ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਟੀਮ ਏ " ਅਤੇ "ਟੀਮ ਬੀ " ਦਾ ਇਹ ਕਬੱਡੀ ਮੈਚ ਪਹਿਲਾਂ ਤੋਂ ਫਿਕਸ ਹੈ । ਤੁਹਾਨੂੰ ਮੇਡਲ ਨਹੀ , ਨਮੋਸ਼ੀਆਂ ਹੀ ਹੱਥ ਲਗਣੀਆਂ ਨੇ ਸਿੱਖੋ !
ਟੀਮ ਏ " ਅਤੇ "ਟੀਮ ਬੀ " ਦਾ ਇਹ ਕਬੱਡੀ ਮੈਚ ਪਹਿਲਾਂ ਤੋਂ ਫਿਕਸ ਹੈ । ਤੁਹਾਨੂੰ ਮੇਡਲ ਨਹੀ , ਨਮੋਸ਼ੀਆਂ ਹੀ ਹੱਥ ਲਗਣੀਆਂ ਨੇ ਸਿੱਖੋ !
Page Visitors: 2848

 ਟੀਮ ਏ " ਅਤੇ "ਟੀਮ ਬੀ " ਦਾ ਇਹ ਕਬੱਡੀ ਮੈਚ ਪਹਿਲਾਂ ਤੋਂ ਫਿਕਸ ਹੈ । ਤੁਹਾਨੂੰ ਮੇਡਲ ਨਹੀ , ਨਮੋਸ਼ੀਆਂ ਹੀ ਹੱਥ ਲਗਣੀਆਂ ਨੇ ਸਿੱਖੋ ! 

ਸੰਪਾਦਕ ਖਾਲਸਾ ਨਿਉਜ ਜੀ ਨੇ , "ਟੀਮ ਏ " ਅਤੇ "ਟੀਮ ਬ" ਦਾ ਜੋ ਕਾਂਨਸੇਪਟ ਇਜਾਦ ਕੀਤਾ ਹੈ , ਉਹ ਬਿਲਕੁਲ ਸਟੀਕ ਅਤੇ ਸੱਚ ਹੈ । ਲੇਕਿਨ ਇਹ ਵੀ ਸੱਚ ਹੈ ਕਿ ਇਹ " ਟੀਮ ਬੀ" ਮਾਨ ਦੀ ਬਣਾਈ ਹੋਈ ਨਹੀ ਹੈ । ਇਹ "ਬੀ ਟੀਮ " ਰਾਧਾਸੁਆਮੀ ਡੇਰੇ ਦੇ ਮੁੱਖੀ ਅਤੇ ਮੋਹਨ ਭਾਗਵਤ ਵਿੱਚ ਕੁਝ ਮਹੀਨੇ ਪਹਿਲਾਂ ਹੋਈਆਂ ਮੁਲਾਕਾਤਾਂ ਵਿੱਚ ਹੀ ਬਾਣਈ ਜਾ ਚੁਕੀ ਸੀ। "ਟੀਮ ਅ" ਵੀ ਆਰ. ਐਸ .ਐਸ .ਦੀ ਬਣਾਈ ਹੋਈ ਸੀ ਤੇ " ਟੀਮ ਬੀ " ਵੀ ਆਰ. ਐਸ .ਐਸ. ਦੀ ਮਰਜੀ ਨਾਲ ਹੀ ਬਣਾਈ ਗਈ ਹੈ । ਸਿਮਰਨਜੀਤ ਸਿੰਘ ਮਾਨ ਤਾਂ ਇਕ ਮੁਹਰਾ ਹੈ , ਇੱਸੇ ਕਰਕੇ ਜਦੋਂ ਉਸਨੇ ਵੇਖਿਆ ਕਿ ਅਖੌਤੀ ਸਰਬੱਤ ਖਾਲਸਾ ਦਾ ਸਟੇਜ ਤਾਂ ਡੇਰੇਦਾਰਾਂ ਅਤੇ ਸੰਤ ਸਮਾਜ ਵਲੋਂ ਹਾਈ ਜੇਕ ਹੋ ਚੁਕਾ ਹੈ, ਤਾਂ ਉਹ ਤਬੀਅਤ ਖਰਾਬ ਹੋਣ ਦਾ ਬਹਾਨਾਂ ਕਰਕੇ ਉੱਥੋ ਖਿਸਕ ਗਿਆ ।
