ਫਿਲਮ ਹੱਲੀ ਖਤਮ ਨਹੀ ਹੋਈ ।
ਲਗਭਗ ਸਾਰੀ ਫਿਲਮ ਤਾਂ ਬਣ ਗਈ । ਅਖੀਰਲੇ ਦ੍ਰਿਸ਼ ਹੱਲੀ ਫਿਲਮਾਣੇ ਬਾਕੀ ਹਨ । ਆਰ. ਐਸ ਐਸ ਜੋ ਚਾਂਉਦਾ ਸੀ , ਉਹ ਤੁਸਾ ਕਰ ਛਡਿਆ । "ਅਖੌਤੀ ਸਰਬੱਤ ਖਾਲਸਾ " ਫਿਲਮ ਦੀ ਪੂਰੀ ਸੰਭਾਵਿਤ ਕਹਾਣੀ ਦੀ ਸਕ੍ਰਿਪਟ ਕੁਝ ਇਸ ਤਰ੍ਹਾਂ ਦੀ ਹੋ ਸਕਦੀ ਹੈ, ਜੋ ਪੂਰੀ ਫਿਲਮ ਰੀਲੀਜ ਹੋਣ ਤੋਂ ਬਾਦ ਹੀ ਕੌਮ ਨੂੰ ਪਤਾ ਲੱਗ ਸਕੇਗੀ ।
ਪਹਿਲਾ ਸੀਨ : ਰਾਧਾ ਸੁਆਮੀ ਡੇਰੇ ਤੇ ਆਰ ਐਸ ਐਸ ਦਾ ਮੱਖੀ ਕੁਝ ਮਹੀਨੇ ਪਹਿਲਾਂ ਇਕ ਜਹਾਜ ਤੇ ਉਸਦੇ ਡੇਰੇ ਦੇ ਅੰਦਰ ਵਿਸ਼ੇਸ਼ ਤੋਰ ਤੇ ਬਣਾਏ ਗਏ ਹੇਲੀਪੇਡ ਤੇ ਕਿਸੇ ਫਿਲਮ ਦੇ ਹੀਰੋ ਵਾਂਗ ਉਤਰਦਾ ਹੈ । ਇਹ ਇਸ ਫਿਲਮ ਦੇ ਹਿਰੋ ਦਾ ਏੰਟਰੀ ਸੀਨ ਹੂੰਦਾ ਹੈ । ਫਿਲਮ ਸ਼ੁਰੂ ਹੂੰਦੀ ਹੈ । ਬੰਦ ਕਮਰੇ ਵਿੱਚ ਸਾਰਾ ਦਿਨ ਗੁਪਤ ਮੀਟਿੰਗਾ ਕਰਦਾ ਹੈ । ਦੂਜਾ ਸੀਨ : ਮਾਨ ਸਾਹਿਬ ਅਤੇ ਦਾਦੂਵਾਲ ਡੇਰਾ ਮੁੱਖੀ ਦਵਾਰਾ ਕਬਜਾ ਕੀਤੀਆਂ ਗੁਰਦੁਆਰਿਆਂ ਦੀਆਂ ਅਕੂਤ ਜਮੀਨਾਂ ਨੂੰ ਅਜਾਦ ਕਰਵਾਉਣ ਲਈ ਡੇਰਾ ਮੁੱਖੀ ਦੇ ਸੰਪਰਕ ਵਿੱਚ ਆਉਦੇ ਹਨ । ਅਕੂਤ ਪ੍ਰਾਪਰਟੀ ਅਤੇ ਧੰਨ ਦੌਲਤ ਵਾਲਾ ਡੇਰਾਮੁਖੀ ਦੋਹਾ ਨਾਲ ਮੀਟਿੰਗਾ ਕਰਦਾ ਹੈ । ਡੇਰਾ ਮੁੱਖੀ ਤੇ ਮਾਨ ਸਾਹਿਬ ਅਤੇ ਦਾਦੂਵਾਲ ਇਕ ਦੂਜੇ ਨੂੰ ਜੱਫੀਆ ਪਾਉਦੇ ਹਨ ਅਤੇ ਇਹੋ ਜਹੀ ਦੋਸਤੀ ਬਣ ਜਾਂਦੀ ਹੈ ਕਿ ਮਾਨ ਸਾਹਿਬ ਤੇ ਦਾਦੂਵਾਲ, ਡੇਰਾ ਮੁੱਖੀ ਦੇ ਜਾਨੋ ਪਿਆਰੇ ਦੋਸਤ ਬਣ ਚੁਕੇ ਹੂੰਦੇ ਹਨ ।
