ਕੌਈ ਨਵਾ ਸਾਲ ਨਹੀ ਏ, ਹਜ਼ਰਤ ਈਸਾ ਦਾ ਜਨਮ ਦਿਨ ਹੈ
ਸਾਰੀ ਦੁਨੀਆ ਨਵਾ ਸਾਲ ਮਨਾਉਦੀਂ ਪਈ ਹੈ । ਕੌਈ ਨਵਾ ਸਾਲ ਨਹੀ ਏ, ਹਜ਼ਰਤ ਈਸਾ ਦਾ ਜਨਮ ਦਿਨ ਹੈ । ਉਸ ਦੇ ਜਨਮ ਨਾਲ ਸਬੰਧਿਤ ਹੈ । ਨਵਾ ਸਾਲ ਨਵੇਂ ਦਿਨ ਤੌ ਆਰੰਭ ਹੁੰਦਾ ਹੈ ਨਾ, ਫਿਰ ਨਵਾ ਸਾਲ ਉਸ ਦਿਨ ਨੂੰ ਸਮਝੌ, ਜਿਸ ਦਿਨ "ਦਿਨ" ਬਣਿਆ ਸੀ । ਜਿਸ ਦਿਨ "ਦਿਨ" ਸੁਰੂ ਹੌਇਆ ਸੀ । ਇਸਦਾ ਮਤਲਬ ਏ ਐਸਾ ਵੀ ਮਾਹੌਲ ਸੀ, ਕਿ ਦਿਨ ਨਹੀ ਸੀ ? ਹਾਂ ਦਿਨ ਨਹੀ ਸੀ, ਸਮਾ ਨਹੀ ਸੀ, ਵਕਤ ਨਹੀ ਸੀ । ਤਾਂ ਫਿਰ ਕੀ ਸੀ । ਗੁਰਬਾਣੀ ਕਹਿੰਦੀ ਏ ਧੁੰਧ ਹੀ ਧੁੰਧ ਸੀ ।
ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥( ਗੁਰੂ ਗ੍ਰੰਥ ਸਾਹਿਬ - ਅੰਗ ੧੦੩੬)
ਅਰਬਾ ਖਰਬਾਂ (ਬਿਨ੍ਹਾਂ ਗਿਣਤੀ ਤੋਂ) ਸਾਲਾਂ ਤੱਕ ਧੁੰਧ ਹੀ ਧੁੰਧ ਸੀ । ਕੋਈ ਜ਼ਮੀਨ ਨਹੀਂ ਸੀ ਤੇ ਨਾਂ ਹੀ ਅਸਮਾਨ, ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ । ਜਿਸ ਵਖਤ "ਵਖਤ" ਹੁਣ ਮੈਨੂੰ ਮਜਬੂਰੀ ਵਿੱਚ ਕਹਿਣਾ ਪੈ ਰਿਹਾ, ਵਖਤ ਨਹੀ ਸੀ । ਵਖਤ ਤੇ ਸੁਰੂ ਹੁੰਦਾ ਦਿਨ ਨਾਲ, ਵਖਤ ਤੇ ਸੁਰੂ ਹੁੰਦਾ ਰਾਤ ਨਾਲ । ਜਦ ਦਿਨ ਨਹੀ ਏ, ਰਾਤ ਨਹੀ ਏ, ਤੌਂ ਵਖਤ ਕਿੱਥੇ ।
ਇਸ ਤਰਾ ਮੰਨ ਲਵੌ ਜਿਸ ਦਿਨ "ਦਿਨ" ਦਾ ਜਨਮ ਹੌਇਆ, ਸਮੇ ਦਾ ਜਨਮ ਹੌਇਆ । ਅਗਰ ਅਸੀ ਯਾਦ ਕਰੀਏ ਉਹ ਨਵਾ ਦਿਨ ਹੈ । ਨਵਾ ਸਾਲ ਉਥੌਂ ਸੁਰੂ ਹੌਇਆ । ਉਹ ਦਿਨ ਜਿਸ ਦਿਨ ਹੌਇਆ "ਦਿਨ" ਤੇ ਹੈ ਹੀ ਨਹੀ ਸੀ । ਉਹ ਵਖਤ ਜਿਸ ਵਖਤ ਹੌਇਆ "ਵਖਤ" ਤੇ ਹੈ ਹੀ ਨਹੀ ਸੀ । ਇਸ ਵਾਸਤੇ ਗੁਰੂ ਨਾਨਕ ਜੀ ਮਹਿਰਾਜ ਕਹਿੰਦੇ ਨੇ
