*ਭਾਰਤ ਦੀਆਂ ਘੱਟ ਗਿਣਤੀਆਂ ‘ਚੋਂ ਉਭਾਰੇ ਆਗੂ ਨਿਕੰਮੇ ਹੀ ਨਹੀ ਹੁੰਦੇ ਸਗੋਂ ਘੱਟ ਗਿਣਤੀਆਂ ਲਈ ਹਮੇਸ਼ਾ ਨੁਕਸਾਨਦੇਹ ਸਾਬਤ ਹੋਏ ਹਨ*
ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ
ਘੱਟ ਗਿਣਤੀਆਂ ‘ਚੋਂ ਬਣਾਈਆਂ ਪਾਰਟੀਆਂ ਅਤੇ ਟੋਲੇ ਖ਼ਾਸ ਸ਼ਬਦਾਵਲੀ ਵਰਤਣ ਅਤੇ ਦੂਸ਼ਣਬਾਜ਼ੀ ਕਰਨ ਲਈ ਪੜ੍ਹਾਏ ਤੇ ਰੱਟਾਏ ਤੋਤੇ ਹੁੰਦੇ ਹਨ।
ਇਹ ਆਪਣੀ ਅਜਿਹੀ ਸ਼ਬਦਾਵਲੀ ਨਾਲ ਲੋਕਾਂ, ਖ਼ਾਸ ਤੌਰ ‘ਤੇ ਨੌਜਵਾਨਾਂ ਨੂੰ ਕੁਰਾਹੇ ਪਾ ਕੇ ਉਜਾੜਨ, ਦੁਖੀ ਕਰਨ, ਢੁਕਵੀ ਦਿਖ ਵਾਲੇ ਬਣਾਉਣ ਲਈ ਕੇਂਦਰੀ ਏਜੰਸੀਆਂ ਦੇ ਇਸ਼ਾਰੇ ‘ਤੇ ਤਾਂ ਕੰਮ ਕਰਦੇ ਹੀ ਰਹਿੰਦੇ ਹਨ।
ਇਹ ਜਿੱਥੇ ਵੀ ਝੂਠੇ ਕੇਸਾਂ `ਚ ਰਾਸ਼ਟਰ ਦੇ ਨਾਮ ਨਾਲ ਕੀਤੇ ਜਾ ਰਹੇ ਅੱਤਵਾਦ (ਭਾਰਤੀ ੲਜੰਸੀਆਂ ਅਤੇ ਬਹੁ-ਗਿਣਤੀ ਦੇ ਅੱਤਵਾਦੀ ਗਰੋਹਾਂ ਵੱਲੋਂ ਕੀਤਾ ਅੱਤਵਾਦ) ਨੂੰ ਢੱਕਣ ਲਈ ਨੌਜਵਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ, ਝੂਠੇਕੇਸਾਂ ਵਿੱਚ ਫਸਾਉਣ ਲਈ ਹਮੇਸ਼ਾ ਕੇਂਦਰੀ ਏਜੰਸੀਆਂ ਲਈ ਆਪਣੇ ਸਵਾਰਥਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੁੰਦੇ ਸਾਫ ਨਜ਼ਰ ਆ ਰਹੇ ਹੁੰਦੇ ਹਨ।
ਇਹ ਘੱਟ ਗਿਣਤੀਆਂ ‘ਚੋਂ ਬਣਾਈਆਂ ਪਾਰਟੀਆਂ, ਟੋਲਿਆਂ ਅਤੇ ਵਿਅਕਤੀਆਂ ਦੀ ਲੋਕਾਂ ‘ਚ ਸ਼ਾਖ ਬਣਾਈ ਰੱਖਣ ਲਈ ਅਲੱਗ-ਅਲੱਗ ਢੰਗਾਂ ਨਾਲ ਇਹਨਾਂ ਨੂੰ ਉਭਾਰਿਆਂ ਰੱਖਿਆ ਜਾਂਦਾ ਹੈ।
ਮਿਸਾਲ ਦੇ ਤੌਰ `ਤੇ ਕੁਝ ਨੂੰ ਰੱਟਾਇਆ ਤੇ ਪੜ੍ਹਾਇਆ ਹੈ ਕਿ ਤੁਸੀਂ ਧਰਮ ਅਤੇ ਜਾਤ-ਪਾਤ ਦੇ ਹੱਕ ਵਿੱਚ ਰਹਿ ਕੇ ਰਾਜਨੀਤੀ ਕਰੋ ਤੇ ਆਪਣੇ ਆਪ ਨੂੰ ਉਭਾਰੋ ਅਤੇ ਦੂਸਰੇ ਟੋਲੇ ਨੂੰ ਰੱਟਾਇਆ ਤੇ ਪੜ੍ਹਾਇਆ ਹੁੰਦਾ ਹੈ ਕਿ ਤੁਸੀਂ ਧਰਮ ਅਤੇ ਜਾਤ-ਪਾਤ ਨੂੰ ਨਿੰਦ ਕੇ ਰਾਜਨੀਤੀ ਕਰੋ ਅਤੇ ਆਪਣੇ ਆਪ ਨੂੰ ਉਭਾਰੋ। ਇਸ ਤਰ੍ਹਾਂ ਕੇਂਦਰੀ ਏਜੰਸੀਆਂ ਜੋ ਅਸਲ ਰੂਪ ਵਿੱਚ ਭਾਰਤ ਦੇ ਲੋਕਤੰਤਰ ਦੇ ਨਾਮ ਦੀ ਆੜ੍ਹ ਵਿੱਚ ਰਾਜ ਕਰਦੀਆਂ ਆ ਰਹੀਆਂ ਹਨ, ਉਨ੍ਹਾਂ ਨੂੰ ਖੁਸ਼ ਕਰਨ ਲਈ ਕੰਮ ਕੀਤਾ ਜਾਂਦਾ ਹੈ।