ਤੀਜਾ ਸੀਨ : ਫਿਲਮ ਦਾ ਸੀਨ ਬਦਲਦਾ ਹੈ । ਅਕੂਤ ਦੌਲਤ ਦਾ ਮਾਲਿਕ ਡੇਰਾ ਮੁੱਖੀ ਆਪ ਚੱਲਕੇ ਮਾਨ ਸਾਹਿਬ ਦੇ ਘਰ ਮਿਲਣ ਜਾਂਦਾ ਹੈ। ਇਕ ਮਮੂਲੀ ਜਹੇ ਟਕਸਾਲੀ ਦਾਦੂਵਾਲ ਦੇ ਆਨੰਦਕਾਰਜ ਤੇ ਆਪ ਫੇਰਿਆਂ ਵੇਲੇ ਬਹਿ ਕੇ ਦਾਦੂਵਾਲ ਨਾਲ ਅਪਣੀ ਨੇੜਤਾ ਦਾ ਸਬੂਤ ਦਿੰਦਾ ਹੈ।
ਚੌਥਾ ਸੀਨ : ਡੇਰਾ ਸੌਦਾ ਸਾਧ ਨੂੰ ਜਾਨ ਬੂਝ ਕੇ ਮੁਆਫ ਕੀਤਾ ਜਾਂਦਾ ਹੈ ।ਆਂਰ. ਐਸ ਐਸ ਦਾ ਪੱਖ ਪੂਰ ਰਹੀ "ਟੀਮ ਏ" ਪ੍ਰਤੀ ਰੋਸ਼ ਅਤੇ ਗੁੱਸਾ ਭੜਕ ਜਾਂਦਾ ਹੈ । ਇਸੇ ਦੌਰਾਨ ਆਰ. ਐਸ ਐਸ ਦਾ ਮੁੱਖੀ ਆਨੰਦਪੋੁਰ ਸਾਹਿਬ ਅਤੇ ਪੰਜਾਬ ਦੇ ਡੇਰਿਆਂ ਦਾ ਫਿਰ ਦੌਰਾ ਕਰਦਾ ਹੈ । ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਿਰ ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਪਾੜੈ ਜਾਂਦੇ ਹਨ । ਪੰਜਾਬ ਦਾ ਸਿੱਖ ਅੰਦੋਲਿਤ ਹੋ ਜਾਂਦਾ ਹੈ । ਭਾਈ ਪੰਥ ਪ੍ਰੀਤ ਸਿੰਘ ਅਤੇ ਬਾਬਾ ਢੰਡਰੀਆਂ ਵਾਲੇ ਇਸ ਬੇਅਦਬੀ ਦੇ ਵਿਰੋਧ ਵਿੱਚ ਸਿੱਖ ਸੰਗਤਾਂ ਨੂੰ ਸੜਕਾਂ ਤਕ ਲੈ ਆਂਉਦੇ ਹਨ । ਦੋ ਸਿੱਖ ਨੌਜੁਆਨ ਸ਼ਹੀਦ ਕਰ ਦਿੱਤੇ ਜਾਂਦੇ ਹਨ।
