ਗੁਰਮਤਿ ਵਿਚ ਸਰਬ ਸਾਂਝੀਵਾਲਤਾ ਦਾ ਸੰਕਲਪ ....
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋ ਆਪਾਂ ਵਿਚਾਰਦੇ ਸਮਝਦੇ ਹਾਂ ਤਾ ਗੁਰੂ ਜੀ ਨੇ ਹਰ ਸ਼ਬਦ ਦੇ ਅਰਥਾਂ ਨੂੰ ਗੁਰਮਤਿ ਦੀ ਰੰਗਤ ਦਿੱਤੀ ਹੈ ਜਿਸਨੂੰ ਸਮਝਣਾ ਅਤੀ ਲੋੜੀਦਾਂ ਹੈ। ਜੇ ਅਸੀ ਸਿਰਫ ਬਾਹਰੀ ਅਰਥਾਂ ਦੇ ਉੱਤੇ ਟਿਕ ਗਏ ਤਾਂ ਅਸੀ ਗੁਰਮਤਿ ਦੇ ਗਾਡੀ ਰਾਹ ਨੂੰ ਪਿੱਛੇ ਛੱਡ ਜਾਂਵਾਗੇ ਤੇ ਮਨਮਤ ਦੇ ਰਸਤੇ ਕੁਰਾਹੇ ਪੈ ਜਾਂਵਾਗੇ । ਜਦੋ ਅਸੀ ਗੁਰੂ ਕੀ ਵਿਚਾਰ ਨੂੰ ਸਮਝਦੇ ਹਾਂ ਤਾਂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਹੈ । ਪਰ ਇਹ ਸਰਬ ਸਾਂਝੀ ਵਾਲਤਾ ਕੀ ਹੈ..?
ਜੇ ਕੋਈ ਸਾਨੂੰ ਆਖੇਕੇ ਭਾਈ ਗੁਰਬਾਣੀ ਤਾਂ ਸੱਭੇ ਸਾਂਝੀ ਵਾਲ ਸਦਾਇਨ ਦਾ ਹੋਕਾ ਦਿੰਦੀ ਹੈ।ਤੇ ਜੇ ਮੈ ਮੰਦਰ ਵਿਚ ਜਾ ਕੇ ਮੂਰਤੀ ਪੂਜਾ ਕਰ ਲਈ ਤਾ ਕੀ ਹੋ ਗਿਆ। ਬਾਣੀ ਵਿਚ ਵੀ ਤਾਂ ਮੁਸਲਮਾਨ ਦੀ ਗੱਲ ਵੀ ਕੀਤੀ ਗਈ ਹੈ ਜੇ ਮਸੀਤੇ ਚਲਿਆ ਗਿਆ ਤਾਂ ਕੀ ਹੋਇਆ। ਕਿਉਕਿ ਗੁਰੂ ਕਹਿੰਦਾ ਹੈ ਕੇ ਸਾਰੇ ਇਕ ਹੀ ਹਨ ਜਿਵੇ ਅੱਜ ਸਾਡੇ ਕੁਝ ਲੋਕਾਂ ਦੀ ਧਾਰਨਾ ਬਣ ਗਈ ਹੈਕਿ ਗੁਰਬਾਣੀ ਵੀ ਕਹਿੰਦੀ ਹੈ ਜੀ ਸਾਰੇ ਧਰਮ ਬਰਾਬਰ ਹੁੰਦੇ ਹਨ ।ਮੈਨੂੰ ਇਹ ਲੇਖ ਲਿਖਣ ਦਾ ਖਿਆਲ ਸਾਡੇ ਹੀ ਕੁਝ ਸਿੱਖਾਂ ਦੇ ਸਾਂਝੀਵਾਲਤਾ ਦੇਅਖੌਤੀ ਸੰਕਲਪ ਨੂੰ ਦੇਖ ਕੇ ਆਇਆ ਹੈ।