ਇਹ ਆਗੂ ਆਪਣੇ ਲੋਕਾਂ `ਤੇ ਜ਼ੁਲਮ ਕਰਵਾ ਤੇ ਸ਼ਹੀਦੀ ਜਾਮਾ ਪਹਿਨਾ ਕੇ ਵਾਹ-ਵਾਹ ਖੱਟਦੇ ਰਹਿੰਦੇ ਹਨ। ਇਸ ਪ੍ਰਕ੍ਰਿਆ ਵਿੱਚ ਇਹ ਭਾਰਤ ਦੀਆਂ ਕੇਂਦਰੀ ਏਜੰਸੀਆਂ ਨਾਲ ਰਲ ਕੇ ਸੱਚਾਈ ਬਾਹਰ ਹੀ ਨਹੀਂ ਆਉਣ ਦਿੰਦੇ ਤੇ ਆਪਣੇ ਲੋਕਾਂ ਨੂੰ ਗੁੰਮਰਾਹ ਕਰੀ ਰੱਖਦੇ ਹਨ।
ਸਿੱਖਾਂ ਦੀ ਮਿਸਾਲ ਤਾਂ ਤੁਹਾਨੂੰ ਇਤਿਹਾਸਕ ਜੋੜਮੇਲਿਆਂ ਵਿੱਚ ਅਜਿਹੀਆਂ ਰਾਜਨੀਤਕ ਪਾਰਟੀਆਂ, ਟੋਲਿਆਂਅਤੇ ਵਿਅਕਤੀਆਂ ਵੱਲੋਂ ਇੱਕ ਦੂਜੇ ਖਿਲਾਫ ਕੀਤੀ ਦੂਸ਼ਣਬਾਜੀ ਅਤੇ ਅਪਸ਼ਬਦਾਂ ਭਰੀ ਸ਼ਬਦਾਵਲੀ ਤੋਂ ਸਪੱਸ਼ਟ ਹੋ ਜਾਂਦਾ ਹੈ, ਜਿਵੇਂ ਕੱਲ੍ਹ 27 ਦਸੰਬਰ 2010 ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੱਗਣ ਵਾਲੇ ਜੋੜ ਮੇਲੇ ਸਮੇਂ ਹੋ ਰਹੀਆਂ ਰਾਜਨੀਤਕ ਕਾਨਫਰੰਸਾਂ ਤੋਂ ਹਮੇਸ਼ਾਂ ਵਾਂਗ ਹੋਰ ਵੀ ਸਪੱਸ਼ਟ ਹੋਵੇਗਾ ਭਾਵੇਂ ਇਸ ਵਾਰੀਂ ਭਾਰਤੀ ਏਜੰਸੀਆਂ ਇਹਨਾਂ ਨੂੰ ਸ਼ਾਂਤ ਰਹਿ ਕੇ ਰਾਜਨੀਤੀ ਕਰਨ ਲਈ ਹਦਾਇਤ ਕਰ ਸਕਦੀਆਂ ਹਨ।
ਕੀ ਸੰਸਾਰ ਪੱਧਰ `ਤੇ ਅਜਿਹੇ ਕਰਵਾਏ ਜਾ ਰਹੇ ਜ਼ੁਲਮਾਂ ਅਤੇ ਪਹਿਨਾਏ ਜਾ ਰਹੇ ਸ਼ਹੀਦੀ ਜਾਮਿਆਂ ਦਾ ਰਾਸ਼ਟਰਵਾਦ ਦੇ ਨਾਮ ਨਾਲ ਕੀਤੇ ਜਾ ਰਹੇ ਅੱਤਵਾਦ ਨੂੰ ਢੱਕਣ ਲਈ ਹੁਣ 21ਵੀਂ ਸਦੀ ਵਿੱਚ ਕੋਈ ਹੱਲ ਨਹੀਂ ਨਿਕਲ ਸਕਦਾ? ਇਹ ਸਵਾਲ ਸੰਸਾਰ ਦੇ ਨਿਆਂ ਪਸੰਦ ਦੇਸ਼ਾਂ ਤੇ ਲੋਕਾਂ ਨੂੰ ਹੁਣ ਜਰੂਰ ਸਤਾਉਂਦਾ ਰਹੇਗਾ।
*By: Balbir Singh Sooch-Sikh Vichar Manch*
*https://www.facebook.com/balbir.singh.355
<https://www.facebook.com/balbir.singh.355>http://www.sikhvicharmanch.com/home1.htm
<http://www.sikhvicharmanch.com/home1.htm>*