ਕੈਟੇਗਰੀ

ਤੁਹਾਡੀ ਰਾਇ



ਹਰਮੀਤ ਸਿੰਘ ਖਾਲਸਾ
ਕੀ ਭਾਈ ਪੰਥਪ੍ਰੀਤ ਸਿੰਘ ਇਸ ਲਹਿਰ ਨੂੰ ਚੁੱਪ ਰਹਿ ਕੇ ਮਰਦਿਆਂ ਹੋੲਆਂ ਦੇਖਣਗੇ?
ਕੀ ਭਾਈ ਪੰਥਪ੍ਰੀਤ ਸਿੰਘ ਇਸ ਲਹਿਰ ਨੂੰ ਚੁੱਪ ਰਹਿ ਕੇ ਮਰਦਿਆਂ ਹੋੲਆਂ ਦੇਖਣਗੇ?
Page Visitors: 2815

ਕੀ ਭਾਈ ਪੰਥਪ੍ਰੀਤ ਸਿੰਘ ਇਸ ਲਹਿਰ ਨੂੰ ਚੁੱਪ ਰਹਿ ਕੇ ਮਰਦਿਆਂ ਹੋੲਆਂ ਦੇਖਣਗੇ?
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦਵਾਰਾ ਸ਼ੁਰੂ ਕੀਤੀ ਗਈ ਲਹਿਰ ਨੂੰ ਸਰਕਾਰੀ ਬੰਦਿਆਂ ਨੇ ਹਾਈਜੈਕ ਕਰ ਕੇ ਮਿਟੀ ਵਿਚ ਰੋਲਨ ਦਾ ਪੂਰਾ ਪ੍ਰਬੰਧ ਕਰ ਲਿਆ ਹੈ ਪਰ ਪੂਰੀ ਦੂਨਿਆਂ ਦੇ ਜਾਗਰੂਕ ਸਿੱਖਾਂ ਦੀ ਨਿਗਾਹ ਭਾਈ ਪੰਥਪ੍ਰੀਤ ਸਿੰਘ ਉਪਰ ਬੜੇ ਹੀ ਅਚਰਜ ਨਾਲ ਟਿਕੀ ਹੋਈ ਹੈ ਕਿ ਪੰਥਪ੍ਰੀਤ ਸਿੰਘ ਨੇ ਸਰਕਾਰੀ ਬੰਦਿਆਂ ਨੂੰ ਏਕੇ ਦੇ ਨਾਮ ਤੇ ਲਹਿਰ ਵਿਚ ਸ਼ਾਮਿਲ ਹੀ ਕਿਵੇਂ ਕਰ ਲਿਆ ਅਤੇ ਸਿਰਫ ਐਨਾ ਹੀ ਨਹੀ ਸ਼ਾਮਿਲ ਹੋ ਕੇ ਉਹ ਲਹਿਰ ਦੇ ਆਗੂ ਵੀ ਬਣ ਬੈਠੇ। ਐਸੇ ਇੰਨਸਾਨ ਜੋ ਕੌਮ ਦੇ ਗਦਾਰ ਹੋਣ, ਮੌਕਾਪਰਸਤ ਹੋਣ ਉਨ੍ਹਾ ਨਾਲ ਏਕਾ ਕਿਸ ਤਰ੍ਹਾ ਹੋ ਸਕਦਾ ਹੈ। ਲਹਿਰ ਦਾ ਜੋ ਮੁੱਖ ਮਕਸਦ ਸੀ ਉਹ ਸੀ, ਸ੍ਰੀ ਅਕਾਲ ਤਖੱਤ ਸਾਹਿਬ ਨੂੰ ਬਾਦਲ ਅਤੇ ਉਸ ਦੇ ਮਸੰਦਾ ਤੋਂ ਮੁਕੱਤ ਕਰਵਾਉਣਾ ਪਰ ਜੋ 9 ਨੁਕਤਾ ਪ੍ਰੋਗਾਮ ਇਨ੍ਹਾ ਅਗੂਆਂ ਨੇ ਦਿਤਾ ਹੈ ਉਸ ਵਿਚ ਆਪਣੇ ਅਸਲ ਮਕਸਦ ਬਾਰੇ ਇਕ ਵੀ ਨੁਕਤਾ ਪੇਸ਼ ਨਹੀ ਕੀਤਾ ਗਿਆ ਬਲਕਿ ਜਿਨ੍ਹਾ ਮਸੰਦਾ ਤੋਂ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਮੁਕੱਤ ਕਰਵਾਉਣਾ ਸੀ ਉਨ੍ਹਾ ਹੀ ਅੱਗੇ ਪੇਸ਼ ਹੋ ਕੇ ਸਿੱਖ ਕਨਵੈਂਨਸ਼ਨ ਵਾਸਤੇ ਜਗਹਾ ਮੁਹਈਆ ਕਰਵਾੳੇੁਣ ਵਾਸਤੇ ਅਪੀਲਾਂ ਕਿਤੀਆਂ ਜਾ ਰਹੀਆਂ ਹਨ।