ਪੰਜਵਾਂ ਸੀਨ : ਇਹ ਸੰਘਰਸ਼ ਹੋਰ ਤੇਜ ਹੋ ਜਾਂਦਾ ਹੈ । ਇਸ ਸੰਘਰਸ਼ ਵਿੱਚ ਏੰਟਰੀ ਹੂੰਦੀ ਹੈ ਰਾਧਾਸੁਆਮੀ ਦੇ ਚਹੇਤੇ ਸਿਮਰਨਜੀਤ ਸਿੰਘ ਮਾਨ . ਦਾਦੂਵਾਲ ਅਤੇ ਪੀਰ ਮੁਹੱਮਦ ਦੀ। ਸੋਸ਼ਲ ਮੀਡੀਏ ਤੇ ਅਵਾਜ ਉਠਦੀ ਹੇ "ਸਰਬੱਤ ਖਾਲਸਾ" ਦੀ । ਸਰਬੱਤ ਖਾਲਸਾ ਕੌਣ ਬੁਲਾਏ ? ਕੌਮ ਵਿੱਚ ਕੋਈ ਵੀ ਇਕ ਜੁੱਟ ਤਾਂ ਹੈ ਨਹੀ। ਸਿੱਖ ਹੱਲੀ ਇਹ ਸੋਚ ਹੀ ਰਹੇ ਸਨ ਕਿ ਸਰਬਤ ਖਾਲਸਾ ਕੌਣ ਬੁਲਾਏ, ਤੇ ਕਿਸ ਤਰ੍ਹਾਂ ਬੁਲਾਏ ? ਦੂਜੇ ਦਿਨ ਹੀ ਅਚਾਨਕ ਸ਼ੋਸ਼ਲ ਮੀਡੀਏ ਤੇ 10 ਨਵੰਬਰ ਨੂੰ ਇਕੱਠੇ ਹੋਣ ਦੀ ਪੇਸ਼ਕਸ਼ ਹੂੰਦੀ ਹੈ। ਕੋਣ ਬੁਲਾ ਰਿਹਾ ਹੈ , ਕੇੜ੍ਹਾ ਆਰਗਨਾਈਜਰ ਹੈ ਇਸ ਪੇਸ਼ਕੱਸ਼ ਕਰਣ ਵਾਲਿਆ ਦਾ ਕੋਈ ਅਤਾ ਪਤਾ ਨਹੀ । ਬਸ ਤੁਰੀ ਚਲੋ , ਤੁਰੀ ਚਲੋ । ਵੇਖਾਂ ਵੇਖੀ ਸਾਰੇ ਇਹ ਹੀ ਹਾਂਕਾਂ ਮਾਰਦੇ ਨਜਰ ਆਏ ਕਿ 10 ਤਰੀਖ ਨੂੰ ਸਰਬੱਤ ਖਾਲਸਾ ਤੇ ਇਕੱਠੇ ਹੋਵੋ ।
ਛੇਵਾਂ ਸੀਨ : ਜਥੇਦਾਰਾਂ ਅਤੇ ਸਰਕਾਰਾਂ ਵੱਲੋ ਦੁਖੀ ਭੋਲੀ ਭਾਲੀ ਕੌਮ ਪਿੰਡਾ ਵਿਚੋ ਅਤੇ ਸ਼ਹਿਰਾਂ ਵਿਚੋ ਸਰਬੱਤ ਖਾਲਸਾ ਲਈ ਦੋ ਦਿਨ ਪਹਿਲਾਂ ਬਣੇ ਅਸਥਾਨ ਤੇ ਇਕੱਠੀ ਹੋ ਜਾਂਦੀ ਹੈ। ਕੌਮ ਨੂੰ ਬਹੁਤ ਉੱਮੀਦ ਹੂੰਦੀ ਹੈ ਕਿ ਇਸ ਸਰਬੱਤ ਖਾਲਸਾ ਰਾਂਹੀ ਹੁਣ ਕੌਮ ਦਾ ਭਲਾ ਹੋ ਜਾਂਣਾਂ ਹੈ । ਭਾਈ ਪੰਥ ਪ੍ਰੀਤ ਸਿੰਘ ਅਤੇ ਢੰਡਰੀਆਂ ਵਾਲੇ ਜੋ ਇਕ ਦਿਨ ਪਹਿਲਾਂ ਸਰਬੱਤ ਖਾਲਸਾ ਵਿੱਚ ਪੁਜਣ ਦੇ ਹਲੂਣੇ ਸਿੱਖਾਂ ਨੂੰ ਦੇ ਰਹੇ ਸਨ , ਉਹ ਆਪ ਹੀ ਨਦਾਰਦ ਹੋ ਜਾਂਦੇ ਹਨ।
ਸਤਵਾਂ ਸੀਨ : ਆਰ. ਐਸ ਐਸ ਦੀ "ਟੀਮ ਬੀ" ਸਟੇਜ ਤੇ ਕਾਬਿਜ ਹੋ ਜਾਂਦੀ ਹੈ ਤੇ ਆਪ ਹੁਦਰੇ ਪਹਿਲਾਂ ਤੋਂ ਬਣਾਏ ਮਿੱਥੇ ਮੱਤੇ ਅਤੇ ਅਖੌਤੀ ਜਥੇਦਾਰਾਂ ਦੇ ਨਾਮ ਇਕ ਇਕ ਕਰਕੇ ਬੋਲਣ ਲੱਗ ਪੈਦੀ ਹੈ। ਭਾਈ ਜਗਤਾਰ ਸਿੰਘ ਹਵਾਰਾ ਦਾ ਨਾਮ ਅਕਾਲ ਤਖਤ ਦੇ ਜਥੇਦਾਰ ਲਈ ਸਿਰਫ ਇਸ ਲਈ ਲਿਆ ਜਾਂਦਾ ਹੈ ਕਿ ਕੋਈ ਮੰਡ, ਅਜਨਾਲਾ ਅਤੇ ਦਾਦੂਵਾਲ ਦੇ ਖਿਲਾਫ ਹੋ ਸਕਦਾ ਹੈ , ਲੇਕਿਨ ਭਾਈ ਜਗਤਾਰ ਸਿੰਘ ਹਵਾਰਾ ਜੋ ਕੌਮ ਦਾ ਇਕ ਹੀਰਾ ਹੈ, ਉਸ ਦੇ ਖਿਲਾਫ ਤੇ ਕਿਸੇ ਨੇ ਨਹੀ ਬੋਲਣਾਂ । ਜਗਤਾਰ ਸਿੰਘ ਹਵਾਰਾ ਦੇ ਨਾਮ ਦੀ ਆੜ ਵਿੱਚ ਆਰ. ਅੇਸ ਐਸ ਦੀ ਇਕ ਟੀਮ ਕੌਮ ਦੇ ਮੱਥੇ ਤੇ ਮੱੜ੍ਹ ਦਿੱਤੀ ਜਾਂਦੀ ਹੈ । ਹੱਥ ਖੜੇ ਕਰਣ ਵੇਲੇ ਇਕ ਵੀ ਸਿੱਖ ਇਹ ਨਹੀ ਪੁਛਦਾ ਕਿ ਭਾਈ ਹਵਾਰਾ ਕੋਲੋਂ ਇਸ ਗੱਲ ਦੀ ਇਜਾਜਤ ਅਤੇ ਪਰਵਾਨਗੀ ਲਈ ਵੀ ਹੈ ਕਿ ਨਹੀ। ਬਸ ਹਰ ਮਤੇ ਤੇ ਹੱਥ ਖੜੇ ਕਰੀ ਜਾਂਦੇ ਨੇ। ਉਹ ਵਿਚਾਰੇ ਕੀ ਜਾਨਣ ਕਿ ਇਸ ਫਿਲਮ ਦੀ ਸਟੋਰੀ ਕਿਸਨੇ ਲਿੱਖੀ ਹੈ। ਪੰਥ ਦੋਖੀ ਤਾਕਤਾਂ ਇਸ ਫਿਲਮ ਨੂਮ ਡਾਇਰੇਕਟ ਕਰ ਰਹੀਆ ਹਨ।
