ਪੰਥ ਦੋਖੀ ਸਭਾ ਸੁਸਾਇਟੀਆਂ, ਗੁਰਦੁਆਰਿਆਂ ਦੇ ਪ੍ਰਧਾਨ ਅਤੇ ਡੇਰੇ
ਜੋ ਸਭਾ ਸੁਸਾਇਟੀਆਂ, ਗੁਰਦੁਆਰਿਆਂ ਦੇ ਪ੍ਰਧਾਨ ਅਤੇ ਡੇਰੇ ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਸੱਦ ਕੇ ਸਿਰੋਪੇ ਅਤੇ ਲਿਫਾਫੇ ਦੇਣ ਗੇ, ਉਹ ਵੀ ਪੰਥ ਦੋਖੀ ਅਤੇ ਕੌਮ ਦੇ ਗੱਦਾਰ ਅਖਵਾਉਣਗੇ।
ਜਿਸ ਗੱਲ ਨੂੰ ਦਸ ਪੰਦ੍ਰ੍ਹਾਂ ਵਰ੍ਹੇ ਪਹਿਲਾਂ ਕੌਮ ਨੂੰ ਸਮਝ ਲੈਣਾਂ ਚਾਹੀਦਾ ਸੀ, ਉਸ ਗੱਲ ਨੂੰ ਕੌਮ ਨੇ ਅੱਜ ਮਹਿਸੂਸ ਕੀਤਾ ਹੈ ਕਿ ਇਹ ਜਥੇਦਾਰੀ ਦਾ ਅਹੁਦਾ ਅਤੇ ਇਨ੍ਹਾਂ ਸਿਆਸੀ ਰਖੈਲਾਂ ਦੇ ਬਣਾਏ ਸਕਤਰੇਤ ਨਾਮ ਦੇ ਕੋਠੇ ਦੀ ਹੁਣ ਕੋਈ ਅਹਮਿਅਤ ਨਹੀ ਰਹਿ ਗਈ ਹੈ , ਇਸਨੂੰ ਰੱਦ ਕਰ ਦਿੱਤਾ ਜਾਵੇ। ਲੇਕਿਨ ਅਸੀ ਹਮੇਸ਼ਾਂ ਨੇੜੇ ਵੇਖਣ ਵਾਲਾ ਚਸ਼ਮਾਂ ਇਸਤਮਾਲ ਕਰਦੇ ਹਾਂ। ਲੋੜ ਹੈ ਦੂਰ ਦਾ ਚਸ਼ਮਾਂ ਇਸਤੇਮਾਲ ਕਰਣ ਦੀ । ਚਲੋ ! ਦੇਰ ਆਇਦ , ਦੁਰੁਸਤ ਆਇਦ।
ਜੇ ਕੌਮ ਹੱਲੀ ਵੀ ਇਸ "ਜਥੇਦਾਰੀ" ਦੇ ਅਹੁਦੇ ਨੂੰ ਅਹਮਿਅਤ ਦਿੰਦੀ ਹੈ ਤੇ ਇਸਨੂੰ ਰੱਦ ਨਹੀ ਕਰਦੀ ਤਾਂ, ਸਾਡੇ ਨਾਲ ਇਹੋ ਜਹੇ ਦੁਖਾਂਤ ਅੱਗੇ ਵੀ ਵਾਪਰਦੇ ਰਹਿਣਗੇ। ਅਕਾਲ ਤਖਤ ਦੇ ਸਿਧਾਂਤ ਨੂੰ ਇੱਸੇ ਤਰ੍ਹਾਂ ਸੱਟ ਵਜਦੀ ਰਹੇਗੀ, ਅਤੇ ਇਸਦੇ ਸਿਧਾਂਤ ਦੀ ਕੋਈ ਅਹਮਿਅਤ ਨਹੀ ਰਹਿ ਜਾਵੇਗੀ।
ਸਿੱਖਾਂ ਦੀ ਵਖਰੀ ਹੋਂਦ ਅਤੇ ਪ੍ਰਭੂਸੱਤਾ ਅਤੇ ਅਜਾਦੀ ਦੇ ਪ੍ਰਤੀਕ , ਅਕਾਲ ਤਖਤ ਦਾ ਰੁਤਬਾ ਇਨ੍ਹਾਂ ਸਿਆਸੀ ਪਿਆਦਿਆਂ ਨੇ ਜਿਨ੍ਹਾਂ ਰੋਲਿਆ ਹੈ, ਇਨ੍ਹਾਂ ਰੁਤਬਾ ਤਾਂ ਕੌਮ ਦੀਆਂ ਦੁਸ਼ਮਨ ਹਕੂਮਤਾਂ ਨੇ ਵੀ ਨਹੀ ਰੋਲਿਆ ਹੋਣਾਂ।
