ਹੀਰੇ ਬਹੁਤ ਥੋੜੇ ਹੂੰਦੇ ਨੇ ਲੇਕਿਨ ਪੱਥਰ ਅਨੇਕ ਹੂੰਦੇ ਹਨ ।
ਹਰ ਕੀਮਤੀ ਵਸਤੁ ਬਹੁਤ ਘੱਟ ਗਿਣਤੀ ਵਿੱਚ ਹੂੰਦੀ ਹੈ। ਬਹੁਤਿਆਂ ਹੀਰਿਆਂ ਦੀ ਆਸ ਕਰਣਾਂ ਵੀ ਬੇਮਾਨੀ ਹੈ ਵੀਰੋ
ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਨੇ ਜੋ ਭਗਉਤੀ , ਕਾਲ , ਮਹਾਕਾਲ, ਖੜਗਕੇਤੁ , ਅਸਧੁੱਜ ਅਤੇ ਕਾਲਕਾ ਨੂੰ ਕੌਮ ਦੇ ਮਗਰੋ ਲਾਉਣ ਲਈ ਦੀ ਜੋ ਮੁਹਿਮ ਛੇੜੀ ਹੈ , ਉਸ ਵਿੱਚ ਕੇਵਲ ਤੇ ਕੇਵਲ ਭਾਗਾਂ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਉਸਤੇ ਪਹਿਰਾ ਦੇਣ ਵਾਲੇ ਸਿੱਖ ਹੀ ਉਸ ਨੂੰ ਸਮਝ ਸਕਕਣਗੇ । ਗੁਰੂ ਨਾਨਕ ਸਾਹਿਬ ਨੇ ਵੀ ਜਦੋ ਬਿਪਰ ਦੇ ਝੂਠੇ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕੀਤਾ ਸੀ ਤਾਂ ਨਭਾਗੇ ਅਤੇ ਮੂਰਖ ਲੋਕਾਂ ਨੇ ਉਨ੍ਹਾਂ ਨੂੰ ਵੀ ਭੂਤਨਾਂ ਅਤੇ ਬੇਤਾਲਾ ਕਹਿਆ ਸੀ। ਪ੍ਰੋਫੇਸਰ ਦਰਸ਼ਨ ਸਿੰਘ ਵੀ ਗੁਰੂ ਨਾਨਕ ਦੇ ਪੂਰਨਿਆਂ ਤੇ ਚੱਲਣ ਵਾਲਾ ਇਕ ਸੱਚਾ ਸਿੱਖ ਹੈ।
ਜਾਗਰੂਕ (ਪਾਸਰੂਕ) ਅਖਵਾਉਣ ਵਾਲਾ ਤਬਕਾ ਪਹਿਲਾਂ ਤਾਂ ਉਨ੍ਹਾਂ ਨਾਲ ਇਸ ਕਰਕੇ ਨਹੀ ਸੀ ਜੁੜਦਾ ਕਿ ਉਹ ਭਗਉਤੀ, ਜਾਪ ਅਤੇ ਚੌਪਈ ਦਾ ਸਟੇਜ ਤੇ ਖੰਡਨ ਨਹੀ ਸਨ ਕਰਦੇ। ਜੇ ਹੁਣ ਉਹ ਉਹ ਸਟੇਜ ਤੋਂ ਹੀ , ਇਹ ਮੁਹਿਮ ਚਲਾ ਕੇ ਅਪਣੇ ਸ਼ਬਦ ਗੁਰੂ ਦੇ ਪਰਿਵਾਰ ਨੂੰ ਸੁਚੇਤ ਕਰਣ ਲੱਗੇ ਹਨ , ਤਾਂ ਸੁਰਜੀਤ ਸਿੰਘ ਅਤੇ ਸਰਨਾਂ ਭਰਾਵਾਂ ਵਰਗੇ ਪ੍ਰਧਾਨ ਵੀ ਭੱਜ ਖਲੋਤੇ ਹਨ। ਜਦੋ ਭਾਈ ਤਰਸੇਮ ਸਿੰਘ ਵਰਗੇ ਗੁਰਮਤ ਦੇ ਧਾਰਣੀ ਚੇਅਰਮੈਨ ਸਿੱਖ ਵੀ ਇਹ ਕਹਿੰਦੇ ਹਨ ਕਿ ਭਗੌਤੀ , ਜਾਪ ਅਤੇ ਚੌਪਈ ਨੂੰ ਸਟੇਜਾਂ ਤੇ ਨਾਂ ਛੇੜੋ ਤਾਂ ਬੜੀ ਹੀ ਹੈਰਾਨਗੀ ਹੂੰਦੀ ਹੈ ? ਕੀ ਹਰ ਸਿੱਖ ਅਪਣੀ ਜਮੀਰ ਨੂੰ ਵੇਚ ਚੁਕਾ ਹੈ। ਹਰ ਸਿੱਖ ਅਪਣੇ ਜਾਤੀ ਜੀਵਨ ਵਿੱਚ ਕੁਝ ਹੋਰ ਹੈ ਤੇ ਸਮਾਜ ਵਿਚ ਕੁਝ ਹੋਰ ਹੈ । ਇਨ੍ਹਾਂ ਮੁਖੌਟਿਆਂ ਨਾਲ ਅਸੀ ਕਦੋਂ ਤੱਕ ਦੋਗਲਾ ਜੀਵਨ ਜੀਉਦੇ ਰਹਾਂਗੇ ?
