ਅਕਾਲ ਤਖਤ ਗੁਰੂ ਦਾ ਸਿਰਜਿਆ ਇਕ ਸਿਧਾਂਤ ਹੈ।
ਅਕਾਲ ਤਖਤ ਸਿੱਖਾਂ ਦੀ ਵਖਰੀ ਹੋਂਦ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਹੈ । ਇਮਾਰਤਾਂ ਡਿਗਦੀਆਂ ਅਤੇ ਮੁੜ ਬਣ ਜਾਂਦੀਆਂ ਹਨ , ਲੇਕਿਨ ਸਿਧਾਂਤ ਕਦੀ ਵੀ ਨਹੀ ਡਿਗਦਾ , ਕਦੀ ਵੀ ਨਹੀ ਬਦਲਦਾ। ਇਹ ਅਕਾਲ ਬੂੰਗਾ ਹੈ । ਇਹ ਅਕਾਲ ਬੂੰਗਾ ਉਸ ਕੌਮ ਦੀ ਵਖਰੀ ਹੋਂਦ ਦਾ ਨਿਸ਼ਾਨ ਹੈ , ਜੋ ਕਿਸੇ ਦੇ ਅਧੀਨ ਨਹੀ ਆਂਉਦੀ, ਕਿਸੇ ਵੀ ਦੇਸ਼ ਅਤੇ ਹਕੂਮਤ ਦਾ ਕਾਨੂੰਨ ਉਸ ਅਕਾਲ ਤੇ ਨਹੀ ਚਲਦਾ, ਜਿਸਦਾ ਇਹ ਤਖਤ ਹੈ । ਇੱਸੇ ਲਈ ਅਸੀ ਅਪਣੀ ਅਰਦਾਸ ਵਿੱਚ ਵੀ ਇਨ੍ਹਾਂ ਝੰਡੇ ਬੂੰਗਿਆਂ ਦੇ ਜੁਗੋ ਜੁਗ ਅਟੱਲ ਰਹਿਣ ਦੀ ਜੋਦੜੀ ਅਕਾਲਪੁਰਖ ਅੱਗੇ ਕਰਦੇ ਹਾਂ ।
ਲੇਕਿਨ ਅਫਸੋਸ ਕੇ ਕੁਝ ਮਾਮੂਲੀ ਜਹੇ ਜਥੇਦਾਰ ਅਖਵਾਉਣ ਵਾਲੇ ਸਿਆਸੀ ਪਿਆਦਿਆਂ ਨੇ ਇਸ ਮਹਾਨ ਸੰਸਥਾ ਅਤੇ ਸਿਧਾਂਤ ਨੂੰ ਢਹਿ ਢੇਰੀ ਕਰਣ ਵਿੱਚ ਕੋਈ ਕਸਰ ਨਹੀ ਛੱਡੀ । ਹਕੂਮਤਾਂ ਨੇ ਇਸ ਦੀ ਸੰਸਥਾਂਨ ਨੂੰ ਅਤੇ ਅਪਣੇ ਥਾਪੇ ਜਥੇਦਾਰਾਂ ਨੂੰ ਹਮੇਸ਼ਾ ਅਪਣੇ ਹਿਤਾਂ ਲਈ ਵਰਤਿਆ ਹੈ, ਲੇਕਿਨ ਧੰਨ ਹਨ ਉਹ ਸਿੱਖ ਜਿਨ੍ਹਾਂ ਨੇ ਅਕਾਲ ਤਖਤ ਦੀ ਬੇਅਦਬੀ ਕਰਣ ਵਾਲਿਆਂ ਨੂੰ ਕਦੀ ਵੀ ਮੁਆਫ ਨਹੀ ਕੀਤਾ ਭਾਵੇ ਉਹ ਵਕਤ ਦੀਆਂ ਹਕਕੂਮਤਾਂ ਦੇ ਹੁਕਮਰਾਨ ਰਹੇ ਹੋਣ, ਭਾਵੇ ਇਸ ਤੇ ਕਾਬਿਜ ਸਿਆਸੀ ਜਥੇਦਾਰ ਹੀ ਕਿਉ ਨਾਂ ਹੋਣ ।
ਜਦੋਂ ਤਕ ਸਿੱਖ ਕੌਮ ਗੁਰੂ ਦੇ ਸਿਰਜੇ ਅਕਾਲ ਦੇ ਇਸ ਤਖਤ ਦੇ ਸਿਧਾਂਤ ਦਾ ਸਤਕਾਰ ਕਰਦੀ ਰਹੇਗੀ , ਅਕਾਲ ਦਾ ਇਹ ਤਖਤ ਕਿਸੇ ਸਿਆਸੀ ਹਕੂਮਤ ਦੇ ਅਧੀਨ ਨਹੀ ਹੋ ਸਕੇਗਾ, ਭਾਵੇ ਕੋਈ ਵੀ ਹਕੂਮਤ ਜਿਨ੍ਹਾਂ ਮਰਜੀ ਜੋਰ ਲਾਅ ਲਵੇ ।
ਇੰਦਰਜੀਤ ਸਿੰਘ, ਕਾਨਪੁਰ