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।। ( ਗੁਰੂ ਗ੍ਰੰਥ ਸਾਹਿਬ ਅੰਗ ੪ )
ਤੌ ਫਿਰ ਨਵਾ ਸਾਲ ਮਨਾਉਣਾ ਗੁਸਤਾਖੀ ਮਾਫ ਜਗਤ ਕੀ ਭੇਡਾਚਾਲ ਕੁਛ ਵੀ ਨਹੀ, ਕੁਛ ਵੀ ਨਹੀ । ਔਰ ਹਜ਼ਰਤ ਈਸਾ ਦਾ ਜਨਮ ਦਿਨ ਹੈ । ਇੰਝ ਕਹਿ ਲਵੌ...25 ਦਿਸੰਬਰ ਨੂੰ ਕਿਧਰੇ ਹੌਏ ਸਨ, ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਗਣਿਤ ਆਰੰਭ ਹੌਈ । ਉਨਾ ਨੇ ਇਸ ਨੂੰ ਨਵਾ ਸਾਲ ਮੰਨ ਲਿਆ । ਇਹ ਤੇ ਹਜਰਤ ਈਸਾ ਦਾ ਜਨਮ ਦਿਨ ਹੌਇਆ, ਨਵਾ ਸਾਲ ਥੌੜੀ ਹੌਇਆ ।
ਦੇਸੀ ਮਹੀਨੇ 1 ਚੇਤ, "1 ਚੇਤ" ਨੂੰ ਰਾਜੇ ਬਿਕਮਾਜੀਤ ਦਾ ਜਨਮ ਹੌਇਆ ਸੀ, "ਬਿਕਮੀ ਸੰਮਤ" । ਇਹ ਬਿਕਮੀ ਸਾਲ ਹੈ । ਸਾਲ ਤੇ ਪਰਮਾਤਮਾ ਨੇ ਬਨਾਏ ਨੇ, ਗੱਲ ਖਤਮ ਬਿਕਮਾਜੀਤ ਦਾ ਜਨਮ ਹੌਇਆ ਸੀ ।
ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾ ਸਾਲ ਨਹੀ ਮੰਨਦਾ । ਤੁਸੀ ਕਿਸੇ ਅਰਬ ਦੇਸ ਵਿੱਚ ਨਹੀ ਦੇਖੌਗੇ । 22-23 ਦੇਸ ਨੇ ਇਸਲਾਮੀ ਇੱਕ ਦੇਸ ਵੀ ਨਹੀ ਮੰਨਦਾ । ਉਨਾ ਦਾ ਹਿਜ਼ਰੀ ਸੰਂਮਤ ਹੈ । ਜਿਸ ਦਿਨ ਮੁੰਹਮਦ ਸਾਹਿਬ ਨੇ ਹਿਜਰਤ ਕੀਤੀ । ਉਸ ਦਿਨ ਤੌ ਉਹ ਸਮੇਂ ਦੀ ਗਿਣਤੀ ਕਰਦੇ ਨੇ, ਉਸਨੂੰ ਕਹਿੰਦੇ ਨੇ "ਹਿਜ਼ਰੀ ਸੰਂਮਤ" ।
ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੌਏ ਨੇ, ਔਰ ਉਹ ਆਪਣੇ ਅਵਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਾਲ ਇਸਨੂੰ ਜੌੜਦੇ ਨੇ ਨਵਾ ਸਾਲ ਤੇ ਉਸ ਦਿਨ ਆਰੰਭ ਹੁੰਦਾ, ਜਿਸ ਦਿਨ ਨਵਾ ਦਿਨ ਸੀ । ਤੇ ਨਵਾ ਦਿਨ ਜਿਸ ਦਿਨ ਆਰੰਭ ਹੌਇਆ ਕੁਛ ਨਹੀ ਪਤਾ, ਕੁਛ ਵੀ ਨਹੀ ਪਤਾ । ਸਭ ਕਲਪਣਾ ਹੀ ਕਲਪਣਾ ਖੈੇਰ ਮੁਖਤਸਰ ਇਹ ਤਾਂ ਵਿਚਕਾਰ ਵੈਸੇ ਹੀ ਗੱਲ ਆ ਗਈ । ਹਜਰਤ ਈਸਾ ਜਿਸ ਦੀ ਇਤਨੀ ਵੱਡੀ ਉਮੱਤ ਏ, ਬੜਾ ਭਾਰੀ ਪ੍ਰਭਾਉ ਏ
ਕੁਛ ਮਨੌਚਿੰਤਕ ਤੇ ਐਸਾ ਕਹਿੰਦੇ ਨੇ ਬਾਹਰੌ ਰੂਪ ਰੇਖਾ ਤੌ ਭਾਵੇਂ ਕੌਈ ਹਿੰਦੂ ਦਿਖਾਈ ਦਿੰਦਾ, ਭਾਵੇਂ ਕੌਈ ਜੈਨੀ ਦਿਖਾਈ ਦਿੰਦਾ, ਭਾਵੇਂ ਕੌਈ ਬੌਧੀ ਦਿਖਾਈ ਦਿੰਦਾ, ਭਾਵੇਂ ਕੌਈ ਸਿੱਖ ਦਿਖਾਈ ਦਿੰਦਾ । ਬੁਹਤਾਤ ਵਿੱਚ ਸਭ christian ਹੀ ਨੇ । ਉਨਾ ਦੇ ਰਸਮੌਂ ਰਵਾਜ ਬੱਚੇ ਦਾ ਜਨਮ ਦਿਨ ਮਨਾਉਣਾ, ਕੇਕ ਕੱਟੌ, ਮੌਮਬੱਤੀਆ ਫੂਕੌ । ਇਹ ਤੇ ਸਭ ਇਸਾਈ ਰਸਮਾਂ ਨੇ । ਭਾਸ਼ਾ, ਪਹਿਰਾਵਾ, ਤਮੀਜ਼ ੳ ਤਮੱਦਨ, ਕਲਚਰ ਸਭ ਦੇ ਉਪਰ ਇਸਾਈਅਤ ਛਾਈ ਹੌਈ ਏ, ਸਭ ਤੇ ਛਾਈ ਹੌਈ ਹੈ । ਵਿਦਵਾਨ ਕਹਿੰਦੇ ਕੀ ਹੌਇਆ ਏ ਜੈਨੀ ਏ, ਬੌਧੀ ਏ, ਹਿੰਦੂ ਏ, ਮੁਸਲਿਮ ਏ, ਸਿੱਖ ਏ ਸਭ ਤੇ ਇਸਾਈਅਤ ਛਾਈ ਹੌਈ ਏ, ਵਿਆਪਕ ਰੂਪ ਵਿੱਚ ਛਾਈ ਹੌਈ ਹੈ ।
ਗਿਆਨੀ ਸੰਤ ਸਿੰਘ ਜੀ ਮਸਕੀਨ
ਇਤਹਾਸਕ ਝਰੋਖਾ
ਕੌਈ ਨਵਾ ਸਾਲ ਨਹੀ ਏ, ਹਜ਼ਰਤ ਈਸਾ ਦਾ ਜਨਮ ਦਿਨ ਹੈ
Page Visitors: 2922