ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅਫਸੋਸ ਕਿ ਅਸੀਂ "ਗੁਰੂ ਦਾ ਬਾਜ਼" ਨਾ ਬਣ ਸਕੇ
ਅਫਸੋਸ ਕਿ ਅਸੀਂ "ਗੁਰੂ ਦਾ ਬਾਜ਼" ਨਾ ਬਣ ਸਕੇ
Page Visitors: 3294

                 ਅਫਸੋਸ !  ਕਿ ਅਸੀ "ਗੁਰੂ ਦਾ ਬਾਜ" ਨਾਂ ਬਣ ਸਕੇ ।

 ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਈ ਚਿੜੀਆਂ ਪਾਲਣ ਦਾ ਸ਼ੌਂਕ ਨਹੀ ਸੀ,  ਜੋ ਉਨਾਂ ਨੇ ਅਪਣੇ ਕੋਲ ਬਾਜ ਰਖਿਆ ਹੋਇਆ ਸੀ । ਗੁਰੂ ਜੋ ਕਹਿੰਦਾ ਹੈ , ਜੋ ਕਰਦਾ ਹੈ , ਜੋ ਵਰਤਦਾ ਹੈ , ਉਹ ਸਭ ਕੁਝ , ਉਸ ਦੇ ਸਿੱਖ ਲਈ ਇਕ "ਸੰਦੇਸ਼"  ਹੂੰਦਾ ਹੈ ਅਤੇ ਉਸ ਦਾ ਕੋਈ ਮਕਸਦ ਹੂੰਦਾ ਹੈ। ਬਾਜ ਇਕ ਇਹੋ ਜਹਿਆ ਪੰਛੀ ਹੈ ,ਜਿਸ ਵਿੱਚ  ਦੂਜੇ ਪਰਿੰਦਿਆਂ  ਨਾਲੋਂ ਵਖਰੇ ਗੁਣ ਅਤੇ  ਵਿਸ਼ੇਸ਼ਤਾਵਾਂ ਹੂੰਦੀਆਂ ਨੇ ।
1- ਦੂਰ ਦ੍ਰਸ਼ਟੀ: ਬਾਜ ਬਹੁਤ ਦੂਰੋਂ , ਛੋਟੀ ਤੋਂ ਛੋਟੀ ਚੀਜ ਨੂੰ ਵੀ ਬਹੁਤ ਸਾਫ ਤੌਰ ਤੇ ਵੇਖ ਸਕਦਾ ਹੈ। ਅਪਣੇ ਸ਼ਿਕਾਰ ਨੂੰ ਅਤੇ ਦੁਸ਼ਮਨ ਨੂੰ ਕਈਂ ਕੋਹਾਂ ਤੋਂ ਉਹ ਵੇਖ ਲੈਂਦਾ ਹੈ।
2- ਦੁਸ਼ਮਨ (ਸ਼ਿਕਾਰ) ਦੀ ਸਟੀਕ ਪਹਿਚਾਨ : ਉਹ ਅਪਣੇ ਸ਼ਿਕਾਰ ਨੂੰ ਅਪਣੀ  ਦੂਰ ਦ੍ਰਿਸ਼ਟੀ ਨਾਲ ਫੌਰਨ ਹੀ ਪਹਿਚਾਨ ਲੈਂਦਾ ਹੈ , ਅਤੇ ਉਸ ਉਤੇ ਲਗਾਤਾਰ ਨਿਗਾਹ ਬਣਾਈ ਰਖਦਾ ਹੇ।
3- ਅਚੂਕ ਵਾਰ : ਉਹ ਜਦੋ ਅਪਣੇ ਸ਼ਿਕਾਰ ਅਤੇ ਦੁਸ਼ਮਨ ਤੇ ਝਪੱਟਾ ਮਾਰਦਾ ਹੈ,  ਤਾਂ ਉਹ ਇਨਾਂ ਸਟੀਕ ਹੂੰਦਾ ਹੈ ਕਿ ਸ਼ਿਕਾਰ ਬੱਚ ਨਹੀ ਸਕਦਾ।
4-ਮਜਬੂਤ ਪਕੜ : ਉਸ ਦੀ ਪਕੜ ਵਿੱਚ ਇਤਨੀ ਤਾਕਤ ਹੂੰਦੀ ਹੈ ਕਿ ਉਹ ਅਪਣੇ ਨਾਲੋਂ ਕਈਂ ਗੁਣਾਂ ਵੱਡੇ ਜਾਨਵਰ , ਹਿਰਨ ਆਦਿਕ  ਨੂੰ ਵੀ ਪਕੜ ਕੇ ਉਡ ਸਕਦਾ ਹੈ। ਉਸ ਦੀ ਮਜਬੂਤ ਪਕੜ ਤੋਂ ਉਸ ਦਾ ਸ਼ਿਕਾਰ ਛੁਟ ਨਹੀ ਸਕਦਾ।