ਇਥੋ ਤੱਕ ਇਕ ਵੀਰ ਨਾਲ ਵਿਚਾਰ ਚਰਚਾ ਕਰ ਰਿਹਾ ਸੀ ਤਾਂ ਉਸ ਵੀਰ ਦਾ ਤੱਤ ਕੁਝ ਜਿਆਦਾ ਹੀ ਸਿਰ ਚੜ ਬੋਲ ਪਿਆ ਤੇ ਵਿਚਾਰ ਕਰਦਿਆਂ ਕਹਿਣ ਲੱਗੇ ਜੇ ਧੀ ਭੈਣ ਦਾ ਰਿਸ਼ਤਾ ਅਸੀ ਮੁਸਲਮਾਨ ਨਾਲ ਕਰ ਦੇਵਾਂਗੇ ਤਾਂ ਫਿਰ ਕੀ ਹੋ ਜਾਵੇਗਾ । ਗੁਰਬਾਣੀ ਨੇ ਵੀ ਮੁਸਲਮਾਨ ਦੀ ਗੱਲ ਕੀਤੀ ਹੈ । ਪਰ ਮੇਰੀ ਥੋੜੀ ਮੱਤ ਦਾ ਉਸ ਵੀਰ ਨੂੰ ਸੁਆਲ ਸੀ ਕੇ ਉਸ ਭੈਣ ਦਾ ਮੁਸਲਮਾਨ ਨਾਲ ਅਨੰਦ ਕਾਰਜ ਹੋਵੇਗਾ ਕੇ ਨਿਕਾਹ ਕਰੋਗੇ ਤੇ ਜੇ ਗੁਰਬਾਣੀ ਵਿਚ ਮੁਸਲਮਾਨ ਦੀ ਗੱਲ ਕੀਤੀ ਹੈ ਤਾਂ ਕੀ ਨਿਕਾਹ ਕਰ ਦੇਣਾ ਜਾਇਜ ਹੈ...?
ਜੇ ਅਸੀ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ ਗੁਰੂ ਹੈਤਾਂ ਇਸ ਦਾ ਅਰਥ ਤਾਂ ਹੁਣ ਇਹ ਵੀ ਨਹੀ ਬਣਦਾ ਕੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੁਸੀ ਕਿਸੇ ਮੜੀ ਜਾਂ ਮੰਦਰ ਵਿਚ ਕਰ ਆੳ । ਅੱਜ ਜਾਣੇ ਅਣਜਾਣੇ ਅਸੀ ਇਸ ਸਾਂਝੀਵਾਲਤਾ ਦੇ ਸਿਧਾਂਤ ਨੂੰ ਵੀ ਕਰਮਕਾਂਡੀ ਰੰਗਤ ਦੇ ਦਿੱਤੀ ਹੈ । ਮੈ ਜੋ ਉਪਰੋਕਤ ਵਿਚਾਰ ਦੇ ਰਿਹਾ ਸੀ ਕੇ ਜੇ ਕਿਤੇ ਅਸੀ ਮੁਸਲਮਾਨ ਲਫਜ ਬਾਣੀ ਵਿਚੋ ਪੜਿਆ ਹੈ ਤਾਂ ਪਹਿਲਾ ਇਹ ਸਮਝਣਾ ਵੀ ਜਰੂਰੀ ਹੈ ਕੇ ਗੁਰੂ ਨਾਨਕ ਦੀ ਨਿਗਾਹ ਵਿਚ ਉਹ ਮੁਸਲਮਾਨ ਕੌਣ ਹੈ।