ਫਿਲਮ ਹੱਲੀ ਖਤਮ ਨਹੀ ਹੋਈ । "ਅਖੌਤੀ ਸਰਬੱਤ ਖਾਲਸਾ ਦੀ ਇਹ ਕਹਾਨੀ ਜੇੜ੍ਹਾਂ ਸੁਣਾਏਗਾ , ਉਸਨੂੰ ਗਾਲ੍ਹਾਂ ਅਤੇ ਧਮਕੀਆਂ ਜਰੂਰ ਮਿਲਣ ਗੀਆਂ ਕਿਉਕਿ ਕੌਮ ਦੇ ਬਹੁਤੇ ਸਿੱਖ "ਸਰਬੱਤ ਖਾਲਸਾ " ਅਤੇ "ਭਾਈ ਜਗਤਾਰ ਸਿੰਘ ਹਵਾਰਾ " ਦੇ ਨਾਮ ਨਾਲ ਭਾਵੁਕ ਹੋ ਉਠਦੇ ਹਨ । ਇਸ ਤਰ੍ਹਾਂ ਇਹ ਫਿਲਮ ਬਣੀ ਹੈ .....ਹੱਲੀ ਕਲਾਈਮੇਕਸ ਤੇ ਸਮਾਪਤੀ ਹੋਣੀ ਬਾਕੀ ਹੈ। ਜਦੋ ਇਹ ਫਿਲਮ ਖਤਮ ਹੋਵੇਗੀ, ਸ਼ਾਇਦ ਉੱਸ ਵੇਲੇ ਤਕ ਸਾਡੇ ਵਿਚੋਂ ਕਈ ਲੋਗ ਇਸ ਦੁਨੀਆ ਨੂੰ ਛੱਡ ਕੇ ਜਾ ਚੁਕੇ ਹੋਣਗੇ।
ਭਲਿਉ ! ਜਿੱਨੀਆਂ ਚਾਹੋ ਗਾਲ੍ਹਾਂ ਕਡ੍ਹ ਲਵੋ ਲੇਕਿਨ ਮੋਹਨ ਭਾਗਵਤ + ਮੁੱਖੀ ਰਾਧਾਂਸੁਆਮੀ = ਦਾਦੂਵਾਲ + ਮਾਨ = ਮੰਡ + ਅਜਨਾਲਾ + ਦਾਦੂਵਾਲ (ਟੀਮ ਬੀ ) ਦਾ ਕਨੇਕਸ਼ਨ ਕੀ ਹੇ ਇਹ ਤਾਂ ਸਮਝਾ ਦੇਵੋ ? ਜੇੜ੍ਹੇ ਹੱਲੀ ਵੀ ਨਹੀ ਸਮਝੇ ਤਾਂ ਇਸ ਫਿਲਮ ਦਾ ਅੰਤ ਜੋ ਹੱਲੀ ਬਣਿਆ ਨਹੀ ਹੈ, ਬਹੁਤ ਹੀ ਡਰਾਵਨਾਂ ਅਤੇ ਦੁੱਖਾਂਤ ਭਰਿਆ ਬਨਣ ਵਾਲਾ ਹੈ । ਖਾਲਸਾ ਜੀ ਸਾਵਧਾਨ !
ਇੰਦਰਜੀਤ ਸਿੰਘ ਕਾਨਪੁਰ
ਫਿਲਮ ਹੱਲੀ ਖਤਮ ਨਹੀ ਹੋਈ ।
Page Visitors: 2741
ਇੰਦਰ ਜੀਤ ਸਿੰਘ ਕਾਨਪੁਰ