ਸਿੱਖੀ ਅਤੇ ਸਿੱਖੀ ਦਾ ਭਵਿੱਖ ਤੁਹਾਡੇ ਹੱਥ ਵਿੱਚ ਹੈ ਪੰਜਾਬ ਦੇ ਸਿੱਖੋ !
"ਸਿੱਖੀ" ਦੀ ਗੱਲ ਕਰੇ "ਪੰਜਾਬਿਅਤ" ਦੀ ਨਹੀ ।
ਪੰਜਾਬ ਦੇ ਸਿੱਖਾਂ ਦਾ ਕੋਈ ਵਾੱਲੀ ਵਾਰਸ ਨਹੀ। ਇਸ ਲਈ ਉਹ ਆਪ ਹੀ ਜਿੱਮੇਵਾਰ ਹਨ । ਭੇਡਾਂ ਦੀ ਤਰ੍ਹਾਂ ਤੁਰੀ ਜਾਂਣਾਂ ਅਤੇ ਅਪਣੇ ਵਿਵੇਕ ਦਾ ਇਸਤੇਮਾਲ ਨਾਂ ਕਰਣਾਂ ਹੀ ਉਨ੍ਹਾਂ ਨੂੰ ਬਰਬਾਦ ਕਰ ਚੁਕਿਆ ਹੈ।
ਸੁਣ ਲਉ ਇੱਕ ਗੱਲ ! ਕੰਨ ਖੋਲ ਕੇ ਪੰਜਾਬ ਦੇ ਸਿਖੋ !
ਵੋਟ ਉਸ ਨੂੰ ਹੀ ਪਾਉ ! ਜੋ "ਸਿੱਖੀ" ਦੀ ਗੱਲ ਕਰੇ "ਪੰਜਾਬਿਅਤ" ਦੀ ਨਹੀ । ਬਹੁਤ ਹੋ ਚੁਕਾ "ਪੰਜਾਬੀਅਤ" ਅਤੇ "ਪੰਜਾਬੀ" ਹੋਣ ਦਾ ਨਾਰਾ। ਜੇ ਹੱਲੀ ਵੀ ਤੁਹਨੂੰ "ਪੰਜਾਬਿਅਤ" ਅਤੇ " ਸਿੱਖੀ" ਦੋ ਸ਼ਬਦਾਂ ਦੀ ਪਛਾਨ ਅਤੇ ਇਨ੍ਹਾਂ ਵਿੱਚਲਾ ਬਹੁਤ ਵੱਡਾ ਅੰਤਰ ਸਮਝ ਨਹੀ ਆਇਆ ਤੇ ਸਨ 2017 ਤੋਂ ਬਾਦ ਵੀ ਤੁਹਾਡਾ ਉਹ ਹੀ ਹਾਲ ਹੋਣਾਂ ਹੈ ਜੋ ਹੁਣ ਹੋ ਰਿਹਾ ਹੈ।
ਸਾਨੂੰ "ਪੰਜਾਬ" ਦੇ ਨਾਲ ਨਾਲ "ਸਿੱਖੀ" ਦੀ ਗੱਲ ਕਰਣ ਵਾਲੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਣ ਵਾਲੇ ਸਿਆਸਸਤਦਾਨ ਚਾਹੀਦੇ ਨੇ। ਪੰਜਾਬੀਅਤ ਦੀ ਗਡੱਲ ਸੁਣਦੇ ਸੁਣਦੇ ਤਾਂ ਸਾਡੇ ਕੰਨ ਪੱਕ ਚੁਕੇ ਨੇ । ਪੰਜਾਬੀਅਤ ਦੇ ਨਾਮ ਤੇ ਸਾਨੂੰ ਇਨ੍ਹਾਂ ਸਿਆਸਤਦਾਨਾਂ ਨੇ ਸਾਨੂੰ ਕੀ ਦਿੱਤਾ ? ਬਾਂਦਰ ਸੇਨਾਂ ? ਗਉ ਰਖਿਆ ਕਮੇਟੀਆਂ ? ਨੂਰਮਹਿਲੀਏ , ਸਿਰਸੇ ਅਤੇ ਬਿਆਸਾ ਵਾਲਿਆਂ ਵਰਗੇ ਸਾਧ ? ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ! ਬਿਹਾਰੀ ਵੋਟਰਾਂ ਦੀ ਫੌਜ , ਮਹਾਸ਼ਿਆਂ ਲਾਲਿਆਂ ਦੀ ਪਂਜਾਬੀ ਮਾਂ ਬੋਲੀ ਨਾਲ ਗੱਦਾਰੀ । ਨਸ਼ਿਆਂ ਅਤੇ ਕੇੰਸਰ ਨਾਲ ਸਾਰੀ ਦੁਣੀਆਂ ਨੂੰ ਰੋਟੀ ਖੁਆਣ ਵਾਲਾ ਪੰਜਾਬ ਦਾਨੇ ਦਾਨੇ ਤੋਂ ਮਹੁਤਾਜ ਕਰ ਦਿੱਤਾ । ਸਾਡਾ ਅੱਨ ਦਾਤਾ ਪੰਜਾਬ ਦਾ ਕਿਸਾਨ ਆਪ ਅੱਨ ਦੇ ਇਕ ਇਕ ਦਾਨੇ ਨੂੰ ਮੋਹਤਾਜ ਹੋ ਗਿਆ।
ਪੰਜਾਬ ਦੇ ਸਿੱਖੌ ! 2017 ਤੁਹਾਡੀ ਕਿਸਮਤ ਦਾ ਫੈਸਲਾ ਕਰਣ ਵਾਲਾ ਸਾਲ ਹੋਵੇਗਾ। 2017 ਨੂੰ ਬਹੁਤ ਦੂਰ ਨਾਂ ਜਾਂਣਿਉ ! ਤਿਆਰੀ ਹੁਣ ਹੀ ਸ਼ੁਰੂ ਕਰ ਦਿਉ ! ਜੇ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਪੰਜਾਬ ਤਾਂ ਨਹੀ ਮਰਣ ਲੱਗਾ , ਲੇਕਿਨ ਸਿੱਖ ਜਰੂਰ ਮੁੱਕ ਜਾਵੇਗਾ!
ਮੇਰੀ ਗੱਲ ਬਹੁਤ ਲੋਕਾਂ ਨੂੰ ਕੌੜੀ ਲੱਗੇਗੀ। ਹਮੇਸ਼ਾਂ ਦੀ ਤਰ੍ਹਾਂ ਮੈਨੂੰ ਕੋਈ ਸਰਕਾਰੀ ਅਜੈੰਟ ਵੀ ਕਹੇਗਾ। ਗਾਲ੍ਹਾਂ ਵੀ ਕਡ੍ਹੇਗਾ ਤੇ ਲਾਨਹਤਾਂ ਵੀ ਪਾਏਗਾ। ਕਿਉਕਿ ਇਹੋ ਜਹੇ ਲੋਕਾਂ ਨੂੰ ਅਪਣੇ ਅਤੇ ਪਰਾਏ ਦੀ ਪਛਾਂਣ ਹੀ ਨਹੀ ਹੂੰਦੀ । ਪੰਜਾਬ ਅਤੇ ਸਿੱਖੀ ਦੀ ਬਰਬਾਦੀ ਦੇ ਇਹੋ ਜਹੇ ਭੇਡੂ ਲੋਗ ਹੀ ਜਿੱਮੇਵਾਰ ਹਨ। ਮੇਰੀ ਗੱਲ ਕੌੜੀ ਬਹੁਤ ਹੈ ਲੇਕਿਨ ਇਕ ਵਾਰ ਫਿਰ ਕਹਿ ਰਿਹਾ ਹਾਂ ਕਿ-
ਵੋਟ ਉਸ ਨੂੰ ਹੀ ਪਾਉ ! ਜੋ "ਸਿੱਖੀ" ਦੀ ਗੱਲ ਕਰੇ "ਪੰਜਾਬਿਅਤ" ਦੀ ਨਹੀ । ਬਹੁਤ ਹੋ ਚੁਕਾ ਪੰਜਾਬੀਅਤ ਅਤੇ ਪੰਜਾਬੀ ਹੋਣ ਦਾ ਨਾਰਾ। ਹੇ ਹੱਲੀ ਵੀ ਤੁਹਨੂੰ "ਪੰਜਾਬਿਅਤ" ਅਤੇ " ਸਿੱਖੀ" ਦੋ ਸ਼ਬਦਾਂ ਦੀ ਪਛਾਨ ਅਤੇ ਅੰਤਰ ਸਮਝ ਨਹੀ ਆਇਆ ਤੇ ਸਨ 2017 ਤੋਂ ਬਾਦ ਵੀ ਤੁਹਾਡਾ ਉਹ ਹੀ ਹਾਲ ਹੋਣਾਂ ਹੈ ਜੋ ਹੁਣ ਹੋ ਰਿਹਾ ਹੈ।
ਇੰਦਰਜੀਤ ਸਿੰਘ, ਕਾਨਪੁਰ