{ਕੀ ਸਿੱਖ ਜੋ ਗੁਰਮਤਿ ਨੂੰ ਧਾਰਨ ਕਰਨ ਵਾਲਾ ਬਾਬੇ ਦੇ ਬੋਲਾਂ ਨੂੰ ਕਮਾਉਣ ਵਾਲਾ ਉਹ ਮੁਸਲਮਾਨ ਨਹੀ ..ਉਹ ਵੀ ਮੁਸਲਮਾਨ ਹੋ ਸਕਦਾ ਹੈ} ਉਹ ਨਮਾਜ ਕਿਹੜੀ ਹੈ।
ਇਕ ਬੇਨਤੀ ਹੋਰ ਕਰਾਂ ਜਿਸ ਮੁਸਲਮਾਨ ਵੱਲ ਤੁਸੀ ਵੇਖ ਰਹੇ ਹੋ ਉਸ ਦੀ ਨਿਮਾਜ ਨੂੰ ਹਿੰਦੂ , ਈਸਾਈ ਪਰਵਾਨ ਨਹੀ ਕਰਦੇ ਉਹ ਨਹੀ ਪੜਨਗੇ। ਪਰ ਬਾਬਾ ਜਿਹੜੀ ਨਮਾਜ ਦੇ ਰਿਹਾ ਹੈ ਉਹ ਜੇ ਕਿਤੇ ਅਸੀ ਹਿੰਦੂ, ਈਸਾਈ ਜਾਂ ਮੁਸਲਮਾਨ ਇੱਥੋ ਤੱਕ ਕੇ ਰੱਬ ਦੀ ਹੋਂਦ ਨੂੰ ਵੀ ਨਾ ਮੰਨਣ ਵਾਲੇ ਬੰਦੇ ਨੂੰ ਸਮਝਾ ਦੇਈਏਤਾਂ ਸਾਇਦ ਉਹ ਵੀ ਪੜਨ ਤੋਇਨਕਾਰ ਨਹੀ ਕਰ ਪਾਏਗਾ । ਇਹ ਹੁੰਦੀ ਹੈ ਸਰਬਸਾਂਝੀਵਾਲਤਾ ਜਦੋਤੁਹਾਡੀ ਗੱਲ ਨੂੰ ਮੰਨਣ ਲੱਗਿਆਂ ਸਾਹਮਣੇ ਵਾਲਾ ਫਿਰ ਕਿਆਂ , ਜਾਤਾਂ ਪਾਤਾਂ ਤੇਮਜ੍ਹਬਾਂ ਤੋ ਵੀ ਉੱਪਰ ਉੱਠ ਜਾਵੇ।
ਇਕ ਗੱਲ ਅਸੀ ਆਮ ਤੌਰ ਤੇ ਕਹਿੰਦੇ ਹਾਂ ਕੇ ਬਾਬਾ ਫਰੀਦ ਮੁਸਲਮਾਨ ਸੀ ਪਰ ਖਿਆਲ ਕਰਨਾ। ਕੀ ਬਾਬਾ ਫਰੀਦ ਕੋਈ ਸੁੰਨਤ ,ਹੱਜ ,ਪੰਜ ਨਿਮਾਜਾਂ,ਦਰਗਾਹਾਂ ਜਾਂ ਸ਼ੀਆ ਸੁੰਨੀ ਦੇ ਝਗੜਿਆ ਵਿਚ ਪੈਣ ਵਾਲੇਮੁਸਲਮਾਨ ਸਨ...?