 ਕੁਝ ਦਿਨ ਪਹਿਲੇ ਦੀਆਂ ਘਟਨਾਵਾਂ ਵੱਲ ਜੇ ਬਰੀਕੀ ਨਾਲ ਨਿਗਾਹ ਮਾਰੋ ਤਾਂ , ਆਰ. ਐਸ. ਐਸ. ਦੇ ਇਸ ਸਪਾਂਸਰਡ 'ਅਖੌਤੀ ਸਰਬੱਤ ਖਾਲਸਾ' ਦਾ ਸਾਰਾ ਭੇਦ ਖੁੱਲ ਜਾਵੇਗਾ । ਆਰ. ਅੈਸ. ਐਸ. ਦੇ ਮੁੱਖੀ ਮੋਹਨ ਭਾਗਵਤ ਦਾ ਰਾਧਾਸੁਆਮੀ ਡੇਰੇ ਤੇ ਅਪਣੇ ਵਿਸ਼ੇਸ਼ ਹਵਾਈ ਜਹਾਜ ਰਾਂਹੀ ਡੇਰੇ ਦੇ ਅੰਦਰ ਬਣਾਏ ਗਏ ਹੇਲੀਪੈਡ ਤੇ ਉਤਰਨਾਂ ਅਤੇ ਰਾਧਾਸੁਆਮੀ ਡੇਰੇ ਦੇ ਮੁੱਖੀ ਨਾਲ ਸਾਰਾ ਦਿਨ ਬੰਦ ਕਮਰੇ ਵਿੱਚ ਗੁਪਤ ਮੀਟਿੰਗਾ ਕਰਣਾਂ । ਸਿਮਰਨਜੀਤ ਸਿੰਘ ਮਾਨ ਦੀਆਂ ਡੇਰਾ ਮੁੱਖੀ ਨਾਲ ਗੁਪਤ ਬੈਠਕਾਂ ਕਰਣੀਆਂ ਅਤੇ ਦਾਦੂਵਾਲ ਦੀਆਂ ਰਾਧਾਸੁਆਮੀ ਡੇਰਾ ਮੁਖੀ ਨਾਲ ਮੁਲਾਕਾਤਾਂ ਅਤੇ ਉਸਦੇ ਵਿਆਹ ਤੇ ਡੇਰਾ ਮੁੱਖੀ ਦਾ ਉਚੇਚੇ ਤੌਰ ਤੇ ਆਣਾਂ , ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਾਂ ਅਤੇ ਉਸ ਤੋਂ ਬਾਦ ਆਰ .ਅੇਸ .ਐਸ. ਦੇ ਮੁੱਖੀ ਮੋਹਨ ਭਾਗਵਤ ਦਾ ਆਨੰਦਪੁਰ ਸਾਹਿਬ ਜਾਂਣਾਂ ਅਤੇ ਪੰਜਾਬ ਦੇ ਕਈ ਦੌਰੇ ਕਰਨਾਂ , ਇਹ ਸਭ ਕੁਝ ਸਾਫ ਸਾਫ ਦਰਸਾਂਉਦਾ ਹੈ ਕਿ ਮੋਹਨ ਭਾਗਵਤ ਸਾਰੇ ਡਰਾਮੇ ਦੀ ਸਕ੍ਰਿਪਟ , ਰਾਧਾਸੁਆਮੀ ਦੇ ਮੁੱਖੀ ਨੂੰ ਲਿੱਖ ਕੇ ਦੇ ਆਇਆ ਸੀ। ਜੈ ਐਸਾ ਨਹੀ ਹੈ , ਤਾਂ ਇਹ ਸਾਰੀਆਂ ਕੜੀਆਂ ਆਪਸ ਵਿੱਚ ਕਿਵੇਂ ਮਿਲ ਰਹੀਆਂ ਨੇ ? ਕੀ ਕੋਈ ਜਵਾਬ ਹੈ ਕਿਸੇ ਕੋਲ ਇਨ੍ਹਾਂ ਸਾਰੇ ਸੰਬੰਧਾਂ ਅਤੇ ਮੁਲਾਕਾਤਾਂ ਦੇ ਮਕਸਦ ਦਾ ?
