ਕੈਟੇਗਰੀ

ਤੁਹਾਡੀ ਰਾਇ



Voice of People
ਨੰਦਗੜ੍ਹ ਤਾਂ ਤਕ ਕਬੂਲ ਨਹੀ, ਜਦ ਤਕ ਆਪ ਜਾਰੀ ਕੀਤੇ ਕੂੜਨਾਮਿਆਂ ਨੂੰ ਰੱਦ ਨਹੀ ਕਰਦਾ ।
ਨੰਦਗੜ੍ਹ ਤਾਂ ਤਕ ਕਬੂਲ ਨਹੀ, ਜਦ ਤਕ ਆਪ ਜਾਰੀ ਕੀਤੇ ਕੂੜਨਾਮਿਆਂ ਨੂੰ ਰੱਦ ਨਹੀ ਕਰਦਾ ।
Page Visitors: 2652

ਨੰਦਗੜ੍ਹ ਤਾਂ ਤਕ ਕਬੂਲ ਨਹੀ, ਜਦ ਤਕ ਆਪ ਜਾਰੀ ਕੀਤੇ ਕੂੜਨਾਮਿਆਂ ਨੂੰ ਰੱਦ ਨਹੀ ਕਰਦਾ 
ਇਹ ਨੰਦਗੜ੍ਹ ਹਰ ਮੰਚ ਤੇ ਹਰ ਬੰਦੇ ਨਾਲ ਜਾ ਕੇ ਬਹਿ ਜਾਂਦਾ ਹੈ । ਇਹ ਜਦੋਂ ਕੁਰਸੀ ਤੇ ਸੀ ਬਾਦਲ ਵਲੋਂ ਨਹੀ ਸੀ ਦੁਤਕਾਰਿਆ ਗਿਆ ਤਾਂ ਕਿਉ ਨਹੀ ਹਰ ਮੰਚ ਸਾਂਝਾ ਕਰਦਾ ਸੀ। ਨਾਨਕਸ਼ਾਹੀ ਕੈਲੰਡਰ ਦਾ ਰੌਲਾ ਪਾ ਕਿ ਇਹ ਕੁਝ ਪੰਥ ਦਰਦੀਆਂ ਦੇ ਮੰਨ ਵਿੱਚ ਜਰੂਰ ਵੱੜ ਗਿਆ , ਲੇਕਿਨ ਅਸਲ ਵਿੱਚ ਇਹ ਕੋਈ ਮਾਕੂਲ ਮੰਚ ਹੀ ਲੱਭ ਰਿਹਾ ਹੈ, ਜਿਥੇ ਇਸਦੀ ਜਥੇਦਾਰੀ ਜੱਸ ਪੂਰਾ ਹੋ ਸਕੇ ।
ਜੇ ਇਨ੍ਹਾਂ ਹੀ ਵੱਡਾ ਇਹ ਪੰਥ ਦਰਦੀ ਹੈ ਤਾਂ ਸਾਫ ਸਾਫ ਇਕ ਸਟੇਟਮੇੰਟ ਦੇ ਦੇਵੇ ਕਿ , " ਜਿੱਨੇ ਕੂੜਨਾਮੇ ਮੈਂ ਗੁਰਬਚਨ ਸਿੰਘ ਅਤੇ ਇਕਬਾਲੇ ਨਾਲ ਬਹਿ ਕੇ ਜਾਰੀ ਕੀਤੇ ਸਨ , ਉਸਨੂੰ ਮੈਂ ਅਪਣੇ ਵਲੋਂ ਵਾਪਸ ਲੈੰਦਾ ਹਾਂ , ਅਤੇ ਰੱਦ ਕਰਦਾ ਹਾਂ" ਦੋਗਲੇ ਕਿਰਦਾਰ ਵਾਲੇ ਬੰਦਿਆਂ ਲਈ ਸਾਡੇ ਮਨ ਵਿੱਚ ਕੋਈ ਥਾਂ ਨਹੀ ਬਣ ਸਕਦੀ ।