ਇਸੇ ਤਰ੍ਹਾਂ ਜੇ ਭਗਤ ਸਾਹਿਬਾਨ ਵੀ ਕੋਈ ਹਿੰਦੂੰ ਨਹੀ ਸਨ ਉਹ ਤਾਂ ਟਿੱਕੇ ਜਨੇਊਤੋ ਵੈਸੇ ਹੀ ਇਨਕਾਰੀ ਸਨ ਜਿਦਾਂ ਗੁਰੂ ਨਾਨਕ ਸਾਹਿਬ ਜੀ। ਫਿਰ ਉਹ ਹਿੰਦੂੰ ਕਿਦਾਂ ਹੋਏ। ਹੁਣ ਭਗਤ ਨਾਮਦੇਵ ਤਾਂ ਹਿੰਦੂੰ ਵਿਚਾਰਧਾਰਾ ਨੂੰ ਪੂਰੀ ਤਰ੍ਹਾਂਆਪਣੀ ਬਾਣੀ ਵਿਚ ਨਕਾਰਦੇ ਹਨ ਇਸੇ ਤਰ੍ਹਾ ਭੱਟ ਸਾਹਿਬਾਨ ਵੀ ਕੋਈ ਬ੍ਰਾਹਮਣ ਨਹੀ ਸਨ ਗੁਰੂ ਸਾਹਿਬ ਨੇ ਕਿਸੇ ਮੁਸਲਮਾਨ , ਹਿੰਦੂ ਦੀ ਬਾਣੀ ਨਹੀ ਦਰਜ ਕੀਤੀ ਸਗੋ ਸਤਿਗੁਰੂ ਨੂੰ ਜਿੰਨਾ ਦੀ ਵਿਚਾਰ ਫਿਰਕਿਆਂ ਜਾਤਾ ਪਾਤਾਂ ਅਤੇ ਸਮਾਜਿਕ ਗੁਲਾਮੀ ਤੋ ਮੁਕਤ ਕਰਨ ਵਾਲੀ ਲੱਗੀ ਉਹਨਾਂ ਇਨਸਾਨੀਅਤ ਦੈਵੀ ਗੁਣਾਂ ਨਾਲ ਭਰਪੂਰ ਮਨੁੱਖਾਂ ਦੀ ਅਵਾਜ ਨੂੰ ਆਪਣੇ ਨਾਲ ਬੁਲੰਦ ਕੀਤਾ ਹੈ।(ਉਹਨਾਂ ਦਾ ਜਨਮ ਭਾਂਵੇ ਦੁਨੀਆਂ ਦੇ ਕਿਸੇਅਖੌਤੀ ਜਾਤ ਪਾਤ ਵਿਚ ਹੋਵੇ)ਬਾਬੇ ਨੇਇਹਨਾਂ ਸਭ ਭਗਤਾਂ ਭੱਟਾਂ ਦਾ ਉਪਦੇਸ਼ ਵੇਖਿਆ ਸੀ ਨਾ ਕੇ ਕੋਈ ਜਾਤ ਫਿਰਕਾ।
ਹੁਣ ਵਿਚਾਰੋ ਬਾਬਾ ਮੁਸਲਮਾਨ ਕਿਸਨੂੰ ਕਹਿੰਦਾ ਹੈ ਇਹ ਤਾਂ ਪੜ ਲਿਆ ਕੇ ਗੁਰਬਾਣੀ ਵਿਚ ਮੁਸਲਮਾਨ ਆਇਆ ਹੈ।
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥3॥
ਅਰਥ - (ਮੁਸਲਮਾਨ ਦੀਆਂ ਪੰਜ ਨਿਮਾਜਾਂ ਹਨ,ਉਹਨਾਂ ਦੇ ਵਖਤ ਵੀ ਪੰਜ ਹਨ ਤੇ ਪੰਜ ਨਿਮਾਜਾਂ ਦੇ ਵੱਖਰੇ ਵੱਖਰੇ ਪੰਜ ਨਾਮ ।
