ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਨਾਨਕਸ਼ਾਹੀ ਕਲੇਂਡਰ ਦੇ ਸਬੰਧ ਵਿਚ !
ਨਾਨਕਸ਼ਾਹੀ ਕਲੇਂਡਰ ਦੇ ਸਬੰਧ ਵਿਚ !
Page Visitors: 2610

ਨਾਨਕਸ਼ਾਹੀ ਕਲੇਂਡਰ ਦੇ ਸਬੰਧ ਵਿਚ !
ਦਾ ਖ਼ਾਲਸਾ ਨਿਯੂਜ਼ ਮਿਤੀ ੦੭.੦੧.੨੦੧੬ ਤੇ ਅਮਰਜੀਤ ਸਿੰਘ ਚੰਦੀ ਜੀ ਨੇ ਸ. ਸੁਰਜਨ ਸਿੰਘ ਜੀ ਵਲੋਂ ਲਿਖੇ ਇਕ  ਪੱਤਰ ਦੇ ਜਵਾਬ ਵਿਚ ਕੁੱਝ ਮਹੱਤਵਪੁਰਣ ਵਿਚਾਰ ਪ੍ਰਗਟ ਕੀਤੇ ਹਨ।ਸ. ਸੁਰਜਨ ਸਿੰਘ ਜੀ ਵਲੋਂ ਚੁੱਕਿਆ ਮਹੱਤਵਪੁਰਣ ਸਵਾਲ ਇਸ ਪ੍ਰਕਾਰ ਸੀ;-
"ਕਿਉਂ ਨ ਸਾਰੇ ਸਿਖ ਜਗਤ ਨੂੰ ਬੇਨਤੀ ਕੀਤੀ ਜਾਏ ਕਿ ਜੋ ਨਾਨਕਸ਼ਾਹੀ ਕੇਲੰਡਰ ਪੁਰੇਵਾਲ ਦੇ ਕੇਲੰਡਰ ਤੋਂ ਪਹਿਲਾਂ ਚਲਿਆ ਆ ਰਿਹਾ ਹੈ, ਉਸ ਤੇ ਹੀ ਕਾਇਮ ਰਿਹਾ ਜਾਏ?"
ਉਪਰੋਕਤ ਸਵਾਲ ਚੁੱਕਣ ਵਿਚ ਸ. ਸੁਰਜਨ ਸਿੰਘ ਦਾ ਮੁੱਖ ਅਧਾਰ ਇਹੀ ਜਾਪਦਾ ਹੈ ਕਿ ਗੁਰੂ ਸਾਹਿਬਾਨ ਵੇਲੇ ਵਰਤੇ ਗਏ ਅਤੇ ਸਿੱਖ ਪੰਥ ਵਲੋਂ ਉਸ ਤੋਂ ਬਾਦ (ਸੰਨ ੨੦੦੩) ਵਰਤੀ ਜਾਂਦੀ ਵਿਕਰਮੀ ਕਲੇਂਡਰ ਪੱਧਤੀ ਨੂੰ ਹੀ ਕਿਉਂ ਨਾ ਕਾਇਮ ਕੀਤਾ ਜਾਏ?
ਇਸ ਅਧਾਰ ਲਈ ਵੱਡੀ ਦਲੀਲ ਇਹ ਹੈ ਕਿ ਇਹ ਕਲੇਂਡਰ ਗੁਰੂ ਸਾਹਿਬ ਵੇਲੇ ਵਰਤਿਆ ਗਿਆ ਅਤੇ ਆਦਿ ਬੀੜ ਦੇ ਸੰਪੁਰਣ ਹੋਣ ਦੀ ਤਿਥੀ ਪੰਚਮ ਪਾਤਿਸ਼ਾਹ ਜੀ ਵਲੋਂ ਇਸੇ ਅਨੁਸਾਰ ਦਰਜ ਕਰਵਾਈ ਗਈ।ਉਪਰੰਤ ਜੋਤ-ਜੋਤ ਸਮਾਉਣ ਦੀਆਂ ਤਿਥੀਆਂ ਵੀ ਬਿਕਰਮੀ ਅਨੁਸਾਰ ਹੀ ਦਰਜ ਮਿਲਦੀਆਂ।ਬੰਦਾ ਸਿੰਘ ਬਹਾਦਰ ਅਤੇ ਮਿਸਲਕਾਲ ਵੇਲੇ ਨਾਨਕਸ਼ਾਹੀ ਸਿੱਕੇਆ ਤੇ ਨਾਨਕਸ਼ਾਹੀ ਸੰਵਤ ਦਾ ਇਸਤੇਮਾਲ ਹੁੰਦਾ ਸੀ।ਇਹ ਸਪਸ਼ਟ ਹੈ ਕਿ ਨਾਨਕਸ਼ਾਹੀ ਸੰਵਤ ਕੇਵਲ ੨੦੦੩ ਵਾਲੇ ਕਲੇਂਡਰ ਦੀ ਦੇਣ ਨਹੀਂ।
ਹੁਣ ਸ. ਅਮਰਜੀਤ ਜੀ ਦੇ ਜਵਾਬ ਦਾ ਵਿਸ਼ਲੇਸ਼ਣ ਕਰੀਏ ਤਾਂ ਉਨ੍ਹਾਂ ਵਲੋਂ ਦਿੱਤੇ ਮਹੱਤਵ ਪੁਰਨ ਵਿਚਾਰ ਇਸ ਪ੍ਰਕਾਰ ਜਾਪਦੇ ਹਨ:-
(੧)  ਪੁਰੇਵਾਲ ਜੀ ਵਲੋਂ ਤਿਆਰ ਕਲੇਂਡਰ ਵਿਚ ਗਲਤੀ ਨਹੀਂ ਪਰ ਉਸ ਵਿਚਲਿਆਂ ਗੁਰਪੁਰਬ ਤਾਰੀਖਾਂ ਸਹੀ ਨਹੀਂ ਹਨ।
(੨) ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਪਰਮਾਤਮਾ ਦੇ ਨਿਯਮ-ਕਾਨੂਨ ਨਾਲ ਇਕ ਸੁਰ ਚਲਣ ਦੀ ਸਿੱਖਿਆ ਦਿੰਦੇ ਹਨ।(ਇਸ ਵਿਚ ਕੋਈ ਸ਼ੱਕ ਨਹੀਂ)
(੩) ਆਪਣੀ ਜਿੰਦਗੀ ਚਲਾਉਣ ਲਈ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਜਿਸ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਉਲੰਘਣਾ ਹੁੰਦੀ ਹੋਵੇ, ਸਮਾਜ ਵਿਚ ਗੰਦ ਪੈਂਦਾ ਹੋਵੇ।( ਇਹ ਵਿਚਾਰ ਵੀ ਸਹੀ ਹੈ)
(੪) ਨਾਨਕਸ਼ਾਹੀ ਕਲੇਂਡਰ ਗੁਰੂ ਨਾਨਕ ਜੀ ਦੇ ਆਗਮਨ ਪੁਰਬ ਤੋਂ ਸ਼ੁਰੂ ਹੋਣਾ ਚਾਹੀਦਾ ਹੈ।
