਗੁਰਮੀਤ ਰਾਮ ਰਹੀਮ ਸਿੰਘ ਦਾ ਕੀ ਮਸਲਾ ਸੀ,ਬਾਦਲ ਦਾ ਇਸ ਡੇਰੇ ਵਿੱਚ ਚੰਗਾ ਆਉਣ ਜਾਣ ਸੀ,ਮਸਲਾ ਇਹੀ ਸੀ ਕਿ ਸਿਰਸਾ ਡੇਰੇ ਦੇ ਪੈਰੋਕਾਰਾਂ ਨੇ ਆਪਣੇ ਗੁਰੂ ਦੇ ਹੁਕਮਾਂ ਅਨੁਸਾਰ ਵੋਟਾਂ ਬਾਦਲ ਦੀ ਥਾਂ ਕਾਂਗਰਸ ਨੂੰ ਪਾ ਦਿੱਤੀਆਂ ਸਨ ਬਾਦਲ ਤੋਂ ਇਹ ਜਰਿਆ ਨਹੀਂ ਗਿਆ।ਜਿਸ ਕਾਰਨ ਬਾਦਲ ਨੇ ਧਾਰਮਿਕ ਚਾਲ ਚੱਲਦਿਆਂ ਆਪਣੇ ਨੌਕਰਾਂ ਅਖੌਤੀ ਜਥੇਦਾਰਾਂ ਤੋਂ ਪੰਜਾਬ ਵਿੱਚ ਪੰਜਾਬੀਆਂ ਦੀ ਸਾਂਝ ਤੋੜਨ ਦਾ ਕੂੜਨਾਵਾਂ ਜਾਰੀ ਕਰਵਾ ਦਿੱਤਾ, ਲੋਕਾਂ ਨੂੰ ਆਪਿਸ ਵਿੱਚ ਲੜਵਾ ਕੇ ਮਰਵਾਇਆ,ਹੁਣ ਸਿਰਸਾ ਡੇਰਾ ਵਿਵਾਦ ਖਤਮ ਹੋ ਰਿਹਾ ਸੀ। ਗੁਰਮੀਤ ਰਾਮ ਰਹੀਮ ਵੀ ਸੌਦਾ ਸਾਧ ਹੀ ਹੈ ਉਸ ਨੇ ਹੁਣ ਵੋਟਾਂ ਦਾ ਸੌਦਾ ਕਾਂਗਰਸ ਦੀ ਥਾਂ ਭਾਜਪਾ ਨਾਲ ਕਰ ਲਿਆ , ਪੰਜਾਬ ਵਿੱਚ ਇਹ ਵੋਟ ਸੌਦਾ ਬਾਦਲ ਨਾਲ ਹੋ ਗਿਆ ਤਾਂ ਗਦਾਰ ਬਾਦਲ ਨੇ ਸਿਰਸਾ ਡੇਰੇ ਦੇ ਸੌਦਾ ਸਾਧ ਨੂੰ ਹੋਏ ਸਮਝੌਤੇ ਦਾ ਮੁੱਲ ਮੋੜਨ ਲਈ ਆਪਣੇ ਨੌਕਰਾਂ ਆਰ ਐੱਸ ਐੱਸ ਦੇ ਵਫਾਦਾਰਾਂ (ਅਖੌਤੀ ਜਥੇਦਾਰਾਂ) ਤੋਂ ਸਿੱਖ ਕੌਮ ਦੀ ਬੇਇੱਜਤੀ ਕਰਨ ਵਾਲਾ ਹੁਕਮ ਨਾਮਾ (ਅਸਲ ਵਿੱਚ ਕੂੜ ਨਾਮਾ) ਜਾਰੀ ਕਰਵਾ ਦਿੱਤਾ ਜਿਸ ਕਾਰਨ ਸਿੱਖਾਂ ਵਿੱਚ ਫਿਰ ਰੋਹ ਫੈਲ ਗਿਆ।ਆਪਣੀ ਕਮੀਣੀ ਸੋਚ ਵਿੱਚ ਮਸਹੂਰ ਬਾਦਲ ਨੇ ਆਪਣੇ ਗੁਲਾਮ ਸ੍ਰੋਮਣੀ ਕਮੇਟੀ ਮੈਬਰਾਂ (ਕੁੱਝ ਕੁ ਨੂੰ ਛੱਡ ਕੇ) ਦਿੱਲੀ ਕਮੇਟੀ ਤੋਂ ਇਸ ਕੂੜਨਾਮੇ ਤੇ ਸਹੀ ਪਵਾ ਲਈ,ਹੁਣ ਗੁਰੂ ਦੀ ਗੋਲਕ ਨੂੰ ਅਖਬਾਰੀ ਇਸਤਿਹਾਰਾਂ ਰਾਹੀਂ ਲੁਟਾ ਰਿਹਾ ਹੈ ਕਿ ਜਥੇਦਾਰਾਂ ਨੇ ਜੋ ਫੈਸਲਾ ਕੀਤਾ ਹੈ ਉਹ ਸਹੀ ਹੈ । ਕੋਈ ਇਸ ਗਦਾਰ ਨੂੰ ਪੁੱਛੇ ਕਿ ਜੇ ਇਹ ਫੈਸਲਾ ਸਹੀ ਹੈ 2007 ਤੋਂ ਲੋਕਾਂ ਨੂੰ ਆਪਿਸ ਵਿੱਚ ਲੜਾ ਕੇ ਕਿਉਂ ਮਰਵਾਇਆ ਸੀ ? ਉਸ ਸਮੇ ਦਿੱਤਾ ਇਹ ਸਪੱਟੀਕਰਨ ਕਿਉਂ ਨਹੀਂ ਪੜਿਆ ਗਿਆ ? ਸੌਦਾ ਸਾਧ ਵੱਲੋਂ ਲਿਖੇ ਗਏ ਸਪੱਸਟੀਕਰਨ ਵਿੱਚ ਜਦੋਂ ਮੁਆਫੀ ਦਾ ਕੋਈ ਸ਼ਬਦ ਹੀ ਨਹੀਂ ਹੈ ਉਸ ਨੇ ਮੁਆਫੀ ਮੰਗੀ ਹੀ ਨਹੀਂ ਫਿਰ ਤੁਸੀਂ ਉਸ ਨੂੰ ਮੁਆਫੀ ਕਿਸ ਦਲੀਲ ਨਾਲ ਦੇ ਰਹੇ ਹੋਂ ? ਜੇ ਸੌਦਾ ਸਾਧ ਵੱਲੋਂ ਦਿੱਤਾ ਸਪੱਸਟਕਿਰਨ ਸਹੀ ਹੈ ਤਾਂ ਬਾਦਲਾਂ ਦੇ ਨੌਕਰਾਂ (ਅਖੌਤੀ ਜਥੇਦਾਰਾਂ) ਨੂੰ ਸੌਦਾ ਸਾਧ ਅਤੇ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਂਦੀ ਸੀ ਕਿ ਅਸੀਂ ਨੇ ਗਲਤ ਕੂੜ ਨਾਮਾਂ ਜਾਰੀ ਕਰਕੇ ਲੋਕਾਂ ( ਸਿੱਖਾਂ ਤੇ ਡੇਰੇ ਦੇ ਪ੍ਰੇਮੀਆਂ) ਨੂੰ ਆਪਿਸ ਵਿੱਚ ਲੜਾ ਕੇ ਮਰਵਾਇਆ ਸੀ ਇਸ ਲਈ ਅਸੀਂ ਮੁਆਫੀ ਮੰਗਦੇ ਹਾਂ।