(ਪਰ ਅਸਾਡੇ ਮੱਤ ਵਿਚ ਅਸਲ ਨਿਮਾਜਾਂ ਇਹ ਹਨ) ਸੱਚ ਬੋਲਣਾ ਨਮਾਜ ਦਾ ਪਹਿਲਾਂ ਨਾਮ ਹੈ(ਭਾਵ ਸਵੇਰ ਦੀ ਪਹਿਲੀ ਨਮਾਜ),ਹੱਕ ਦੀ ਕਮਾਈ ਦੂਜੀ ਨਮਾਜ ਹੈ, ਰੱਬ ਤੋ ਸੱਭ ਦਾ ਭਲਾ ਮੰਗਣਾ ਨਮਾਜ ਦਾ ਤੀਜਾ ਨਾਮ ਹੈ।
ਨੀਅਤ ਨੂੰ ਸਾਫ ਰੱਖਣਾ ਮਨ ਨੂੰ ਸਾਫ ਕਰਨਾ ਇਹ ਚਉਥੀ ਨਿਮਾਜ ਹੈ ਪਰਮਾਤਮਾ ਦੀ ਸਿਢਤ ਸਲਾਹ ਤੇ ਵਡਿਆਈ ਕਰਨੀ ਇਹ ਪੰਜਵੀ ਨਮਾਜ ਹੈ।
ਇਹਨਾਂ ਪੰਜਾਂ ਨਮਾਜਾਂ ਦੇ ਨਾਲ ਉੱਚਾ ਆਚਰਣ ਬਨਾਉਣ ਰੂਪੀ ਕਲਮਾਂ ਪੜੇ ਤਾਂ (ਆਪਣੇ ਆਪ ) ਨੂੰ ਮੁਸਲਮਾਨ ਅਖਵਾਏ (ਭਾਵ ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)
ਹੇ ਨਾਨਕ( ਇੰਨਾਂ ਨਮਾਜਾਂ ਅਤੇ ਕਲਮਾਂ ਤੋ ਖੁੰਝੇ ਹੋਏ ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇਕੂੜੇ ਦੀ ਇੱਜਤ ਵੀ ਕੂੜੀ ਹੁੰਦੀ ਹੈ।
ਆਹ ਹੈ ਉਹ ਨਮਾਜ ਇਸ ਨਮਾਜ ਨੂੰ ਪੜਨ ਵਾਲਾ ਹੀ ਸਰਬ ਸਾਂਝੀਵਾਲਤਾ ਦਾ ਪਹਿਰੇਦਾਰ ਹੈ ।ਇਸ ਨਮਾਜ ਅਤੇ ਇਹਦੇ ਦੇ ਸਮੇ ਨੂੰ ਗੁਆ ਚੁੱਕੇ ਕੂੜੇ ਹਨ। ਇਸੇ ਤਰ੍ਹਾਂ ਹਿੰਦੂੰ ਦਾ ਪਾਇਆ ਜਨੇਊ ਜੇ ਸਾਂਝੀਵਾਲਤਾ ਦਾ ਪਰਤੀਕ ਹੁੰਦਾ ਤਾਂ ਗੁਰੂ ਨਾਨਕ ਜਰੂਰ ਪਵਾ ਲੈਂਦੇ। ਗੁਰੂ ਨਾਨਕ ਵੀ ਟਿੱਕਾ ਲਵਾ ਲੈਂਦੇ ਜੇ ਉਸ ਵਿਚ ਕੋਈ ਸਾਂਝੀਵਾਲਤਾ ਦੀ ਗੱਲ ਹੁੰਦੀ ।ਪਰ ਉਹਨਾਂ ਨਹੀ ਲਵਾਇਆ। ਉਹਨਾਂ ਤਾਂ ਸਰਬ ਸਾਂਝਾਂ ਜਨੇਊ ਤਿਆਰ ਕੀਤਾ ਜਿਸ ਜਨੇਊ ਨੂੰ ਪਾਉਦਿਆਂ ਕੋਈ ਇਨਸਾਨ ਦਲੀਲ ਦੇ ਕਿ ਵੀ ਇਨਕਾਰ ਨਾ ਕਰ ਸਕੇ ਜਿਸ ਜਨੇਊ ਦਾ ਜਿਕਰ ਅਸੀ ਆਸਾ ਕੀ ਵਾਰ ਅੰਦਰ ਅਸੀ ਪੜਦੇ ਹਾਂ ।ਦਇਆ, ਸੰਤੋਖ ਰੂਪੀ ਗੁਣਾਂ ਦਾ ਕੱਤਿਆ ਹੋਇਆ।