ਹੁਣ ਤਲਾਸ਼ ਸੀ, ਸਿਰਫ ਮੌਕੇ ਦੀ । ਮੌਕਾ ਮਿਲ ਨਹੀ ਸੀ ਰਿਹਾ। ਪਹਿਲਾਂ ਆਰ. ਐਸ. ਐਸ. ਦੇ ਇਸ਼ਾਰੇ ਤੇ "ਟੀਮ ਏ " ਨੈ ਸੌਦਾ ਸਾਧ ਨੂੰ ਮੁਆਫ ਕੀਤਾ । " ਟੀਮ ਏ " ਦੀ ਜਾਨਬੂਝ ਕੇ ਫਜੀਹਤ ਕਰਵਾਉਣ ਦੀ ਇਹ ਸੋਚੀ ਸਮਝੀ ਨੀਤੀ ਬਣਾਈ ਗੲੀ ਸੀ। ਕਿਉਕਿ ਆਰ. ਐਸ ਐਸ. ਦੀ ਨਜਰ ਵਿੱਚ ਹੁਣ ਬਾਦਲ ਪਰਿਵਾਰ ਇਕ ਬੁਝਿਆ ਹੋਇਆ ਕਾਰਤੂਸ ਰਹਿ ਗਿਆ ਹੈ । ਅਗਲੀਆਂ ਚੋਣਾਂ ਵਿੱਚ ਹੁਣ ਬੀ. ਜੇ. ਪੀ. ਨੇ ਬਾਦਲ ਨੂੰ ਵੀ ਇਕ ਪਾਸੇ ਕਰ ਦੇਣਾਂ ਹੈ । ਇਸ ਦੀ ਵਜ੍ਹਾਂ ਇਹ ਹੈ ਕਿ ਬਾਦਲ ਦਾ ਅਤੇ ਉਸ ਦੀ ਬਣਾਈ "ਟੀਮ ਏ " ਦਾ ਸਿੱਖ ਕੌਮ ਵਿੱਚ ਹੁਣ ਕੋਈ ਸਤਕਾਰ ਸੰਮਾਨ ਅਤੇ ਅਧਾਰ ਨਹੀ ਰਹਿ ਗਿਆ ਹੈ । ਪੂਰੀ ਕੌਮ ਬਾਦਲਕਿਆ ਅਤੇ ਉਸ ਦੀ ਬਣਾਈ "ਟੀਮ ਏ " ਨੂੰ ਸ਼ੋਸ਼ਲ ਮੀਡੀਆ ਅਤੇ ਪੰਜਾਬ ਦੇ ਪਿੰਡਾਂ ਵਿੱਚ ਬੁਰੀ ਤਰ੍ਹਾਂ ਦੁਤਕਾਰ ਰਹੀ ਹੈ । ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਲਈ ਹੁਣ ਆਰ. ਐਸ . ਐਸ. ਨੂੰ ਕੋਈ ਦੂਜੇ ਬੰਦੇ ਚਾਹੀਦੇ ਸਨ ਜੋ ਉਨ੍ਹਾਂ ਦੇ ਅਜੇੰਡਿਆਂ ਨੂੰ ਲਾਗੂ ਕਰ ਸਕਣ , ਅਤੇ ਸਿੱਖੀ ਅਦਾਰਿਆਂ ਤੇ ਕਾਬਿਜ ਹੋਕੇ ਸਿੱਖੀ ਨੂੰ ਉਨ੍ਹਾਂ ਮੁਤਾਬਿਕ ਹਿੰਦੂ ਸਮਾਜ ਦਾ ਇਕ ਹਿੱਸਾ ਐਲਾਨ ਕਰ ਸਕਣ।