5-ਮੁਰਦਾਰ  (ਜੂਠਨ) ਨੂੰ ਸਵੀਕਾਰ ਨਾਂ ਕਰਣਾਂ: ਭਾਵ :ਅਣਖੀ ਹੋਣਾਂ। ਉਹ ਅਪਣਾਂ ਸ਼ਿਕਾਰ ਖੁਦ ਕਰ ਕੇ ਅਪਣਾਂ ਢਿਡ ਭਰਦਾ ਹੈ।  ਦੂਜੇ ਦਾ ਜੂਠਾ ਜਾਂ ਮਾਰਿਆ ਮੁਰਦਾ ਸ਼ਿਕਾਰ ਉਹ ਨਹੀ ਖਾਂਦਾ, ਭਾਵੇ ਉਸ ਨੂੰ ਭੁਖਾ ਹੀ ਕਿਉ ਨਾਂ ਰਹਿਣਾਂ ਪਵੇ।
ਬਾਜ  ਦੇ ਇਹ ਕੁਝ ਖਾਸ ਗੁਣ ਹਨ,  ਜੋ ਦੂਜਿਆਂ ਪੰਛੀਆਂ ਵਿੱਚ ਨਹੀ ਮਿਲਦੇ। ਗੁਰੂ ਸਾਹਿਬ ਨੇ ਅਪਣੇ ਸਿੱਖਾਂ ਨੂੰ ਅਪਣੇ ਵਿੱਚ ਇਹ ਸਾਰੇ ਗੁਣ ਪੈਦਾ ਕਰਨ ਅਤੇ ਉਨਾਂ ਬਾਰੇ ਹਮੇਸ਼ਾਂ ਯਾਦ  ਦੁਆਣ ਲਈ ਹੀ ਇਸ ਵਿਲੱਖਣ ਪੰਛੀ ਨੂੰ ਅਪਣੇ ਪਾਸ ਰਖਿਆ ਹੋਇਆ ਸੀ। ਲੇਕਿਨ ਅਫਸੋਸ ! ਕਿ ਅਸੀ "ਗੁਰੂ ਦਾ ਉਹ ਬਾਜ"  ਬਣ ਨਹੀ ਸਕੇ । ਬਾਜ ਵਾਲੇ  ਗੁਣ ਤਾਂ ਅਸੀ ਅਪਣੇ ਵਿੱਚ ਕੀ ਪੈਦਾ ਕਰਨੇ ਸਨ,  ਅਸੀ ਤਾਂ ਉਸ ਦੇ ਉਲਟ ਜਾ ਕੇ ਮੁਰਦਾਰ ਖਾਣ ਵਾਲੇ ਗਿੱਦ ਅਤੇ ਜੂਠਨ ਖਾਣ ਵਾਲੇ ਬਗਲੇ ਅਤੇ ਕਾਂਅ ਬਣ ਕੇ ਰਹਿ ਗਏ ਹਾਂ ।
ਦੂਰ ਦ੍ਰਸ਼ਟੀ ਤਾਂ ਸਾਡੇ ਨੇੜਿਉ ਹੀ ਨਹੀ ਲੰਘੀ। ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦੁਰ ਦੇ ਸ਼ਹੀਦ ਹੋਣ ਤੋਂ ਬਾਦ ਹੀ ਇਹ ਲੋਗ ਸਿੱਖੀ  ਦੇ ਦੁਸ਼ਮਨ ਬਣ ਗਏ, ਜਿਨਾਂ ਨੇ ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਮਾਰ ਮੁਕਾਨ ਦਾ ਟੀਚਾ ਮਿੱਥ ਲਿਆ, ਅਸੀ ਉਨਾਂ ਨੂੰ ਹੀ ਸਿਆਸੀ ਭਾਈਵਾਲ ਬਣਾਂ ਲਿਆ। ਜਿਨਾਂ ਦੇ ਪੂਰਵਜਾਂ ਨੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦੇਣ ਦੀ ਵਕਾਲਤ ਕੀਤੀ (ਚੰਦੂ ਬ੍ਰਾਹਮਣ)।
ਜਿਨਾਂ ਦੇ ਪੁਰਖਿਆਂ ਨੇ ਛੋਟੇ ਸਾਹਿਬ ਜਾਦਿਆ ਨੂੰ ਨੀਹਾਂ ਵਿੱਚ ਚੁਨਾਉਣ ਦੀ ਵਕਾਲਤ ਕੀਤੀ ਅਤੇ "ਸੱਪ ਦੇ ਬੱਚੇ " ਕਹਿ ਕੇ ਉਨਾਂ ਨੂੰ ਕਤਲ ਕਰ ਦੇਣ ਦੀ ਪੈਰਵੀ ਕੀਤੀ (ਸੁੱਚਾ ਨੰਦ ਬ੍ਰਾਹਮਣ)