ਜਾਗਰੂਕ ਸਿੱਖ ਪੰਥ ਦਰਦੀਆਂ ਦੀ ਸੱਮਝ ਵਿਚ ਇਕ ਗੱਲ ਨਹੀ ਆ ਰਹੀ ਕਿ ਪਤਾ ਨਹੀ ਪੰਥਪ੍ਰੀਤ ਸਿੰਘ ਦੀ ਕੀ ਐਸੀ ਮਜਬੂਰੀ ਹੈ ਕਿ ਉਹ ਸਿਰਫ ਏਕੇ ਦੇ ਨਾਮ ਤੇ ਚੁੱਪ ਰਹਿ ਕੇ ਐਸੀ ਲਹਿਰ ਨੂੰ ਮਰਦਿਆਂ ਹੋਇਆਂ ਦੇਖ ਰਹੇ ਹਨ ਜੋ ਕਿ ਅਕਾਲ ਤੱਖਤ ਸਾਹਿਬ ਤੋਂ ਮਸੰਦਾ ਦਾ ਕਬਜਾ ਹਟਾ ਸਕਦੀ ਹੈ ਅਤੇ ਕੌਮ ਦੀ ਚੜਦੀਕਲਾ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਨਕਾਰੀ ਅਨੂਸਾਰ ਸਿੱਖ ਕਨਵੈਂਸ਼ਨ ਵਾਸਤੇ ਸ਼੍ਰੋਮਣੀ ਕਮੇਟੀ ਕੋਲੋ ਜਗਹਾ ਮੁਹਈਆ ਕਰਵਾਉਣ ਦੀ ਗੱਲ, ਲਹਿਰ ਦੇ ਆਪੂ ਬਣੇ ਸਰਕਾਰੀ ਆਗੂਆਂ ਨੇ ਭਾਈ ਪੰਥਪ੍ਰੀਤ ਸਿੰਘ ਨਾਲ ਸਾਝੀਂ ਹੀ ਨਹੀ ਕੀਤੀ ਅਤੇ ਉਨ੍ਹਾ ਨੂੰ ਦਰਕਿਨਾਰ ਕਰ ਕੇ ਅਜਿਹਾ ਫੈਸਲਾ ਲਿਆ ਗਿਆ। ਪੰਥਪ੍ਰੀਤ ਸਿੰਘ ਨੂੰ ਇਸ ਭਰਮ ਵਿਚੋਂ ਨਿਕਲ ਜਾਣਾ ਚਾਹੀਦਾ ਹੈ ਕਿ ਆਪ ਦੇ ਚੁੱਪ ਰਹਿਣ ਨਾਲ ਏਕਾ ਬਣਿਆ ਰਹੇਗਾ ਕਿਉਂਕਿ ਇਹ ਏਕਾ ਸਰਕਾਰੀ  ਬੰਦਿਆਂ ਨੇ ਲਹਿਰ ਨੂੰ ਫੇਲ ਕਰਨ ਵਾਸਤੇ ਕੀਤਾ ਹੈ, ਇਹ ਏਕਾ ਭਰਮ ਦਾ ਏਕਾ ਹੈ ਐਸੇ ਏਕੇ ਦਾ ਕੀ ਲਾਭ ਜੋ ਪੰਥ ਦਾ ਨੁਕਸਾਨ ਕਰੇ ? ਜਿਸ ਵਿਚ ਪੰਥ ਘਾਤੀ ਫੈਸਲੇ ਕੀਤੇ ਜਾਣ ?  
    ਭਾਈ ਪੰਥਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਕੌਮ ਦੇ ਵੱਡੇ ਅਤੇ ਦੂਰਗਾਮੀ ਫਾਇਦੇ ਵਾਸਤੇ ਅਜਿਹੇ ਭਰਮ ਦੇ ਏਕੇ ਵਿਚੋਂ ਬਾਹਰ ਆ ਕੇ ਅਗਵਾਈ ਆਪਣੇ ਹੱਥ ਵਿਚ ਲੈਣ ਅਤੇ ਇਕ ਮੋਬਾਈਲ ਨੰਬਰ ਜਾਰੀ ਕਰ ਕੇ ਐਸ.ਐਮ. ਐਸ, ਵਟਸਪ, ਫੋਨ ਕਾਲ ਰਾਹੀ ਪੂਰੀ ਕੌਮ ਦੀ ਰਾਏ ਲੈ ਕੇ ਲਹਿਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਵਾਸਤੇ ਕੋਈ ਠੋਸ ਪ੍ਰੋਗ੍ਰਾਮ ਕੌਮ ਅੱਗੇ ਪੇਸ਼ ਕਰਨ ਕਿਉਂਕਿ ਇਸ ਵੱਕਤ ਪੂਰੀ ਕੌਮ ਦਾ ਵਿਸ਼ਵਾਸ ਰਾਜਨਿਤਕ ਬੰਦਿਆਂ ਉਪਰੋਂ ਉਠ ਚੁਕਿਆ ਹੈ।   ਭਾਈ ਪੰਥਪ੍ਰੀਤ ਸਿੰਘ ਪੂਰੀ ਕੌਮ ਦੀ ਭਾਵਨਾ ਨੂੰ ਦੇਖਦੇ/ ਸਮੱਝਦੇ ਹੋਏ ਹੀ ਕੌਮ ਦੀ ਚੜਦੀ ਕਲਾ ਵਾਸਤੇ ਕੋਈ ਫੈਸਲਾ ਲੈਣ ਜੇ ਐਸਾ ਨਹੀ ਹੋਇਆ ਤਾਂ ਫੇਰ ਬਾਦਲ ਅਤੇ ਉਸ ਦੇ ਕਰਪਟ ਸਿਸਟਮ ਖਿਲਾਫ ਪ੍ਰਚੰਡ ਹੋਈ ਇਸ ਲਹਿਰ ਨੂੰ ਮਰਦਿਆਂ ਹੋਏ ਦੇਖਣਗੇ।
ਕੌਮ ਦੀ ਚੜਦੀ ਕਲਾ ਦੀ ਆਸ ਵਿਚ।
ਹਰਮੀਤ ਸਿੰਘ ਖਾਲਸਾ
ਡਬਰਾ ( ਗਵਾਲਿਅਰ )

 
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.