1984 ਵਿੱਚ ਤਾਂ ਅਕਾਲ ਤਖਤ ਦੀ ਇਮਾਰਤ ਢਹਿ ਢੇਰੀ ਕੀਤੀ ਗਈ ਸੀ, ਜੋ ਮੁੜ ਬਣ ਗਈ । ਇਨ੍ਹਾਂ ਸਿਅਸੀ ਰਖੈਲਾਂ ਨੇ ਤਾਂ ਇਸ ਦੇ ਸਿਧਾਂਤ ਨੂੰ ਹੀ ਢਹਿ ਢੇਰੀ ਕਰਕੇ ਰੱਖ ਦਿਤਾ ਹੈ। ਅਕਾਲ ਤਖਤ ਦੇ ਨਾਮ ਤੋਂ ਇਸ ਤਰ੍ਹਾਂ ਕੂੜਨਾਮੇ ਜਾਰੀ ਕੀਤੇ ਗਏ , ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਰੱਦ ਕੀਤਾ ਗਿਆ, ਜਿਵੇ ਅਕਾਲ ਤਖਤ ਇਨ੍ਹਾਂ ਸਿਆਸੀ ਰਖੈਲਾਂ ਦੀ ਨਿਜੀ ਜਾਇਦਾਦ ਹੋਵੇ।
ਇਨ੍ਹਾਂ ਅਖੌਤੀ ਜਥੇਦਾਰਾਂ ਲਈ ਹੁਣ ਸਾਡੇ ਕੋਲ ਸਿਵਾਏ ਛਿਤਰਾਂ ਦੇ ਹੋਰ ਕੁਝ ਵੀ ਨਹੀ ਰਹਿ ਗਿਆ ਹੈ। ਜੋ ਸਭਾ ਸੁਸਾਇਟੀਆਂ, ਗੁਰਦੁਆਰਿਆਂ ਦੇ ਪ੍ਰਧਾਨ ਅਤੇ ਡੇਰੇ ਇਨ੍ਹਾਂ ਨੂੰ ਸੱਦ ਕੇ ਸਿਰੋਪੇ ਅਤੇ ਲਿਫਾਫੇ ਦੇਣ ਗੇ, ਉਹ ਵੀ ਪੰਥ ਦੋਖੀ ਅਤੇ ਕੌਮ ਦੇ ਗੱਦਾਰ ਅਖਵਾਉਣਗੇ।
ਫੈਸਲਾ ਤੁਸੀ ਵੀ ਕਰ ਲਵੋ ! ਕਿ ਇਹੋ ਜਹੇ ਗੱਦਾਰ ਤੁਹਾਡੀ ਸੋਚ ਵਿੱਚ ਹੱਲੀ ਵੀ ਜਥੇਦਾਰ ਰਹਿਣੇ ਹਨ ਜਾਂ ਸਿਅਸੀ ਕਠਪੁਤਲੀਆਂ ? ਇਸ ਅਹੁਦੇ ਨੂੰ ਮੂਡੋ ਰੱਦ ਕਰ ਦੇਣ ਤੋਂ ਅਲਾਵਾ ਹੁਣ ਕੌਮ ਕੋਲ ਕੋਈ ਦੂਜਾ ਰਾਹ ਨਹੀ ਹੈ ।
ਅਾਉ ! ਇਨ੍ਹਾਂ ਦਵਾਰਾ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਮੁੜ ਬਹਾਲ ਕਰੀਏ ਅਤੇ ਗੁਰੂ ਦੇ ਸਿਰਜੇ ਉਸ ਮੁਕੱਦਸ ਅਦਾਰੇ ਦੇ ਸਿਧਾਂਤ ਨੂੰ ਸਮਰਪਿਤ ਹੋਕੇ ਇਸ ਦੇ ਰੁਤਬੇ ਅਤੇ ਅਹਮਿਅਤ ਨੂੰ ਮੁੜ ਬਹਾਲ ਕਰਣ ਦਾ ਸੰਕਲਪ ਕਰੀਏ ਤੇ ਇਸ ਮੁਕੱਦਸ ਅਦਾਰੇ ਨੂੰ ਇਨ੍ਹਾਂ ਮਸੰਦਾਂ ਤੋ ਅਜਾਦ ਕਰਵਾਈਏ। ਇਹ ਤਾਂ ਹੀ ਹੋ ਸਕਦਾ ਹੈ, ਜਦੋ ਇਨ੍ਹਾਂ ਅਖੌਤੀ ਜਥੇਦਾਰਾਂ ਦਾ ਅਹੁਦਾ ਮੂੰਡੋਂ ਰੱਦ ਕਰਕੇ ਇਨ੍ਹਾਂ ਨੂੰ ਅਹਮਿਅਤ ਦੇਣਾਂ ਬੰਦ ਕਰ ਦੇਈਏ।
ਇੰਦਰਜੀਤ ਸਿੰਘ , ਕਾਨਪੁਰ