ਮਾਤਾ ਗੁਜਰ ਕੌਰ ਜੀ ਨੂੰ ਧੋਖਾ ਦੇ ਕੇ , ਉਨਾਂ ਦੀ ਮੁਖਬਰੀ ਕਰਕੇ ਕੈਦ ਕਰਵਾ ਦਿਤਾ (ਗੰਗੂ ਬ੍ਰਾਹਮਣ)।
ਜਿਨਾਂ ਲੋਕਾਂ ਨੈ ਭੰਗਾਣੀ ਦੀ ਜੰਗ  ਗੁਰੂ ਸਾਹਿਬ ਨਾਲ ਕੀਤੀ  ਅਤੇ ਗਉ ਦੀਆਂ  ਝੂਠੀਆਂ ਕਸਮਾਂ ਖਾ ਕੇ ਪਿਠ ਪਿੱਛੇ ਵਾਰ ਕੀਤੇ। ਅੰਗ੍ਰੇਜਾਂ ਨਾਲ ਮਿਲ ਕੇ ਖਾਲਸਾ ਰਾਜ ਨਾਲ ਗੱਦਾਰੀਆਂ ਕੀਤੀਆਂ(ਡੋਗਰੇ ਅਤੇ ਬ੍ਰਾਹਮਣ ਮੰਤਰੀ)
ਸਿੱਖ ਗੁਰੂਆਂ ਨੂੰ ਅਨਪੜ੍ਹ ਅਤੇ ਗਵਾਰ ਕਹਿ ਕੇ ਅਪਮਾਨਿਤ ਕੀਤਾ (ਸਾਧੂ ਦਇਆ ਨੰਦ ਬ੍ਰਾਹਮਣ)
ਪੰਜਾਬ ਦਾ ਅੰਨ ਖਾ ਕੇ ਅਪਣੀ ਮਾਂ ਬੋਲੀ ਹਿੰਦੀ ਲਿਖਵਾਈ, ਅਤੇ ਹਸਦੇ , ਵਸਦੇ ਪੰਜਾਬ ਨੂੰ ਟੁਕੜੇ ਟੁਕੜੇ ਕਰਵਾ ਦਿਤਾ ।  1984 ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਫੋਜੀ ਹਮਲਾ ਕੀਤਾ । ਨਵੰਬਰ 1984 ਵਿੱਚ ਸਿਖਾਂ ਦੇ ਕਤਲੇਆਮ ਕਰਣ ਤੋਂ ਬਾਦ , ਇਹ ਕਹਿ ਕੇ ਸਿੱਖਾਂ ਦੇ ਜਖਮਾਂ ਨੂੰ ਕੁਰੇਦਿਆ ਕਿ "ਜੇ ਤੋਂ ਪਾਕਿਸਤਾਨ ਸੇ ਆਏ ਥੇ, ਵਾਪਿਸ ਵਹੀ ਭੇਜ ਦੇਂਗੇ" , ਭਾਰਤ ਮੇਂ ਇਨ ਆਂਤਕ ਵਾਦੀਉ ਕੇ ਲਿਏ ਕੋਈ ਜਗਹਿ ਨਹੀ ਹੈ"।
ਸਿੱਖਾਂ ਦੇ ਵਲੂੰਧਰੇ ਹੋਏ ਦਿਲਾਂ ਤੇ ਲੂਣ ਪਾਂਉਦਿਆ ਮਿਠਾਈਆਂ ਵੰਡੀਆਂ ਅਤੇ ਖੁਸ਼ੀਆਂ ਮਣਾਈਆਂ। ਸਿੱਖੀ ਦੀ ਵਖਰੀ ਹੋਂਦ ਦੇ ਪ੍ਰਤੀਕ  ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰਵਾ ਦਿਤਾ (ਪੰਡਿਤ ਕੇ .ਸੁਦਰਸ਼ਨ, ਮੁਖੀ ਆਰ. ਐਸ ਐਸ.) ।
ਇਹੋ ਜਹੇ ਅਕਿਰਤਘਣਾਂ ਨੂੰ  ਅਸੀ ਅਪਣਾਂ ਸਿਆਸੀ ਭਾਈਵਾਲ ਬਣਾਂ ਲਿਆ ,ਅਤੇ ਹਿੰਦੂ ਭਾਈਚਾਰੇ ਦੇ ਨਾਮ ਤੇ ਵੋਟ ਬੈਂਕ ਬਣਾਏ । ਕੀ ਇਹ ਹੀ ਸੀ ਸਾਡੀ ਦੂਰ ਦ੍ਰਸ਼ਟੀ ਕਿ ਅਸੀ ਅਪਣੇ ਦੁਸ਼ਮਣ ਦੀ ਪਛਾਣ ਵੀ ਨਾਂ ਕਰ ਸਕੇ ?
ਦੁਸ਼ਮਣ ਦੀ ਸਟੀਕ ਪਹਿਚਾਨ : ਅਸੀ ਅਪਣੇ ਦੁਸ਼ਮਣ ਦੀ  ਪਹਿਚਾਨ ਕੀ ਕਰਨੀ ਸੀ ?   ਅਸੀ ਤਾਂ ਉਨਾਂ ਸੱਪਾਂ ਨੂੰ ਹੀ ਬੁਕੱਲ ਵਿੱਚ ਪਨਾਹ ਦੇ ਦਿਤੀ, ਜੋ ਨਿੱਤ ਸਾਨੂੰ ਡੱਸ ਰਹੇ ਸਨ। ਚੰਦੂ ਅਤੇ ਗੰਗੂ ਦੇ ਵੰਸ਼ਜਾਂ ਨਾਲ ਅਸੀ ਅਪਣੀ ਪਾਵਰ ਸ਼ੇਯਰ ਕੀਤੀ। ਦਇਆਨੰਦ ਸਾਧੂ ਦੇ ਚੇਲਿਆ ਨੂੰ ਘਰ ਦਾ ਭੇਦੀ ਬਣਾਂ ਕੇ ਉਨਾਂ ਦਾ ਦਿਲ ਖੁਸ਼ ਕਰਨ ਲਈ ਅਕਾਲ ਤਖਤ ਸਾਹਿਬ ਦੇ ਅਦੁੱਤੀ ਸਤਕਾਰ ਨੂੰ ਢਾਅ ਲਾਈ, ਅਤੇ ਉਥੋਂ ਪੰਥ ਵਿਰੋਧੀ ਕੂੜਨਾਮੇਂ ਜਾਰੀ ਕਰਵਾਏ। ਸ਼੍ਰੋਮਣੀ ਕਮੇਟੀ ਵਿੱਚ ਉਨਾਂ ਦਾ ਲਿਖਿਆ "ਸਿੱਖ ਇਤਿਹਾਸ" ਛਾਪ ਛਾਪ ਕੇ ਵੰਡਿਆ ਗਇਆ। ਉਨਾਂ ਭਾਈਵਾਲਾਂ ਦੇ ਕਹਿਣ ਤੇ ਹੀ ਸਿੱਖੀ ਦੀ ਸ਼ਾਨ,  ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ ਗਇਆ । ਇਕ ਪਾਸੇ ਤਾਂ ਪੰਜਾਬ ਦਾ ਗਰੀਬ ਕਿਸਾਨ ਜੋ ਮੁਫਲਿਸੀ ਵਿੱਚ ਖੁਦਕੁਸ਼ੀਆ ਕਰ ਰਿਹਾ ਹੈ ,ਦੂਜੇ ਪਾਸੇ ਇਨਾਂ ਮਹਾਸ਼ਿਆਂ ਕੋਲੋਂ ਉਸ ਨੂੰ ਦੋ ਦੋ ਹੱਥੀ ਲੁਟਵਾਇਆ ਗਇਆ ।  ਉਸ ਕਾਸ਼ਤਕਾਰ ਕੋਲੋਂ 14 ਰੁਪਏ ਕਿਲੋ ਚਾਵਲ ਖਰੀਦ  ਕੇ ਉਸ  ਨੂੰ 300 ਰੁਪਏ  ਕਿਲੋ ਖੂਬਸੂਰਤ ਪੇਕਿੰਗ ਕਰਕੇ ਏਕਸਪੋਰਟ ਕਰ ਕੇ ਪੰਜਾਬ ਦੀ ਕਿਰਸਾਨੀ ਨੂੰ ਲੁਟੱਣ ਵਾਲੇ ਵਾਲੇ ਇਨਾਂ ਮਹਾਸੀਆਂ ਨੂੰ ਅਸੀ ਸਿਆਸੀ ਪਾਵਰ ਤਾਂ ਦਿਤੀ ਹੀ ਦਿਤੀ , ਨਾਲ ਹੀ ਧਾਰਮਿਕ ਅਦਾਰਿਆ ਦੇ ਪ੍ਰਬੰਧ ਦੀ ਬਾਗਡੋਰ ਵੀ ਅਸਿਧੇ ਤੌਰ ਤੇ ਫੜਾ ਦਿਤੀ। ਅਜ ਉਨਾਂ ਨੂੰ ਅਸੀ ਅਪਣਾ "ਪੂਜਨੀਕ" ਕਹਿ ਰਹੇ ਹਾਂ ਅਤੇ ਉਨਾਂ ਦੇ ਤੀਰਥਾਂ ਵਿੱਚ ਜਾ ਕੇ ਉਨਾਂ  ਨੂੰ ਲੰਗਰ ਖੁਆ  ਰਹੇ ਹਾਂ, ਜੋ ਸਾਨੂੰ ਹਿੰਦੂ ਸਮਮਾਜ ਵਿੱਚ ਰਲ ਗਡ ਕਰਨ ਦੇ ਮਨਸੂਬੇ ਮਿੱਥੀ ਬੈਠੇ ਹਨ । ਅਸੀ ਬਾਜ ਦਾ ਇਹ ਗੁਣ ਵੀ  ਅਪਣਾਂ ਨਾਂ ਸਕੇ, ਅਸੀ ਸਿੱਖੀ ਦੇ ਦੁਸ਼ਮਨਾਂ ਨੂੰ  ਹੀ ਮਿਤੱਰ ਬਣਾਂ ਲਿਆ।
 ਅਚੂਕ ਵਾਰ : ਦੁਸ਼ਮਨ ਅਤੇ ਮਿੱਤਰ ਦੀ ਪਹਿਚਾਨ ਹੀ ਨਹੀ ਸੀ ਸਾਨੂੰ , ਅਸੀ ਅਚੂਕ ਵਾਰ ਕਿਸ ਤੇ ਕਰਨਾ ਸੀ ?  ਉਨਾਂ ਨੂੰ ਅਸੀ "ਫਖਰੇ ਕੌਮ" ਦੀ ਉਪਾਧੀ ਦਿਤੀ ਜੋ ਆਪ ਅਨਮੱਤੀਆ ਦਾ ਝੋਲੀ ਚੁੱਕ ਹੈ। ਦਰਬਾਰ ਸਾਹਿਬ ਤੇ ਹਮਲਾ ਹੋਣ ਵੇਲੇ  ਹੱਥ ਖੜੇ ਕਰ ਕੇ ਫੋਜ ਦੀ ਗੱਡੀ ਵਿੱਚ ਮੂ੍ਹ ਛੁਪਾ ਕੇ ਬੈਠ ਗਇਆ। ਆਰ .ਐਸ ਐਸ ਦੇ ਘੂਸਪੈਠੀਆਂ ਨੂੰ ਟਕਸਾਲ ਦਾ ਮੁੱਖੀ ਬਣਾਂ ਦਿਤਾ। ਅਸੰਤਾਂ  ਨੂੰ "ਸੰਤ ਸਮਾਜ" ਕਹਿ ਕੇ ਸ਼੍ਰੋਮਣੀ ਕਮੇਟੀ ਵਿੱਚ ਸੀਟਾਂ ਪੱਕੀਆਂ ਕਰ ਕੇ ਸਿੱਖੀ ਦੇ ਅਜਾਦ ਪੰਛੀ ਦੇ ਪਰ ਕਤਰਨ ਦੇ ਕੰਮ ਲਾ ਦਿਤਾ। ਆਰ. ਐਸ ਐਸ ਦੇ ਜਿਨਾਂ ਘੁਸਪੈਠੀਆਂ ਦਾ ਸਿੱਖੀ ਵਿੱਚ ਯੋਗਦਾਨ "ਸਿਫਰ" ਹੈ ਉਨਾਂ ਨੂੰ ਸ਼ਹੀਦਾਂ ਦੀਆਂ ਸਮਾਰਕਾਂ ਬਨਾਂਉਣ ਦੀ ਜਿੱਮੇਦਾਰੀ ਦਿੱਤੀ ਗਈ, ਅਤੇ ਕਈ ਪੰਥਿਕ ਉਪਾਧੀਆਂ ਨਾਲ ਸਤਕਾਰਿਆ ਗਇਆ। ਸੀਤਾ ਰਾਮ , ਰਾਧੇ ਸ਼ਿਆਮ ਦਾ ਕੀਰਤਨ ਕਰਨ ਵਾਲੇ "ਨੀਲ ਕੰਠੀ" ਨੂੰ ਤਖਤ ਪਟਨਾਂ ਸਾਹਿਬ ਤੋਂ "ਰਾਜਾ ਜੋਗੀ" , "ਭਾਈ ਸਾਹਿਬ" ਅਤੇ "ਰਾਜਮਾਤਾ" ਦੀ ਉਪਾਧੀ ਦੇ ਕੇ ਅਤੇ ਤਖਤ ਹਜੂਰ ਸਾਹਿਬ ਤੋਂ ਨੀਲੇ ਘੋੜੇ ਦੀ ਨਸਲ ਵਿੱਚੋ ਇਕ  ਘੋੜਾ ਭੇਂਟ ਕਰ ਕੇ, ਕੌਮ ਵਿੱਚ ਪਿਛਲੇ ਦਰਵਾਜੇ ਤੋਂ ਇੰਟਰੀ ਦਿਤੀ ਗਈ ।  ਆਏ ਦਿਨ ਇਹੋ ਜਹੇ ਡੇਰੇਦਾਰਾਂ ਨੂੰ ਸਿੱਖੀ ਦਾ ਘਾਂਣ ਕਰਣ ਲਈ ਆਪ  ਪ੍ਰਮੋਟ ਕੀਤਾ ਗਇਆ। ਇਹੋ ਜਹੇ ਲੋਕਾਂ ਤੇ ਅਚੂਕ ਵਾਰ ਕਰਨ ਦੀ ਬਜਾਏ ਅਸੀ ਪੰਥ ਦਰਦੀਆਂ ਤੇ ਹੀ ਵਾਰ ਕਰਦੇ ਰਹੇ ਅਤੇ ਉਨਾਂ ਨੂੰ "ਸਕੱਤਰੇਤ" ਨਾਮ ਦੇ ਥਾਣੇ ਵਿੱਚ ਬੁਲਾ ਕੇ ਉਨਾਂ ਦੀਆਂ ਜੁਬਾਨਾਂ ਵਡ੍ਹਦੇ ਰਹੇ। ਅਚੂਕ ਵਾਰ ਵਾਲਾ ਗੁਣ ਵੀ ਅਸੀ  ਮਿੱਟੀ ਵਿੱਚ ਰੋਲ ਦਿਤਾ।
ਮਜਬੂਤ ਪਕੜ : ਸਾਡੀ ਮਜਬੂਤ ਪੱਕੜ ਕਦੀ ਵੀ ਸਿਧਾਂਤਾਂ ਤੇ ਨਹੀ ਰਹੀ। ਛੋਟੇ ਛੋਟੇ ਮੁੱਦਿਆਂ ਤੇ ਅਸੀ ਆਪਸ ਵਿੱਚ ਹੀ ਲੜਦੇ ਰਹੇ। ਇਕ ਦੂਜੇ ਤੇ ਖੇਹ ਸੁਟਦੇ ਰਹੇ। ਅਪਣੀ ਹਉਮੇ ਨੂੰ  ਪੱਠੇ ਪਾਉਣ ਲਈ ਅਸੀ ਭਰਾ ਮਾਰੂ ਜੰਗ ਜਾਰੀ ਰੱਖੀ। ਅਪਣੀ ਲਕੀਰ ਨੂੰ ਵੱਡਾ ਕਰਣ ਦੀ ਬਜਾਇ ,  ਦੂਜਿਆਂ ਤੇ ਜਾਤੀ ਹਮਲੇ ਕਰ ਕਰ ਕੇ ਵਖਰੇਵਾਂ ਇਸ ਕਦਰ ਵਧਾ ਲਿਆ ਕਿ ਦੁਸ਼ਮਨ ਸਾਡੇ ਤੇ ਹਾਵੀ ਹੋ ਗਇਆ। ਸਾਡੀ ਇਸ ਖਹਿਬਾਜੀ ਨਾਲ ਪੈਦਾ ਹੋਇਆ ਵਖਰੇਵਾਂ ਹੀ ਦੁਸ਼ਮਨ ਦੀ ਸਭ ਤੋਂ ਵੱਡੀ ਤਾਕਤ ਬਣ ਗਇਆ। ਇਕੱਠ ਦੀ ਕਦੀ ਪਰਵਾਹ ਨਹੀ ਕੀਤੀ, ਬਲਕਿ ਇਕੱਠ ਦੇ ਹਰ ਉਪਰਾਲੇ ਨੂੰ ਅਸੀਂ ਆਪ ਹੀ ਢਾਅ ਲਾਈ। ਰੋਟੀਆਂ ਅਤੇ ਡਾਲਰਾਂ ਦੇ ਭੂਖੇ ਪ੍ਰਚਾਰਕਾਂ ਨੇ ਕਦੀ ਵੀ ਬਾਬਾ ਨਾਮ ਦੇਵ ਜੀ ਅਤੇ ਬਾਬਾ ਕਬੀਰ ਦਾਸ ਜੀ  ਦੀ " ਗੋਂਡ ਬਾਣੀ " ਦਾ ਪ੍ਰਚਾਰ ਕਰਨ ਦੀ ਹਿਮੱਤ ਨਹੀ ਵਖਾਈ । ਅਖੌਤੀ ਦਸਮ ਗ੍ਰੰਥ  ਨੂੰ ਅਪਣਾਂ ਦੂਜਾ ਗੁਰੂ ਬਣਾਂ ਕੇ ਮੱਥੇ ਟੇਕੇ। ਭਗੌਤੀ ,ਸ਼ਿਵਾਂ ਅਤੇ ਮਹਾਕਾਲ ਦੀ ਪੂਜਾ ਕਰ ਕਰ ਕੇ ਅਸੀ ਸਿਧਾਂਤਾਂ ਉਤੇ ਅਪਣੀ "ਮਜਬੂਤ ਪਕੜ"  ਨੂੰ ਵੀ ਗਵਾ ਬੈਠੇ। ਸਾਡੇ ਪ੍ਰਚਾਰਕ ਅਤੇ ਰਾਗੀ ਉਸ ਧਰਮ ਮਾਫੀਏ ਨੂੰ "ਸਿੰਘ ਸਾਹਿਬਾਨ" ਕਹਿ ਕੇ ਉਨਾਂ ਦੀਆਂ ਜੁਤੀਆਂ ਚਟਦੇ ਨਜਰ ਆਏ।
ਮੁਰਦਾਰ ਖਾ ਖਾ ਕੇ ਅਸੀ ਅਪਣੀ ਜਮੀਰ ਤੋਂ ਹੀ ਮੁਰਦੇ ਬਣ ਗਏ । ਚੌਧਰ ਅਤੇ ਅਹੁਦਿਆਂ  ਦੀ ਭੁਖ ਨੇ ਸਾਨੂੰ ਖੁਸ਼ਾਮਦੀ  ਅਤੇ ਚਾਪਲੂਸ ਬਣਾਂ ਦਿਤਾ। ਅਹੁਦਿਆਂ ਦੀ ਭੁਖ ਦੇ ਕਾਰਣ ਹੀ ਚੰਗੇ ਚੰਗੇ ਸਿੱਖ , ਰਾਸ਼ਟ੍ਰਿਯ ਸਿੱਖ ਸੰਗਤ ਵਰਗੀ ਸਿੱਖ ਵਿਰੋਧੀ ਸੰਸਥਾ ਵਿੱਚ ਜਾ ਰਲੇ।  ਅਜ ਹਰ ਪਾਸੇ ਸਾਡੇ ਪ੍ਰਧਾਨ ਅਤੇ ਅਖੌਤੀ ਆਗੂ ਮੁਰਦਾਰ ਖਾ ਖਾ ਕੇ "ਮਕੜ ਸ਼ਾਹੀ ਜੰਤਰੀ"  ਨੂੰ ਅਪਣਾਂ ਰਹੇ ਹਨ। ਗੁਰੂ ਦੀ ਗੋਲਕ ਦਾ ਧੰਨ ਲੁਟਾ ਲੁਟਾ ਕੇ ਅਸੀ ਸਿੱਖੀ ਦਾ ਹੀ ਘਾਂਣ ਕਰਦੇ ਰਹੇ। ਨਾਨਕ ਸ਼ਾਹੀ ਕੈਲੰਡਰ ਨੂੰ ਤਬਾਹ ਕਰਨ ਲਈ ਗੁਰੂ ਦੀ ਗੋਲਕ ਵਿਚੋਂ ਪੈਸਾ ਲੁਟਾਇਆ ਜਾਂ ਰਿਹਾ ਹੈ । ਸੰਤਰੀ ਵੀ ਮੁਰਦਾਰ ਹੈ , ਅਤੇ ਮੰਤਰੀ ਵੀ ਮੁਰਦਾਰ ਹੈ। ਮੁਰਦਾ ਧੰਨ  (ਕੂੜ ਦਾ ਧੰਨ) ਹੀ ਸਾਡਾ ਆਹਾਰ ਬਣ ਚੁਕਾ ਹੈ। ਗੁਰੂ ਦੀਆਂ ਗੋਲਕਾਂ ਲੁੱਟ ਲੁਟ ਕੇ ਸਾਡੇ ਪ੍ਰਧਾਨ , ਇਕ ਸਾਲ ਵਿੱਚ 2 ਕਰੋੜ ਰੁਪਏ ਦਾ   ਪੇਟਰੋਲ ਪੀ ਜਾਂਦੇ ਨੇ । ਇਹ ਹੋਰ ਕਿਨਾਂ ਕੁ ਧੰਨ ਗੁਰੂ ਦੀ ਗੋਲਕ ਵਿਚੋਂ  ਲੁੱਟ ਰਹੇ ਨੇ, ਇਸ ਦਾ ਤਾਂ ਤੁਸੀ ਅੰਦਾਜਾ ਵੀ ਨਹੀ ਲਾ ਸਕਦੇ। ਸਿਆਸੀ ਆਕਾਵਾਂ ਦੀ ਜੂਠਨ ਖਾ ਕੇ ਸਾਡੇ ਅਖੌਤੀ ਧਾਰਮਿਕ ਆਗੂਆਂ ਨੇ ਸਿੱਖੀ ਦਾ ਘਾਂਣ ਕਰਨ ਵਾਲੇ ਕੂੜ ਨਾਮੇ ਜਾਰੀ ਕੀਤੇ। ਅਪਣੇ ਸਿਆਸੀ ਆਕਾਂ ਨੂੰ ਗੁਰੂ ਘਰ ਦੀ ਅਕੂਤ ਜਮੀਨ 99 ਸਾਲ ਦੀ ਲੀਜ ਤੇ ਦੇ ਦਿਤੀ। ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਅਪਣੇ ਆਕਾ ਦੇ ਚੈਨਲ ਨੂੰ, , ਕਰੋੜਾਂ ਰੁਪਏ ਦਾ ਨੁਕਸਾਨ ਕਰ ਕੇ ਦੇ ਦਿਤਾ। ਹਰ ਪਾਸੇ ਗੁਰੂ ਘਰ ਦੇ ਅਕਿਰਤਘਣ ਮੁਰਦਾਰ ਜੂਠਨ ਖਾ ਖਾ ਕੇ ਸਿੱਖੀ ਦਾ ਬੇੜਾ ਗਰਕ ਕਰ ਰਹੇ ਨੇ।
ਵੀਰੋ! ਬਹੁਤ ਦੇਰ ਕਰ ਦਿਤੀ ਅਸੀਂ, ਹੁਣ ਕੀ ਕਰਨਾਂ ਹੈ ? ਇਹ ਸੋਚੋ ! ਅਤੇ ਉਸ ਗੁਰੂ ਦੇ ਬਾਜ ਦੇ ਗੁਣਾਂ ਨੂੰ  ਅਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋ ! ਨਹੀ ਤਾਂ ਬਾਜ ਵਾਲੀ ਉਹ ਤਾਕਤ,  ਉਹ ਗੁਣ ਜੋ ਸਾਡਾ ਸਰਬੰਸਦਾਨੀ ਗੁਰੂ ਸਾਡੇ ਵਿੱਵ ਵੇਖਣਾਂ ਚਾਂਉਦਾ ਸੀ , ਉਸ ਤੋਂ ਅਸੀ ਹਮੇਸ਼ਾ ਲਈ ਮਹਰੂਮ ਹੋ  ਜਾਵਾਂਗੇ ਅਤੇ , ਇਨੇ ਤਾਕਤਵਰ ਹੂੰਦਿਆ ਵੀ ਸਾਨੂੰ ਇਹ "ਬ੍ਰਾਹਮਣਵਾਦੀ ਕਾਂਅ " ਚੁੰਜਾਂ ਮਾਰ ਮਾਰ ਕੇ ਖਾ ਜਾਂਣਗੇ।

ਇੰਦਰ ਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.