ਪਰ ਗੁਲਾਮ ਕਦੇ ਸੱਚ ਨੀ ਬੋਲ ਸਕਦੇ ਹੁੰਦੇ , ਉਹਨਾ ਤੋਂ ਤਾਂ ਗਦਾਰ ਬਾਦਲ ਜਿਵੇਂ ਮਰਜੀ ਬਿਨਾ ਸਿਰ ਪੈਰ ਦੀਆਂ ਬੇਤੁਕੀਆਂ ਕਹਾਂਈ ਜਾਵੇ ਉਵੇਂ ਹੀ ਕਹੀਂ ਜਾਂਦੇ ਹਨ ।ਹੁਣ ਫੇਰ ਗਦਾਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨ ਦਾ ਕਾਂਢ ਕਰਵਾ ਕੇ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ ਕੀਤੀ ਹੈ ਜੇ ਪੰਜਾਬੀ / ਸਿੱਖ ਨਾ ਸਮਝੇ ਤਾਂ ਇਹ ਅੱਗ ਲਾਉਣ ਵਿੱਚ ਸਫਲ ਹੋ ਕੇ ਪੰਜਾਬ ਦੇ ਨੌਜੁਆਨਾ ਦੇ ਖੂਨ ਦੀ ਹੋਲੀ ਖੇਡੇਗਾ ।ਸਿੱਖੋ ਬਾਦਲ ਦੀ ਚਾਲ ਨੂੰ ਸਮਝੋ ਅਕਾਲ ਤਖਤ ਦੇ ਅਖੌਤੀ ਜਥੇਦਾਰ ਦੇ ਅਹੁਦੇ ਨੂੰ ਸਦਾ ਲਈ ਖਤਮ ਕਰ ਦਿਓ, ਅਕਾਲ ਤਖਤ ਦੇ ਅਖੌਤੀ ਜਥੇਦਾਰ ਨੇ ਨਾ ਕਦੇ ਸਿੱਖਾਂ ਦੇ ਭਲੇ ਦੀ ਗੱਲ ਕੀਤੀ ਹੈ ਨਾ ਹੀ ਕਦੇ ਕਰਨੀ ਹੈ,ਇਹ ਅਹੁਦਾ ਸਦਾ ਹੀ ਸਮੇ ਦੀਆਂ ਸਰਕਾਰਾਂ ਦਾ ਗੁਲਾਮ ਰਿਹਾ ਹੈ ਅਤੇ ਅੱਗੇ ਨੂੰ ਵੀ ਰਹੇਗਾ, ਅਕਾਲ ਤਖਤ ਦੇ ਅਖੌਤੀ ਜਥੇਦਾਰ ਦਾ ਇਹ ਅਹੁਦਾ ਹੁਕਮਰਾਨਾ ਨੇ ਬਣਾਇਆ ਹੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕਰਨ ਲਈ ਹੈ, ਅੱਜ ਬਾਦਲ ਇਸ ਦੀ ਦੁਰਵਰਤੋਂ ਕਰ ਰਿਹਾ ਹੈ ਕੱਲ ਨੂੰ ਕੋਈ ਹੋਰ ਵੀ ਇਸ ਨੂੰ ਆਪਣੇ ਸੁਆਰਥ ਲਈ ਵਰਤੇਗਾ।ਜੇ ਤੁਸੀ ਪੰਥ ਦੀ ਅਗਵਾਈ ਕਰਨ ਦੀ ਗੱਲ ਕਰਦੇ ਹੋਂ ਤਾਂ ਦੱਸੋ ਕਿ ਅੱਜ ਤੁਹਾਡੀ ਅਗਵਾਈ ਕੌਣ ਕਰ ਰਿਹਾ ਹੈ ? ਕੀ ਤੁਸੀ ਹੁਣ ਅਖੌਤੀ ਜਥੇਦਾਰ ਦੀ ਅਗਵਾਈ ਵਿੱਚ ਹੀ ਸੰਘਰਸ ਕਰ ਰਹੇ ਹੋਂ ? ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿਚੋਂ ਹਟਾਉਣਾ ਹੀ ਪਵੇਗਾ । ਪੰਜਾਬੀਓ ਤੁਸੀਂ ਚਾਹੇ ਕੋਈ ਵੀ ਹੋਂ ਸਿੱਖ ਹੋਂ, ਮੁਸਲਮਾਨ ਹੋਂ, ਹਿੰਦੂ ਹੋਂ, ਇਸਾਈ ਹੋਂ, ਕਾਮਰੇਡ ਹੋਂ, ਅਕਾਲੀ ਹੋਂ, ਕਾਂਗਰਸੀ ਹੋਂ, ਭਾਜਪਾ ਵਾਲੇ ਹੋਂ, ਬਸਪਾ ਵਾਲੇ ਹੋਂ ਜਾਂ ਆਮ ਆਦਮੀ ਪਾਰਟੀ (ਆਪ) ਵਾਲੇ ਹੋਂ,ਆਸਤਿਕ ਹੋਂ ਜਾਂ ਨਾਸਤਿਕ ਹੋਂ,ਕਿਸਾਨ ਯੂਨੀਅਨਾਂ ਵਾਲੇ ਹੋਂ ਜਾਂ ਮਜਦੂਰ ਯੂਨੀਅਨਾ ਵਾਲੇ ਹੋਂ ਤੁਸੀਂ ਇਸ ਸਾਰੇ ਕੁੱਝ ਤੋਂ ਪਹਿਲਾਂ ਇਨਸਾਨ ਜਰੂਰ ਹੋਂ ਇਸ ਲਈ ਤੁਹਾਨੂੰ ਇੰਨਸਾਨੀਅਤ ਦਾ ਵਾਸਤਾ ਹੈ ਕਿ ਜਾਗੋ ਬਾਦਲ ਦੇ ਅੱਗ ਲਾਊ ਮਨਸੂਬਿਆਂ ਨੂੰ ਸਮਝ ਕੇ ਇੰਨਸਾਨੀਅਤ ਦਾ ਖੂਨ ਡੁਲਣ ਤੋਂ ਬਚਾਓ । ਬਾਦਲ ਨੂੰ ਇੰਨਸਾਨੀਅਤ ਦੇ ਡੁਲਦੇ ਖੂਨ ਵਿੱਚੋਂ ਹੀ ਆਪਣੀ ਬੇੜੀ ਤਰਦੀ ਨਜਰ ਆਂਉਂਦੀ ਹੈ , ਕੋਈ ਵੀ ਇੰਨਸਾਨ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰ ਸਕਦਾ ਹੈ ਨਾ ਹੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਸਕਦਾ ਹੈ ਇਹ ਸੱਭ ਬਾਦਲ ਦੀ ਸਾਜਿਸ(ਚਾਲ) ਹੈ ।