ਗੁਰੂਨਾਨਕ ਨੇ ਤਾਂ ਰੱਬ ਦਾ ਸਰੂਪ ਵੀ ਉਹ ਦੱਸਿਆਂ ਜਿਸ ਦੀ ਪੂਜਾ ਕਰਨ ਤੋ ਕੋਈ ਬੰਦਾ ਇਨਕਾਰ ਨਹੀ ਕਰ ਸਕਦਾ। ਪਰ ਦੁੱਖ ਹੈ ਅਜ ਸਾਨੂੰ ਆਪ ਹੀ ਕਈ ਭੁਲੇਖੇ ਨੇ ਅਸੀ ਤੇ ਅਜੇ ਆਪ ਬਾਣੀ ਦੇ ਰਚਨਹਾਰਿਆਂ ਨੂੰਹੀ ਕਿਸੇ ਹੋਰ ਈ ਰੱਬ ਅੱਗੇ ਹੱਥ ਬੰਨ ਕੇ ਖੜੇ ਕੀਤਾ ਹੈ। ਅਸੀ ਗੁਰਬਾਣੀ ਵਿਚ ਦੱਸੇ ਰੱਬੀ ਸਰੂਪ ਬਾਰੇ ਕਿਸੇ ਦੂਜੇ ਨੂੰ ਕੀ ਸਮਝਾਵਾਂਗੇ ।
ਸੋ ਸਾਂਝੀਵਾਲਤਾ ਅਤੇ ਮਨੁੱਖਤਾ ਦੇ ਭਲੇ ਦੀ ਗਵਾਹੀ ਸਿੱਖ ਗੁਰੂ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਸੀਸ ਕਟਵਾ ਕੇ ਭਰੀ ਹੈ ।ਅੱਜ ਸਿੱਖ ਲੀਡਰ ਸ਼ਿਪ ਨੂੰ ਵੀ ਸਾਇਦ ਇਹ ਭੁਲੇਖਾ ਹੈ ਕੇ ਅਸੀ ਜੇ ਕਿਸੇ ਮੰਦਰ ਵਿਚ ਜਾ ਕੇ ਟਿੱਕੇ ਲਗਵਾਂਵਾਗੇ ਤਾਂ ਸਾਇਦ ਇਹ ਅਸੀ ਕੋਈ ਬਰਾਬਰਤਾ ਦਾ ਉਪਦੇਸ਼ ਦੇ ਰਹੇ ਹਾਂ। ਗੁਰੂ ਤੇਗਬਹਾਦਰ ਸਾਹਿਬ ਦੇ ਜੀਵਨ ਤੋ ਸਿੱਖਿਆ ਲੈਣੀ ਚਾਹੀਦੀ ਹੈ। ਸਾਂਝੀਵਾਲਤਾ ਦਾ ਸਬੂਤ ਗਜਨੀ ਦੇ ਬਜਾਰਾਂ ਵਿਚੋ ਹਿੰਦੁਸਤਾਨ ਦੀ ਹੋ ਰਹੀ ਇੱਜਤ ਦੀ ਨਿਲਾਮੀ ਨੂੰ ਬਚਾ ਕੇ ਸਾਡੇ ਪੁਰਖਿਆਂ ਨੇ ਦਿੱਤਾ ਹੈਨਾ ਕੇ ਰੱਖੜੀਆਂ ਬਣਾ ਕੇਜਾਂ ਗੁਰਮਤਿ ਸਿਧਾਂਤਾ ਤੋ ਉਲਟ ਕਿਸੇ ਮੰਦਰ ਜਾ ਘਰ ਵਿਚ ਹਵਨ ਕਰਵਾ ਕੇਨਹੀ ਜਿਵੇ ਕੇ ਅੱਜ ਹੋਰਿਹਾ ਹੈ।