ਵਾਹ ਉਏ ਸਿੱਖੌ ! ਇਕ ਸਦੀ ਤਾਂ ਤੁਸੀ ਲੰਘਾ ਦਿੱਤੀ ਭਗੁਉਤੀ , ਮਹਾਕਾਲ ਅਤੇ ਖੜਗਕੇਤੁ ਅਗੇ ਲਿਲਕੀਆਂ ਲੈਦਿਆਂ , ਹੋਰ ਕਿਨੀਆਂ ਸਦੀਆਂ ਕੌਮ ਨੂੰ "ਚੰਡੀ" ਦਾ ਪੁਜਾਰੀ ਬਣਾਈ ਰੱਖੋਗੇ ? ਕਦੋਂ ਤਕ ਖੜਗਕੇਤੁ ਕੋਲੋਂ ਸ਼ਰਣ ਅਤੇ ਪਨਾਹ ਮੰਗਦੇ ਰਹੋਗੇ। ਉਏ ! ਸ਼ਬਦ ਗੁਰੂ ਦੇ ਸਿੱਖ ਅਖਵਾਉਣ ਵਾਲਿਉ ! ਹੁਣ ਤਾਂ ਜਾਗ ਜਾਉ ! ਇਸ ਕੂੜ ਕਿਤਾਬ ਨੇ ਤੁਹਾਡਾ ਨਿਤਨੇਮ, ਅੰਮ੍ਰਿਤ ਅਤੇ ਅਰਦਾਸ ਸਭ ਕੁਝ ਮੱਲ ਲਿਆ ਹੈ। ਜੇ ਪ੍ਰੋਫੇਸਰ ਦਰਸ਼ਨ ਸਿੰਘ ਵਰਗਾ ਗੁਰੂ ਦਾ ਸਿੱਖ ਵੀ ਚੁੱਪ ਕਰ ਜਾਵੇ ਤਾਂ ਇਨ੍ਹਾਂ ਬਿਪਰ ਦੇ ਬਣਾਏ ਦੇਵੀ ਦੇਵਤਿਆਂ ਤੋਂ ਤੁਹਾਨੂੰ ਕੌਣ ਬਚਾਏਗਾ ?
ਜੇ ਪ੍ਰੋਫੇਸਰ ਦਰਸ਼ਨ ਸਿੰਘ ਵੀ ਸਕੱਤਰੇਤ ਵਿੱਚ ਜਾ ਕੇ ਸਰਕਾਰੀ ਪਿਆਦਿਆਂ ਕੋਲੋਂ ਮੁਆਫੀ ਮੰਗ ਲੈੰਦੇ ਤਾਂ ਉਨ੍ਹਾਂ ਨੂੰ ਕਿੱਸ ਨੇ ਬੁਰਾ ਕਹਿਣਾਂ ਸੀ ?
ਜੇ ਉਹ ਪੈਸੇ ਦੇ ਲਾਲਚੀ ਹੂੰਦੇ ਤਾਂ ਉਹ ਵੀ ਦੂਜਿਆਂ ਮੁਆਫੀ ਮੰਗਣ ਵਾਲੇ ਪ੍ਰਚਾਰਕਾਂ ਵਾਂਗ ਇਹ ਸੋਚਦੇ ਕਿ ਮੈਨੂੰ ਕੀ ਲੋੜ ਪਈ ਹੈ ਸਟੇਜ ਤੇ ਭਗਉਤੀ ਦੇ ਪਾਜ ਖੋਲਣ ਦੀ , ਕੀ ਉਨ੍ਹਾਂ ਨੂੰ ਇਹ ਪਤਾ ਨਹੀ , ਕਿ ਇਸ ਮੁਹਿਮ ਨਾਲ ਡੁਬਈ ਦੇ ਪ੍ਰਧਾਨ ਵਰਗੇ ਨਾਲਾਇਕ ਲੋਕਾਂ ਨੇ ਦੋਬਾਰਾ ਉਨ੍ਹਾਂ ਨੂੰ ਸਟੇਜਾਂ ਨਹੀ ਦੇਣੀਆਂ ।
ਗੁਰੂ ਦੀ ਰਹਿਮਤ ਵਾਲਾ ਇਹ ਨਿਡਰ ਪ੍ਰਚਾਰਕ ਅਪਣੇ ਜੀਵਨ ਕਾਲ ਵਿੱਚ ਉਹ ਬੂਟਾ ਲਾ ਜਾਂਣਾਂ ਚਾਂਉਦਾ ਹੈ, ਜਿਸ ਦਾ ਫੱਲ ਆਉਣ ਵਾਲੀਆਂ ਪੀੜ੍ਹੀਆਂ ਖਾਂਣ ਗੀਆਂ। ਸੁਰਜੀਤ ਸਿੰਘ , ਸਰਨਿਆਂ ਅਤੇ ਤਰਸੇਮ ਸਿੰਘ ਵਰਗੇ ਲੋਕੀ ਹੱਲੀ ਤਾਂ ਇਹ ਸਮਝ ਰਹੇ ਨੇ ਕੇ ਪ੍ਰੋਫੇਸਰ ਸਾਹਿਬ ਦਾ ਸਿਰ ਫਿਰ ਗਿਆ ਹੈ। ਲੇਕਿਨ ਉਨ੍ਹਾਂ ਦੀ ਇਸ ਮੁਹਿਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਣਗੀਆਂ ।