ਸਰਨਾਂ ਭਰਾਵਾਂ ਦੀ ਦਿੱਲੀ ਵਿੱਚ ਬੁਲਾਈ ਕਾਨਫ੍ਰੇਸ਼ ਵਿੱਚ ਮੈਂ ਇਸ ਕੋਲੋਂ ਸਟੇਜ ਤੇ ਇਹ ਪੁਛਣ ਲੱਗਾ ਸੀ ਕਿ , "ਜਥੇਦਾਰ ਨੰਦਗੜ੍ਹ ਸਟੇਜ ਉੱਤੇ ਬੈਠੇ ਹੋਏ ਹਨ, ਕਿਰਪਾਲਤਾ ਕਰਕੇ ਮਾਈਕ ਤੇ ਆਉਣ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜਿਰ ਨਾਜਰ ਜਾਂਣਕੇ ਸਿਰਫ ਸੰਗਤ ਨੂੰ ਇਨ੍ਹਾਂ ਦਸ ਦੇਣ ਕੇ 5 ਦਿਸੰਬਰ 2009 ਨੂੰ ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ , ਅਕਾਲ ਤਖਤ ਤੇ ਹਾਜਿਰ ਹੋਏ ਸਨ ਕਿ ਨਹੀ ? ਜੇ ਹੋਏ ਸਨ ਤੇ ਤੁਸਾਂ ਉਸ ਝੂਠੇ ਕੂੜਨਾਮੇ ਤੇ ਦਸਤਖਤ ਕਿਉ ਕੀਤੇ ਸਨ ? ਤੇ ਇਹ ਵੀ ਦਸਣ ਦੀ ਕਿਰਪਾਲਤਾ ਕਰਣ ਕਿ , ਪ੍ਰੋਫੇਸਰ ਦਰਸ਼ਨ ਸਿੰਘ ਦਾ ਕੀ ਕਸੂਰ ਸੀ ਜੋ ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦੇ ਕੂੜਨਾਮੇ ਤੇ ਤੁਸਾਂ ਵੀ ਦਸਤਖਤ ਕਰ ਦਿੱਤੇ ਸਨ ?"
ਲੇਕਿਨ ਅਖਸੋਸ 2 ਮਿਨਟ ਦਾ ਟਾਈਮ ਮਿਲਿਆ ਸੀ ਤੇ ਇਕ ਮਿਨਟ ਵਿਚ ਹੀ ਮੇਰੀ ਕਮੀਜ ਪਿਛੋ ਖਿਚਣੀ ਸ਼ੁਰੂ ਕਰ ਦਿੱਤੀ ਗਈ ਸੀ। ਦੋ ਮਿਨਟ ਵਿਚ ਅੱਧੀ ਕਮੀਜ ਪੇੰਟ ਤੋਂ ਬਾਹਰ ਆ ਚੁਕੀ ਸੀ।
ਇਹ ਬੰਦਾ ਏਤਬਾਰ ਯੋਗ ਨਹੀ, ਜਦੋਂ ਤਕ ਸਾਡੇ ਇਨ੍ਹਾਂ ਸਵਾਲਾਂ ਦਾ ਜਵਾਬ ਨਹੀ ਦਿੰਦਾ। ਹੋ ਸਕਦਾ ਹੈ ਕੋਈ ਮੈਰੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਾਂ ਹੋਵੇ, ਉਹ ਮੈਨੂੰ ਹਮੇਸ਼ਾਂ ਵਾਂਗ ਗਾਲ੍ਹਾਂ ਤੇ ਲਾਨਹਤਾਂ ਪਾ ਸਕਦਾ ਹੈ ।
            ਇੰਦਰ ਜੀਤ ਸਿੰਘ ਕਾਨਪੁਰ 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.