ਹੁਣ ਤੁਸੀ ਪਿੱਛੇ ਜਿਹੇ ਇਕ ਖਬਰ ਵੱਲ ਧਿਆਨ ਦਿੱਤਾ ਹੋਵੇਗਾ ਕੇ ਇਕ ਗੁਰਦੁਆਰੇ ਵਿਚ ਪ੍ਰਬੰਧਕਾ ਨੇ ਜਗਰਾਤਾ ਕਰਵਾਇਆ ਕੀ ਇਹ ਸਾਂਝੀਵਾਲਤਾ ਹੈ! ਨਹੀ ਬਿਲਕੁਲ ਵੀ ਨਹੀ , ਗੁਰਮਤਿ ਸਿਧਾਂਤਾ ਨੂੰ ਛਿੱਕੇ ਟੰਗ ਕੇ ਪਤਾ ਨਹੀ ਇਹ ਕਿਸ ਤਰ੍ਹਾਂ ਦੀ ਸਾਂਝੀਵਾਲਤਾ ਹੈ, ਗੁਰੂ ਸਾਹਿਬਾਨ ਨੇ ਲੰਗਰ ਚਲਾ ਕੇ,ਬਉਲੀਆਂ ਤੇ ਸਾਂਝੇ ਖੂਹ ਲਵਾ ਕੇ ਸਮੁੱਚੇਰੂਪ ਵਿਚ ਸਾਂਝੀਵਾਲਤਾ ਦਾ ਸੰਦੇਸ਼ ਸਮਾਜ ਨੂੰ ਦਿੱਤਾ ਹੈ । ਸਿੱਖ ਤਾਂ ਅਰਦਾਸ ਵਿਚ ਵੀ ਰੋਜ ਸਰਬੱਤ ਦੇ ਭਲੇ ਦੀ ਇੱਛਾ ਜਾਹਿਰ ਕਰਦਾ ਹੈਤੇ ਫਿਰ ਕੀ ਅਸੀ ਜਗਰਾਤੇ ਜਾਂ ਹਵਨ ਕਰਵਾ ਕੇਕੀ ਸਾਬਤ ਕਰਨਾ ਚਾਹੁੰਦੇ ਹਾਂ ਕੇ ਅਸੀ ਕੋਈ ਹੁਣ ਨਿਵੇਕਲੇ ਤਰੀਕੇ ਨਾਲ ਸਾਂਝੀਵਾਲਤਾ ਦਾ ਉਪਦੇਸ਼ ਦੇਵਾਂਗੇ। ਸਾਇਦ ਗੁਰੂਜੀ ਦਾ ਸਿਧਾਂਤ ਗਲਤ ਸੀ....?
ਜਦੋ ਗੁਰੂ ਨੇ ਆਪ ਪਰਉਪਕਾਰੀ ਕੰਮ ਕਰ ਕੇਅਤੇ ਗੁਰਬਾਣੀ ਵਿਚ ਬਾਰ ਬਾਰ ਗੁਰਮਤਿ ਸਿਧਾਂਤਾ ਦੀ ਪ੍ਰੋੜਤਾ ਕਰ ਕੇਸਾਨੂੰ ਦੱਸਿਆ ਹੈ ਤਾਂ ਅਸੀ ਕਿਉ ਭਰਮਾਂ ਵਿਚ ਪਈਏ।
ਹੁਣ ਜਿਸ ਨੇ ਸਾਂਝੀਵਾਲਤਾ ਦੇ ਸੰਕਲਪ ਦੀ ਵਿਆਖਿਆ ਗਲਤ ਕਰ ਕੇ! ਮੰਨ ਲਉ ਆਪਣੀ ਧੀ ਦਾ ਪੱਲਾ ਕਿਸੇ ਅਨਮਤੀ ਨਾਲ ਵਿਆਹ ਜਾਂ ਨਿਕਾਹ ਦੇ ਰੂਪ ਵਿਚ ਜੋੜ ਦਿੱਤਾ ਤਾਂ ਫਿਰ ਕੀ ਅਸੀ ਗਾਰੰਟੀ ਲੈ ਸਕਦੇ ਹਾਂ ਕੇ ਉਸ ਦੀ ਕੁੱਖ ਤੋ ਜਨਮ ਲੈਣ ਵਾਲੇ ਬੱਚੇ ਦੀ ਸੁੰਨਤ ਨਹੀ ਹੋਵੇਗੀ ਜਾਂ ਉਸ ਬੱਚੇ ਨੂੰਜੰਜੂ ਨਹੀ ਪਾਇਆ ਜਾਵੇਗਾ।