(੫) ਗੁਰਪੁਰਬਾਂ ਦੀਆਂ ਤਾਰੀਖਾਂ ਸਿੱਖਾਂ ਨੂੰ ਆਪ ਮਿੱਥਣਿਆਂ  ਪੈਣਗਿਆਂ, ਉਹ ਵੀ ਇਕ ਕਲੇਂਡਰ ਨੂੰ ਮੁੱਖ ਰੱਖ ਕੇ, ਭਾਵੇਂ ਉਹ ਬਿਕਰਮੀ ਮੁਤਾਬਕ ਹੋਣ ਤੇ ਭਾਵੇਂ ਈਸਵੀ ਅਨੁਸਾਰ, ਸਿੱਖੀ ਵਿਚ ਮਿਲਗੋਭੇ ਲਈ ਥਾਂ ਨਹੀਂ ਹੈ। (ਇਸ ਨੁਕਤੇ ਵਿਚ ਚੰਦੀ ਜੀ ਨੇ ਬਿਕਰਮੀ ਪੱਧਤੀ ਸਬੰਧਤ ਵਿਚਾਰ ਪ੍ਰਤੀ ਖੁੱਲਾਪਨ ਦਰਸਾਇਆ ਹੈ)
ਹੁਣ ਸ.ਸੁਰਜਨ ਸਿੰਘ ਜੀ ਦੇ ਸਵਾਲ ਅਤੇ ਚੰਦੀ ਜੀ ਦੇ ਵਲੋਂ ਵਿਯੱਕਤ ਦੂਜੇ, ਤੀਜੇ ਵਿਚਾਰ ਦੇ ਮੱਧੇ ਨਜ਼ਰ ਇਹ ਵਿਚਾਰਣ ਦੀ ਲੋੜ ਹੈ ਕਿ; ਕੀ ਗੁਰੂ ਸਾਹਿਬਾਨ ਵੇਲੇ ਵਰਤਿਆ ਕੋਈ ਢੰਗ ਪਰਮਾਤਮਾ ਦੇ ਨਿਯਮ ਕਾਨੂਨ ਵਿਰੁੱਧ ਸੀ? ਜਾਂ ਉਨ੍ਹਾਂ ਵਲੋਂ, ਆਪਣੇ ਵੇਲੇ, ਕਿਸੇ ਆਪਣੇ ਸਿਧਾਂਤ ਦੀ ਉਲੰਘਣਾ ਹੁੰਦੀ ਸੀ? ਨਿਰਸੰਦੇਹ ਨਹੀਂ!
ਜੇ ਕਰ ਬਿਕਰਮੀ ਕਲੇਂਡਰ ਪੱਧਤੀ ਦੀ ਵਰਤੋਂ ਬ੍ਰਾਹਮਣਵਾਦ ਹੈ ਤਾਂ ਗੁਰੂ ਸਾਹਿਬਾਨ ਨੇ ਆਪਣੇ ਵੇਲੇ ਇਹ ਵਾਦ ਕਿਉਂ ਵਰਤਿਆ?
ਬਿਨ੍ਹਾਂ ਅਜਿਹੇ ਸਵਾਲ-ਜਵਾਬ ਵਿਚਾਰੇ ਅਸੀਂ ਨਾਨਕਸ਼ਾਹੀ ਕਲੇਂਡਰ ਬਾਰੇ ਸਪਸ਼ਟਤਾ ਵੱਲ ਨਹੀਂ ਵੱਧ ਸਕਦੇ।
ਮੇਰੇ ਖਿਆਲ ਵਿਚ ਸਾਨੂੰ ਸ. ਸੁਰਜਨ ਸਿੰਘ ਜੀ ਦੇ ਸਵਾਲ ਅਤੇ ਉਸ ਪ੍ਰਤੀ ਅਮਰਜੀਤ ਸਿੰਘ ਚੰਦੀ ਜੀ ਵਲੋਂ ਵਿੱਯਤਕ ਵਿਚਾਰਾਂ ਨੂੰ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ ਹੈ।ਅਜਿਹੀ ਚਰਚਾ ਅਰੰਭਣ ਲਈ ਸੁਰਜਨ ਸਿੰਘ ਅਤੇ ਅਮਰਜੀਤ ਸਿੰਘ ਚੰਦੀ ਜੀ ਦਾ ਧਨਵਾਦ ਕਰਨਾ ਬਣਦਾ ਹੈ।
ਹਰਦੇਵ ਸਿੰਘ, ਜੰਮੂ-੦੭.੦੧.੨੦੧੬

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.