ਬਾਦਲ ਦੀ ਇਸ ਚਾਲ ਨੂੰ ਸਮਝੋ ! ਪੰਜਾਬ ਬੰਦ ਕਰਨ , ਬੱਸਾਂ ਰੇਲਾਂ ਰੋਕਣ ਦੇ ਸੱਦੇ ਦੇ ਕੇ ਮਨੁੱਖਤਾ ਨੂੰ ਪ੍ਰੇਸਾਨ ਕਰਨ ਦਾ ਕਾਰਨ ਨਾ ਬਣੋ,ਕਿਉਂਕਿ ਬਾਦਲ ਵੀ ਤੁਹਾਡੇ ਤੋਂ ਇਹੀ ਕੁੱਝ ਕਰਵਾ ਕੇ ਤੁਹਾਨੂੰ ਗਰਮ ਖਿਆਲੀਏ ਆਖ ਕੇ ਕੁੱਟਣਾ ਤੇ ਮਾਰਨਾ ਚਾਹੁੰਦਾ ਹੈ ।ਕਿਉਂਕਿ ਹੁਣ ਅੱਜ ਵੀ ਬਾਦਲ ਦੇ ਚਮਚੇ ਗੁਰੂ ਘਰਾਂ ਦੇ ਸਪੀਕਰਾਂ ਰਾਹੀਂ ਲੋਕਾਂ ਬੰਦ ਦੇ ਸੱਦੇ ਦੇ ਰਹੇ ਹਨ,ਓਹੀ ਅੱਗੇ ਲੱਗ ਕੇ ਬਜਾਰ ਬੰਦ ਕਰਵਾ ਰਹੇ ਹਨ, ਕੀ ਉਹਨਾ ਨੂੰ ਪਤਾ ਨਹੀਂ ਕਿ ਇਹ ਬੰਦ ਅਤੇ ਧਰਨੇ ਬਾਦਲ ਦੇ ਹੀ ਵਿਰੁੱਧ ਹਨ ? ਉਹਨਾ ਨੂੰ ਸਾਰਾ ਪਤਾ ਹੈ ਪਰ ਉਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ।ਬਾਦਲ ਨੇ ਹੀ ਉਹਨਾ ਨੂੰ ਲੋਕਾਂ ਵਿੱਚ ਵਾੜਿਆ ਹੋਇਆ ਹੈ ।ਅਜਿਹੇ ਲੋਕਾਂ (ਬਾਦਲ ਦੇ ਚਮਚਿਆਂ) ਨੂੰ ਕਹੋ ਕਿ ਉਹ ਬਾਦਲ ਦਲ ਨੂੰ ਛੱਡ ਕਿਉਂ ਨਹੀਂ ਦਿੰਦੇ ।ਬਾਦਲ ਦੀਆਂ ਅਜਿਹੀਆਂ ਚਾਲਾਂ ਨੂੰ ਪਹਿਚਾਣੋ ਜੇ ਵਿਰੋਧ ਕਰਨਾ ਹੈ ਤਾਂ ਸਿਰਫ ਬਾਦਲਾਂ ਦਾ ਹੀ ਕਰੋ, ਬਾਦਲ ਪ੍ਰੀਵਾਰ ਦਾ ਬਾਈਕਾਟ ਕਰੋ, ਬਾਦਲ ਦੇ ਚਮਚਿਆਂ ਜਥੇਦਾਰਾਂ, ਸ੍ਰੋਮਣੀ ਕਮੇਟੀ ਮੈਬਰਾਂ, ਜਿਲਾ, ਸਰਕਲ ਤੇ ਪਿੰਡਾਂ ਤੱਕ ਦੇ ਬਾਦਲ ਦਲੀਆਂ ਦਾ ਬਾਈਕਾਟ ਕਰੋ, ਇਹਨਾ ਦਾ ਹੀ ਘਿਰਾਓ ਕਰੋ, ਇਹਨਾ ਨੂੰ ਕੋਈ ਪ੍ਰੋਗਰਾਮ ਨਾ ਕਰਨ ਦਿਓ, ਬਾਦਲ ਦਲ ਨੂੰ ਵੋਟਾਂ ਨਾਂ ਪਾਉਣ ਦਾ ਪ੍ਰਣ ਕਰੋ,ਇਹਨਾ ਲਈ ਇਹੀ ਸਜਾ ਹੋਵੇਗੀ, ਕੋਈ ਇਸ ਤੋਂ ਵੱਧ ਸਜਾ ਦੇਣ ਦੀ ਸਮਰੱਥਾ ਰੱਖਦਾ ਹੋਵੇ ਉਹ ਆਪਣੀ ਸੋਚ ਮੁਤਾਬਿਕ ਦੇ ਸਕਦਾ ਹੈ। ਪਰ ਪੰਜਾਬ ਬੰਦ, ਦੁਕਾਨਾ ਬੰਦ, ਬੱਸਾਂ ਤੇ ਰੇਲ ਗੱਡੀਆਂ ਬੰਦ ਕਰਕੇ ਬਾਦਲ ਦੀਆਂ ਗਲਤੀਆਂ (ਚਾਲਾਂ/ਸਾਜਿਸਾਂ) ਦੀ ਸਜਾ ਆਮ ਜੰਨਤਾ ਨੂੰ ਨਾ ਦਿਓ । ਬਾਦਲ ਦੀ ਪੰਜਾਬੀਆਂ / ਸਿੱਖਾਂ ਨਾਲ ਗਦਾਰੀ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਹ ਤਾਂ ਮੁੱਢ ਤੋਂ ਹੀ ਅਜਿਹਾ ਕਰਦਾ ਅਇਆ ਹੈ ਤੇ ਕਹਿੰਦਾ ਰਿਹਾ ਹੈ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ । ਜੇ ਕੋਈ ਇਸ ਗਦਾਰ ਨੂੰ ਪੁੱਛੇ ਕੇ ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੈ ( ਉਸ ਨੂੰ ਵੀ ਸਿੱਖਾਂ ਦੀ ਦੁਸ਼ਮਣ ਬਣਾਉਣ ਵਿੱਚ ਤੇਰਾ ਵੀ ਬਹੁਤ ਯੋਗਦਾਨ ਹੈ )ਪਰ ਅੱਜ ਤੱਖ ਤੈਂ ਪੰਜਾਬੀਆਂ / ਸਿੱਖਾਂ ਨਾਲ ਕਿਹੜੀ ਮਿਤ੍ਰਤਾ ਕੀਤੀ ਹੈ ਉਹ ਵੀ ਦੱਸ ਦੇ ਤਾਂ ਇਸ ਕੋਲ ਕੋਈ ਜਬਾਵ ਨਹੀਂ ਹੋਵੇਗਾ ।ਕਾਂਗਰਸ ਨੂੰ ਸਿੱਖਾਂ ਦੀ ਦੁਸਮਣ ਕਹਿਣ ਵਾਲੇ ਇਸ ਗਦਾਰ ਵਾਰੇ ਜਿੰਨਾ ਕੁ ਮੈਂ ਅਖਵਾਰਾਂ ਰਸਾਲਿਆਂ ਆਦਿ ਵਿੱਚ ਪੜਿਆ ਹੈ ਉਹ ਇਸ ਤਰਾਂ ਹੈ  ਸਿੱਖੋ ਬਾਦਲ ਪਰਿਵਾਰ ਦੀ ਪਤੀ ਪਾਰਟੀ (ਬੀ.ਜੇ.ਪੀ.) ਉਹ ਪਾਰਟੀ ਹੈ ਜਿਸਨੇ ਪੰਜਾਬੀ ਸੂਬੇ ਦੀ 1962 ਵਿੱਚ ਹੋਈ ਮਰਦਮ ਸ਼ੁਮਾਰੀ ਸਮੇਂ ਪੰਜਾਬੀ ਬੋਲ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ, ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਸੋਟੀਆਂ ਉੱਪਰ ਬੀੜੀਆਂ ਦੇ ਬੰਡਲ ਬੰਨ੍ਹ ਕੇ ਰੋਸ ਮਾਰਚ ਕੀਤਾ ਸੀ, ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਿਹਾ ਕਿ ਇਹ ਹਮਲਾ ਪਹਿਲਾਂ ਹੀ ਕਰ ਦੇਣਾ ਚਾਹੀਂਦਾ ਸੀ । ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਇਫ” ਵਿੱਚ ਲਿਖਿਆ ਹੈ ਕਿ ਇਹ ਹਮਲਾ ਅਸੀਂ ਨੇ ਇੰਦਰਾ ਗਾਂਧੀ ਉੱਤੇ ਦਬਾਅ ਪਾ ਕੇ ਕਰਵਾਇਆ ਸੀ, ਅਟਲ ਬਿਹਾਰੀ ਬਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ, ਜੇ ਸਿੱਖ ਕੌਮ ਨੇ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਤਾਂ ਆਰ.ਐਸ.ਐਸ. ਨੇ ਇਸਦਾ ਨੰਗਾ ਚਿੱਟਾ ਵਿਰੋਧ ਕੀਤਾ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਮਾਰਚ ਕਰ ਰਹੇ ਸਿੰਘਾਂ ਦਾ ਭਾਜਪਾ ਵਾਲਿਆਂ ਨੇ ਵਿਰੋਧ ਕੀਤਾ, ਇੱਕ ਸਿੱਖ ਦੀ ਪੱਗ ਲਾਹ ਕੇ ਸਾੜੀ, ਦੂਜੇ ਦਿਨ ਸਿੱਖਾਂ ਨੇ ਸਾੜੀ ਗਈ ਪੱਗ ਦੇ ਰੋਸ ਵਿੱਚ ਰੋਸ ਮਾਰਚ ਕੀਤਾ ਤਾਂ ਬਾਦਲ ਦੀ ਪੁਲਿਸ ਨੇ ਇੱਕ ਸਿੱਖ ਨੌਜਵਾਨ  ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ । ਕਾਂਗਰਸ ਦੀ ਸਰਕਾਰ ਸਮੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਂਹ ਰੱਖਦਿਆਂ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ । ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਬੰਜਰ ਬਣਾਇਆ ਜਾ ਸਕੇ । ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ । ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ । ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ । ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ  ਕਤਲੇਆਮ ਇਸੇ ਕੜੀ ਦਾ ਹਿੱਸਾ ਸੀ । ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ । ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ । ਸੁਮੇਧ ਸਿੰਘ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸਨੂੰ ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ । ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ । ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ । ਆਰ.ਐਸ.ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ.ਐਸ.ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ । ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ 'ਚ ਬਾਦਲ ਦਾ ਬਿਆਨ ਸੀ ਕਿ ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ । ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਦਰਸ਼ਨ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ ।ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ । ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ । ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ । ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ । ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ ।ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ । ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ । ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ । ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ । ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ । ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ । ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ।ਪੰਜਾਬ ਵਿੱਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ ਹਲਾਤ ਹਨ, ਉਹ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿੱਚ ਖਤਮ ਹੋ ਰਹੀ ਧੀਆਂ, ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ, ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ ਇਹਨਾਂ ਵੱਲੋਂ ਰਾਜ ਨਹੀਂ ਸੇਵਾ ਦੇ ਨਾਹਰੇ ਹੇਠ ਪੰਜਾਬੀਆਂ ਨੂੰ ਬਖਸ਼ੀ ਹੋਈ ਦਾਤ ਹੈ । ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ 2013 ਨੂੰ ਖਬਰ ਲੱਗੀ ਸੀ ਜਿਸ ਵਿੱਚ ਪੱਤਰਕਾਰਾਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਸੀ ਕਿ 2009 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਜਿਸ ਵਿੱਚ ਉੇਸ ਨੂੰ ਖਤਰਨਾਕ ਅੱਤਦਾਵੀ ਦੱਸਿਆ ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫਨਾਮੇ ਬਾਰੇ ਉਹਨਾਂ ਨੂੰ ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ, ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ । ਪੱਤਰਕਾਰਾਂ ਨੇ ਫਿਰ ਹੋਰ ਸਵਾਲ ਕੀਤਾ ਕਿ 1991 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ । ਕੀ ਉਹ ਇਸਦੀ ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ, ਉਦੋਂ ਬੜਾ ਕੁੱਝ ਵਾਪਰਿਆ ਸੀ, ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ ਕੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈਕੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ । ਹੈ ਨਾ ਅਜੀਬ ਗੱਲ ! ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ (ਬਾਦਲ ਦੇ ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ਤੇ ਹਮਲਾ ਕਰਵਾਇਆ ਤਾਂ ਉਹ ਸਿੱਖਾਂ ਦਾ ਮਿੱਤਰ ? ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ । ਜੇ ਪੰਜਾਬ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ ? ਜੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿੱਚ ਸਿੱਖਾਂ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ ਅਤੇ ਸਿੱਖਾਂ ਨੂੰ ਚਿੜਾਉਣ, ਸਿੱਖਾਂ ਵੱਲੋਂ ਇਸਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਪੰਜਾਬ ਵਿੱਚੋਂ ਬਾਹਰ ਕੱਢ ਦੇਵੇ, ਬਾਦਲ ਫਿਰ ਵੀ ਸਿੱਖਾਂ ਦਾ ਹਮਦਰਦ ? ਦਿੱਲੀ ਵਿੱਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਤੇ ਰਜੀਵ ਗਾਂਧੀ ਨੇ ਕਿਹਾ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ ਗਾਂਧੀ ਸਿੱਖਾਂ ਦਾ ਦੁਸ਼ਮਣ । ਜੂਨ 1984 ਵਿੱਚ ਅਕਾਲ ਤਖਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜਾਰਾਂ ਬੇਦੋਸ਼ਿਆਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ) ਇੰਦਰਾ ਗਾਂਧੀ ਨੂੰ ਵਧਾਈਆਂ ਅਤੇ ਦੁਰਗਾ ਦਾ ਖਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ ?  ਜੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦੀ ਦੁਸ਼ਮਣ, ਜੇ ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ ? ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ ਹੋਣ, ਇਹ ਕੁੱਝ ਤਾਂ ਮੈਂ ਅਖਬਾਰਾਂ,ਰਸਾਲਿਆਂ ਵਿੱਚੋਂ ਹੀ ਪੜ੍ਹਿਆ ਹੈ । ਇਹ ਕੁੱਝ ਤਾਂ ਹਰ ਕੋਈ ਅਖਬਾਰ ਰਸਾਲੇ ਪੜ੍ਹਨ ਵਾਲੇ ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ । ਵਿਦਵਾਨ ਸੱਜਣ ਤਾਂ ਹਜਾਰਾਂ ਗੁਣਾ ਵੱਧ ਬਾਦਲ ਬਾਰੇ ਜਾਣਦੇ ਹਨ । ਪਰ ਦੁੱਖ ਦੀ ਗੱਲ ਹੈ ਕਿ ਨੰਗੇ ਚਿੱਟੇ ਸਿੱਖਾਂ ਦੇ ਕਾਤਲ ਸਿੱਖ ਕੌਮ ਦੇ ਕਾਤਲ ਨੂੰ ਸਿੱਖਾਂ ਨੇ ਹੀ ਅਕਾਲ ਤਖਤ, ਸ਼੍ਰੋ:ਗੁ:ਪ੍ਰ:ਕਮੇਟੀ, ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੋਇਆ ਹੈ । ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਾਂ ਮਿਲ ਚੁੱਕੀ ਹੈ  ਅਤੇ ਉਹ ਸਜ਼ਾ ਭੁਗਤਣ ਅਤੇ ਦੁਨੀਆਂ ਤੋਂ ਚਲੇ ਜਾਣ (ਮਰਨ) ਤੋਂ ਬਾਅਦ ਵੀ ਸਿੱਖਾਂ ਦੇ ਦੁਸ਼ਮਣ ਹਨ। ਬਾਦਲ ਪਰਿਵਾਰ ਅਤੇ ਭਾਜਪਾ ਲੰਮੇ ਸਮੇਂ ਤੋਂ ਸਿੱਖਾਂ ਨਾਲ ਨੰਗੇ ਚਿੱਟੇ ਗੱਦਾਰੀਆਂ ਅਤੇ ਬੇਇਨਸਾਫੀਆਂ ਕਰਦੇ ਰਹੇ ਹਨ ਅਤੇ ਅੱਜ ਵੀ ਕਰ ਰਹੇ ਹਨ, ਜਿਉਂਦੇ ਵੀ ਹਨ, ਅੱਗੇ ਨੂੰ ਹੋਰ ਵੀ ਗੱਦਾਰੀਆਂ ਅਤੇ ਬੇਇਨਸਾਫੀਆਂ ਕਰਨ ਲਈ ਤਿਆਰੀਆਂ ਕਰ ਰਹੇ ਹਨ । ਇੰਨ੍ਹਾਂ ਨੂੰ ਸਿੱਖ ਕੌਮ ਨਾਲ ਕੀਤੀਆਂ ਗੱਦਾਰੀਆਂ ਅਤੇ ਬੇਇਨਸਾਫੀਆਂ ਦੀ ਸਜ਼ਾ ਕਦੋਂ ਅਤੇ ਕੌਣ ਦੇਵੇਗਾ ? ਕੀ ਅਸੀਂ ਸਿਰਫ ਕਾਂਗਰਸ ਨੂੰ ਹੀ ਸਿੱਖਾਂ ਦੀ ਦੁਸ਼ਮਣ ਕਹਿ-ਕਹਿ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੇ ? ਕੀ ਅਸੀਂ ਮਰੇ ਹੋਏ ਦੁਸ਼ਮਣ ਦਾ ਵਿਰੋਧ ਕਰ-ਕਰ ਕੇ ਜਿਉਂਦੇ ਦੁਸ਼ਮਣਾਂ ਨੂੰ ਮਜਬੂਤ ਨਹੀਂ ਬਣਾ ਰਹੇ ? ਸਿੱਖੋ / ਪੰਜਾਬੀਓ ਅੱਖਾਂ ਖੋਲੋ । ਜਿੰਨੇ ਤੁਹਾਡੇ ਪੁੱਤਰ ਕਾਂਗਰਸ ਦੀ ਸਰਕਾਰ ਸਮੇਂ ਬਾਦਲ ਦੀ ਸਹਿਮਤੀ ਨਾਲ ਗੋਲੀਆਂ ਨਾਲ ਮਾਰੇ ਗਏ ਸਨ, ਉਸ ਤੋਂ ਬਹੁਤ ਜਿਆਦਾ ਵੱਡੀ ਗਿਣਤੀ ਵਿੱਚ ਤੁਹਾਡੇ ਪੁੱਤਰਾਂ ਨੂੰ ਬਾਦਲ ਨੇ ਨਸ਼ਿਆਂ ਨਾਲ ਮਾਰ ਦਿੱਤਾ ਹੈ । ਦੁੱਖ ਦੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਅਤੇ ਬੀ.