ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
- = # ਨਾਨਕ ਸ਼ਾਹੀ ਕੈਲੰਡਰ # = -
- = # ਨਾਨਕ ਸ਼ਾਹੀ ਕੈਲੰਡਰ # = -
Page Visitors: 3198

-   =   #   ਨਾਨਕ ਸ਼ਾਹੀ ਕੈਲੰਡਰ   #   =   -
ਸਵਾਲ :-
  ਚੰਦੀ ਜੀ,
   ਦਸਵੀਂ ਪਾਤਸ਼ਾਹੀ ਦੇ ਜਨਮ ਦਿਨ ਦੀ ਤੁਹਾਡੇ ਵਲੋਂ ਦਿਤੀ ਵਧਾਈ ਦਾ ਮੈਂ ਸਵਾਗਤ ਕਰਦਾ ਹਾਂ। ਤੁਸੀਂ ਸ਼ਾਇਦ ਪੁਰੇਵਾਲ ਵਲੋਂ  ਨੀਯਤ ਕੀਤੀ ਤਾਰੀਖ , 5 ਜਨਵਰੀ ਨੂੰ ਹੀ ਗੁਰੂ ਜੀ ਦਾ ਜਨਮ ਹੋਇਆ ਮੰਨਦੇ ਹੋ। ਮੈਂ ਨਾਨਕਸ਼ਾਹੀ ਕੇਲੰਡਰ ਵਾਲੀ ਚਰਚਾ ਵਿਚ ਨ ਪੈ ਕੇ ਆਪ ਦੀ ਸਲਾਹ ਲੈਣਾ ਚਾਹੁੰਦਾ ਹਾਂ। ਅਜਕਲ ਇਸ ਗਲ ਤੇ ਬੜਾ ਜ਼ੋਰ ਦਿਤਾ ਜਾ ਰਿਹਾ ਹੈ ਕਿ ਗੁਰੂ ਗਰੰਥ ਸਾਹਿਬ ਤੋ ਬਾਹਰ ਦੀ ਗਲ ਨਹੀਂ ਮਣਣੀ ਚਾਹੀਦੀ। ਗੁਰੂ ਗਰੰਥ ਸਾਹਿਬ ਵਿਚ ਤਾਂ ਈਸਵੀ ਕੇਲੰਡਰ ਦਾ ਜ਼ਿਕਰ ਹੈ ਹੀ ਨਹੀਂ। ਬਲਕਿ ਵਿਕਰਮੀ ਕੇਲੰਡਰ ਦਾ ਜ਼ਿਕਰ ਜ਼ਰੂਰ ਹੈ।
      ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।। ਪੰਨਾ 723.
ਅਠਤਰੈ=1578 ਵਿਕਰਮੀ ਵਿਚ , ਸਤਾਨਵੈ=1597 ਵਿਕਰਮੀ ਵਿਚ।
ਕਿਉਂ ਨ ਸਾਰੇ ਸਿਖ ਜਗਤ ਨੂੰ ਬੇਨਤੀ ਕੀਤੀ ਜਾਏ ਕਿ ਜੋ ਨਾਨਕਸ਼ਾਹੀ ਕੇਲੰਡਰ ਪੁਰੇਵਾਲ ਦੇ ਕੇਲੰਡਰ ਤੋਂ ਪਹਿਲਾਂ ਚਲਿਆ ਆ ਰਿਹਾ ਹੈ, ਉਸ ਤੇ ਹੀ ਕਾਇਮ ਰਿਹਾ ਜਾਏ ?
ਸੁਰਜਨ ਸਿੰਘ
...................
ਜਵਾਬ:-
ਵੀਰ ਸੁਰਜਨ ਸਿੰਘ ਜੀ
        ਵਾਹਿਗੁਰੂ ਜੀ ਕਾ ਖਾਲਸਾ      ਵਾਹਿਗੁਰੂ ਜੀ ਕੀ ਫਤਿਹ
           ਮੈਂ ਤੁਹਾਡੇ ਇਸ ਸਵਾਲ ਦਾ, ਨਿੱਜੀ ਸਲਾਹ ਦੀ ਥਾਂ ਜਨਤਕ ਜਵਾਬ ਦੇ ਰਿਹਾ ਹਾਂ, ਉਮੀਦ ਹੈ ਤੁਸੀਂ ਮੇਰੀ ਇਸ ਗੁਸਤਾਖੀ ਨੂੰ ਅਣਡਿੱਠ ਕਰੋਗੇ।
    ਪੁਰੇਵਾਲ ਜੀ ਵਾਲੇ ਕੈਲੰਡਰ ਵਿਚ ਤਾਂ ਕੋਈ ਗਲਤੀ ਨਹੀਂ, ਪਰ ਉਸ ਵਿਚਲੀਆਂ ਗੁਰਪੁਰਬਾਂ ਦੀਆਂ ਤਾਰੀਖਾਂ ਸਹੀ ਨਹੀਂ ਹਨ। ਕਿਉਂਕਿ ਮੇਰੇ ਨੇੜਲੇ ਗੁਰਦਵਾਰੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ 5 ਜਨਵਰੀ ਨੂੰ ਮਨਾਇਆ ਜਾ ਰਿਹਾ ਸੀ, ਇਸ ਕਰ ਕੇ ਮੈਂ ਉਸ ਦਿਨ ਹੀ ਪੰਥ ਨੂੰ ਵਧਾਈਆਂ ਦੇ ਦਿੱਤੀਆਂ।
    ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਪਰਮਾਤਮਾ ਦੇ ਨਿਯਮ-ਕਾਨੂਨ ਨਾਲ ਇਕ-ਸੁਰ ਹੋ ਕੇ ਚੱਲਣ ਦੀ ਸਿਖਿਆ ਦਿੰਦੇ ਹਨ, ਅਤੇ ਕਰਤਾਰ ਵਲੋਂ ਸਿਰਜੇ ਨਿਯਮ-ਕਾਨੂਨ, ਚੰਗੇ ਸਮਾਜ ਦੇ ਜ਼ਾਮਨ ਹਨ। ਇਸ ਮਾਮਲੇ ਵਿਚ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣੀ ਹੈ।
    ਆਪਣੀ ਜ਼ਿੰਦਗੀ ਚਲਾਉਣ ਲਈ ਅਸੀਂ ਇਸ ਸਮਾਜ ਵਿਚ ਸਥਾਪਤ ਢੰਗ ਹੀ ਅਪਨਾਉਂਦੇ ਹਾਂ, ਉਸ ਵਿਚ ਵੀ ਸਾਨੂੰ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਕਿ, ਕਿਤੇ ਕੋਈ ਅਜਿਹਾ ਕੰਮ ਨਾ ਹੋ ਜਾਵੇ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਉਲੰਘਣਾ ਹੁੰਦੀ ਹੋਵੇ, ਸਮਾਜ ਵਿਚ ਗੰਦ ਪੈਂਦਾ ਹੋਵੇ।
    ਕੈਲੰਡਰ, ਸਮੇ ਦਾ ਲੇਖਾ-ਜੋਖਾ ਰੱਖਣ ਲਈ ਹੁੰਦਾ ਹੈ। ਦੂਸਰੇ ਧਰਮਾਂ ਨੇ ਆਪਣੇ ਰਹਿਬਰ ਦਾ ਜਨਮ ਦਿਨ ਯਾਦ ਰੱਖਣ (ਮਨਾਉਣ) ਲਈ ਐਸੇ ਕੈਲੰਡਰ ਬਣਾਏ ਹਨ, ਜੋ ਉਨ੍ਹਾਂ ਦੇ ਰਹਿਬਰ ਦੇ ਜਨਮ ਦਿਹਾੜੇ ਤੋਂ ਸ਼ੁਰੂ ਹੁੰਦੇ ਹਨ। ਜੇ ਸਿੱਖਾਂ ਨੇ ਓਸੇ ਤਰਜ਼ ਤੇ ਆਪਣਾ ਕੈਲੰਡਰ ਬਨਾਉਣਾ ਹੈ ਤਾਂ, ਉਹ ਕੈਲੰਡਰ ਗੁਰੂ ਨਾਨਕ ਜੀ ਦੇ ਆਗਮਨ ਪੁਰਬ ਤੋਂ ਸ਼ੁਰੂ ਹੋਣਾ ਚਾਹੀਦਾ ਹੈ, ਪਰ ਸਿੱਖ ਤਾਂ ਅੱਜ-ਤਕ ਗੁਰੂ ਨਾਨਕ ਜੀ ਦੇ ਆਗਮਨ ਪੁਰਬ ਦੀ ਤਾਰੀਖ ਬਾਰੇ ਵੀ ਇਕ-ਮੱਤ ਨਹੀਂ ਹੋ ਸਕੇ।
    ਜਦ ਤਕ ਸਿੱਖਾਂ ਦਾ ਆਪਣਾ (ਨਾਨਕ ਸ਼ਾਹੀ) ਕਲੰਡਰ ਨਹੀਂ ਬਣ ਜਾਂਦਾ, ਤਦ ਤੱਕ ਕਿਸੇ ਕਲੰਡਰ ਨਾਲ ਵੀ ਕੰਮ ਚਲਾਇਆ ਜਾ ਸਕਦਾ ਹੈ, ਪਰ ਉਸ ਵਿਚ ਗੁਰਪੁਰਬਾਂ ਦੀਆਂ ਤਾਰੀਖਾਂ ਸਿੱਖਾਂ ਨੂੰ ਆਪ ਮਿਥਣੀਆਂ ਪੈਣਗੀਆਂ, ਉਹ ਵੀ ਇਕ ਕਲੰਡਰ ਨੂੰ ਮੁੱਖ ਰੱਖ ਕੇ, ਭਾਵੇਂ ਉਹ ਬਿਕਰਮੀ ਮੁਤਾਬਕ ਹੋਣ ਤੇ ਭਾਵੇਂ ਈਸਵੀ ਅਨੁਸਾਰ, ਸਿੱਖੀ ਵਿਚ ਮਿਲਗੋਭੇ ਲਈ ਕੋਈ ਥਾਂ ਨਹੀਂ ਹੈ।  
   ਮੈ ਇਹ ਜਵਾਬ ਆਪਣੀ ਅਕਲ ਮੁਤਾਬਕ ਦਿੱਤਾ ਹੈ, ਸੰਭਵ ਹੈ ਇਸ ਵਿਚ ਕੋਈ ਗਲਤੀ ਹੋਵੇ। ਸਾਨੂੰ ਅਜਿਹਾ ਸਿਸਟਮ ਬਨਾਉਣ ਦੀ ਲੋੜ ਹੈ, ਜਿਸ ਨਾਲ ਸਾਡੀਆਂ ਮੁਸ਼ਕਲਾਂ ਘਟਣ, ਨਾ ਕਿ ਸਾਡੀ ਵਿਦਵਤਾ ਦਾ ਵਿਖਾਵਾ ਹੁੰਦਾ ਹੋਵੇ, ਭਾਵੇਂ ਦੁਨੀਆ ਦੇ ਪੱਲੇ ਕੁਝ ਵੀ ਨਾ ਪਵੇ।
        ਅਮਰ ਜੀਤ ਸਿੰਘ ਚੰਦੀ         
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.