ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਮੈਂ ਪੰਥ ਦੋਖਿਆਂ ਵਾਸਤੇ ਕੰਮ ਕਰਦਾ ਹਾਂ ?
ਮੈਂ ਪੰਥ ਦੋਖਿਆਂ ਵਾਸਤੇ ਕੰਮ ਕਰਦਾ ਹਾਂ ?
Page Visitors: 2755

ਮੈਂ ਪੰਥ ਦੋਖਿਆਂ ਵਾਸਤੇ ਕੰਮ ਕਰਦਾ ਹਾਂ ?
ਕਲ ਦੀ ਗਲ ਹੈ! ਕਿਸੇ ਚਾਪਲੂਸ ਨੇ ਕਿਹਾ ਕਿ ਮੈਂ ਪੰਥ ਦੋਖਿਆਂ ਵਾਸਤੇ ਕੰਮ ਕਰਦਾ ਹਾਂ! ਪੰਥ ਦੋਖੀ ਪੰਥ ਵਿਚੋਂ ਹੀ ਹੁੰਦੇ ਹਨ, ਪਰ ਮੈਂਨੂੰ ਨਹੀਂ ਪਤਾ ਕਿ ਉਸ ਸੱਜਣ ਦੀ ਨਜ਼ਰ ਵਿਚ ਪੰਥ ਦੋਖਿਆਂ ਦੀ ਪਰਿਭਾਸ਼ਾ ਕੀ ਹੈ? ਹਾਂ ਇਤਨਾ ਜ਼ਰੂਰ ਜਾਣਦਾ ਹਾਂ ਕਿ ਮੈਂ ਵਿਦਵਾਨ ਨਹੀਂ ਅਤੇ ਗੁਰਮਤ ਨੂੰ ਸਮਰਪਤ ਭਾਈ ਕਾ੍ਹਨ ਸਿੰਘ ਨਾਭਾ,ਪ੍ਰੋ. ਸਾਹਿਬ ਸਿੰਘ,ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤੀ ਸਿੰਘ, ਪ੍ਰਿ. ਤੇਜਾ ਸਿੰਘ  ਜਿਹੇ ਵਿਦਵਾਨਾਂ ਵਰਗੀ ਪੰਥਕ ਭਾਵਨਾ ਲਈ ਕੰੰਮ ਕਰਦਾ ਹਾਂ।ਇਸ ਤੋਂ ਛੁੱਟ ਅਪੰਖਕ ਅਤੇ ਆਪ ਘੋਸ਼ਤ ਪ੍ਰੋਫ਼ੇਸਰਾਂ ਜਾਂ ਗਿਆਨੀਆਂ ਦੀ ਚਾਪਲੂਸੀ ਸੇਵਾ ਕਰਨਾ ਮੇਰਾ ਸੁਭਾਅ ਨਹੀਂ।
ਇਕ ਹੋਰ ਭਾਈ ਜੀ ਕਹਿਣ ਲੱਗੇ; 'ਪੁਰਾਣਾ ਮਰਜ਼ ਜਾਂਦੇ ਸਮਾਂ ਲੱਗਦਾ ਹੈ, ਲੱਗੇ ਰਹੋ!
ਸ਼ਾਯਦ ਉਹ ਸੱਜਣ ਉਪਰੋਕਤ ਵਿਦਵਾਨਾਂ ਨੂੰ ਪੁਰਾਣਾ ਮਰਜ਼ ਸਮਝਦੇ ਹਨ ਜਿਹੜੇ ਭਾਈ ਜੀ ਵਰਗੇ ਸੱਜਣਾਂ ਦੀ ਸਿਹਤ ਠੀਕ ਨਹੀਂ ਹੋਣ ਦਿੰਦੇ।ਬਾਰ-ਬਾਰ ਆਉਣਾ ਜਾਣਾ ਪੈਂਦਾ ਹੈ।
ਖ਼ੈਰ ਮੈ ਕਿਹਾ; 'ਭਾਈ ਜੀ ਪੁਰਾਣੀਆਂ ਮਰਜ਼ਾਂ ਦੇ ਇਲਾਜ ਲੱਭ ਲਏ ਗਏ ਹਨ।ਜਿਵੇਂ ਕਿ ਟੀਬੀ ਦਾ ਇਲਾਜ! ਪਰ ਏਡਜ਼ ਵਰਗੀਆਂ ਨਵੀਆਂ ਬਿਮਾਰਿਆਂ ਦਾ ਇਲਾਜ ਨਹੀਂ ਲੱਭ ਰਿਹਾ! ਇਸ ਬਾਰੇ ਕੀ ਖਿਆਲ ਹੈ ਤੁਹਾਡਾ?' ਉਹ ਚੁੱਪ ਰਹੇ।
ਮਨੁੱਖ ਦੀ ਨਵੀਨਤਮ ਸੋਚ, ਸੋਚਣੀ ਨਾਲ ਜੁੜੇ ਨਵੇਂ ਮਰਜ਼ ਵੀ ਲੈ ਕੇ ਆਉਦੀ ਹੈ ਜਿਸ ਦੇ ਸ਼ਿਕਾਰਾਂ ਨੂੰ ਆਪਣੇ ਵਿਦਵਾਨ ਹੋਣ ਦਾ ਭਰਮ ਹੋ ਜਾਂਦਾ ਹੈ।ਇਹ ਭਰਮੀ ਕਈਂ ਬਿਮਾਰਿਆਂ ਫ਼ੈਲਾਉਦੇ ਹਨ।ਵਾਸਤਵ ਵਿਚ ਇਨ੍ਹਾਂ ਦਾ ਚਿੰਤਨ ਇੰਝ ਦਾ ਹੈ ਜਿਵੇਂ ਕਿ ਬੋਲਣ ਦਾ ਲੋੜੀਂਦਾ ਸਾਮਰਥ ਆਉਣ ਤੋਂ ਪਹਿਲਾਂ ਕੋਈ ਬੱਚਾ, ਤੋਤਲੀਆਂ ਗੱਲਾਂ ਕਰਦਾ ਹੈ। ਚਿੰਤਨ ਪੱਖੋਂ ਇਨ੍ਹਾਂ ਵਿਚੋਂ ਕੁੱਝ ਤੋਤਲੇ, ਕੁੱਝ ਥੱਥੇ ਅਤੇ ਕੁੱਝ ਹਲਕਾਉਂਦੇ ਹਨ।
ਫਿਰ ਅਜਿਹੇ ਤੋਤਲੇ, ਬਾਂਦਰਾਂ ਵਾਂਗ ਉਤਪਾਤ ਮਚਾਉਦੇ, ਭਾਈ ਕਾ੍ਹਨ ਸਿੰਘ ਨਾਭਾ,ਪ੍ਰੋ. ਸਾਹਿਬ ਸਿੰਘ,ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤੀ ਸਿੰਘ,ਪ੍ਰਿ. ਤੇਜਾ ਸਿੰਘ ਵਰਗੇ ਵਿਦਵਾਨਾਂ ਤੋਂ ਸਹਿਮਤ ਮੇਰੇ ਜਿਹੇ ਆਮ ਬੰਦੇ ਨੂੰ ਕਹਿੰਦੇ ਹਨ ਮੈਂ ਪੰਥ ਦੋਖਿਆਂ ਵਾਸਤੇ ਕੰਮ ਕਰਦਾ ਹਾਂ?
ਹਰਦੇਵ ਸਿੰਘ, ਜੰਮੂ- ੨੯.੧੨.੨੦੧੫

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.