ਗਿਆਨੀ ਦਿੱਤ ਸਿੰਘ ਨੂੰ ਕੀ ਮਿਲਿਆ ਸੀ ਇਸ ਕੌਮ ਕੋਲੋ ? ਗੁਰਮੁਖ ਸਿੰਘ ਨੂੰ ਕੀ ਮਿਲਿਆ ਸੀ ? ਤੇ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਜੋ ਕਦੀ ਨਾਭਾ ਰਿਆਸਤ ਦਾ ਵਿਦੇਸ਼ ਮੰਤਰੀ ਹੂੰਦਾ ਸੀ, ਉਹ ਵੀ ਅਖੀਰਲੇ ਸਮੈਂ ਅੰਦਰ ਅਪਣਾਂ ਲਿਖਿਆ "ਮਹਾਨ ਕੌਸ਼" ਵੀ ਛਪਵਾ ਨਾਂ ਸਕਿਆ, ਜਿਸਨੂੰ ਲਿਖਣ ਲਈ ਉਸਨੇ ਅਪਣੇ ਜੀਵਨ ਦੇ 27 ਕੀਮਤੀ ਵਰ੍ਹੈ ਲਾਅ ਦਿੱਤੇ ਸਨ।
ਗੁਰੂ ਦੇ ਸਿੱਖ ਅੰਜਾਮ ਦੀ ਪਰਵਾਹ ਨਹੀ ਕਰਦੇ , ਉਨ੍ਹਾਂ ਨੂੰ ਸਿਰਫ ਤੇ ਸਿਰਫ ਪੰਥ ਦੀ ਫਿਕਰ ਹੂੰਦੀ ਹੈ।ਗਾਲ੍ਹਾਂ ਧਮਕੀਆਂ ਅਤੇ ਅਲੋਚਨਾਂ ਸਹਿ ਕੇ ਵੀ ਉਹ ਗੁਰੂ ਦੇ ਇਕ ਵਫਾਦਾਰ ਕੂਕਰ ਦੀ ਤਰ੍ਹਾਂ ਅਪਣਾਂ ਫਰਜ ਨਿਭਾਉਦੇ ਰਹਿੰਦੇ ਹਨ ? ਕਈ ਵਾਰ ਮਾਲਕ ਵੀ ਉਸ ਕੂਕਰ ਨੂੰ ਡਾਂਟ ਜਾਂ ਮਾਰ ਵੀ ਦਿੰਦਾ ਹੈ, ਲੇਕਿਨ ਉਹ ਅਪਣੇ ਮਾਲਕ ਨਾਲ ਵਫਾਦਾਰੀ ਕਰਣਾਂ ਨਹੀ ਛੱਡ ਦਿੰਦੇ ।
ਵਾਹਿਗੁਰੂ ਕੌਮ ਤੇ ਮੇਹਰ ਕਰਣ , ਸੁਮਤਿ ਬਖਸ਼ਨ ਤੇ ਇਹ ਅਰਦਾਸ ਹੈ ਕਿ ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਪ੍ਰਚਾਰਕ ਘਰ ਘਰ ਪੈਦਾ ਹੋਣ ਜੋ ਅਪਣਾਂ ਆਪ ਗਵਾ ਕੇ ਕੌਮ ਨੂੰ ਨਿਡਰਤਾ ਨਾਲ ਸੁਚੇਤ ਕਰਣ ਲਈ ਕਮਰ ਕੱਸਾ ਕਰ ਲੈਣ ।
ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਹੀਰੇ ਬਹੁਤ ਥੋੜੇ ਹੂੰਦੇ ਨੇ ਲੇਕਿਨ ਪੱਥਰ ਅਨੇਕ ਹੂੰਦੇ ਹਨ ।
Page Visitors: 2573