ਮੌਕਾ ਛੇਤੀ ਹੀ ਆ ਗਿਆ, ਜਦੋ ਪੰਜਾਬ ਦੇ ਸਿੱਖ, ਅਕਾਲ ਤਖਤ ਦੇ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਦੇ ਖਿਲਾਫ ਸੜਕਾਂ ਤੇ ਉਤਰ ਆਏ ਤੇ ਜਥੇਦਾਰ ਦੇ ਅਹੁਦੇ ਨੂੰ ਰੱਦ ਕਰਣ ਦੀਆਂ ਗੱਲਾਂ ਉਠਣ ਲੱਗ ਪਈਆਂ। ਜੇ ਜਥੇਦਾਰਾਂ ਦਾ ਅਖੌਤੀ ਅਹੁਦਾ ਕੌਮ ਰੱਦ ਕਰ ਦਿੰਦੀ ਤਾਂ ਇਹ ਆਰ. ਐਸ . ਅੈਸ ਲਈ ਬਹੁਤ ਮਾੜਾ ਕੰਮ ਹੋਣਾਂ ਸੀ , ਕਿਉਕਿ ਫਿਰ ਤਾਂ ਅਗੁਆਈ ਤੇ ਰਹਿਨੁਮਾਈ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਹੋਣੀ ਸੀ। ਹੁਕਮ ਅਤੇ ਫੁਰਮਾਨ ਸਿਰਫ ਸ਼ਬਦ ਗੁਰੂ ਦਾ ਹੀ ਲਾਗੂ ਹੋਣਾਂ ਸੀ । ਇਸ ਲਈ ਖਾਲਸਾ ਪੰਥ ਸਰਬੱਤ ਖਾਲਸਾ ਬੁਲਾ ਕੇ ਇਹ ਅਹੁਦਾ ਰੱਦ ਕਰਦਾ , ਇਸਤੋਂ ਪਹਿਲਾਂ ਹੀ ਆਰ. ਐਸ. ਐਸ. ਨੇ ਇਹ ਮੌਕਾ ਹਥਿਆ ਲਿਆ ਅਤੇ ਦੋ ਤਿਨ ਦਿਨਾਂ ਵਿੱਚ ਹੀ ਇਹ ਅਖੌਤੀ ਸਰਬੱਤ ਖਾਲਸਾ ਬੁਲਾ ਕੇ ਪਹਿਲਾਂ ਤੋਂ ਬਣਾਈ ਅਪਣੀ "ਟੀਮ ਬੀ " ਕੌਮ ਦੇ ਮੱਥੇ ਤੇ ਮੜ੍ਹ ਦਿੱਤੀ । ਸਾਜਿਸ਼ ਇਤਨੀ ਜਬਰਦਸਤ ਸੀ ਕਿ "ਟੀਮ ਬੀ" ਨੂੰ ਅਖੋਤੀ ਸਰਬੱਤ ਖਾਲਸਾ ਦੀ ਪਰਵਾਨਗੀ ਵੀ ਦੁਵਾ ਦਿੱਤੀ ਗਈ , ਜੱਦ ਕਿ ਇਸ ਇਕੱਠ ਵਿੱਚ ਸ਼ਾਮਿਲ ਸੰਗਤ ਵਿੱਚ ਇਕ ਵੀ ਬੰਦੇ ਨੂੰ ਇਹ ਨਹੀ ਸੀ ਪਤਾ ਕਿ ਕਿਨ੍ਹਾਂ ਬੰਦਿਆ ਦਾ ਐਲਾਨ ਇਸ ਇਕੱਠ ਵਿੱਚ ਹੋਣ ਵਾਲਾ ਹੈ ? ਜਗਤਾਰ ਸਿੰਘ ਹਵਾਰਾ ਕੌਮ ਦੇ ਇਕ ਹੀਰੇ ਹਨ , ਇਸ ਵਿੱਚ ਕੋਈ ਸ਼ੱਕ ਨਹੀ ਤੇ ਜੇ ਉਹ ਇਕ ਜਥੇਦਾਰ ਦੇ ਰੂਪ ਵਿੱਚ ਸਾਮ੍ਹਣੇ ਆਉਦੇ ਹਨ ਤਾਂ ਕੌਮ ਇਸ ਨੂੰ ਖੁਸ਼ੀ ਖੁਸ਼ੀ ਸਵੀਕਾਰ ਵੀ ਕਰ ਲਵੇਗੀ। ਇਹ ਗੱਲ "ਟੀਮ ਬੀ " ਨੂੰ ਬਨਾਉਣ ਵਾਲੀ ਕੰਪਨੀ ਚੰਗੀ ਤਰ੍ਹਾਂ ਜਾਂਣਦੀ ਸੀ , ਤੇ ਉਨ੍ਹਾਂ ਦਾ ਨਾਮ ਜਥੇਦਾਰੀ ਲਈ ਕੌਮ ਦਾ ਸਮਰਥਨ ਲੈਣ ਲਈ ਬੜੀ ਚਾਲਾਕੀ ਨਾਲ ਪੇਸ਼ ਕੀਤਾ ਗਿਆ। ਜਦਕਿ ਭਾਈ ਹਵਾਰਾ ਦੀ ਨਾਂ ਤਾਂ ਇਸ ਅਹੁਦੇ ਨੂੰ ਸਵੀਕਾਰ ਕਰਣ ਦੀ ਪਰਵਾਨਗੀ ਹੀ ਲਈ ਗਈ , ਅਤੇ ਨਾਂ ਹੀ ਇਸ ਬਾਰੇ ਉਨ੍ਹਾਂ ਕੋਲੋਂ ਕੁਝ ਵੀ ਪੁਛਿਆ ਗਿਆ ਸੀ ।
   ਭਾਈ ਪੰਥ ਪ੍ਰੀਤ ਸਿੰਘ ਅਤੇ ਢੰਡਰੀਆਂ ਵਾਲਿਆਂ ਨੂੰ ਇਸ ਸਾਰੀ ਸਾਜਿਸ਼ ਦਾ ਪਹਿਲਾਂ ਤੋਂ ਪਤਾ ਲੱਗ ਚੁਕਾ ਸੀ ਕਿ "ਟੀਮ ਏ " ਨੂੰ ਰੱਦ ਕਰਕੇ "ਟੀਮ ਬੀ" ਵਿੱਚ ਕੌਣ ਕੌਣ ਬੰਦੇ ਚੁਣੇ ਜਾਂਣੇ ਹਨ ਅਤੇ ਇਹ ਅਖੌਤੀ ਸਰਬੱਤ ਖਾਲਸਾ ਕੌਮ ਨਾਲ ਇਕ ਸਾਜਿਸ਼ ਬਣ ਕੇ ਰਹਿ ਜਾਂਣਾਂ ਹੈ । ਇੱਸੇ ਲਈ ਉਹ ਮੌਕੇ ਤੇ ਨਦਾਰਦ ਹੋ ਗਏ । ਭਾਈ ਪੰਥ ਪ੍ਰੀਤ ਸਿੰਘ, ਢੰਡਰੀਆਂ ਵਾਲੇ ਅਤੇ ਅਮਰੀਕਾ ਤੋਂ ਆਏ ਡੇਲੀਗੇਸ਼ਨ ਦੀ ਚੁੱਪੀ ਅਜੋਕੇ ਵੇਲੇ , ਬਹੁਤ ਖਤਰਨਾਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਨੂੰ ਇਸ ਬਾਰੇ ਖੁੱਲ ਕੇ ਕੌਮ ਦੇ ਸਾਮ੍ਹਣੇ ਆਉਣਾਂ ਚਾਹੀਦਾ ਹੈ । ਜੇ ਮੇਰੇ ਲੇਖ ਵਿੱਚ ਲਿੱਖੇ ਇਹ ਸਾਰੇ ਸ਼ੰਕੇ ਨਿਰਮੂਲ ਹਨ ਤਾਂ ਵੀ ਉਨ੍ਹਾਂ ਨੂੰ ਇਨ੍ਹਾਂ ਦਾ ਖੰਡਨ ਕਰਣਾਂ ਚਾਹੀਦਾ ਹੈ ਅਤੇ ਜੇ ਇਹ ਸਾਰੇ ਸ਼ੰਕੇ ਸੱਚੇ ਹਨ ਤਾਂ ਵੀ ਉਨ੍ਹਾਂ ਨੂੰ ਕੌਮ ਦੇ ਵੇੜ੍ਹੇ ਵਿੱਚ ਆ ਕੇ ਇਸ ਬਾਰੇ ਕੌਮ ਨੂੰ ਸੁਚੇਤ ਕਰਣਾਂ ਚਾਹੀਦਾ ਹੈ। ਵੀਰ ਕਿਰਪਾਲ ਸਿੰਘ ਭਠਿੰਡਾ ਦਾ ਅਪਣੇ ਇਕ ਲੇਖ ਵਿੱਚ ਇਹ ਖੁਲਾਸਾ ਕਰਣਾਂ ਕਿ " ਇਸ ਸਰਬੱਤ ਖਾਲਸਾ ਨੂੰ ਰਾਸ਼ਟ੍ਰੀਯ ਸਿੱਖ ਸੰਗਤ ਦਾ ਸਮਰਥਨ ਹਾਸਿਲ ਹੈ" , ਵੀ ਬਹੁਤ ਧਿਆਨ ਦੇਣ ਯੋਗ ਹੈ ਅਤੇ ਮੇਰੀਆਂ ਸ਼ੰਕਾਵਾਂ ਦੀ ਪ੍ਰ੍ਰੌੜ੍ਹਤਾ ਕਰਦਾ ਹੈ । ਪਹਿਲਾਂ ਵੀ ਦਾਸ ਇਸ ਵਿਸ਼ੈ ਤੇ ਕਈ ਲੇਖ ਲਿੱਖ ਚੁਕਾ ਹੈ ਕਿ ਕੌਮ ਇਕ ਵਾਰ ਫਿਰ ਪੰਥ ਦੋਖੀਆਂ ਦੇ ਹੱਥੋਂ ਬੁਰੀ ਤਰ੍ਹਾਂ ਠੱਗੀ ਗਈ ਹੈ। ਮੈਂ ਜੋ ਕੁਝ ਇਸ ਲੇਖ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ , ਇਹ ਮੇਰਾ ਜਾਤੀ ਅਸੇਸਮੇੰਟ ਹੈ । ਹੋ ਸਕਦਾ ਹੈ ਮੇਰਾ ਇਹ ਅਨੁਮਾਨ ਗਲਤ ਵੀ ਹੋਵੇ , ਲੇਕਿਨ ਇਸ ਗੱਲ ਦੀ ਪ੍ਰੋੜ੍ਹਤਾ ਜਾਂ ਖੰਡਨ ਤਾਂ ਸਿਰਫ ਭਾਈ ਪੰਥ ਪ੍ਰੀਤ ਸਿੰਘ, ਢੰਡਰੀਆਂ ਵਾਲੇ ਜਾਂ ਉਨ੍ਹਾਂ ਅਮਰੀਕਨ ਵਿਦਵਾਨਾਂ ਵਰਗੇ ਉਹ ਲੋਕ ਹੀ ਕਰ ਸਕਦੇ ਹਨ, ਜਿਨ੍ਹਾਂ ਨੇ ਇਹ ਸਭ ਕੁਝ ਬਹੁਤ ਨੇੜਿਉ ਵੇਖਿਆ ਅਤੇ ਹੰਡਾਇਆ ਹੈ । ਇਸ ਇਕੱਠ ਨੂੰ ਸਰਬੱਤ ਖਾਲਸਾ ਮਨਣ ਵਾਲਿਆਂ ਅਤੇ ਟੀਮ ਬੀ ਨੂੰ ਅਪਣਾਂ ਆਗੂ ਮਨ ਲੈਣ ਵਾਲਿਆਂ ਦੀ ਕਿਸੇ ਰਾਇ ਅਤੇ ਸਲਾਹ ਦੀ ਸਾਨੂੰ ਕੋਈ ਲੋੜ ਨਹੀ ਹੈ। ਹਾਂ ਉਹ ਜਿਨੀਆਂ ਚਾਉਣ ਗਾਲ੍ਹਾਂ ਅਤੇ ਲਾਨਹਤਾਂ ਸਾਨੂੰ ਪਾ ਸਕਦੇ ਹਨ। ਜਦੋਂ ਸੱਚਾਈ ਸਾਮ੍ਹਣੇ ਆਵੇਗੀ ਤਾਂ ਐਸੇ ਲੋਕਾਂ ਦੇ ਹੱਥੋਂ ਸਭ ਕੁਝ ਨਿਕਲ ਚੁਕਾ ਹੋਵੇਗਾ ।