ਜੇ.ਪੀ. ਨੂੰ ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਦੀ ਥਾਂ ਕੁਰਸੀਆਂ ਮਿਲ ਰਹੀਆਂ ਹਨ । ਮੈਂ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਪੰਜਾਬੀਓ/ਸਿੱਖੋ ਜਾਗੋ ਕਾਂਗਰਸੀਆਂ ਨਾਲੋਂ ਵੀ ਵੱਡੇ ਆਪਣੇ ਉਸ ਮਖੌਟਾ ਧਾਰੀ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਚਾਣੋ, ਜੋ ਤੁਹਾਡੀਆਂ ਲਾਸ਼ਾਂ ਉੱਪਰ ਕੁਰਸੀ ਡਾਹ ਕੇ ਰਾਜ ਕਰ ਰਿਹਾ ਹੈ। ਕਿਸਾਨ ਯੁਨੀਅਨ ਹੜਤਾਲਾਂ ਕਰੇ ਰੇਲਾਂ ਰੋਕੇ ਬਾਦਲ ਦੀ ਪੁਲਿਸ ਗੋਲੀਆਂ ਨਹੀਂ ਚਲਾਉਂਦੀ, ਸਿਰਸਾ ਡੇਰੇ ਵਾਲੇ ਹੜਤਾਲ ਕਰਨ ਗੱਡੀਆਂ ਰੋਕਣ ਬਾਦਲ ਦੀ ਪੁਲਿਸ ਗੋਲੀਆਂ ਨਹੀਂ ਚਲਾਉਂਦੀ, ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਵਿਰੁੱਧ ਸਾਂਤਮਈ ਰੋਸ ਪ੍ਰਗਟ ਕਰਨ ਤਾਂ ਬਾਦਲ ਦੀ ਪੁਲਿਸ ਗੋਲੀਆਂ ਦਾ ਮੀਂਹ ਵਰ੍ਹਾ ਦਿੰਦੀ ਹੈ।ਇਥੇ ਮੇਰਾ ਮਤਲਬ ਇਹ ਨਹੀਂ ਕਿ ਕਿਸਾਨ ਯੁਨੀਅਨ ਤੇ ਸਿਰਸਾ ਡੇਰੇ ਦੇ ਪ੍ਰੇਮੀਆਂ ਤੇ ਵੀ ਗੋਲੀਆਂ ਚਲਾਉਣੀਆਂ ਚਾਂਹੀਂਦੀਆਂ ਸਨ ,ਨਹੀਂ , ਹਰ ਇੱਕ ਨੂੰ ਰੋਸ ਪ੍ਰਗਟਾਉਣ ਦਾ ਹੱਕ ਹੈ, ਸੱਭ ਨੂੰ ਇਨਸਾਫ ਮਿਲਣਾ ਚਾਂਹੀਂਦਾ ਹੈ , ਪਰ ਸਿੱਖਾ ਨਾਲ ਇੰਨੀ ਬੇਇੰਸਾਫੀ ਕਿਉਂ ? ਪੰਜਾਬੀਓ / ਸਿੱਖੋ ਜਾਗੋ ਬਾਦਲ ਨੂੰ ਕਹੋ ਕਿ ਅਖੌਤੀ ਹਮਦਰਦਾ ਬੱਸ ਕਰ ਹੁਣ ਬਹੁਤ ਹੋ ਚੁੱਕਿਆ ਹੈ,ਜੇ ਤੈਂ ਸਿੱਖ ਮਾਰਨੇ ਹੀ ਹਨ ਤਾਂ ਜਕਰੀਆਂ ਖਾਨ ਵਾਂਗ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦੇ ਪਰ ਵੋਟਾਂ ਦੀ ਰਾਜਨੀਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਾ ਕਰ।ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਬਰਦਾਸਤ ਨਹੀਂ ਕਰਦੇ। 

ਹਰਲਾਜ ਸਿੰਘ ਬਹਾਦਰਪੁਰ 

ਮੋ : 94170-23911
16-10-2015 

ਨੋਟ :- ਦੋਸਤੋ ਮੁਆਫ ਕਰਨਾ ਮੇਰੀ ਸ਼ਬਦਾਵਲੀ ਰੁੱਖੀ ਹੈ ਅਤੇ ਲੇਖ ਵੀ ਲੰਮਾ ਹੋ ਗਿਆ ਪਰ ਮੈਂ ਨਾਂ ਤਾਂ ਬਾਦਲ ਵਾਰੇ ਸ਼ਬਦਾਵਲੀ ਨਰਮ ਕਰ ਸਕਦਾ ਸੀ ਨਾ ਹੀ ਇਸ ਵਿਚੋਂ ਕੁੱਝ ਕੱਟਣ ਨੂੰ ਵੀ ਜੀਅ ਕੀਤਾ ।

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.