ਪਰ ਅਸੀ ਤੇ ਬਾਣੀ ਦੇ ਉਪਦੇਸ ਨੂੰਨਾ ਸਮਝ ਵਿਚਾਰ ਕੇ ਗਹਿਰੀ ਖਾਈ ਵਿਚ ਆਪ ਇਕ ਜਾਨ ਨੂੰ ਖੁੱਦ ਧੱਕਾ ਦੇ ਰਹੇ ਹਾਂ ,ਇਸ ਤਰ੍ਹਾਂ ਕਰਦਿਆਂ ਕਰਦਿਆਂ ਤਾਂ ਇਕ ਦਿਨ ਸਾਡੀ ਹੋਂਦ ਹੀ ਖਤਮ ਹੋ ਜਾਵੇਗੀ ਫਿਰ ਸਿੱਖੀ ਦਾ ਇਹ ਬੂਟਾ ਜੋ ਗੁਰੂ ਸਾਹਿਬਾਨ ਨੇ ਅਦੁੱਤੀ ਸਹਾਦਤਾਂ ਦੇ ਕੇ ਲਾਇਆ ਉਹ ਕਿਵੇ ਵਧੇ ਫੱਲੇਗਾ ਤੇ ਕੌਣ ਕਰੇਗਾ ਗੁਰੂ ਸਿਧਾਤਾਂ ਦੀ ਗੱਲ ਜਿਸ ਵਿਚ ਸਿਰਫ ਮਨੁੱਖਤਾ ਦੇ ਗੁਣ ਸਮਾਏ ਹਨ।ਸਾਇਦ ਇਸੇ ਕਰਕੇ ਹੀ ਵਿਦਵਾਨ ਸੱਜਣਾ ਨੇ ਇਹ ਸਿੱਖ ਰਹਿਤ ਮਰਿਆਦਾ ਵਿਚ ਇਹ ਮੱਦ ਪਾਈ ਸੀ ਕੇਸਿੱਖ ਦੀ ਧੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਸਾਨੂੰ ਬਾਬੇ ਦੇ ਇਹਨਾਂ ਬੋਲਾਂ ਵਿਚੋ ਕੀ ਸਾਂਝੀਵਾਲਤਾ ਨਜਰ ਨਹੀ ਆ ਰਹੀ[
ਹਮਰਾ ਝਗਰਾ ਰਹਾ ਨ ਕੋਊ ॥
ਪੰਡਿਤ ਮੁਲਾ ਛਾਡੇ ਦੋਊ ॥1॥
ਹੁਣ ਸਿੱਖ ਨੇ ਤੇ ਆਪ ਇਸ ਪੰਡਿਤ ਮੁੱਲਾਂ ਦੇ ਝਗੜੇ ਚੋ ਨਿਕਲ ਕੇ ਪੂਰੀ ਲੋਕਾਈ ਨੂੰ ਇਸ ਝਗੜੇ ਵਿਚੋ ਕੱਢਣਾ ਹੈ ।
ਸਾਂਝੀਵਾਲਤਾ ਦਾ ਸਬੂਤ ਕਿਵੇ ਦਿੱਤਾ ਜਾ ਸਕਦਾ ਹੈ ਇਹ ਗੁਰਬਾਣੀ ਤੇ ਗੁਰਮਤਿ ਦੀ ਕਸਵੱਟੀ ਦੇ ਉੱਤੇ ਖਰੇ ਉੱਤਰ ਦੇਇਤਿਹਾਸ ਤੋ ਸਿੱਖੀਏਨਾ ਕੇ ਕੋਈ ਆਪਣੀ ਮੱਤ ਦੀ ਮਨਘੜਤ ਫਿਲਾਸਫੀ ਤੋ।
ਭੁੱਲ ਚੁੱਕ ਦੀ ਖਿਮਾਂ,
ਕਥਾਵਾਚਕ
ਭਾਈ ਗੁਰਸ਼ਰਨ ਸਿੰਘ chima
ਗੁਰਸ਼ਰਨ ਸਿੰਘ ਚੀਮਾਂ
ਗੁਰਮਤਿ ਵਿਚ ਸਰਬ ਸਾਂਝੀਵਾਲਤਾ ਦਾ ਸੰਕਲਪ ....
Page Visitors: 2923