ਕੁੱਝ ਭੇਡੂ ਸਿੱਖ ਹੱਲੀ ਵੀ ਬਹੁਤ ਖੁਸ਼ ਹਨ ਕਿ ਜਥੇਦਾਰਾਂ ਦੀ ਇਹ ਬੀ ਟੀਮ ਕੌਮ ਦਾ ਭਲਾ ਕਰ ਦੇਵੇਗੀ। ਪਤਾ ਨਹੀ ਇਹੋ ਜਹੇ ਸਿੱਖਾਂ ਦਾ ਵਿਵੇਕ ਅਤੇ ਬੁੱਧੀ ਕਿਥੇ ਚਲੀ ਗਈ ਹੈ ? ਹੁਣ ਕੁਝ ਭੇਡਾਂ ਵਾਂਗ ਇਨ੍ਹਾਂ ਨਵੇਂ ਅਖੌਤੀ ਜਥੇਦਾਰਾ ਦੇ ਮਗਰ ਤੁਰੀ ਜਾ ਰਹੇ ਨੇ। ਮੰਡ ਨੇ ਅਕਾਲ ਤਖਤ ਤੇ ਸਪੀਚ ਦੇ ਦਿੱਤੀ......... ਦਾਦੂਵਾਲ ਅਤੇ ਅਮਰੀਕ ਸਿੰਘ ਗਿਰਫਤਾਰ ਹੋ ਗਏ.............. ਆਹ ਹੋ ਗਿਆ ...... ਉਹ ਹੋ ਗਿਆ । ਇੱਨੇ ਵਿੱਚ ਹੀ ਖੁਸ਼ ਹੋਈ ਜਾਂਦੇ ਨੇ , ਤੇ ਸਾਡੇ ਵਰਗਿਆਂ ਨੂੰ ਗਾਲ੍ਹਾਂ ਅਤੇ ਲਾਨਹਤਾਂ ਪਾਈ ਜਾਂਦੇ ਨੇ । ਟੀਮ ਏ ਅਤੇ ਟੀਮ ਬੀ ਵਿੱਚ ਜੇੜ੍ਹਾ ਕਬੱਡੀ ਦਾ ਮੈਚ ਹੋ ਰਿਹਾ ਹੈ ਇਸ ਸਭ ਦਿਖਾਵਾ ਹੈ। " ਟੀਮ ਏ " ਅਤੇ "ਟੀਮ ਬੀ" ਦਾ ਇਹ ਕਬੱਡੀ ਮੈਚ ਪਹਿਲਾਂ ਤੋਂ ਫਿਕਸ ਹੈ । ਖਿਲਾੜੀਆਂ ਦੀਆਂ ਬੋਲੀਆਂ ਲਗਣ ਗੀਆਂ । ਖਿਲਾੜੀ ਖਰੀਦੇ ਜਾਂਣਗੇ । ਲੇਕਿਨ ਇਹ ਵੀ ਤੈਅ ਹੈ ਕਿ ਤੁਹਾਨੂੰ ਮੇਡਲ ਨਹੀ , ਨਮੋਸ਼ੀਆਂ ਹੀ ਹੱਥ ਲਗਣੀਆ ਹਨ ! ਥੋੜਾ ਜਿਹਾ ਇੰਤਜਾਰ ਕਰੋ "ਟੀਮ ਏ " ਤੇ "ਟੀਮ ਬ" ਵਿੱਚ ਸਮਝੌਤਾ ਹੋ ਜਾਂਣਾਂ ਹੈ । ਇਨ੍ਹਾਂ ਨੇ ਫਿਰ ਤੋਂ ਇਕ ਹੋ ਜਾਂਣਾਂ ਹੈ । ਫਿਰ ਸ਼ੁਰੂ ਹੋਣੀ ਹੈ , ਕੌਮ ਦੇ ਬੇੜੇ ਦੀ ਤੇਜੀ ਨਾਲ ਡੁੱਬਣ ਦੀ ਇਕ ਨਵੀਂ ਕਹਾਨੀ। ਇਸ ਅਖੌਤੀ ਸਰਬੱਤ ਖਾਲਸਾ ਦੇ ਫੈਸਲੇ ਦੇ ਸਮਰਥਕੋ ! ਕੁਝ ਵਰ੍ਹੇ ਬਾਦ ਤੁਸੀ ਅਪਣੇ ਕੀਤੇ ਤੇ ਪਛਤਾਉਗੇ ! ਤੇ ਇਹ ਕਹੋਗੇ ਕਿ " ਲਮਹੋ ਨੇ ਖਤਾ ਕੀ, ਸਦੀਉ ਨੇ ਸਜਾ ਪਾਈ" । ਇਹ ਸ਼ੇਰ ਪੜ੍ਹਦੇ ਪੜ੍ਹਦੇ ਸਾਡੀ ਕੌਮ ਨੂੰ ਕਈ ਸਦੀਆਂ ਬੀਤ ਗਈਆਂ ਨੇ , ਤੇ ਪਤਾ ਨਹੀ ਹੋਰ ਕਿਨੀਆਂ ਸਦੀਆਂ ਅਸੀ ਇਹ ਸੇਰ ਹੋਰ ਪੜ੍ਹੀ ਜਾਂਣਾਂ ਹੈ ਲੇਕਿਨ ਨਿੱਤ ਬਦਲਦੇ ਹਾਲਾਤਾਂ ਤੋਂ , ਦੁਸ਼ਮਨ ਦੀਆਂ ਸਾਜਿਸ਼ਾਂ ਤੋਂ ਸਬਕ ਕਦੀ ਵੀ ਨਹੀ ਸਿਖਣਾਂ।
ਇੰਦਰਜੀਤ ਸਿੰਘ, ਕਾਨਪੁਰ
…………………………………

ਟਿੱਪਣੀ:-  ਪੰਥਪ੍ਰੀਤ ਸਿੰਘ , ਰਣਜੀਤ ਸਿੰਘ ਢੱਡਰੀਆਂਵਾਲਾ  ਅਤੇ ਅਮਰੀਕਨ ਡੈਲੀਗੇਸ਼ਨ ਨੂੰ ਇਕ ਖਾਤੇ ਵਿਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ  ਅਮਰੀਕਨ ਡੈਲੀਗੇਸ਼ਨ ਤਾਂ ਇਸ ਇਕੱਠ ਦਾ ਅਸੈਸਮੈਂਟ ਕਰਨ  ਆਇਆ ਸੀ, ਜਦ ਕੇ ਪਹਿਲੇ ਦੋਵਾਂ ਦੇ ਹੱਥ ਵਿਚ ਇਸ ਭੇੜ ਦੀ ਵਾਗ-ਡੋਰ ਸੀ, ਉਸ ਵਿਚ ਵੀ ਪਹਿਲਾਂ ਪੰਥਪ੍ਰੀਤ ਸਿੰਘ ਸੀ ਅਤੇ ਢੱਡਰੀਆਂ ਵਾਲਾ ਮਗਰੋਂ ਸ਼ਾਮਲ ਹੋਇਆ ਸੀ। ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਮੌਕੇ ਤੋਂ ਨਦਾਰਦ ਨਹੀਂ ਕਿਹਾ ਜਾ ਸਕਦਾ, ਬਲਕਿ ਉਹ ਸਿੱਧੇ-ਸਾਦੇ ਲਫਜ਼ਾਂ ਵਿਚ ਭੇੜ ਤੋਂ ਭਗੌੜੇ ਹਨ। ਅਤੇ ਭੇੜ ਤੋਂ ਭਗੌੜੇ ਤੇ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅੱਜ-ਕਲ ਅਸੀਂ ਕਿਸੇ ਦਾ ਵੀ ਲਿਹਾਜ਼ ਕਰਨ ਦੀ ਸਿੱਥਤੀ ਵਿਚ ਨਹੀਂ ਹਾਂ। ਲੀਡਰਾਂ ਤੋਂ ਬਹੁਤ ਧੋਖਾ ਖਾਧਾ ਹੈ ਹੋਰ ਨਹੀਂ ਖਾਣਾ ਚਾਹੁੰਦੇ।    
        ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.