ਹਰਦੇਵ ਸਿੰਘ ਜਮੂੰ
- = ਨਵਾਂ ਸਾਲ = -
Page Visitors: 2690
- = ਨਵਾਂ ਸਾਲ = -
ਨਵਾਂ ਸਾਲ ਭਾਵ; ਅਗਲਾ ਸਾਲ ! ਜਿਵੇਂ ਅਗਲਾ ਪਲ, ਪਹਿਰ, ਦਿਨ, ਹਫ਼ਤਾ, ਮਹੀਨਾ ਆਦਿ! ਹੁਣ ਅਗਲੇ (ਨੇਕਸਟ) ਤੋਂ ਭਾਵ ਆਉਣ ਵਾਲਾ। ਜੇ ਕਰ ਸਮਾਂ ਹੈ ਤਾਂ ਇਸ ਨੇ ਬੀਤਣਾ ਵੀ ਹੈ ਅਤੇ ਆਉਣਾ ਵੀ ਹੈ। ਜੇ ਕਰ ਆਉਣ ਵਾਲਾ ਨਾ ਹੋਵੇ ਤਾਂ ਬੀਤਣ ਵਾਲਾ ਕਿਵੇਂ ਹੋ ਸਕਦਾ ਹੈ? ਵੈਸੇ ਤਾਂ ਸਮੇਂ ਅੰਦਰ ਕਿਸੇ ਸਾਲ ਦਾ ਅੰਤ ਜਾਂ ਉਸਦਾ ਆਰੰਭ ਨਹੀਂ ਬਸ ਸਮੇਂ ਦੇ ਬੀਤਦੇ ਜਾਣ ਦੀ ਕ੍ਰਿਆ ਹੈ ਜਿਸ ਨੂੰ ਸਮਝਣ ਲਈ ਮਨੁੱਖ ਇਸਦਾ ਕਾਲ ਨਿਰਧਾਰਣ ਕਰਦਾ ਹੈ ਜਿਸ ਕਰ ਕੇ ਸਮਾਂ ਬਦਲਦਾ ਪ੍ਰਤੀਤ ਹੁੰਦਾ ਰਹਿੰਦਾ ਹੈ।
ਬਾਕੀ ਅਗਲੇ ਦਾ ਮਹਾਤਮ ਤਾਂ ਇਹੀ ਹੈ ਕਿ ਬੰਦਾ ਗੁਰਮਤਿ ਅਨੁਸਾਰ ਆਪਾ ਬਦਲ ਕੇ ਬਦਲਣ ਵਾਲੇ ਸਮੇਂ ਵਿਚ ਆਪਣੇ ਨਿਰੰਤਰ ਹੁੰਦੇ ਪ੍ਰਵੇਸ਼ ਨੂੰ ਸਮਝਣ ਦਾ ਜਤਨ ਕਰੇ।
ਆਉ ਅਜਿਹਾ ਸੋਚ ਕੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ, ਇਸ ਨੂੰ ਮੁਬਾਰਕ ਕਰਨ ਦਾ ਜਤਨ ਕਰੀਏ !
ਹਰਦੇਵ ਸਿੰਘ ਜੰਮੂ 02.01.2015