ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਉਸਤੱਤ ਅਤੇ ਚਾਪਲੂਸੀ ਵਿਚਲਾ ਫਰਕ ?
ਉਸਤੱਤ ਅਤੇ ਚਾਪਲੂਸੀ ਵਿਚਲਾ ਫਰਕ ?
Page Visitors: 3378

ਉਸਤੱਤ ਅਤੇ ਚਾਪਲੂਸੀ ਵਿਚਲਾ ਫਰਕ ?
ਗੁਰੂ ਸਾਹਿਬਾਨ ਨੇ ਪਰਮਾਤਮਾ ਦੀ ਉਸਤੱਤ ਵਿਚ ਬ੍ਰਹਮ ਗੀਤਾਂ ਦਾ ਉੱਚਾਰਣ ਕੀਤਾ ਹੈ।ਉਨ੍ਹਾਂ ਸੰਤ ਜਨਾਂ ਦੀ ਪ੍ਰਸ਼ੰਸਾ ਵੀ ਉੱਚਾਰੀ ਹੈ ਜਿਸ ਤੋਂ ਪ੍ਰੇਰਤ ਭੱਟਾਂ ਬਾਣੀ ਅੰਦਰ ਬ੍ਰਹਮ ਰੂਪ ਗੁਰੂ ਸਾਹਿਬਾਨ ਦੀ ਉਸਤਤ ਦਾ ਉੱਚਾਰਨ ਹੈ।ਇਹ ਹੈ ਉਸਤਤ ਭਾਵ ਸੱਚੀ ਪ੍ਰਸ਼ੰਸਾ ਦਾ ਨਿਰਲੇਪ ਰੂਪ, ਉਸਦਾ ਸੱਚਾ ਅਰਥ, ਜਿਸ ਨੂੰ
ਨਮਸਕਾਰ (ਸਮਝ-ਵਰਤ) ਕੇ ਮਨੁੱਖ ਧਰਮ ਦੀਆਂ ਪਉੜੀਆਂ ਚੜ ਸਕਦਾ ਹੈ।ਇਸ ਉਸਤਤ ਵਿਚ ਅਕਾਲ ਪੁਰਖ ਦੀ ਪੂਜਾ ਦੀ ਜੁਗਤ ਹੈ।
ਇਸ ਦੇ ਵਿਪਰੀਤ ਹੈ ਚਾਪਲੂਸੀ  ਜਿਸਦਾ ਦਾ ਸਿੱਧਾ ਜਿਹਾ ਅਰਥ ਹੁੰਦਾ ਹੈ ਝੂਠੀ ਪ੍ਰਸ਼ੰਸਾ ਜਾਂ ਝੂਠੀ ਖੁਸ਼ਾਮਦ ਜੋ ਕਿ ਚਾਪਲੂਸੀ ਕਰਨ ਅਤੇ ਕਰਵਾਉਣ ਵਾਲਿਆਂ ਦੋਹਾਂ ਧਿਰਾਂ ਦਾ ਨੈਤਿਕ ਪਤਨ ਕਰਦੀ ਹੈ। ਕੋਈ ਚਾਪਲੂਸ ਤਾਂ ਅਣਜਾਣ ਪੁਣੇ ਚਾਪਲੂਸੀ ਕਰ ਜਾਂਦਾ ਹੈ ਪਰ ਆਪਣੀ ਚਾਪਲੂਸੀ ਕਰਵਾਉਣ ਵਾਲੇ ਬਾਰੇ ਤਾਂ ਗੁਰੂ
ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ:-
ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ (ਪੰਨਾ ੯੧੦)
ਅਰਥ ਭਾਵ; ਸੰਤ ਜਨੋ, ਜਿਹੜਾ ਮਨੁੱਖ ਆਪਾ ਨਹੀਂ ਸਮਝਦਾ ਉਹ ਆਪਣੀ ਚਾਪਲੂਸੀ ਕਰਵਾਉਂਦਾ ਹੈ।
ਜ਼ਰਾ ਕੁ ਧਿਆਨ ਦੇਣ ਨਾਲ ਪਤਾ ਚਲਦਾ ਹੈ ਕਿ ਅਜਿਹੇ ਮਨੁੱਖ ਦੇ ਆਪਣੇ ਆਤਮੇ ਵਿਚ ਇਕ ਚਾਪਲੂਸ ਬੈਠਾ ਰਹਿੰਦਾ ਹੈ ਜਿਸ ਕਾਰਣ ਪਹਿਲਾਂ ਉਹ ਖ਼ੁਦ ਆਪਣਾ ਚਾਪਲੂਸ ਆਪ ਬਣਦਾ ਹੈ ਅਤੇ ਬਾਦ ਵਿਚ ਉਹ ਆਪਣੇ ਗਿਰਦ ਚਾਪਲੂਸਾਂ ਦਾ ਮੰਡਲ ਉਸਾਰਦਾ ਹੈ।ਇਹ ਹੈ ਚਾਪਲੂਸੀ ਕਰਵਾਉਣ ਵਾਲੇ ਦਾ ਪਹਿਲਾ ਰੂਪ!
ਆਪਣੇ ਦੂਜੇ ਰੂਪ ਵਿਚ ਤਾਂ ਅਜਿਹਾ ਬੰਦਾ ਹੋਰ ਹੇਠਾਂ ਜਾ ਡਿੱਗਦਾ ਹੈ। ਇਸ ਰੂਪ ਵਿਚ ਉਹ ਆਪਣੀ 'ਮੈਂ' ਨੂੰ ਕਾਯਮ ਰੱਖਣ ਲਈ ਅਸਿੱਧੇ ਜਿਹੇ ਢੰਗ ਨਾਲ ਕੁੱਝ ਸੱਜਣਾ ਦੀ ਚਾਪਲੂਸੀ ਕਰਦੇ ਹੋਏ ਆਪਣੀ ਮੰਡਲੀ ਦਾ ਨਿਰਮਾਣ ਕਰਨ ਦੀ ਜੁਗਤ ਖੇਡਦਾ ਹੈ।ਇਹ ਸਾਰੀ ਮਾਇਆ ਦੀ ਖੇਡ ਹੈ ਜਿਸ ਵਿਚ ਦੁਸ਼ਣ ਹੈ।
ਹਰਦੇਵ ਸਿੰਘ,ਜੰਮੂ-੧੩.੦੧.੨੦੧੬
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.